ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਨੇ ਸੱਤਵੇਂ ਤਗ਼ਮੇ ’ਤੇ ਲਾਇਆ ਪੰਚ

ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਨੇ ਸੱਤਵੇਂ ਤਗ਼ਮੇ ’ਤੇ ਲਾਇਆ ਪੰਚ

ਨਵੀਂ ਦਿੱਲੀ – ਭਾਰਤ ਦੀ ਸੁਪਰਸਟਾਰ ਅਤੇ ਪੰਜ ਵਾਰ ਦੀ ਚੈਂਪੀਅਨ ਐਮਸੀ ਮੇਰੀ ਕੌਮ (48 ਕਿਲੋ) ਏਆਈਬੀਏ ਮਹਿਲਾ ਵਿਸ਼ਵ ਚੈਂਪੀਅਨ ਦੇ ਇਤਿਹਾਸ ਵਿੱਚ ਸੱਤਵੀਂ ਵਾਰ ਤਗ਼ਮੇ ਦੀ ਦੌੜ ਵਿੱਚ ਸ਼ਾਮਲ ਹੋ ਗਈ ਹੈ, ਜਦੋਂਕਿ ਤਿੰਨ ਹੋਰ ਭਾਰਤੀ ਮੁਟਿਆਰਾਂ ਨੇ ਸੈਮੀ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੀਆਂ। ਲਵਲੀਨਾ ਬੋਰਗੋਹੇਨ (69 ਕਿਲੋ), ਸੋਨੀਆ ਚਾਹਲ (57 ਕਿਲੋ) ਅਤੇ ਸਿਮਰਨਜੀਤ ਕੌਰ (64 ਕਿਲੋ) ਨੇ ਅੱਜ ਇੱਥੇ ਚੱਲ ਰਹੀ ਆਖ਼ਰੀ ਚਾਰਾਂ ਵਿੱਚ ਥਾਂ ਬਣਾ ਕੇ ਤਗ਼ਮੇ ਪੱਕੇ ਕਰ ਲਏ। ਮੁਟਿਆਰ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ

ਪਾਕਿਸਤਾਨ ਨੇ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਓਸਾਮਾ ਬਿਨ ਲਾਦੇਨ ਮਾਮਲੇ ’ਚ ਪਾਕਿਸਤਾਨ ’ਤੇ ਅਣਗਹਿਲੀ ਵਰਤਣ ਦੇ ਲਾਏ ਦੋਸ਼ਾਂ ਤੋਂ ਬਾਅਦ ਅੱਜ ਪਾਕਿ ਅਥਾਰਿਟੀ ਨੇ ਅਮਰੀਕੀ ਰਾਜਦੂਤ ਨੂੰ ਤਲ਼ਬ ਕਰਕੇ ਇਤਰਾਜ਼ ਜਤਾਇਆ। ਪਾਕਿ ਨੇ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਦਿਆਂ ਕਿਹਾ ਕਿ ਇਹ ਮਾਮਲਾ ਹੁਣ ਪੂਰੀ ਤਰ੍ਹਾਂ ਸੁਲਝ ਚੁੱਕਾ ਹੈ ਤੇ ਇਤਿਹਾਸ ਦਾ ਹਿੱਸਾ ਹੈ। ਇਸ ਲਈ ਇਸ ਨੂੰ ਉਭਾਰਨ ਦੀ ਕੋਈ ਲੋੜ ਨਹੀਂ। ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਰਾਜਦੂਤ ਪੌਲ ਜੌਨਸ ਕੋਲ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪਾਕਿਸਤਾਨ ਨੇ…

VIA PUNJAB
ਅੱਗੇ ਪੜ੍ਹੋ

ਦਹਿਸ਼ਤਰਗਰਦੀ ਖ਼ਿਲਾਫ਼ ਕਾਰਵਾਈ ’ਚ ਪਾਕਿਸਤਾਨ ਨਾਕਾਮ: ਵ੍ਹਾਈਟ ਹਾਊਸ

ਦਹਿਸ਼ਤਰਗਰਦੀ ਖ਼ਿਲਾਫ਼ ਕਾਰਵਾਈ ’ਚ ਪਾਕਿਸਤਾਨ ਨਾਕਾਮ: ਵ੍ਹਾਈਟ ਹਾਊਸ

ਵਾਸ਼ਿੰਗਟਨ – ਅਮਰੀਕਾ ਨੇ ਅੱਜ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਮੁਲਕ ਵਿਚਲੇ ਦਹਿਸ਼ਤਗਰਦਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰੇ। ਵ੍ਹਾਈਟ ਹਾਊਸ ਤੋਂ ਜਾਰੀ ਇਕ ਬਿਆਨ ਮੁਤਾਬਕ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਪਾਕਿ ਤੋਂ ਤਵੱਕੋਂ ਹੈ ਕਿ ਉਹ ਅਜਿਹਾ ਕਰੇਗਾ। ਜ਼ਿਕਰਯੋਗ ਹੈ ਕਿ ਇਸ ਮੁੱਦੇ ’ਤੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਹਮੋ-ਸਾਹਮਣੇ ਹੋ ਚੁੱਕੇ ਹਨ। ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧ ਵੀ ਪ੍ਰਭਾਵਿਤ ਹੋਏ ਹਨ। ਟਰੰਪ…

VIA PUNJAB
ਅੱਗੇ ਪੜ੍ਹੋ

ਭ੍ਰਿਸ਼ਟਾਚਾਰ ਦੇ ਇਲਾਜ ਲਈ ਨੋਟਬੰਦੀ ਨੂੰ ‘ਕੌੜੀ ਦਵਾਈ’ ਵਜੋਂ ਵਰਤਿਆ: ਮੋਦੀ

ਭ੍ਰਿਸ਼ਟਾਚਾਰ ਦੇ ਇਲਾਜ ਲਈ ਨੋਟਬੰਦੀ ਨੂੰ ‘ਕੌੜੀ ਦਵਾਈ’ ਵਜੋਂ ਵਰਤਿਆ: ਮੋਦੀ

ਰੇਵਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਲੇ ਧਨ ਨੂੰ ਬੈਂਕਿੰਗ ਢਾਂਚੇ ਵਿਚ ਵਾਪਸ ਲਿਆਉਣ ਲਈ ਉਨ੍ਹਾਂ ਨੋਟਬੰਦੀ ਜਿਹੀ ‘ਕੌੜੀ ਦਵਾਈ’ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ‘ਮੁਲਕ ਦੀਆਂ ਜੜ੍ਹਾਂ ਵਿਚ ਬਹਿ ਚੁੱਕੇ ਭ੍ਰਿਸ਼ਟਾਚਾਰ’ ਦੇ ਖ਼ਾਤਮੇ ਲਈ ਅਜਿਹਾ ਕਰਨਾ ਜ਼ਰੂਰੀ ਸੀ। ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿਚ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ…

VIA PUNJAB
ਅੱਗੇ ਪੜ੍ਹੋ

ਮੁਕਾਬਲੇ ’ਚ ਚਾਰ ਅਤਿਵਾਦੀ ਤੇ ਇਕ ਫੌ਼ਜੀ ਹਲਾਕ

ਮੁਕਾਬਲੇ ’ਚ ਚਾਰ ਅਤਿਵਾਦੀ ਤੇ ਇਕ ਫੌ਼ਜੀ ਹਲਾਕ

ਸ੍ਰੀਨਗਰ – ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਚਾਰ ਅਤਿਵਾਦੀ ਤੇ ਫ਼ੌਜ ਦਾ ਇਕ ਜਵਾਨ ਮਾਰੇ ਗਏ ਹਨ। ