- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਤੇ ਯੂਏਈ ਨੇ ਕਰੰਸੀ ਵਟਾਂਦਰਾ ਸੰਧੀ ’ਤੇ ਸਹੀ ਪਾਈ
ਅਬੂ ਧਾਬੀ – ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਕਰੰਸੀ ਤਬਾਦਲਾ ਸਮੇਤ ਦੋ ਸੰਧੀਆਂ ’ਤੇ ਸਹੀ ਪਾਈ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਆਪਣੇ ਹਮਰੁਤਬਾ ਜ਼ਾਇਦ ਅਲ ਨਾਹਿਆਨ ਨਾਲ ਵਪਾਰ ਤੇ ਸੁਰੱਖਿਆ ਜਿਹੇ ਖੇਤਰਾਂ ਵਿਚ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ।ਸ੍ਰੀਮਤੀ ਸਵਰਾਜ ਦੋ ਰੋਜ਼ਾ ਫ਼ੇਰੀ ਤਹਿਤ ਸੋਮਵਾਰ ਨੂੰ ਇੱਥੇ ਪੁੱਜੇ ਸਨ ਤੇ ਯੂਏਈ-ਭਾਰਤ ਜੁਆਇੰਟ ਕਮਿਸ਼ਨ ਮੀਟਿੰਗ ਤੋਂ ਪਹਿਲਾਂ ਸ੍ਰੀ ਨਾਹਿਆਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਦੋਵਾਂ ਦੇਸ਼ਾਂ ਵਿਚਕਾਰ ਕਰੰਸੀ ਵਟਾਂਦਰੇ ਦੀ ਸੰਧੀ ਤਹਿਤ ਇਨ੍ਹਾਂ ਨੂੰ ਆਪੋ ਆਪਣੀ ਕਰੰਸੀ ਵਿਚ ਵਪਾਰ ਕਰਨ ਅਤੇ ਡਾਲਰ ਦੀ ਬਜਾਇ ਪਹਿਲਾਂ ਤੋਂ ਤੈਅਸ਼ੁਦਾ ਵਟਾਂਦਰਾ ਦਰਾਂ ’ਤੇ ਦਰਾਮਦ-ਬਰਾਮਦਾਂ ਦੀ ਅਦਾਇਗੀ ਕਰਨ ਦੀ ਖੁੱਲ੍ਹ ਮਿਲ ਜਾਵੇਗੀ। ਦੂਜੀ ਸੰਧੀ ਅਫ਼ਰੀਕਾ ਵਿਚ ਦੋਵਾਂ ਦੇਸ਼ਾਂ ਵਲੋਂ ਵਿਕਾਸ ਦੇ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਹੈ। ਭਾਰਤ ਤੇ ਯੂਏਈ ਵਿਚਕਾਰ ਕਰੀਬ 50 ਅਰਬ ਡਾਲਰ ਦਾ ਦੁਵੱਲਾ ਵਪਾਰ ਹੁੰਦਾ ਹੈ ਤੇ ਯੂਏਈ ਭਾਰਤੀ ਤੇਲ ਬਰਾਮਦਾਂ ਦਾ ਛੇਵਾਂ ਸਭ ਤੋਂ ਵੱਡਾ ਸਰੋਤ ਹੈ।


