ਮੁਸ਼ੱਰਫ ਨੂੰ ਬਿਆਨ ਦਰਜ ਕਰਾਉਣ ਲਈ 5 ਦਸੰਬਰ ਤੱਕ ਦੀ ਮੋਹਲਤ

ਮੁਸ਼ੱਰਫ ਨੂੰ ਬਿਆਨ ਦਰਜ ਕਰਾਉਣ ਲਈ 5 ਦਸੰਬਰ ਤੱਕ ਦੀ ਮੋਹਲਤ

ਇਸਲਾਮਾਬਾਦ – ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸਾਬਕਾ ਤਾਨਾਸ਼ਾਹ ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ੱਰਫ ਨੂੰ ਦੇਸ਼ਧ੍ਰੋਹ ਮਾਮਲੇ ਸਬੰਧੀ 5 ਦਸੰਬਰ ਤੱਕ ਆਪਣੇ ਬਿਆਨ ਦਰਜ ਕਰਾਉਣ ਦੀ ਆਗਿਆ ਦਿੱਤੀ ਹੈ। ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਕੇਵਲ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰੇਗੀ ਅਤੇ ਉਹ ਇਸਲਾਮਾਬਾਦ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣ ਦੇ ਪਾਬੰਦ ਨਹੀਂ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਦੁਬਈ ਵਿੱਚ ਰਹਿ ਰਹੇ ਮੁਸ਼ੱਰਫ ਅਤੇ ਪਾਕਿਸਤਾਨ ਸਰਕਾਰ…

VIA PUNJAB
ਅੱਗੇ ਪੜ੍ਹੋ

ਅਮਰੀਕਾ ਦੇ ਕੈਮੀਕਲ ਪਲਾਂਟ ਵਿੱਚ ਧਮਾਕਾ, 60,000 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ

ਅਮਰੀਕਾ ਦੇ ਕੈਮੀਕਲ ਪਲਾਂਟ ਵਿੱਚ ਧਮਾਕਾ, 60,000 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ

ਟੈਕਸਾਸ – ਅਮਰੀਕਾ ਦੇ ਇਕ ਰਸਾਇਣ ਪਲਾਂਟ ਵਿੱਚ ਲਗਾਤਾਰ ਕਈ ਧਮਾਕੇ ਹੋਣ ਮਗਰੋਂ ਅਧਿਕਾਰੀਆਂ ਨੇ ਕਿਹਾ ਕਿ ਅਜੇ ਉਹ ਇਹ ਨਹੀਂ ਦੱਸ ਸਕਦੇ ਕਿ ਅੱਗ ਤੇ ਕਦੋਂ ਤਕ ਕਾਬੂ ਪਾਇਆ ਜਾ ਸਕਦਾ ਹੈ, ਇਸੇ ਲਈ ਨੇੜਲੇ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ| ਸਥਾਨਕ ਸਮੇਂ ਮੁਤਾਬਕ ਤੜਕੇ 1 ਵਜੇ ਟੀ. ਪੀ. ਸੀ. ਗਰੁੱਪ ਪਲਾਂਟ ਵਿੱਚ ਧਮਾਕਾ ਹੋਣ ਕਾਰਨ 3 ਮਜ਼ਦੂਰ ਜ਼ਖਮੀ ਹੋ ਗਏ| ਅਧਿਕਾਰੀਆਂ ਵਲੋਂ ਨੇੜਲੇ ਰਿਹਾਇਸ਼ੀ ਇਲਾਕੇ ਦੇ 60,000 ਵਿਅਕਤੀਆਂ ਨੂੰ ਘਰ ਖਾਲੀ ਕਰਨ…

