ਰੋਹਿੰਗੀਆ ਨਸਲਕੁਸ਼ੀ: ਮਿਆਂਮਾਰ ਦਾ ਪੱਖ ਰੱਖਣ ਲਈ ਹੇਗ ਅਦਾਲਤ ਪਹੁੰਚੀ ਸੂ ਕੀ

ਰੋਹਿੰਗੀਆ ਨਸਲਕੁਸ਼ੀ: ਮਿਆਂਮਾਰ ਦਾ ਪੱਖ ਰੱਖਣ ਲਈ ਹੇਗ ਅਦਾਲਤ ਪਹੁੰਚੀ ਸੂ ਕੀ

ਨੋਬੇਲ ਪੁਰਸਕਾਰ ਜੇਤੂ ਆਂਗ ਸਾਂ ਸੂ ਕੀ ਰੋਹਿੰਗੀਆ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਸਬੰਧ ਵਿੱਚ ਮਿਆਂਮਾਰ ਦਾ ਪੱਖ ਰੱਖਣ ਲਈ ਸੰਯੁਕਤ ਰਾਸ਼ਟਰ ਦੀ ਸਿਖ਼ਰਲੀ ਅਦਾਲਤ ’ਚ ਪਹੁੰਚੀ। ਬਰਮਾ ਦੇ ਸਧਾਰਨ ਰਵਾਇਤੀ ਕੱਪੜਿਆਂ ਵਿੱਚ ਹੇਗ ’ਚ ਕੌਮਾਂਤਰੀ ਨਿਆਂ ਅਦਾਲਤ ਪਹੁੰਚੀ ਮਿਆਂਮਾਰ ਦੀ ਇਸ ਆਗੂ ਨੇ ਇਸ ਮੌਕੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਹ ਕੇਸ ਪੱਛਮੀ ਅਫ਼ਰੀਕਾ ਦੇ ਜਾਂਬੀਆ ਵੱਲੋਂ 2017 ਵਿੱਚ ਫ਼ੌਜ ਵੱਲੋਂ ਘੱਟ ਗਿਣਤੀ ਰੋਹਿੰਗੀਆ ਮੁਸਲਮਾਨਾਂ ਦੇ ਕੀਤੇ ਗਏ ਕਤਲੇਆਮ ਦੇ ਸਬੰਧ ਵਿੱਚ ਇਸ ਕੌਮਾਂਤਰੀ…

VIA PUNJAB
ਅੱਗੇ ਪੜ੍ਹੋ

ਫਿਨਲੈਂਡ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੀ ਮਨਾ ਮਰੀਨ

ਫਿਨਲੈਂਡ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੀ ਮਨਾ ਮਰੀਨ

ਹੇਲਸਿੰਕੀ – ਫਿਨਲੈਂਡ ਦੀ ਸੋਸ਼ਲ ਡੈਮੋਕਿ?ਟਕ ਪਾਰਟੀ ਨੇ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਟਰਾਂਸਪੋਰਟ ਮੰਤਰੀ ਸਨਾ ਮਰੀਨ ਨੂੰ ਚੁਣਿਆ| ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ ਦੀ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ| ਮਰੀਨ ਨੇ ਵੋਟਿੰਗ ਜਿੱਤ ਕੇ ਬਾਹਰ ਜਾਣ ਵਾਲੇ ਨੇਤਾ ਐਂਟੀ ਰਿਨੇ ਦਾ ਸਥਾਨ ਲਿਆ, ਜਿਹਨਾਂ ਨੇ ਡਾਕ ਹੜਤਾਲ ਦੇ ਨਿਪਟਾਰੇ ਨੂੰ ਲੈ ਕੇ ਗਠਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਗਵਾਉਣ ਦੇ ਬਾਅਦ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ…

VIA PUNJAB
ਅੱਗੇ ਪੜ੍ਹੋ

ਨਿਊਜ਼ੀਲੈਂਡ ਵਿੱਚ ਜਵਾਲਾਮੁਖੀ ਧਮਾਕੇ ਕਾਰਨ 1 ਦੀ ਮੌਤ, 20 ਜ਼ਖਮੀ

ਨਿਊਜ਼ੀਲੈਂਡ ਵਿੱਚ ਜਵਾਲਾਮੁਖੀ ਧਮਾਕੇ ਕਾਰਨ 1 ਦੀ ਮੌਤ, 20 ਜ਼ਖਮੀ

ਹੈਲਿੰਗਟਨ – ਨਿਊਜ਼ੀਲੈਂਡ ਦੇ ਜਵਾਲਾਮੁਖੀ ਦੇ ਲਿਹਾਜ ਨਾਲ ਸੰਵੇਦਨਸ਼ੀਲ ਟਾਪੂ ਵ੍ਹਾਈਟ ਆਕਲੈਂਡ ਤੇ ਅੱਜ ਅਚਾਨਕ ਜਵਾਲਾਮੁਖੀ ਫੱਟ ਗਿਆ| ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 20 ਵਿਅਕਤੀ ਜ਼ਖਮੀ ਹੋ ਗਏ| ਕਈ ਹੋਰ ਦੇ ਫਸੇ ਹੋਣ ਦਾ ਖਦਸ਼ਾ ਹੈ| ਪੁਲੀਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ ਕਿਉਂਕਿ ਟਾਪੂ ਤੇ ਕਾਫੀ ਲੌਕ ਮੌਜੂਦ ਸਨ| ਇਸ ਨਾਲ ਉਹਨਾਂ ਸੈਲਾਨੀਆਂ ਵਿਚ ਡਰ ਪੈਦਾ ਹੋ ਗਿਆ, ਜੋ ਕੁਝ ਸਮਾਂ ਪਹਿਲਾਂ ਹੀ ਉਸ ਸਥਾਨ…

VIA PUNJAB
ਅੱਗੇ ਪੜ੍ਹੋ

ਭਾਰਤੀ-ਅਮਰੀਕੀ ਸੰਸਦ ਮੈਂਬਰ ਵੱਲੋਂ ਕਸ਼ਮੀਰ ਬਾਰੇ ਮਤਾ ਪੇਸ਼

ਭਾਰਤੀ-ਅਮਰੀਕੀ ਸੰਸਦ ਮੈਂਬਰ ਵੱਲੋਂ ਕਸ਼ਮੀਰ ਬਾਰੇ ਮਤਾ ਪੇਸ਼

ਭਾਰਤ-ਅਮਰੀਕੀ ਮਹਿਲਾ ਕਾਂਗਰਸ ਮੈਂਬਰ ਪ੍ਰਮਿਲਾ ਜਯਾਪਾਲ ਨੇ ਜੰਮੂ ਕਸ਼ਮੀਰ ’ਚ ਸੰਚਾਰ ਪਾਬੰਦੀਆਂ ਹਟਾਉਣ ਅਤੇ ਹਿਰਾਸਤ ’ਚ ਲਏ ਗਏ ਆਗੂਆਂ ਨੂੰ ਰਿਹਾਅ ਕਰਨ ਲਈ ਭਾਰਤ ਨੂੰ ਬੇਨਤੀ ਕਰਦਿਆਂ ਇਸ ਬਾਬਤ ਮਤਾ ਪੇਸ਼ ਕੀਤਾ ਹੈ। ਇਹ ਮਤਾ ਪ੍ਰਤੀਨਿਧ ਸਭਾ ’ਚ ਸ਼ੁੱਕਰਵਾਰ ਨੂੰ ਪੇਸ਼ ਕੀਤਾ ਗਿਆ। ਮਤੇ ਨੂੰ ਰਿਪਬਲਿਕਨ ਸਟੀਵ ਵਾਟਕਿਨਜ਼ ਦੀ ਹਮਾਇਤ ਪ੍ਰਾਪਤ ਹੈ। ਇਹ ਸਾਧਾਰਨ ਮਤਾ ਹੈ ਜਿਸ ’ਤੇ ਦੂਜੇ ਸਦਨ ਸੈਨੇਟ ’ਚ ਵੋਟਿੰਗ ਨਹੀਂ ਹੋ ਸਕਦੀ ਅਤੇ ਇਸ ਨੂੰ ਲਾਗੂ ਵੀ ਨਹੀਂ ਕਰਵਾਇਆ ਜਾ ਸਕਦਾ…

VIA PUNJAB
ਅੱਗੇ ਪੜ੍ਹੋ

ਯਹੂਦੀਆਂ ਦਾ ਸਭ ਤੋਂ ਵੱਡਾ ਖ਼ੈਰਖਾਹ ਟਰੰਪ

ਯਹੂਦੀਆਂ ਦਾ ਸਭ ਤੋਂ ਵੱਡਾ ਖ਼ੈਰਖਾਹ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਆਸਤ ’ਚ ਅਹਿਮ ਸਥਾਨ ਰੱਖਦੇ ਯਹੂਦੀ ਅਮਰੀਕੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸਰਾਈਲ ਦੇ ਸਭ ਤੋਂ ਵਧੀਆ ਮਿੱਤਰ ਹਨ। ਫਲੋਰੀਡਾ ਦੇ ਹੌਲੀਵੁੱਡ ਵਿੱਚ ਸ਼ਨਿੱਚਰਵਾਰ ਨੂੰ ਇਸਰਾਈਲੀ-ਅਮਰਕੀਆਂ ਦੀ ਕਾਨਫਰੰਸ ਦੌਰਾਨ ਸ੍ਰੀ ਟਰੰਪ ਨੇ ਕੁਝ ਲੋਕ ਸੋਚਦੇ ਹਨ ਕਿ ਉਹ ਯਹੂਦੀਆਂ ਨੂੰ ਪਸੰਦ ਨਹੀ ਕਰਦੇ ਪਰ ਵ੍ਹਾਈਟ ਹਾਊਸ ’ਚ ਯਹੂਦੀਆਂ ਦਾ ਉਨ੍ਹਾਂ ਤੋਂ ਚੰਗਾ ਮਿੱਤਰ ਹੋਰ ਕੋਈ ਨਹੀਂ ਹੈ। ਜ਼ਿਕਰਯੋਗ ਹੈ ਸ੍ਰੀ ਟਰੰਪ ਅਗਲੇ ਚੋਣਾਂ ਹੋਣ ਵਾਲੀਆਂ ਚੋਣਾਂ ’ਚ ਜਿੱਤ ਦੀ ਆਸ…

VIA PUNJAB
ਅੱਗੇ ਪੜ੍ਹੋ

ਮਹਾਦੋਸ਼ ਦੀ ਲੜਾਈ ਚ ਅਸੀਂ ਜਿੱਤਾਂਗੇ ਟਰੰਪ

ਮਹਾਦੋਸ਼ ਦੀ ਲੜਾਈ ਚ ਅਸੀਂ ਜਿੱਤਾਂਗੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਖਿਆ ਕਿ ਉਹ ਮਹਾਦੋਸ਼ ਦੀ ਲੜਾਈ ਜਿੱਤਣਗੇ। ਉਨ੍ਹਾਂ ਨੇ ਇਹ ਟਿੱਪਣੀ ਪ੍ਰਤੀਨਿਧੀ ਸਭਾ ਦੀ ਸਪੀਕਰ ਅਤੇ ਡੈਮੋਕ੍ਰੇਟਿਕ ਪਾਰਟੀ ਮੈਂਬਰ ਨੈਂਸੀ ਪੇਲੋਸੀ ਵੱਲੋਂ ਮਹਾਦੋਸ਼ ਕਾਰਵਾਈ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਕੀਤੀ। ਟਰੰਪ ਨੇ ਟਵੀਟ ਕੀਤੀ ਕੱਟੜਪੰਥੀ ਵਾਮ ਡੈਮੋਕ੍ਰੇਟਿਕ ਮੈਂਬਰਾਂ ਨੇ ਹੁਣੇ ਐਲਾਨ ਕੀਤਾ ਹੈ ਕਿ ਉਹ ਮੇਰੇ ਖਿਲਾਫ ਬਿਨਾਂ ਕਾਰਨ ਮਹਾਦੋਸ਼ ਪ੍ਰਸਤਾਵ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਤਰਕ ਨੂੰ ਦੁਹਰਾਉਂਦੇ ਹੋਏ ਆਖਿਆ ਕਿ ਅਹਿਮ ਅਤੇ…

VIA PUNJAB
ਅੱਗੇ ਪੜ੍ਹੋ

ਇਮਰਾਨ ਵੱਲੋਂ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਲਈ ਤਿੰਨ ਨਾਵਾਂ ਦੀ ਸਿਫਾਰਿਸ਼

ਇਮਰਾਨ ਵੱਲੋਂ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਲਈ ਤਿੰਨ ਨਾਵਾਂ ਦੀ ਸਿਫਾਰਿਸ਼

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਲਈ ਤਿੰਨ ਨਾਵਾਂ ਦੀ ਸਿਫਾਰਿਸ਼ ਕੀਤੀ ਹੈ। ਉਂਜ ਹੁਕਮਰਾਨ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਇਸ ਉੱਚ ਅਹੁਦੇ ’ਤੇ ਨਿਯੁਕਤੀ ਨੂੰ ਲੈ ਕੇ ਅੜਿੱਕਾ ਕਾਇਮ ਹੈ। ਜੀਓ ਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਫ਼ਜ਼ਲ ਅੱਬਾਸ, ਬਾਬਰ ਯਾਕੂਬ ਅਤੇ ਆਰਿਫ਼ ਖ਼ਾਨ ਦੇ ਨਾਮ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ਲਈ ਸੁਝਾਏ ਹਨ। ਇਹ ਸਿਫਾਰਿਸ਼ ਮੁੱਖ ਚੋਣ ਕਮਿਸ਼ਨਰ ਜਸਟਿਸ (ਸੇਵਾਮੁਕਤ) ਸਰਦਾਰ ਮੁਹੰਮਦ…

VIA PUNJAB
ਅੱਗੇ ਪੜ੍ਹੋ

‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ ਸੁੰਦਰ ਪਿਚਈ

‘ਗੂਗਲ’ ਮਗਰੋਂ ਹੁਣ ‘ਅਲਫ਼ਾਬੈੱਟ’ ਦੇ ਵੀ ਮੁਖੀ ਬਣੇ ਸੁੰਦਰ ਪਿਚਈ

ਵਾਸ਼ਿੰਗਟਨ – ‘ਗੂਗਲ’ ਦੇ ਸੀਈਓ ਸੁੰਦਰ ਪਿਚਈ ਇਸ ਇੰਟਰਨੈੱਟ ਸਰਚ ਇੰਜਨ ਦਾ ਮਾਲਕਾਨਾ ਹੱਕ ਰੱਖਦੀ ਕੰਪਨੀ ਅਲਫ਼ਾਬੈੱਟ ਦੇ ਵੀ ਮੁਖੀ ਬਣਾ ਦਿੱਤੇ ਗਏ ਹਨ। ਸੰਸਾਰ ਦੀ ਇਸ ਵੱਡੀ ਕੰਪਨੀ ਦੇ ਸਹਿ-ਸੰਸਥਾਪਕਾਂ ਲੈਰੀ ਪੇਜ ਤੇ ਸਰਗੀ ਬਰਿਨ ਨੇ ਆਪੋ-ਆਪਣੀ ਐਗਜ਼ੈਕਟਿਵ ਭੂਮਿਕਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ‘ਨਿਊਯਾਰਕ ਟਾਈਮਜ਼’ ਮੁਤਾਬਕ ਪਿਚਈ ਹੁਣ ਦੁਨੀਆ ਦੇ ਸਭ ਤੋਂ ਤਾਕਤਵਰ ਕਾਰਪੋਰੇਟ ਆਗੂਆਂ ਵਿਚ ਗਿਣੇ ਜਾਣ ਲੱਗੇ ਹਨ। ਪੇਜ ਤੇ ਬਰਿਨ ਨੇ ਅਲਫ਼ਾਬੈੱਟ ਦੇ ਸੀਈਓ ਤੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਹੈ।…

VIA PUNJAB
ਅੱਗੇ ਪੜ੍ਹੋ

ਭਾਰਤੀ ਇੰਜਨੀਅਰ ਦੀ ਮਦਦ ਨਾਲ ‘ਨਾਸਾ’ ਨੇ ‘ਵਿਕਰਮ ਲੈਂਡਰ’ ਲੱਭਿਆ

ਭਾਰਤੀ ਇੰਜਨੀਅਰ ਦੀ ਮਦਦ ਨਾਲ ‘ਨਾਸਾ’ ਨੇ ‘ਵਿਕਰਮ ਲੈਂਡਰ’ ਲੱਭਿਆ

ਵਾਸ਼ਿੰਗਟਨ – ਭਾਰਤ ਦੇ ਪੁਲਾੜ ਪ੍ਰਾਜੈਕਟ ‘ਚੰਦਰਯਾਨ-2’ ਦਾ ‘ਵਿਕਰਮ’ ਲੈਂਡਰ ਜੋ ਕਿ ਸਤੰਬਰ ਵਿਚ ਚੰਦ ਦੇ ਧਰਾਤਲ ਨਾਲ ਟਕਰਾ ਗਿਆ ਸੀ, ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਲੱਭ ਲਿਆ ਹੈ। ਇਸ ਨੂੰ ਲੱਭਣ ਵਿਚ ‘ਨਾਸਾ’ ਦੇ ਚੇਨਈ ਦੇ ਇਕ ਸੂਚਨਾ ਤਕਨੀਕ ਮਾਹਿਰ ਨੇ ਮਦਦ ਕੀਤੀ ਹੈ। ਨਾਸਾ ਨੇ ਬਿਆਨ ਜਾਰੀ ਕਰ ਕੇ ਸ਼ਨਮੁਗਾ ਸੁਬਰਾਮਣੀਅਨ ਦੀ ਸਿਫ਼ਤ ਕੀਤੀ ਹੈ। ‘ਚੰਦਰਯਾਨ-2’ ਦਾ ਮਲਬਾ ਲੱਭਣ ਲਈ ਘੰਟਿਆਂ ਬੱਧੀ ਸੁਬਰਾਮਣੀਅਨ ਨੇ ਨਾਸਾ ਦੀ ਮਦਦ ਕੀਤੀ ਤੇ ਲੈਂਡ ਕਰਨ ਤੋਂ ਪਹਿਲਾਂ…

VIA PUNJAB
ਅੱਗੇ ਪੜ੍ਹੋ

ਮੁਸ਼ੱਰਫ ਦੀ ਤਬੀਅਤ ਵਿਗੜੀ, ਦੁਬਈ ਹਸਪਤਾਲ ਚ ਭਰਤੀ

ਮੁਸ਼ੱਰਫ ਦੀ ਤਬੀਅਤ ਵਿਗੜੀ, ਦੁਬਈ ਹਸਪਤਾਲ ਚ ਭਰਤੀ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਤਬੀਅਤ ਸੋਮਵਾਰ ਨੂੰ ਅਚਾਨਕ ਵਿਗੜ ਗਈ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟ ਮੁਤਾਬਕ ਮੁਸ਼ੱਰਫ ਕਿਸੇ ਗੰਭੀਰ ਬੀਮਾਰੀ ਨਾਲ ਪੀੜਤ ਹਨ। ਪਾਕਿਸਤਾਨੀ ਚੈਨਲਾਂ ਦੀ ਰਿਪੋਰਟ ਮੁਤਾਬਕ 75 ਸਾਲਾ ਮੁਸ਼ੱਰਫ ਨੂੰ ਦਿਲ ਸਬੰਧੀ ਮੁਸ਼ਕਲ ਹੋਈ ਅਤੇ ਉਨ੍ਹਾਂ ਦਾ ਬੀ.ਪੀ. ਵੀ ਕਾਫੀ ਵਧਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਸ਼ਰੱਫ ਅਮੀਲਾਇਡੋਸਿਸ ਜਿਹੀ ਗੰਭੀਰ ਬੀਮਾਰੀ ਨਾਲ ਪੀੜਤ ਹਨ, ਜਿਸ ਦਾ ਇਲਾਜ ਚੱਲ ਰਿਹਾ ਹੈ। ਮੁਸ਼ੱਰਫ…

VIA PUNJAB
ਅੱਗੇ ਪੜ੍ਹੋ
1 51 52 53 54 55 192