ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸੰਗਤ ਮੰਡੀ, 30 ਅਕਤੂਬਰ (ਵਾਇਆ ਪੰਜਾਬ) ਬਲਾਕ ਸੰਗਤ ਅਧੀਨ ਪੈਂਦੇ ਪਿੰਡ ਦੁਨੇਵਾਲਾ ਵਿਖੇ ਪੜ੍ਹਾਈ ਕਰਨ ਲਈ ਕੈਨੇਡਾ ਗਏ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਪੁੱਤਰ ਨਾਜਮ ਸਿੰਘ ਆਈਲੈਟਸ ਕਰਕੇ ਪੜ੍ਹਾਈ ਕਰਨ ਕੇਨੈਡਾ ਦੇ ਸ਼ਹਿਰ ਸਰੀ ’ਚ ਗਿਆ ਸੀ, ਜਿਸ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਰਾਜੂ ਸਿੰਘ ਨੇ…

VIA PUNJAB
ਅੱਗੇ ਪੜ੍ਹੋ

ਮੋਟਰਸਾਈਕਲ ਸਵਾਰ ਨੂੰ ਬੱਸ ਨੇ ਦਰੜਿਆ

ਮੋਟਰਸਾਈਕਲ ਸਵਾਰ ਨੂੰ ਬੱਸ ਨੇ ਦਰੜਿਆ

ਪਟਿਆਲਾ, 30 ਅਕਤੂਬਰ(ਵਾਇਆ ਪੰਜਾਬ) ਨਵੇਂ ਬੱਸ ਸਟੈਂਡ ਦੇ ਓਵਰਬ੍ਰਿਜ ’ਤੇ ਗਲਤੀ ਨਾਲ ਚੜ੍ਹਿਆ ਮੋਟਰਸਾਈਕਲ ਸਵਾਰ ਜਦੋਂ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਮੁੜਿਆ ਤਾਂ ਉਸ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਥੇੜੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਥਾਣਾ ਅਰਬਨ ਅਸਟੇਟ ਦੇ ਏ. ਐੱਸ. ਆਈ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਣਜੀਤ ਸਿੰਘ ਆਪਣੀ ਪਤਨੀ ਨੂੰ ਬੱਸ ਸਟੈਂਡ ਛੱਡਣ…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜੀ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜੀ

ਅੰਮ੍ਰਿਤਸਰ, 30 ਅਕਤੂਬਰ (ਵਾਇਆ ਪੰਜਾਬ) ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜ਼ੀ ਹੋਈ।

VIA PUNJAB
ਅੱਗੇ ਪੜ੍ਹੋ

ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ

ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ

•ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸਜਾਏ ਸੁੰਦਰ ਜਲੌ ਅੰਮ੍ਰਿਤਸਰ, 30 ਅਕਤੂਬਰ (ਵਾਇਆ ਪੰਜਾਬ) ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ…

VIA PUNJAB
ਅੱਗੇ ਪੜ੍ਹੋ

ਕਾਰ ਚੋਰੀ ਦੇ ਮਾਮਲੇ ‘ਚ ਕੈਨੇਡਾ ਦੁਨੀਆ ‘ਚ ਸਭ ਤੋਂ ਮੋਹਰੀ, ਗ੍ਰਿਫਤਾਰ ਚੋਰਾਂ ‘ਚੋਂ 40 ਫੀਸਦੀ ਪੰਜਾਬੀ

ਕਾਰ ਚੋਰੀ ਦੇ ਮਾਮਲੇ ‘ਚ ਕੈਨੇਡਾ ਦੁਨੀਆ ‘ਚ ਸਭ ਤੋਂ ਮੋਹਰੀ, ਗ੍ਰਿਫਤਾਰ ਚੋਰਾਂ ‘ਚੋਂ 40 ਫੀਸਦੀ ਪੰਜਾਬੀ

ਟੋਰਾਂਟੋ, 29 ਅਕਤੂਬਰ (ਵਾਇਆ ਪੰਜਾਬ) ਕੈਨੇਡਾ ’ਚ ਪਿਛਲੇ ਸਾਲ ਨਾਲੋਂ ਇਸ ਸਾਲ ਕਾਰ ਚੋਰੀ ਦੀਆਂ ਘਟਨਾਵਾਂ ’ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ। ਕਾਰ ਚੋਰੀ ਦੇ ਮਾਮਲਿਆਂ ਵਿੱਚ ਕੈਨੇਡਾ ਦੁਨੀਆ ’ਚ ਸਭ ਤੋਂ ਅੱਗੇ ਹੈ। ਕੈਨੇਡੀਅਨ ਫਾਈਨਾਂਸ ਐਂਡ ਲੀਜ਼ਿੰਗ ਐਸੋਸੀਏਸ਼ਨ ਦੀ 2023 ਦੀ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਔਸਤ ਹਰ 6 ਮਿੰਟ ਵਿੱਚ ਇਕ ਕਾਰ ਚੋਰੀ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਪੜ੍ਹਨ ਗਏ ਪੰਜਾਬ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਕਾਰ ਚੋਰੀ ਅਤੇ…