VIA PUNJAB
ਅੱਗੇ ਪੜ੍ਹੋ

ਟਰੰਪ ਨੇ ਦੋਸ਼ਾਂ ਦੀ ਜਾਂਚ ਨੂੰ ਬਦਲਾਖੋਰੀ ਕਰਾਰ ਦਿੱਤਾ

ਟਰੰਪ ਨੇ ਦੋਸ਼ਾਂ ਦੀ ਜਾਂਚ ਨੂੰ ਬਦਲਾਖੋਰੀ ਕਰਾਰ ਦਿੱਤਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰਿਡਾ ਦੇ ਸਨਰਾਈਜ਼ ਵਿੱਚ ਚੋਣ ਪ੍ਰਚਾਰ ਰੈਲੀ ਦੌਰਾਨ ਡੈਮੋਕਰੈਟਾਂ ’ਤੇ ਵਰ੍ਹਦਿਆਂ ਆਪਣੇ ’ਤੇ ਲੱਗੇ ਦੋਸ਼ਾਂ ਦੀ ਜਾਂਚ ਨੂੰ ‘ਬਦਲਾਖੋਰੀ’ ਕਰਾਰ ਦਿੱਤਾ।ਟਰੰਪ ਨੇ ਇਹ ਟਿੱਪਣੀਆਂ ਸਨਰਾਈਜ਼ ਵਿੱਚ ਆਪਣੇ ਸਮਰਥਕਾਂ ਨਾਲ ਖਚਾਖਚ ਭਰੇ ਬੀ ਬੀ ਐਂਡ ਟੀ ਸੈਂਟਰ ਵਿੱਚ ਸੰਬੋਧਨ ਦੌਰਾਨ ਕੀਤੀਆਂ। ਉਨ੍ਹਾਂ ਕਿਹਾ, ‘‘ਅਰਥਚਾਰਾ ਵਧ-ਫੁੱਲ ਰਿਹਾ ਹੈ, ਤਨਖਾਹਾਂ ਵਧ ਰਹੀਆਂ ਹਨ, ਅਪਰਾਧ ਘਟ ਰਹੇ ਹਨ, ਗਰੀਬੀ ਹੇਠਾਂ ਆਈ ਹੈ, ਭਰੋਸਾ ਵਧਿਆ ਹੈ ਅਤੇ ਅਮਰੀਕਾ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਇਆ ਹੈ।’’…

VIA PUNJAB
ਅੱਗੇ ਪੜ੍ਹੋ

ਭਾਰਤੀ-ਅਮਰੀਕੀ ਯੂਐੱਨਡੀਪੀ ਮਾਹਿਰ ਦਹਿਸ਼ਤੀ ਹਮਲੇ ਵਿੱਚ ਹਲਾਕ ਪੌਂਪੀਓ

ਭਾਰਤੀ-ਅਮਰੀਕੀ ਯੂਐੱਨਡੀਪੀ ਮਾਹਿਰ ਦਹਿਸ਼ਤੀ ਹਮਲੇ ਵਿੱਚ ਹਲਾਕ ਪੌਂਪੀਓ

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਧੀਨ ਅਫਗਾਨਿਸਤਾਨ ਵਿੱਚ ਤਾਇਨਾਤ ਭਾਰਤੀ ਅਮਰੀਕੀ ਮਾਹਿਰ ਦੀ ਕਾਬੁਲ ਵਿੱਚ ਦਹਿਸ਼ਤੀ ਹਮਲੇ ਵਿੱਚ ਮੌਤ ਹੋ ਗਈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕੀ ਨਾਗਰਿਕ ਅਨਿਲ ਰਾਜ ਦੀ ਦਹਿਸ਼ਤੀ ਹਮਲੇ ਵਿੱਚ 24 ਨਵੰਬਰ ਨੂੰ ਮੌਤ ਹੋ ਗਈ। ਸੰਯੁਕਤ ਰਾਸ਼ਟਰ ਦੀ ਉਕਤ ਏਜੰਸੀ ਗਰੀਬੀ ਦੇ ਖਾਤਮੇ ਲਈ ਕੰਮ ਕਰ ਰਹੀ ਹੈ।

VIA PUNJAB
ਅੱਗੇ ਪੜ੍ਹੋ

ਅਲਬੀਨੀਆ ਵਿੱਚ ਭੂਚਾਲ ਕਾਰਨ 3 ਵਿਅਕਤੀਆਂ ਦੀ ਮੌਤ ਤੇ ਕਈ ਜ਼ਖਮੀ

ਅਲਬੀਨੀਆ ਵਿੱਚ ਭੂਚਾਲ ਕਾਰਨ 3 ਵਿਅਕਤੀਆਂ ਦੀ ਮੌਤ ਤੇ ਕਈ ਜ਼ਖਮੀ

ਤਿਰਾਨਾ – ਅਲਬੀਨੀਆ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ| ਇਸ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਅਤੇ ਘੱਟ ਤੋਂ ਘੱਟ 150 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ| ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 6.4 ਰਹੀ | ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ| ਡਰੇ ਹੋਏ ਲੋਕ ਘਰਾਂ ਵਿੱਚੋਂ ਬਾਹਰ ਆ ਗਏ| ਲੋਕਾਂ ਦੇ ਘਰਾਂ ਦੀਆਂ ਕੰਧਾਂ ਤੇ ਤਰੇੜਾਂ ਪੈ ਗਈਆਂ ਤੇ ਕਾਫੀ ਨੁਕਸਾਨ ਹੋਇਆ| ਅਲਬਾਨੀਆ ਦੇ ਤਟ ਤੇ ਵੀ ਭੂਚਾਲ ਦੇ ਝਟਕੇ ਮਹਿਸੂਸ…

