- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਹਰ ਪੱਖੋਂ ਆਸਟ੍ਰੇਲੀਆ ਤੋਂ ਅੱਗੇ :ਡੀਨ ਜੋਂਸ
ਨਵੀਂ ਦਿੱਲੀ – ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਡੀਨ ਜੋਂਸ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਮੌਜੂਦਾ ਟੀਮ ਆਗਾਮੀ ਟੈਸਟ ਸੀਰੀਜ਼ ‘ਚ ਭਾਰਤ ਨੂੰ ਹਰਾ ਸਕੇਗੀ ਅਤੇ ਉਨ੍ਹਾਂ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ‘ਉਕਸਾਉਣ’ ਤੋਂ ਬਚਨ ਦੀ ਵੀ ਸਲਾਹ ਦਿੱਤੀ। ਸਟਿਵ ਸਮਿਥ ਅਤੇ ਡੇਵਿਡ ਵਾਰਨਰ ਬਿਨਾਂ ਆਸਟ੍ਰੇਲੀਆਈ ਟੀਮ ਉਨੀ ਮਜ਼ਬੂਤ ਨਹੀਂ ਲੱਗ ਰਹੀ ਜਿਸ ਕਰਕੇ ਭਾਰਤ ਕੋਲ ਆਸਟ੍ਰੇਲੀਆ ‘ਚ ਪਹਿਲੀ ਟੈਸਟ ਸੀਰੀਜ਼ ਜਿੱਤਣ ਦਾ ਸੁਨਹਿਰਾ ਮੌਕਾ ਹੈ। ਜੋਂਸ ਨੇ ਕਿਹਾ,’ ਭਾਰਤ ਜੇਕਰ ਇਹ ਸੀਰੀਜ਼ ਨਾ ਜਿੱਤ ਸਕਿਆ ਤਾਂ ਆਸਟ੍ਰੇਲੀਆ ‘ਚ ਕਦੀ ਨਹੀਂ ਜਿੱਤ ਪਾਵੇਗਾ। ਭਾਰਤ ਹਰ ਪੱਖੋਂ ਆਸਟ੍ਰੇਲੀਆ ਤੋਂ ਕਿਤੇ ਅੱਗੇ ਹੈ ਪਰ ਕਿ ਉਨ੍ਹਾਂ ਨੂੰ ਇਹ ਭਰੋਸਾ ਹੈ ਕਿ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਉਮੀਦਾਂ ‘ਤੇ ਖਰੇ ਉਤਰਣਗੇ।’ ‘ ਮੈਨੂੰ ਲੱਗਦਾ ਹੈ ਕਿ ਭਾਰਤ 2-0 ਜਾਂ 3-0 ਨਾਲ ਸੀਰੀਜ਼ ਜਿੱਤੇਗਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਆਸਟ੍ਰੇਲੀਆ ਇਕ ਵੀ ਟੈਸਟ ਜਿੱਤ ਸਕੇਗਾ,’ ਉਨ੍ਹਾਂ ਕਿਹਾ ‘ਆਸਟ੍ਰੇਲੀਆ ਨੂੰ ਉਨ੍ਹਾਂ ਦੀ ਧਰਤੀ ‘ਤੇ ਹਰਾਉਣਾ ਕਾਫੀ ਮੁਸ਼ਕਲ ਹੈ ਪਰ ਇਸ ਟੀਮ ‘ਚ ਸਟੀਵ ਸਮਥਿ ਅਤੇ ਡੇਵਿਡ ਵਾਰਨਰ ਨਹੀਂ ਹਨ ਜੋ ਆਸਟ੍ਰੇਲੀਆ ਨੂੰ ਦੌੜਾਂ ਦਾ 40ਫੀਸਦੀ ਦਿੰਦੇ ਹਨ, ਉਨ੍ਹਾਂ ਦੀ ਜਗ੍ਹਾ ਕੋਣ ਲਵੇਗਾ।’


