ਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂ

ਨਵਾਂਸ਼ਹਿਰ ਵਿੱਚ ਗੈਰ ਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਡਰੋਨ ਦੀ ਵਰਤੋਂ

ਚੰਡੀਗੜ੍ਹ – ਸੂਬੇ ਵਿਚ ਗੈਰਕਾਨੂੰਨੀ ਖਣਨ ਦੀ ਸਮੱਸਿਆ ਨੂੰ ਜੜ੍ਹੋਂ ਪੁੱਟਣ ਲਈ ਸਰਕਾਰ ਵਲੋਂ ਖਣਨ ਦੀਆਂ ਅਜਿਹੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਵਾਸਤੇ ਠੋਸ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਇਸਦਾ ਸਖ਼ਤ ਨੋਟਿਸ ਲਿਆ ਗਿਆ ਹੈ।ਈ.ਡੀ. ਮਾਈਨਿੰਗ, ਪੰਜਾਬ ਆਰ.ਐਨ. ਢੋਕੇ ਨੇ ਖੰਨਾ ਪੁਲਿਸ ਨੂੰ ਪਿਛਲੇ ਹਫਤੇ ਪੁਲਿਸ ਥਾਣਾ ਮਾਛੀਵਾੜਾ ਸਾਹਿਬ ਵਿਖੇ ਦਰਜ ਕੀਤੇ ਗਏ ਗੈਰਕਾਨੂੰਨੀ ਰੇਤ ਖਣਨ ਕੇਸ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਕੀਤੀ ਸੀ।…

VIA PUNJAB
ਅੱਗੇ ਪੜ੍ਹੋ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਤਰਾਵੜੀ ਤੋਂ ਅਗਲੇ ਪੜਾਅ ਕੁਰੂਕਸ਼ੇਤਰ ਲਈ ਲਈ ਰਵਾਨਾ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਤਰਾਵੜੀ ਤੋਂ ਅਗਲੇ ਪੜਾਅ ਕੁਰੂਕਸ਼ੇਤਰ ਲਈ ਲਈ ਰਵਾਨਾ

ਅੰਮ੍ਰਿਤਸਰ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤਰਾਵੜੀ ਤੋਂ ਅਗਲੇ ਪੜਾਅ ਗੁਰਦੁਆਰਾ ਪਾਤਸ਼ਾਹੀ ਨੌਵੀਂ ਕੁਰੂਕਸ਼ੇਤਰ ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਸਜੇ ਦੀਵਾਨ ਵਿਚ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਨਗਰ ਕੀਰਤਨ ਦੀ ਰਵਾਨਗੀ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਹਰਭਜਨ ਸਿੰਘ ਮਸਾਣਾ, ਵਧੀਕ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿਚ ਵਾਧੇ ਦੇ ਮੱਦੇਨਜ਼ਰ ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਵਧ ਰਹੇ ਕੇਸਾਂ ਦਾ ਹਵਾਲਾ ਦਿੰਦੇ ਹੋਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਅਨਸ਼ਿਚਤਤਾ ਨੂੰ ਦੂਰ ਕੀਤਾ ਜਾ ਸਕੇ।ਮੁੱਖ ਮੰਤਰੀ ਨੇ ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰੀਆਲ ਨਿਸ਼ੰਕ ਨੂੰ ਲਿਖੇ ਪੱਤਰ ਵਿਚ ਮੌਜੂਦਾ ਸਥਿਤੀ ਅਤੇ ਦਬਾਅ ਦਾ ਜਿਕਰ ਕਰਦਿਆਂ ਕਿਹਾ,”ਇਹੀ ਮੁਨਾਸਬ ਹੋਵੇਗਾ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ…