VIA PUNJAB
ਅੱਗੇ ਪੜ੍ਹੋ

ਅਦਾਲਤੀ ਹੱਤਕ ਮਾਮਲੇ ’ਚ ਇਮਰਾਨ ਖ਼ਿਲਾਫ਼ ਦਾਇਰ ਪਟੀਸ਼ਨ ਰੱਦ

ਅਦਾਲਤੀ ਹੱਤਕ ਮਾਮਲੇ ’ਚ ਇਮਰਾਨ ਖ਼ਿਲਾਫ਼ ਦਾਇਰ ਪਟੀਸ਼ਨ ਰੱਦ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖਾਨ ਵੱਲੋਂ ਆਪਣੇ ਭਾਸ਼ਣ ਦੌਰਾਨ ਦੇਸ਼ ਦੀ ਨਿਆਂ ਪਾਲਿਕਾ ਬਾਰੇ ਕੀਤੀ ਟਿੱਪਣੀ ਖ਼ਿਲਾਫ਼ ਦਾਇਰ ਪਟੀਸ਼ਨ ਅੱਜ ਇਸਲਾਮਾਬਾਦ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਹਾਈ ਕੋਰਟ ਨੇ ਇਸ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਇਸ ਸਬੰਧੀ ਪਟੀਸ਼ਨ ਵਕੀਲ ਸਲੀਮੁੱਲ੍ਹਾ ਖਾਨ ਨੇ ਦਾਇਰ ਕੀਤੀ ਸੀ। ਉਸ ਨੇ ਆਪਣੀ ਪਟੀਸ਼ਨ ’ਚ ਕਿਹਾ ਸੀ ਕਿ ਇਮਰਾਨ ਖਾਨ ਨੇ ਐਬਟਾਬਾਦ ’ਚ ਹਵੇਲੀਆਂ-ਮਾਨਸਹਿਰਾ ਸੈਕਸ਼ਨ ਦੇ ਉਦਘਾਟਨ ਸਮੇਂ ਦਿੱਤੇ…

VIA PUNJAB
ਅੱਗੇ ਪੜ੍ਹੋ

ਹਾਂਗਕਾਂਗ ਲੋਕਤੰਤਰ ਪੱਖੀਆਂ ਦੀ ਜ਼ਿਲ੍ਹਾ ਕੌਂਸਲ ਚੋਣਾਂ ’ਚ ਸ਼ਾਨਦਾਰ ਜਿੱਤ

ਹਾਂਗਕਾਂਗ ਲੋਕਤੰਤਰ ਪੱਖੀਆਂ ਦੀ ਜ਼ਿਲ੍ਹਾ ਕੌਂਸਲ ਚੋਣਾਂ ’ਚ ਸ਼ਾਨਦਾਰ ਜਿੱਤ

ਹਾਂਗਕਾਂਗ – ਹਾਂਗਕਾਂਗ ਦੀਆਂ ਲੋਕਤੰਤਰ ਪੱਖੀ ਧਿਰਾਂ ਨੇ ਕਮਿਊਨਿਟੀ ਪੱਧਰ (ਜ਼ਿਲ੍ਹਾ ਕੌਂਸਲ) ਦੀਆਂ ਚੋਣਾਂ ਵਿਚ ਜ਼ੋਰਦਾਰ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਚੀਨ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਲੰਮੇ ਸਮੇਂ ਤੋਂ ਜਿਨ੍ਹਾਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਲਈ ਆਗੂਆਂ ਕੋਲ ਜਨਤਾ ਦੀ ਵੱਡੀ ਹਮਾਇਤ ਹੈ। ਐਤਵਾਰ ਨੂੰ ਰਿਕਾਰਡ ਪੱਧਰ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਦੇਰ ਸ਼ਾਮ ਤੱਕ ਜਾਰੀ ਰਹੀ। 18 ਜ਼ਿਲ੍ਹਾ ਕੌਂਸਲਾਂ ’ਚੋਂ ਜ਼ਿਆਦਾਤਰ ’ਤੇ ਲੋਕਤੰਤਰ ਪੱਖੀ ਧਿਰਾਂ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਨਾਲ ਸ਼ਾਂਤੀ ਅਤੇ ਦੋਸਤੀ ਵਾਲੇ ਸਬੰਧਾਂ ਦਾ ਸੱਦਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਨਾਲ ਸ਼ਾਂਤੀ ਅਤੇ ਦੋਸਤੀ ਵਾਲੇ ਸਬੰਧਾਂ ਦਾ ਸੱਦਾ

