ਪੰਜਾਬ ਸਰਕਾਰ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸੂਬਾਈ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦੇਣ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸੂਬਾਈ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦੇਣ ਦਾ ਫੈਸਲਾ

ਚੰਡੀਗੜ – ਸੂਬਾ ਸਰਕਾਰ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸੂਬਾਈ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਨਾਂ ਸ਼ਹੀਦਾਂ ਦੇ ਜੱਦੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਇਨਾਂ ਸ਼ਹੀਦਾਂ ਦੇ ਅੰਤਿਮ ਸੰਸਕਾਰ ਮੌਕੇ ‘ਗਾਰਡ ਆਫ਼ ਆਨਰ’ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਨਾਂ ਸ਼ਹੀਦਾਂ ਵਿੱਚ ਧਰਮਕੋਟ, ਜ਼ਿਲਾ ਮੋਗਾ ਤੋਂ ਐਚ.ਸੀ./ਡੀ.ਵੀ.ਆਰ ਜੈਮਲ ਸਿੰਘ, ਤਹਿਸੀਲ ਪੱਟੀ, ਜ਼ਿਲਾ ਤਰਨ ਤਾਰਨ ਤੋਂ ਸੀ.ਟੀ./ਜੀ.ਡੀ. ਸੁਖਜਿੰਦਰ ਸਿੰਘ,…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੁਲਵਾਮਾ ਵਿਖੇ ਸੂਬੇ ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੁਲਵਾਮਾ ਵਿਖੇ ਸੂਬੇ ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਤ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ 12-12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਨਾਂ ਜਵਾਨਾਂ ਦਾ ਭਲਕੇ ਪੂਰੇ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਘਿਨਾਉਣੇ ਹਮਲੇ ਵਿੱਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਦੇ ਪਰਿਵਾਰਾਂ ਨਾਲ ਇੱਕਮੁੱਠਤਾ ਪ੍ਰਗਟ ਕੀਤੀ ਹੈ। ਪੁਲਵਾਮਾ ਵਿਖੇ ਸੁਰੱਖਿਆ ਫੋਰਸ ’ਤੇ ਹੋਏ ਕਾਇਰਤਾਪੂਰਨ ਹਮਲੇ…

VIA PUNJAB
ਅੱਗੇ ਪੜ੍ਹੋ

ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹੇ ਰੁਮੇਨੀਆ ਤੋਂ ਪਰਤੇ ਨੌਜਵਾਨ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਦੇ ਰੂਬਰੂ

ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹੇ ਰੁਮੇਨੀਆ ਤੋਂ ਪਰਤੇ ਨੌਜਵਾਨ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਦੇ ਰੂਬਰੂ

ਸੰਗਰੂਰ – ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸੇ ਪੰਜਾਬ ਦੇ ਚਾਰ ਨੌਜਵਾਨਾਂ ਨੂੰ ਰੁਮੇਨੀਆ ਤੋਂ ਸੁਰੱਖਿਅਤ ਭਾਰਤ ਲਿਆਂਦਾ ਗਿਆ ਅੱਜ ਇਨ੍ਹਾਂ ਨੌਜਵਾਨਾਂ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਦੇ ਸਾਹਮਣੇ ਆਪਣੇ ਨਾਲ ਹੱਡ ਬੀਤੀ ਬਾਰੇ ਦੱਸਿਆ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਜੀਤ ਸਿੰਘ ਵਾਸੀ ਪਿੰਡ ਨਡਾਲਾ (ਕਪੂਰਥਲਾ), ਸਮਸ਼ੇਰ ਸਿੰਘ ਵਾਸੀ ਪਿੰਡ ਇਬ੍ਰਾਹੀਮਵਾਲ (ਕਪੂਰਥਲਾ) ਅਤੇ ਜਤਿੰਦਰ ਪਾਲ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਬਲਵਿੰਦਰ ਕੌਰ…

VIA PUNJAB
ਅੱਗੇ ਪੜ੍ਹੋ

ਕੇਂਦਰ ਸਰਕਾਰ ਨੂੰ ਚੁੱਪ ਬੈਠਣ ਦੀ ਥਾਂ ਕੁੱਝ ਕਰਨ ਦੀ ਜ਼ਰੂਰਤ : ਰਾਣਾ ਕੇ.ਪੀ. ਸਿੰਘ

ਕੇਂਦਰ ਸਰਕਾਰ ਨੂੰ ਚੁੱਪ ਬੈਠਣ ਦੀ ਥਾਂ ਕੁੱਝ ਕਰਨ ਦੀ ਜ਼ਰੂਰਤ : ਰਾਣਾ ਕੇ.ਪੀ. ਸਿੰਘ

ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪੁਲਵਾਮਾਂ ਵਿੱਚ ਹੋਏ ਹਮਲੇ ਦੀ ਕੀਤੀ ਕਠੋਰ ਨਿੰਦਾ ਸ੍ਰੀ ਅਨੰਦਪੁਰ ਸਾਹਿਬ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਬੀਤੇ ਕੱਲ੍ਹ ਪੁਲਵਾਮਾਂ ਵਿੱਚ ਸੀ.ਆਰ.ਪੀ.ਐਫ. ਦੇ ਕਾਂਫਲੇ ਉਤੇ ਹਮਲਾ ਕਰਕੇ ਜਵਾਨਾਂ ਨੂੰ ਸ਼ਹੀਦ ਕਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚੁੱਪ ਬੈਠਣ ਦੀ ਥਾਂ ਕੁੱਝ ਕਰਨ ਦੀ ਜ਼ਰੂਰਤ ਹੈ। ਸਪੀਕਰ ਰਾਣਾ ਕੇ.ਪੀ….

VIA PUNJAB
ਅੱਗੇ ਪੜ੍ਹੋ

ਰੁਜ਼ਗਾਰ ਮੇਲਿਆਂ ਦੇ ਪਹਿਲੇ ਦੋ ਦਿਨਾਂ ਵਿੱਚ ਨੌਕਰੀ ਲਈ ਚਾਹਵਾਨ ਨੌਜਵਾਨਾਂ ’ਚੋਂ 50 ਫ਼ੀਸਦੀ ਨੂੰ ਰੁਜ਼ਗਾਰ ਹਾਸਲ ਹੋਇਆ

ਰੁਜ਼ਗਾਰ ਮੇਲਿਆਂ ਦੇ ਪਹਿਲੇ ਦੋ ਦਿਨਾਂ ਵਿੱਚ ਨੌਕਰੀ ਲਈ ਚਾਹਵਾਨ ਨੌਜਵਾਨਾਂ ’ਚੋਂ 50 ਫ਼ੀਸਦੀ ਨੂੰ ਰੁਜ਼ਗਾਰ ਹਾਸਲ ਹੋਇਆ

ਮੁੱਖ ਮੰਤਰੀ ਨੇ ਰੁਜ਼ਗਾਰ ਉਤਪਤੀ ਵਿਭਾਗ ਨੂੰ ‘ਘਰ-ਘਰ ਰੁਜ਼ਗਾਰ ਸਕੀਮ’ ਤਹਿਤ ਆਪਣੇ ਯਤਨ ਹੋਰ ਤੇਜ਼ ਕਰਨ ਲਈ ਆਖਿਆ ਚੰਡੀਗੜ – ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪੰਜਾਬ ਵਿੱਚ ਹਾਲ ਹੀ ਵਿੱਚ ਲੱਗੇਰੁਜ਼ਗਾਰ ਮੇਲਿਆਂ ਦੇ ਪਹਿਲੇ ਦੋ ਦਿਨਾਂ ਵਿੱਚ ਪ੍ਰਾਈਵੇਟ ਕੰਪਨੀਆਂ ਵੱਲੋਂ 5748 ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਚੁਣਿਆ ਗਿਆ ਜਦਕਿ 357 ਹੋਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰਮੁਹੱਈਆ ਕਰਵਾਉਣ ਵਿੱਚ ਸਹਾਇਤਾ ਕੀਤੀ ਗਈ।13 ਅਤੇ 14…

VIA PUNJAB
ਅੱਗੇ ਪੜ੍ਹੋ

ਆਰੀਅਨਜ਼ ਕੈਂਪਸ ਵਿੱਚ ‘‘ਡਰੱਗ ਇੰਟਰੈਕਸ਼ਨ ਅਤੇ ਮੈਡੀਕਲ ਐਫੀਸ਼ੈਂਸੀ’’ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ

ਆਰੀਅਨਜ਼ ਕੈਂਪਸ ਵਿੱਚ ‘‘ਡਰੱਗ ਇੰਟਰੈਕਸ਼ਨ ਅਤੇ ਮੈਡੀਕਲ ਐਫੀਸ਼ੈਂਸੀ’’ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ

ਮੋਹਾਲੀ – ਆਰੀਅਨਜ਼ ਕਾਲੇਜ ਆਫ ਫਾਰਮੇਸੀ, ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਕੈਂਪਸ ਵਿੱਚ ‘‘ਡਰੱਗ ਇੰਟਰੈਕਸ਼ਨ ਅਤੇ ਮੈਡੀਕਲ ਐਫੀਸ਼ੈਂਸੀ’’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ। ਮਿਸਿਜ਼ ਜਾਨਵੀ ਦੁਰੇਜਾ, ਐਸੀਸਟੈਂਟ ਪ੍ਰੋਫੈਸਰ, ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਸਾਇੰਸ (ਯੂਆਈਪੀਐਸ), ਚੰਡੀਗੜ ਇਸ ਮੌਕੇ ਤੇ ਮੁੱਖ ਮਹਿਮਾਨ ਸਨ। ਬੀ.ਫਾਰਮੇਸੀ, ਡੀ.ਫਾਰਮੇਸੀ, ਜੀਐਨਐਮ, ਏਐਨਐਮ, ਬੀ.ਐਸਸੀ (ਐਗਰੀਕਲਚਰ), ਡਿਪਲੋਮਾ (ਐਗਰੀਕਲਚਰ) ਆਦਿ ਦੇ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ। ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਰੌਫੈਸਰ ਬੀ.ਐਸ ਸਿੱਧੂ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।ਮਿਸਿਜ਼ ਜਾਨਵੀ ਦੁਰੇਜਾ ਨੇ ਵਿਦਿਆਰਥੀਆਂ…

VIA PUNJAB
ਅੱਗੇ ਪੜ੍ਹੋ

ਪੁਲਵਾਮਾ ਹਮਲੇ ਕਾਰਨ ਬਲਬੀਰ ਸਿੱਧੂ ਵਲੋਂ ਲਾਹੌਰ ਦੌਰਾ ਰੱਦ

ਪੁਲਵਾਮਾ ਹਮਲੇ ਕਾਰਨ ਬਲਬੀਰ ਸਿੱਧੂ ਵਲੋਂ ਲਾਹੌਰ ਦੌਰਾ ਰੱਦ

ਚੰਡੀਗੜ੍ਹ – ਜੰਮੂ-ਕਸ਼ਮੀਰ ਵਿਚ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੇ ਕਾਫਲੇ ’ਤੇ ਹੋਏ ਹਮਲੇ ਉਪਰੰਤ ਪਸ਼ੂ ਪਾਲਣ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਲਾਹੌਰ ਵਿਖੇ ਹੋਣ ਵਾਲੀ ਇੰਟਰਨੈਸ਼ਨਲ ਬੁਫੈਲੋ ਕਾਂਗਰਸ ਲਈ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਹੈ।ਇਸ ਬਾਰੇ ਖੁਲਾਸਾ ਕਰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਯੂਨੀਵਰਸਿਟੀ ਆਫ ਐਨੀਮਲ ਐਂਡ ਵੈਟਰਨਰੀ ਸਾਇੰਸਜ਼, ਲਾਹੌਰ ਵਲੋਂ ਇੰਟਰਨੈਸ਼ਨਲ ਬੂਫੈਲੋ ਕਾਂਗਰਸ 18 ਤੋਂ 20 ਫਰਵਰੀ ਤੱਕ ਕਰਵਾਈ ਜਾ ਰਹੀ ਹੈ। ਜਿਸ ਵਿਚ ਵੱਖ-ਵੱਖ ਦੇਸ਼ਾਂ ਦੇ…

VIA PUNJAB
ਅੱਗੇ ਪੜ੍ਹੋ

ਪੁਲਵਾਮਾ ਦਹਿਸ਼ਤੀ ਹਮਲਾ : ਕੇਂਦਰ ਸਰਕਾਰ ਪਾਕਿ ਫੌਜ ਅਤੇ ਆਈ.ਐਸ.ਆਈ. ਨੂੰ ਢੁਕਵਾਂ ਜਵਾਬ ਦੇਵੇ-ਕੈਪਟਨ ਅਮਰਿੰਦਰ ਸਿੰਘ

ਪੁਲਵਾਮਾ ਦਹਿਸ਼ਤੀ ਹਮਲਾ : ਕੇਂਦਰ ਸਰਕਾਰ ਪਾਕਿ ਫੌਜ ਅਤੇ ਆਈ.ਐਸ.ਆਈ. ਨੂੰ ਢੁਕਵਾਂ ਜਵਾਬ ਦੇਵੇ-ਕੈਪਟਨ ਅਮਰਿੰਦਰ ਸਿੰਘ