VIA PUNJAB
ਅੱਗੇ ਪੜ੍ਹੋ

ਇਜ਼ਰਾਈਲ-ਹਮਾਸ ਜੰਗ ਕਾਰਨ ਨਿਵੇਸ਼ ਜਗਤ ਸਕਤੇ ‘ਚ, ਭਾਰਤ ਨੂੰ 20 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ

ਇਜ਼ਰਾਈਲ-ਹਮਾਸ ਜੰਗ ਕਾਰਨ ਨਿਵੇਸ਼ ਜਗਤ ਸਕਤੇ ‘ਚ, ਭਾਰਤ ਨੂੰ 20 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ

ਨਵੀਂ ਦਿੱਲੀ, 29 ਅਕਤੂਬਰ (ਵਾਇਆ ਪੰਜਾਬ) ਇਜ਼ਰਾਈਲ-ਹਮਾਸ ਵਿਚਾਲੇ ਜੰਗ ਲੰਮੇ ਸਮੇਂ ਤੋਂ ਜਾਰੀ ਹੈ। ਅਮਰੀਕੀ ਅਰਥਵਿਵਸਥਾ ’ਚ ਵੀ ਉਤਰਾਅ-ਚੜ੍ਹਾਅ ਜਾਰੀ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਦਾ ਅਸਰ ਭਾਰਤ ’ਤੇ ਵੀ ਪੈਣਾ ਲਾਜ਼ਮੀ ਹੈ। ਇਨ੍ਹਾਂ ਘਟਨਾਵਾਂ ਕਾਰਨ ਨਿਵੇਸ਼ਕਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ, ਖਾਸ ਕਰ ਕੇ ਵਿਦੇਸ਼ੀ ਨਿਵੇਸ਼ਕਾਂ ਵਿਚ। ਦਰਅਸਲ ਇਨ੍ਹਾਂ ਘਟਨਾਵਾਂ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਤੋਂ 20,300 ਕਰੋੜ ਰੁਪਏ ਕੱਢਵਾ ਲਏ ਹਨ। ਇਨ੍ਹਾਂ ਘਟਨਾਵਾਂ ਕਾਰਨ ਅਕਤੂਬਰ ’ਚ ਭਾਰਤੀ ਬਾਜ਼ਾਰ ’ਚ…

VIA PUNJAB
ਅੱਗੇ ਪੜ੍ਹੋ

ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਦੂਜੀ ਵਾਰ ਧਮਕੀ, 200 ਕਰੋੜ ਫਿਰੌਤੀ ਦੀ ਕੀਤੀ ਮੰਗ

ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਦੂਜੀ ਵਾਰ ਧਮਕੀ, 200 ਕਰੋੜ ਫਿਰੌਤੀ ਦੀ ਕੀਤੀ ਮੰਗ

ਮੁੰਬਈ, 29 ਅਕਤੂਬਰ (ਵਾਇਆ ਪੰਜਾਬ) ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਭਰੀ ਈਮੇਲ ‘ਚ ਕਥਿਤ ਤੌਰ ‘ਤੇ 200 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਦੋ ਦਿਨ ਪਹਿਲਾਂ ਇਸੇ ਅਕਾਊਂਟ ਤੋਂ ਧਮਕੀ ਮਿਲੀ ਸੀ। ਉਦੋਂ ਮੁਲਜ਼ਮਾਂ ਨੇ 20 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸਭ ਤੋਂ ਪਹਿਲਾਂ 27 ਅਕਤੂਬਰ…

VIA PUNJAB
ਅੱਗੇ ਪੜ੍ਹੋ

ਟਰਾਲੀ ਨਾਲ ਕਾਰ ਦੀ ਟੱਕਰ ‘ਚ ਪਤੀ-ਪਤਨੀ ਦੀ ਮੌਤ

ਟਰਾਲੀ ਨਾਲ ਕਾਰ ਦੀ ਟੱਕਰ ‘ਚ ਪਤੀ-ਪਤਨੀ ਦੀ ਮੌਤ

ਤਰਨਤਾਰਨ, 29 ਅਕਤੂਬਰ (ਵਾਇਆ ਪੰਜਾਬ) ਜ਼ਿਲ੍ਹੇ ਦੇ ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰ ਨਜ਼ਦੀਕ ਸ਼ਨਿੱਚਰਵਾਰ-ਐਤਵਾਰ ਦੀ ਵਿਚਕਾਰਲੀ ਰਾਤ ਨੂੰ ਸੜਕ ’ਤੇ ਪਰਾਲੀ ਨਾਲ ਲੱਦੀ ਹੋਈ ਖੜ੍ਹੀ ਟਰੈਕਟਰ-ਟਰਾਲੀ ਵਿਚ ਕਾਰ ਦੇ ਪਿੱਛੋਂ ਦੀ ਟਕਰਾਉਣ ਕਾਰਣ ਪਤੀ-ਪਤਨੀ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ਵਿਚ ਦੋ ਛੋਟੇ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਦੋਵਾਂ ਦੀਆਂ…