ਪੰਜਾਬ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਯੂ.ਕੇ. ਦੇ ਪਰਵਾਸੀ ਭਾਰਤੀਆਂ ਤੋਂ ਨਿਵੇਸ਼ ਅਤੇ ਸਮਰਥਨ ਦੀ ਕੀਤੀ ਮੰਗ ਬਰਮਿੰਘਮ (ਯੂ.ਕੇ.) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਵੇਂ ਗੁਆਂਢੀ ਦੇਸ਼ਾਂ ਭਾਰਤ ਤੇ ਪਾਕਿਸਤਾਨ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਪਾਕਿਸਤਾਨ ਨਾਲ ਸਾਂਤੀ ਅਤੇ ਦੋਸਤੀ ਦੀ ਜ਼ੋਰਦਾਰ ਵਕਾਲਤ ਕੀਤੀ ਅਤੇ ਅਤੇ ਨਾਲ ਹੀ ਸਪੱਸ਼ਟ ਕਰਦਿਆਂ ਕਿਹਾ ਕਿ ਭਾਰਤ ਆਈ.ਐਸ.ਆਈ. ਤੋਂ ਸਮਰਥਨ ਹਾਸਲ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਨੂੰ ਦੇਸ਼ ਦੀ ਅਖੰਡਤਾ ਅਤੇ ਸਥਿਰਤਾ ਨੂੰ ਭੰਗ ਕਰਨ ਦੀ…

VIA PUNJAB
ਅੱਗੇ ਪੜ੍ਹੋ

ਵੱਡੇ ਹਮਲੇ ਕਰਨ ਦੀ ਯੋਜਨਾ ਬਣਾ ਸਕਦੈ ਈਰਾਨ : ਅਮਰੀਕੀ ਜਨਰਲ

ਵੱਡੇ ਹਮਲੇ ਕਰਨ ਦੀ ਯੋਜਨਾ ਬਣਾ ਸਕਦੈ ਈਰਾਨ : ਅਮਰੀਕੀ ਜਨਰਲ

ਵਾਸ਼ਿੰਗਟਨ – ਅਮਰੀਕੀ ਫੌਜ ਦੇ ਸੈਂਟ੍ਰਲ ਕਮਾਂਡ ਦੇ ਪ੍ਰਮੁੱਖ ਨੇ ਐਤਵਾਰ ਨੂੰ ਚਿਤਾਵਨੀ ਹੈ ਕਿ ਈਰਾਨ ਵੱਡੇ ਪੈਮਾਨੇ ‘ਤੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸੇ ਕਾਰਨ ਖਾੜੀ ਦੇਸ਼ ਖਤਰੇ ‘ਚ ਹਨ। ਜਨਰਲ ਕੈਨੇਥ ਮੈਕੇਂਜੀ ਨੇ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ‘ਚ ਹੋਏ ਹਮਲੇ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਮੇਰਾ ਅੰਦਾਜ਼ਾ ਹੈ ਕਿ ਇਸ ਤਰ੍ਹਾਂ ਦੇ ਹਮਲੇ ਹੋਣ ਦਾ ਬਹੁਤ ਜ਼ਿਆਦਾ ਸ਼ੱਕ ਹੈ। ਉਨ੍ਹਾਂ ਨੇ ਯਹੂਦੀ…

VIA PUNJAB
ਅੱਗੇ ਪੜ੍ਹੋ

ਆਸਟਰੇਲੀਆ ਨੇ ਆਵਾਸ ਲਈ ਦੋ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ

ਆਸਟਰੇਲੀਆ ਨੇ ਆਵਾਸ ਲਈ ਦੋ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ

ਆਸਟਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕਰਦਿਆਂ ਹੁਣ ਦੋ ਹੋਰ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ ਹਨ। ਇਨ੍ਹਾਂ ਨਵੇਂ ਵੀਜ਼ਿਆਂ ਦੀ ਪਰਿਭਾਸ਼ਾ ਖੇਤਰੀ ਆਸਟਰੇਲੀਆ ਹੈ ਜਿਸ ਵਿੱਚ ਸਿਡਨੀ, ਮੈਲਬਰਨ ਤੇ ਬ੍ਰਿਸਬਨ ਨੂੰ ਛੱਡ ਕੇ ਸਾਰੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹਵਾਨ ਹੁਨਰਮੰਦ ਪਰਵਾਸੀ, ਮਾਲਕ ਸਪਾਂਸਰਡ ਖੇਤਰੀ (ਸਬ-ਕਲਾਸ 491) ਤੇ ਸਕਿੱਲਡ ਵਰਕ ਖੇਤਰੀ (ਸਬ ਕਲਾਸ 494) ਵੀਜ਼ਾ ਸ਼੍ਰੇਣੀਆਂ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਖੇਤਰੀ ਆਸਟਰੇਲਿਆਈ ਮਾਲਕ, ਰਾਜ ਜਾਂ ਪ੍ਰਦੇਸ਼ ਸਰਕਾਰ ਵੱਲੋਂ ਸਪਾਂਸਰਸ਼ਿਪ ਲੈਣੀ…

VIA PUNJAB
ਅੱਗੇ ਪੜ੍ਹੋ
1 53 54 55 56 57 192