ਦਹਿਸ਼ਤੀ ਹਮਲੇ ਬਾਰੇ ਨਿੰਦਾ ਮਤਾ ਸਰਬਸੰਮਤੀ ਨਾਲ ਪਾਸ ਕਰਨ ਤੋਂ ਬਾਅਦ ਵਿਧਾਨ ਸਭਾ ਦਾ ਸਦਨ ਦਿਨ ਭਰ ਲਈ ਉਠਾਇਆ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿੱਚ ਸੀ.ਆਰ.ਪੀ.ਐਫ. ਦੇ ਕਾਫਲੇ ’ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵੱਲੋਂ ਕੀਤੇ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਦੁਸ਼ਮਣ ਨੂੰ ਢੁੱਕਵਾਂ ਜਵਾਬ ਦੇਣ ਦੀ ਮੰਗ ਕੀਤੀ ਹੈ। ਇਸੇ ਦੇ ਨਾਲ ਹੀ ਉਨਾਂ ਨੇ ਪਾਕਿਸਤਾਨ ਦੀ ਫੌਜ ਅਤੇ ਆਈ.ਐਸ.ਆਈ. ਨੂੰ ਪੰਜਾਬ ਵਿੱਚ ਅਜਿਹੀ ਕਿਸੇ ਵੀ ਤਰਾਂ…

VIA PUNJAB
ਅੱਗੇ ਪੜ੍ਹੋ

ਪੁਲਿਸ ‘ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ‘ਤੇ ਵਿਚਾਰ ਕੀਤਾ ਜਾਵੇਗਾ-ਸਿਹਤ ਮੰਤਰੀ ਨੇ ਦਿੱਤਾ ਭਰੋਸਾ

ਪੁਲਿਸ ‘ਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ‘ਤੇ ਵਿਚਾਰ ਕੀਤਾ ਜਾਵੇਗਾ-ਸਿਹਤ ਮੰਤਰੀ ਨੇ ਦਿੱਤਾ ਭਰੋਸਾ

ਚੰਡੀਗੜ੍ਹ – ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਵੀਰਵਾਰ ਨੂੰ ਵਿਧਾਨ ਸਭਾ ‘ਚ ਇਹ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਵਿੱਚ ਨਵੀਂ ਭਰਤੀ ਵਾਲੇ ਮੁਲਾਜ਼ਮਾਂ ਨੂੰ ਚਾਰ ਪਹੀਆ ਵਾਹਨ ਚਲਾਉਣ ਦੀ ਸਿਖਲਾਈ ਦੇਣ ਸਬੰਧੀ ਸਰਕਾਰ ਵੱਲੋਂ ਵਿਚਾਰ ਕੀਤਾ ਜਾਵੇਗਾ ਤਾਂ ਜੋ ਇਹ ਮੁਲਾਜ਼ਮ ਹਰ ਮੌਕੇ ਆਪਣੀ ਡਿਊਟੀ ਨੂੰ ਹੋਰ ਵੀ ਸੁਚੱਜੇ ਅਤੇ ਅਸਰਦਾਰ ਢੰਗ ਨਾਲ ਨਿਭਾ ਸਕਣ।ਕੈਬਨਿਟ ਮੰਤਰੀ ਨੇ ਇਹ ਭਰੋਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਜਿਨ੍ਹਾਂ ਨੂੰ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਧਿਆਨ ਦਿਵਾਊ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਪੰਜਾਬ ਵੱਲੋਂ ਸਮਾਰਟ ਵਿਲੇਜ਼ ਮੁਹਿੰਮ ਹੇਠ ਤੁਰੰਤ 383 ਕਰੋੜ ਰੁਪਏ ਜਾਰੀ ਕਰਨ ਦੇ ਨਿਰਦੇਸ਼

ਮੁੱਖ ਮੰਤਰੀ ਪੰਜਾਬ ਵੱਲੋਂ ਸਮਾਰਟ ਵਿਲੇਜ਼ ਮੁਹਿੰਮ ਹੇਠ ਤੁਰੰਤ 383 ਕਰੋੜ ਰੁਪਏ ਜਾਰੀ ਕਰਨ ਦੇ ਨਿਰਦੇਸ਼

ਚੰਡੀਗੜ੍ਹ – ਪੰਜਾਬ ਸਰਕਾਰ ਦੀ ਸਮਾਰਟ ਵਿਲੇਜ਼ ਕੰਪੇਂਨ (ਐਸ.ਵੀ.ਸੀ) ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਕੀਮ ਵਾਸਤੇ ਤੁਰੰਤ 383 ਕਰੋੜ ਰੁਪਏ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਬੇਨਤੀ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਭਰ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਇਸ ਸਕੀਮ ਨੂੰ ਸਮੇਂ ਸਿਰ ਲਾਗੂ ਕਰਨ ਵਾਸਤੇ ਵਿਭਾਗ ਨੂੰ ਨਿਰਦੇਸ਼ ਦਿੱਤੇ ਤਾਂ ਜੋ ਦਿਹਾਤੀ ਇਲਾਕਿਆਂ…

VIA PUNJAB
ਅੱਗੇ ਪੜ੍ਹੋ
1 363 364 365 366 367 469