- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਅੱਜ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਵੱਲੋਂ ਕੌਮਾਂਤਰੀ ਗੀਤਾ ਮਹਾ ਉਤਸਵ ਨੂੰ ਲੈ ਕੇ ਆਯੋਜਿਤ ਆਈ.ਜੀ.ਐਮ. ਰਨ-2018 ਦਾ ਉਦਘਾਟਨ ਕੀਤਾ
ਚੰਡੀਗੜ – ਹਰਿਆਣਾ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਆਯੋਜਿਤ ਕੀਤੇ ਜਾਣ ਵਾਲੇ ਕੌਮਾਂਤਰੀ ਗੀਤਾ ਮਹਾ ਉਤਸਵ-2018 ਵਿਚ ਕਿਸ ਵੀ ਤਰਾ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ ਕਿਉਂਕਿ ਕੌਮਾਂਤਰੀ ਗੀਤਾ ਮਹਾ ਉਤਸਵ ਦੇ ਕਾਰਨ ਕੁਰੂਕਸ਼ੇਤਰ ਦੀ ਪਹਿਚਾਣ ਪੂਰੀ ਦੁਨੀਆ ਵਿਚ ਬਣੀ ਹੈ| ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਅੱਜ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਵੱਲੋਂ ਕੌਮਾਂਤਰੀ ਗੀਤਾ ਮਹਾ ਉਤਸਵ ਨੂੰ ਲੈ ਕੇ ਆਯੋਜਿਤ ਆਈ.ਜੀ.ਐਮ. ਰਨ-2018 ਦੇ ਉਦਘਾਟਨ ਮੌਕੇ ‘ਤੇ ਬੋਲ ਰਹੇ ਸਨ| ਇਸ ਸਬੰਧ ਵਿਚ ਉਨਾਂ ਨੇ ਅੱਜ ਬ੍ਰਹਮਸਰੋਵਰ ‘ਤੇ ਕੌਮਾਂਤਰੀ ਗੀਤਾ ਮਹਾ ਊਤਸਵ ਨੂੰ ਲੈ ਕੇ ਚਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸੁਧਾਰ ਕਰਨ ਦੇ ਨਿਰਦੇਸ਼ ਵੀ ਦਿੱਤੇ| ਰਾਜ ਮੰਤਰੀ ਕ੍ਰਿਸ਼ਣ ਬੇਦੀ ਨੇ ਕਿਹਾ ਕਿ ਇਸ ਧਰਮ ਖੇਤਰ ਨੂੰ ਇਕ ਨਵੀਂ ਪਹਿਚਾਣ ਦੇਣ ਲਈ ਰਾਜ ਸਰਕਾਰ ਵੱਲੋਂ ਗੀਤਾ ਜੈਯੰਤੀ ਨੂੰ ਕੌਮਾਤਰੀ ਦਰਜਾ ਦੇਣ ਦਾ ਕੰਮ ਕੀਤਾ ਗਿਆ ਹੈ|
ਕੌਮਾਂਤਰੀ ਗੀਤਾ ਮਹਾ ਉਤਸਵ ਸਵਰੂਪ ਹਰ ਸਾਲ ਨਵਾਂ ਰੰਗ ਦੇਣ ਦਾ ਕੰਮ ਰਾਜ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ| ਇਸ ਮਹਾ ਉਤਸਵ ਦੇ ਨਾਲ ਆਮ ਨਾਗਰਿਕ ਖਾਸ ਕਰ ਕੇ ਯੁਵਾ ਪੀੜੀ ਨੂੰ ਜੋੜਨ ਲਈ ਮੈਰਾਥਨ ਵਰਗੀ ਦੌੜ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ| ਰਾਜ ਮੰਤਰੀ ਨੇ ਕਿਹਾ ਕਿ ਉਹ ਇਸ ਦੌੜ ਵਿਚ ਮੁੱਖ ਮਹਿਮਾਨ ਵਜੋ ਨਹੀਂ ਸ਼ਹਿਰ ਦੇ ਇਕ ਆਮ ਨਾਗਰਿਕ ਦੀ ਤਰਾਂ ਭਾਗ ਲੈਣ ਲਈ ਆਏ ਹਨ ਕਿਉਂਕਿ ਇਹ ਮਹਾ ਉਤਸਵ ਸ਼ਹਿਰ ਦੇ ਸਾਰੇ ਨਾਗਰਿਕਾਂ ਦਾ ਆਪਣਾ ਮਹਾ ਉਤਸਵ ਹੈ| ਇਸ ਮਹਾ ਉਤਸਵ ਦਾ ਇੰਤਜਾਰ ਸਾਰੇ ਲੋਕ ਬਹੁਤ ਬੇਸਬਰੀ ਨਾਲ ਕਰਦੇ ਹਨ| ਇਸ ਤੋਂ ਪਹਿਲਾਂ ਰਾਜ ਮੰਤਰੀ ਕ੍ਰਿਸ਼ਣ ਬੇਦੀ, ਵਿਧਾਇਕ ਸੁਭਾਸ਼ ਸੁਧਾ, ਵਿਧਾਇਕ ਡਾ. ਪਵਨ ਸੈਨੀ, ਡਿਪਟੀ ਕਮਿਸ਼ਨਰ ਐਸ.