VIA PUNJAB
ਅੱਗੇ ਪੜ੍ਹੋ

ਟਰੈਕਟਰ ‘ਤੇ ਸਟੰਟ ਕਰਦੇ ਨੌਜਵਾਨ ਦੀ ਮੌਤ, ਲੋਕਾਂ ਵਲੋਂ ਖ਼ਤਰਨਾਕ ਸਟੰਟ ਕਰਨ ‘ਤੇ ਰੋਕ ਲਾਉਣ ਦੀ ਮੰਗ

ਟਰੈਕਟਰ ‘ਤੇ ਸਟੰਟ ਕਰਦੇ ਨੌਜਵਾਨ ਦੀ ਮੌਤ, ਲੋਕਾਂ ਵਲੋਂ ਖ਼ਤਰਨਾਕ ਸਟੰਟ ਕਰਨ ‘ਤੇ ਰੋਕ ਲਾਉਣ ਦੀ ਮੰਗ

ਫਤਿਹਗੜ੍ਹ ਚੂੜੀਆਂ, 29 ਅਕਤੂਬਰ (ਵਾਇਆ ਪੰਜਾਬ) ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਤੋਂ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਸਾਰਚੂਰ ਵਿਚ ਖੇਡ ਮੇਲੇ ਦੌਰਾਨ ਸ਼ਨਿੱਚਰਵਾਰ ਸ਼ਾਮੀੰ ਟਰੈਕਟਰ ’ਤੇ ਸਟੰਟ ਕਰਦੇ ਨੌਜਵਾਨ ਦੀ ਆਪਣੇ ਹੀ ਟਰੈਕਟਰ ਹੇਠ ਆਉਣ ਕਾਰਣ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ ਠੱਠਾ ਵਜੋਂ ਹੋਈ ਹੈ। ਜੋ ਖੇਡ ਮੇਲੇ ਵਿਚ ਟਰੈਕਟਰ ਉੱਤੇ ਸਟੰਟ ਕਰ ਰਿਹਾ ਸੀ। ਇਹ ਹਾਦਸਾ ਟਰੈਕਟਰ ਉੱਤੇ ਸਟੰਟ ਕਰਦੇ ਸਮੇਂ ਟਰੈਕਟਰ ਹੇਠਾਂ ਆਉਣ ਕਾਰਣ…

VIA PUNJAB
ਅੱਗੇ ਪੜ੍ਹੋ

ਬਠਿੰਡਾ ‘ਚ ਢਾਬਾ ਮਾਲਕ ਦਾ ਕਤਲ ਕਰਨ ਵਾਲੇ ਸ਼ੱਕੀਆਂ ਦੀ ਤਸਵੀਰਾਂ ਜਾਰੀ, ਪੁਲਿਸ ਕਰ ਰਹੀ ਤੇਜ਼ੀ ਨਾਲ ਭਾਲ

ਬਠਿੰਡਾ ‘ਚ ਢਾਬਾ ਮਾਲਕ ਦਾ ਕਤਲ ਕਰਨ ਵਾਲੇ ਸ਼ੱਕੀਆਂ ਦੀ ਤਸਵੀਰਾਂ ਜਾਰੀ, ਪੁਲਿਸ ਕਰ ਰਹੀ ਤੇਜ਼ੀ ਨਾਲ ਭਾਲ

ਬਠਿੰਡਾ, 29 ਅਕਤੂਬਰ (ਵਾਇਆ ਪੰਜਾਬ) ਬਠਿੰਡਾ ਦੇ ਮਾਲ ਰੋਡ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਹਰਮਨ ਕੁਲਚਾ ਢਾਬੇ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਦਾ ਸ਼ਨੀਵਾਰ ਸ਼ਾਮ 5:30 ਵਜੇ ਗੋਲੀਆਂ ਮਾਰ ਕੇ ਕਤਲ ਦਿੱਤਾ ਗਿਆ ਸੀ। ਇਸ ਦੇ ਵਿਰੋਧ ਵਿਚ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਹਨ। ਪੁਲਸ ਨੇ ਦੋਵਾਂ ਬਦਮਾਸ਼ਾਂ ਨੂੰ ਫੜਨ ਲਈ ਦੋਵਾਂ ਦੀਆਂ ਤਸਵੀਰਾਂ ਜਾਰੀ ਕੀਤਾਂ ਹਨ। ਪੁਲਸ ਨੇ ਦੋਵਾਂ ਕਾਤਲਾਂ ਦੀ ਸੂਚਨਾ ਦੇਣ ਵਾਲੇ ਨੂੰ ਦੋ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ…

VIA PUNJAB
ਅੱਗੇ ਪੜ੍ਹੋ
1 3 4 5 6 7 21