- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
BCCI ਕੋਈ ਸਰਕਾਰੀ ਬਾਡੀ ਨਹੀਂ ਜਿਸ ‘ਤੇ RTI ਲਾਗੂ ਹੋਵੇ : ਵਿਨੋਦ ਰਾਏ
ਨਵੀਂ ਦਿੱਲੀ – ਕੇਂਦਰੀ ਸੂਚਨਾ ਕਮਿਸ਼ਨ ਭਾਵ ਸੀ.ਆਈ.ਸੀ. ਨੇ ਭਾਵੇਂ ਹੀ ਬੀ.ਸੀ.ਸੀ.ਆਈ. ਨੂੰ ਆਰ.ਟੀ.ਆਈ. ਦੇ ਤਹਿਤ ਲਿਆਉਣ ਦਾ ਹੁਕਮ ਸੁਣਾਇਆ ਹੋਵੇ ਪਰ ਬੋਰਡ ਇਸ ਨੂੰ ਲਾਗੂ ਕਰਨ ਦੇ ਮੂਡ ‘ਚ ਬਿਲਕੁਲ ਵੀ ਨਹੀਂ ਹੈ। ਸੁਪਰੀਮ ਕੋਰਟ ਦੇ ਹੁਕਮ ਦੇ ਤਹਿਤ ਬੀ.ਸੀ.ਸੀ.ਆਈ. ਨੂੰ ਚਲਾ ਰਹੀ ਪ੍ਰਸ਼ਾਸਕਾਂ ਦੀ ਕਮੇਟੀ ਅਰਥਾਤ ਸੀ.ਓ.ਏ. ਦੇ ਮੁਖੀ ਵਿਨੋਦ ਰਾਏ ਨੇ ਸਪੱਸ਼ਟ ਕੀਤਾ ਹੈ ਕਿ ਬੋਰਡ ਇਕ ਖੁਦ ਮੁਖਤਿਆਰ ਬਾਡੀ ਹੈ ਅਤੇ ਇਸ ਨੂੰ ਆਰ.ਟੀ.ਆਈ. ਦੇ ਤਹਿਤ ਨਹੀਂ ਲਿਆਇਆ ਜਾ ਸਕਦਾ ਹੈ। ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ ‘ਚ ਵਿਨੋਦ ਰਾਏ ਨੇ ਕਿਹਾ, ”ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਬੀ.ਸੀ.ਸੀ.ਆਈ. ਸਰਕਾਰੀ ਬਾਡੀ ਨਹੀਂ ਹੈ। ਲਿਹਾਜ਼ਾ ਇਸ ਨੂੰ ਆਰ.ਟੀ.ਆਈ ਦੇ ਅੰਡਰ ਨਹੀਂ ਲਿਆਇਆ ਜਾ ਸਕਦਾ। ਅਸੀਂ ਇਸ ਮਸਲੇ ਨੂੰ ਲੈ ਕੇ ਮਈ ‘ਚ ਮਦਰਾਸ ਹਾਈਕੋਰਟ ਜਾ ਚੁੱਕੇ ਹਾਂ ਅਤੇ ਅਸੀਂ ਸੀ.ਆਈ.ਸੀ. ਨੂੰ ਕਿਹਾ ਵੀ ਸੀ ਕਿ ਕਿਉਂਕਿ ਇਹ ਮਸਲਾ ਹੁਣ ਅਦਾਲਤ ‘ਚ ਹੈ ਲਿਹਾਜ਼ਾ ਇਸ ‘ਤੇ ਫੈਸਲਾ ਨਹੀਂ ਦਿੱਤਾ ਜਾ ਸਕਦਾ।” ਹਾਲਾਂਕਿ ਵਿਨੋਦ ਰਾਏ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਬੀ.ਸੀ.ਸੀ.ਆਈ. ਨੂੰ ਕਾਫੀ ਹੱਦ ਤੱਕ ਪਾਰਦਰਸ਼ੀ ਬਣਾ ਵੀ ਦਿੱਤਾ ਹੈ ਅਤੇ ਟੀਮ ਸਲੈਕਸ਼ਨ, ਖਿਡਾਰੀਆਂ ਦੀ ਸੱਟ ਅਤੇ ਡੋਪਿੰਗ ਨਾਲ ਜੁੜੇ ਮਸਲਿਆਂ ਦੇ ਇਲਾਵਾ ਹਰ ਗੱਲ ‘ਤੇ ਜਨਤਾ ਦੀ ਜਾਣਕਾਰੀ ‘ਚ ਰੱਖਣਾ ਚਾਹੁੰਦੇ ਹਾਂ।