ਐਸ. ਫ਼ੁਲਿਆ ਜਿਲਾ ਖੇਡ ਅਤੇ ਯੁਵਾ ਪ੍ਰੋਗ੍ਰਾਮ ਅਧਿਕਾਰੀ ਯਸ਼ਬੀਰ ਸਿੰਘ ਨੇ ਹਰੀ ਝੰਡੀ ਦੇ ਕੇ ਆਈ.ਜੀ.ਐਮ ਰਨ-2018 ਨੂੰ ਰਵਾਨਾ ਕੀਤਾ| ਇਸ ਆਈ.ਜੀ.ਐਮ. ਰਨ-2018ਵਿਚ ਮੁੰਡਿਆਂ ਦੀ 6 ਕਿਲੋਮੀਟਰ ਦੌੜ ਅਤੇ ਕੁੜੀਆਂ ਦੀ 4 ਕਿਲੋਮੀਟਰ ਦੌੜ ਵਿਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ| ਇਸ ਤੋਂ ਇਲਾਵਾ ਸੀਨੀਅਰ ਸਿਟੀਜਨ ਦੇ ਪੁਰਸ਼ ਤੇ ਮਹਿਲਾਂ ਵਰਗ ਦੇ ਜੇਤੂਆਂ ਨੂੰ ਵੀ ਇਨਾਮ ਵਜੋ ਚੈਕ ਵੰਡੇ ਗਏ| ਰਾਜ ਮੰਤਰੀ ਨੇ ਆਈ.ਜੀ.ਐਮ. ਰਨ-2018 ਵਿਚ ਪਹੁੰਚੇ ਸਾਰੇ ਲੋਕਾਂ, ਅਧਿਕਾਰੀਆਂ, ਅਧਿਆਪਕਾਂ ਨੂੰ ਸੰਕਲਪ ਦਿਵਾਉਂਦੇ ਹੋਏ ਕਿਹਾ ਕਿ ਕੌਮਾਂਤਰੀ ਕੀਤਾ ਮਹਾ ਉਤਸਵ ਵਿਚ ਘੱਟ ਤੋਂ ਘੱਟ 10 ਲੋਕਾਂ ਨੂੰ ਸੱਦਾ ਦੇਣ| ਇਸ ਸਾਲ ਗੀਤਾ ਮਹਾ ਊਤਸਵ ਨੂੰ ਹੋਰ ਸ਼ਾਨਦਾਰ ਦੇ ਨਾਲ ਮਨਾਇਆ ਜਾਵੇਗਾ| ਇਸ ਮਹਾ ਉਤਸਵ ਨੂੰ ਸਾਰੇ ਲੋਕਾਂ ਨੂੰ ਆਪਣੇ ਤਿਉਹਾਰ ਦੀ ਤਰਾ ਮਨਾਉਣਾ ਚਾਹੀਦਾ ਹੈ ਅਤੇ ਸ਼ਹਿਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ| ਵਿਧਾਇਕ ਸੁਭਾਸ਼ ਸੁਧਾ ਨੇ ਆਈ.ਜੀ.ਐਮ. ਰਨ-2018 ਵਿਚ ਭਾਗ ਲੈਂ ਵਾਲੇ ਸਾਰੇ ਲੋਕਾਂ ਨੁੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਯਤਨਾਂ ਨਾਲ ਗੀਤਾ ਜੈਯੰਤੀ ਨੂੰ ਕੌਮਾਂਤਰੀ ਮਹਾ ਉਤਸਵ ਦਾ ਦਰਜਾ ਮਿਲਿਆ ਹੈ| ਇਸ ਮਹਾ ਉਤਸਵ ਦੇ ਹਰੇਕ ਲੰਮੇ ਨੂੰ ਯਾਦਗਾਰ ਰਨਾਉਣ ਦਾ ਯਤਨ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ| ਉਨਾਂ ਨੇ ਕਿਹਾ ਕਿ ਇਸ ਮਹਾ ਉਤਸਵ ਦੇ ਆਯੋਜਨ ਤੋਂ ਪਹਿਲਾਂ ਹਰ ਸਾਲ ਮੈਰਾਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਸੈਂਕੜੇ ਹਜਾਰਾਂ ਲੋਕ ਸ਼ਾਮਿਲ ਹੋ ਕੇ ਇਸ ਮਹਾ ਉਤਸਵ ਦਾ ਸ਼ਾਨਦਾਰ ਆਗਾਜ ਕਰ ਰਹੇ ਹਨ|


