- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜੋਅ ਬਾਈਡੇਨ ਨੇ ਸੈਨਾ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਪਹਿਲੀ ਔਰਤ ਨੂੰ ਕੀਤਾ ਨਾਮਜ਼ਦ
ਕੈਲੀਫੋਰਨੀਆ – ਰਾਸ਼ਟਰਪਤੀ ਜੋਅ ਬਾਈਡੇਨ ਨੇ ਕ੍ਰਿਸਟੀਨ ਵਰਮੂਥ ਨੂੰ ਸੈਨਾ ਦੀ ਸੈਕਟਰੀ ਵਜੋਂ ਸੇਵਾਵਾਂ ਦੇਣ ਲਈ ਨਾਮਜ਼ਦ ਕੀਤਾ ਹੈ, ਜੋ ਕਿ ਇਸ ਅਹੁਦੇ ‘ਤੇ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੋਵੇਗੀ। ਵਰਮੂਥ ਦਾ ਨਾਮ ਸੋਮਵਾਰ ਨੂੰ ਵ੍ਹਾਈਟ ਹਾਊਸ ਦੁਆਰਾ ਐਲਾਨੀਆਂ ਨਾਮਜ਼ਦਗੀਆਂ ਦੀ ਸੂਚੀ ਵਿੱਚ ਸ਼ਾਮਿਲ ਸੀ। ਰੱਖਿਆ ਸਕੱਤਰ ਲੋਇਡ ਅਸਟਿਨ ਅਨੁਸਾਰ ਵਿਦੇਸ਼ੀ ਅਤੇ ਘਰੇਲੂ ਦੁਸ਼ਮਣਾਂ ਤੋਂ ਆਪਣੇ ਦੇਸ਼ ਨੂੰ ਬਚਾਉਣ ਲਈ ਦੇਸ਼ ਦੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਅਤੇ ਫੌਜਾਂ ਨੂੰ ਭਾਰੀ ਚੁਣੌਤੀਆਂ ਦੀ ਡੂੰਘੀ ਸਮਝ ਦੀ ਲੋੜ ਹੈ ਅਤੇ ਰਾਸ਼ਟਰਪਤੀ ਦੀਆਂ ਨਾਮਜ਼ਦਗੀਆਂ ਉਸ ਟੀਮ ਨੂੰ ਬਣਾਉਣ ਵਿੱਚ ਸਹਾਇਤਾ ਕਰਨਗੀਆਂ। ਵਰਮੂਥ ਇਸ ਤੋਂ ਪਹਿਲਾਂ ਰਾਸ਼ਟਰੀ ਸੁੱਰਖਿਆ ਪਰਿਸ਼ਦ ਵਿੱਚ ਅਤੇ ਫਿਰ ਓਬਾਮਾ ਪ੍ਰਸ਼ਾਸਨ ਵਿੱਚ ਸੈਕਟਰੀ ਆਫ ਡਿਫੈਂਸ ਦੇ ਅੰਡਰ ਸੇਵਾ ਨਿਭਾ ਚੁੱਕੀ ਹੈ। ਰੋਡ ਆਈਲੈਂਡ ਦੇ ਸੈਨੇਟਰ ਜੈਕ ਰੀਡ, ਜੋ ਸੈਨੇਟ ਆਰਮਡ ਸਰਵਿਸਿਜ਼ ਕਮੇਟੀ ਦੇ ਚੇਅਰਮੈਨ ਹਨ, ਨੇ ਇੱਕ ਬਿਆਨ ਵਿੱਚ ਇਸ ਨਾਮਜ਼ਦਗੀ ਦੀ ਪ੍ਰਸ਼ੰਸਾ ਕੀਤੀ ਹੈ। ਵ੍ਹਾਈਟ ਹਾਊਸ ਦੁਆਰਾ ਮੰਗਲਵਾਰ ਨੂੰ ਐਲਾਨ ਕੀਤੇ ਗਏ ਹੋਰ ਰੱਖਿਆ ਵਿਭਾਗ ਦੇ ਨਾਮਜ਼ਦ ਵਿਅਕਤੀਆਂ ਵਿੱਚ ਗਿਲ ਸਿਸਨੇਰੋਸ ਨੂੰ ਸੁਰੱਖਿਆ, ਅਮਲੇ ਅਤੇ ਤਿਆਰੀ ਦਾ ਅੰਡਰ ਸੈਕਟਰੀ ਅਤੇ ਲਾਗਤ ਮੁਲਾਂਕਣ ਅਤੇ ਪ੍ਰੋਗਰਾਮ ਮੁਲਾਂਕਣ ਦੇ ਡਾਇਰੈਕਟਰ ਲਈ ਸੁਸਾਨਾ ਬਲਿਊਮ ਸ਼ਾਮਿਲ ਹਨ।


