- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਚੈਂਪੀਅਨਸ਼ਿਪ ਦਾ ਸੱਤਵਾਂ ਖ਼ਿਤਾਬ ਜਿੱਤਣਾ ਚਾਹੁੰਦੀ ਹਾਂ: ਮੇਰੀ ਕੌਮ
ਨਵੀਂ ਦਿੱਲੀ – ਆਪਣਾ ਰਿਕਾਰਡ ਛੇਵਾਂ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਵਾਲੀ ਮਹਾਨ ਭਾਰਤੀ ਮੁੱਕੇਬਾਜ਼ ਐਮਸੀ ਮੇਰੀ ਕੌਮ ਨੇ ਅੱਜ ਇੱਥੇ ਕਿਹਾ ਕਿ ਉਸ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਨੂੰ ਸੱਤਵੀਂ ਵਾਰ ਜਿੱਤਣ ਦੇ ਨਾਲ-ਨਾਲ 2020 ਵਿੱਚ ਹੋਣ ਵਾਲੇ ਓਲੰਪਿਕ ਤਗ਼ਮੇ ’ਤੇ ਹਨ। ਮਨੀਪੁਰ ਦੀ ਇਸ ਖਿਡਾਰਨ ਨੇ ਅੱਠ ਸਾਲ ਵਿੱਚ ਛੇ ਖ਼ਿਤਾਬ ਆਪਣੇ ਨਾਮ ਕੀਤੇ ਹਨ, ਉਹ ਵੀ ਉਦੋਂ, ਜਦੋਂ ਖੇਡ ਤੋਂ ਇਲਾਵਾ ਪਰਿਵਾਰਕ ਜ਼ਿੰਮੇਵਾਰੀਆਂ ਵੀ ਉਸ ਉਪਰ ਹਨ। ਤਿੰਨ ਬੱਚਿਆਂ ਦੀ ਮਾਂ ਮੇਰੀ ਨੇ ਕਿਹਾ ਕਿ ਉਹ ਆਪਣਾ ਸੱਤਵਾਂ ਖ਼ਿਤਾਬ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਜਨਜਾਤੀ ਮਾਮਲਿਆਂ ਦੇ ਮੰਤਰਾਲੇ ਅਤੇ ਟੀਆਰਆਈਐਫਈਡੀ ਦੇ ਸਨਮਾਨ ਸਮਾਰੋਹ ਵਿੱਚ ਉਸ ਨੇ ਕਿਹਾ, ‘‘ਮੇਰਾ ਸੁਪਨਾ ਹੈ ਕਿ ਮੈਂ ਫਿਰ ਤੋਂ ਵਿਸ਼ਵ ਚੈਂਪੀਅਨਸ਼ਿਪ ਜਿੱਤਾਂ।’’ 36 ਸਾਲ ਦੀ ਖਿਡਾਰਨ ਨੇ ਸੰਨਿਆਸ ਦੀਆਂ ਖ਼ਬਰਾਂ ਦਾ ਖੰਡਨ ਕੀਤਾ। ਮੇਰੀ ਕੌਮ 48 ਕਿਲੋ ਵਜ਼ਨ ਵਰਗ ਵਿੱਚ ਖੇਡਦੀ ਹੈ, ਪਰ 2020 ਓਲੰਪਿਕ ਕੁਆਲੀਫਾਈਰਜ਼ ਵਿੱਚ ਇਹ ਵਜ਼ਨ ਵਰਗ ਨਾ ਹੋਣ ਕਾਰਨ ਉਸ ਨੂੰ 51 ਕਿਲੋ ਵਿੱਚ ਚੁਣੌਤੀ ਪੇਸ਼ ਕਰਨੀ ਹੋਵੇਗੀ।