VIA PUNJAB
ਅੱਗੇ ਪੜ੍ਹੋ

ਸੁਸ਼ੀਲ ਚੰਦਰਾ ਨੇ ਸੰਭਾਲੀ ਮੁੱਖ ਚੋਣ ਕਮਿਸ਼ਨਰ ਅਹੁਦੇ ਦੀ ਜ਼ਿੰਮੇਦਾਰੀ

ਸੁਸ਼ੀਲ ਚੰਦਰਾ ਨੇ ਸੰਭਾਲੀ ਮੁੱਖ ਚੋਣ ਕਮਿਸ਼ਨਰ ਅਹੁਦੇ ਦੀ ਜ਼ਿੰਮੇਦਾਰੀ

ਨਵੀਂ ਦਿੱਲੀ – ਦੇਸ਼ ਦੇ 24ਵੇਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਮੰਗਲਵਾਰ ਨੂੰ ਅਹੁਦਾ ਕਬੂਲ ਕਰ ਲਿਆ। ਸਰਕਾਰ ਨੇ ਚੋਣ ਕਮਿਸ਼ਨ ਦੇ ਚੋਟੀ ਦੇ ਅਹੁਦੇ ਲਈ ਚੰਦਰਾ ਦੇ ਨਾਮ ਨੂੰ ਹਰੀ ਝੰਡੀ ਵਿਖਾਈ ਸੀ। ਸਾਬਕਾ ਸੀ.ਈ.ਸੀ. ਸੁਨੀਲ ਅਰੋੜਾ ਦੇ ਰਿਟਾਇਰਮੈਂਟ ਦੇ ਦਿਨ ਹੀ ਚੰਦਰਾ ਨੇ ਅਹਿਮ ਜ਼ਿੰਮੇਦਾਰੀ ਸੰਭਾਲੀ ਹੈ। EC ਵਿੱਚ ਆਉਣ ਤੋਂ ਪਹਿਲਾਂ ਉਹ ਕੇਂਦਰੀ ਪ੍ਰਤੱਖ ਕਰ ਬੋਰਡ (CBDT) ਦੇ ਚੇਅਰਮੈਨ ਸਨ।ਚੋਣ ਕਮਿਸ਼ਨ ਵਿੱਚ ਸਭ ਤੋਂ ਸੀਨੀਅਰ ਕਮਿਸ਼ਨਰ ਨੂੰ ਹੀ ਮੁੱਖ ਚੋਣ ਕਮਿਸ਼ਨਰ…

VIA PUNJAB
ਅੱਗੇ ਪੜ੍ਹੋ

ਕਰੋਨਾ ਮਹਾਮਾਰੀ ਦਾ ਅੰਤ ਕਾਫੀ ਦੂਰ: ਡਬਲਿਊਐਚਓ

ਕਰੋਨਾ ਮਹਾਮਾਰੀ ਦਾ ਅੰਤ ਕਾਫੀ ਦੂਰ: ਡਬਲਿਊਐਚਓ

ਸੰਯੁਕਤ ਰਾਸ਼ਟਰ – ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਦਾਨੋਮ ਨੇ ਕਿਹਾ ਕਿ ਭਾਵੇਂ ਦੁਨੀਆ ਭਰ ਵਿਚ ਕਰੋਨਾ ਰੋਕੂ ਟੀਕਿਆਂ ਦੀ 78 ਕਰੋੜ ਤੋਂ ਵੱਧ ਡੋਜ਼ ਦਿੱਤੀ ਜਾ ਚੁੱਕੀ ਹੈ ਪਰ ਇਸ ਮਹਾਮਾਰੀ ਦਾ ਅੰਤ ਹਾਲੇ ਕਾਫੀ ਦੂਰ ਹੈ। ਇਸ ਕਰਕੇ ਸਿਹਤ ਸਬੰਧੀ ਤੇ ਕਰੋਨਾ ਨਿਯਮਾਂ ਦਾ ਪਾਲਣ ਕਰਕੇ ਇਸ ਮਹਾਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ।

VIA PUNJAB
ਅੱਗੇ ਪੜ੍ਹੋ

ਮਹਾਰਾਸ਼ਟਰ ਵਿੱਚ ਅੱਜ ਰਾਤ 8 ਵਜੇ ਤੋਂ ਲਾਗੂ ਹੋਣਗੀਆਂ ਸਖ਼ਤ ਪਾਬੰਦੀਆਂ

ਮਹਾਰਾਸ਼ਟਰ ਵਿੱਚ ਅੱਜ ਰਾਤ 8 ਵਜੇ ਤੋਂ ਲਾਗੂ ਹੋਣਗੀਆਂ ਸਖ਼ਤ ਪਾਬੰਦੀਆਂ

ਮੁੰਬਈ – ਮਹਾਰਾਸ਼ਟਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਅਤੇ ਲਾਗ ਕਰ ਕੇ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਲਗਾਤਾਰ ਤੇਜ਼ੀ ਨਾਲ ਵਧਣ ਤੋਂ ਫ਼ਿਕਰਮੰਦ ਮੁੱਖ ਮੰਤਰੀ ਊਧਵ ਠਾਕਰੇ ਨੇ ਪੂਰੇ ਸੂਬੇ ਵਿੱਚ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਪਾਬੰਦੀਆਂ ਤਹਿਤ ਪੂਰੇ ਸੂਬੇ ਵਿੱਚ ਧਾਰਾ 144 ਲਾਗੂ ਰਹੇਗੀ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹੋਰਨਾਂ ਸਾਰੀਆਂ ਸੇਵਾਵਾਂ ’ਤੇ ਮੁਕੰਮਲ ਪਾਬੰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਾਬੰਦੀ ਦੇ ਇਹ ਹੁਕਮ 14 ਅਪਰੈਲ ਨੂੰ ਰਾਤ 8 ਵਜੇਂ ਤੋਂ…

VIA PUNJAB
ਅੱਗੇ ਪੜ੍ਹੋ

ਜੋਅ ਬਾਈਡੇਨ ਨੇ ਸੈਨਾ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਪਹਿਲੀ ਔਰਤ ਨੂੰ ਕੀਤਾ ਨਾਮਜ਼ਦ

ਜੋਅ ਬਾਈਡੇਨ ਨੇ ਸੈਨਾ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਪਹਿਲੀ ਔਰਤ ਨੂੰ ਕੀਤਾ ਨਾਮਜ਼ਦ

ਕੈਲੀਫੋਰਨੀਆ – ਰਾਸ਼ਟਰਪਤੀ ਜੋਅ ਬਾਈਡੇਨ ਨੇ ਕ੍ਰਿਸਟੀਨ ਵਰਮੂਥ ਨੂੰ ਸੈਨਾ ਦੀ ਸੈਕਟਰੀ ਵਜੋਂ ਸੇਵਾਵਾਂ ਦੇਣ ਲਈ ਨਾਮਜ਼ਦ ਕੀਤਾ ਹੈ, ਜੋ ਕਿ ਇਸ ਅਹੁਦੇ ‘ਤੇ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੋਵੇਗੀ। ਵਰਮੂਥ ਦਾ ਨਾਮ ਸੋਮਵਾਰ ਨੂੰ ਵ੍ਹਾਈਟ ਹਾਊਸ ਦੁਆਰਾ ਐਲਾਨੀਆਂ ਨਾਮਜ਼ਦਗੀਆਂ ਦੀ ਸੂਚੀ ਵਿੱਚ ਸ਼ਾਮਿਲ ਸੀ। ਰੱਖਿਆ ਸਕੱਤਰ ਲੋਇਡ ਅਸਟਿਨ ਅਨੁਸਾਰ ਵਿਦੇਸ਼ੀ ਅਤੇ ਘਰੇਲੂ ਦੁਸ਼ਮਣਾਂ ਤੋਂ ਆਪਣੇ ਦੇਸ਼ ਨੂੰ ਬਚਾਉਣ ਲਈ ਦੇਸ਼ ਦੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਅਤੇ ਫੌਜਾਂ ਨੂੰ ਭਾਰੀ ਚੁਣੌਤੀਆਂ ਦੀ ਡੂੰਘੀ ਸਮਝ ਦੀ ਲੋੜ…

VIA PUNJAB
ਅੱਗੇ ਪੜ੍ਹੋ

ਕੈਨਡਾ: ਬੀ.ਸੀ. ਵਿਚ ਤਿੰਨ ਦਿਨਾਂ ਦੌਰਾਨ ਕੋਰੋਨਾ ਦੇ 3,289 ਨਵੇਂ ਕੇਸ-18 ਮੌਤਾਂ

ਕੈਨਡਾ: ਬੀ.ਸੀ. ਵਿਚ ਤਿੰਨ ਦਿਨਾਂ ਦੌਰਾਨ ਕੋਰੋਨਾ ਦੇ 3,289 ਨਵੇਂ ਕੇਸ-18 ਮੌਤਾਂ

ਸਰੀ – ਬੀ.ਸੀ. ਵਿਚ ਕੋਰੋਨਾ ਦਾ ਕਹਿਰ ਅਜੇ ਥੰਮ੍ਹ ਨਹੀਂ ਰਿਹਾ ਅਤੇ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ-19 ਦੇ 3,289 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਦਿੰਦਿਆਂ ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ 1,283, ਸ਼ਨੀਵਾਰ ਨੂੰ 1,036 ਅਤੇ ਐਤਵਾਰ ਨੂੰ 970 ਨਵੇਂ ਕੇਸ ਰਿਪੋਰਟ ਹੋਏ ਹਨ ਅਤੇ 18 ਵਾਇਰਸ ਪੀੜਤਾਂ ਦੀ ਮੌਤ ਹੋ ਗਈ ਹੈ।ਬੀ.ਸੀ. ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 1,12,829…

VIA PUNJAB
ਅੱਗੇ ਪੜ੍ਹੋ

ਚੋਣ ਕਮਿਸ਼ਨ ਦੀ ਕਾਰਵਾਈ ਖਿਲਾਫ ਧਰਨੇ ਤੇ ਬੈਠੀ ਮਮਤਾ ਬੈਨਰਜੀ

ਚੋਣ ਕਮਿਸ਼ਨ ਦੀ ਕਾਰਵਾਈ ਖਿਲਾਫ ਧਰਨੇ ਤੇ ਬੈਠੀ ਮਮਤਾ ਬੈਨਰਜੀ

ਕੋਲਕਾਤਾ – ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੰਗਾਲ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਭਾਜਪਾ ਅਤੇ ਟੀ.ਐੱਮ.ਸੀ. ਵਿਚਕਾਰ ਜਾਰੀ ਦੋਸ਼ਾਂ ਦਰਮਿਆਨ ਚੋਣ ਕਮਿਸ਼ਨ ਦੀ ਕਾਰਵਾਈ ਨੇ ਨਵਾਂ ਭੂਚਾਲ ਖੜ੍ਹਾ ਕਰ ਦਿੱਤਾ ਹੈ। ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਚੋਣ ਪ੍ਰਚਾਰ ਤੇ 24 ਘੰਟਿਆਂ ਲਈ ਪਾਬੰਦੀ ਲਗਾਏ ਜਾਣ ਦੇ ਚੋਣ ਕਮਿਸ਼ਨ ਦੇ ਫੈਸਲੇ ਦੇ ਵਿਰੋਧ ਵਿੱਚ ਕੋਲਕਾਤਾ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਹੈ।ਚੋਣ ਕਮਿਸ਼ਨ ਨੇ ਵੱਡਾ ਕਦਮ ਚੁੱਕਦੇ ਹੋਏ ਅਗਲੇ 24 ਘੰਟਿਆਂ…

VIA PUNJAB
ਅੱਗੇ ਪੜ੍ਹੋ

ਮਾਤਾ ਚਿੰਤਪੂਰਨੀ ਦੇ ਦਰਸ਼ਨ ਲਈ ਜ਼ਰੂਰੀ ਨਹੀਂ ਹੈ ਕੋਰੋਨਾ ਰਿਪੋਰਟ : ਡੀ.ਸੀ.

ਮਾਤਾ ਚਿੰਤਪੂਰਨੀ ਦੇ ਦਰਸ਼ਨ ਲਈ ਜ਼ਰੂਰੀ ਨਹੀਂ ਹੈ ਕੋਰੋਨਾ ਰਿਪੋਰਟ : ਡੀ.ਸੀ.

ਚਿੰਤਪੂਰਨੀ – ਅੱਜ ਤੋਂ ਚੇਤ ਦੇ ਨਰਾਤੇ ਮੇਲੇ ਸ਼ੁਰੂ ਹੋ ਗਏ ਹਨ। ਇਸ ਲਈ ਊਨਾ ਸਥਿਤ ਮਾਂ ਚਿੰਤਪੂਰਨੀ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਹਿਮਾਚਲ ਦੇ ਨਾਲ ਹੀ ਇੱਥੇ ਹੋਰ ਸੂਬਿਆਂ ਤੋਂ ਵੀ ਸ਼ਰਧਾਲੂ ਪਹੁੰਚੇ ਹਨ। ਊਨਾ ਦੇ ਡੀ. ਸੀ. ਨੇ ਕਿਹਾ ਕਿ ਚਿੰਤਪੂਰਨੀ ਮੰਦਰ ਦੇ ਦਰਸ਼ਨਾਂ ਲਈ ਕੋਰੋਨਾ ਰਿਪੋਰਟ ਜ਼ਰੂਰੀ ਨਹੀਂ ਹੈ।ਸ਼ਰਧਾਲੂਆਂ ਲਈ ਮਾਤਾ ਦਾ ਦਰਬਾਰ ਸਵੇਰੇ 5ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਨੂੰ ਤਿੰਨ ਥਾਂ ਤੇ…

VIA PUNJAB
ਅੱਗੇ ਪੜ੍ਹੋ
1 … 94 95 96 97 98 … 1,325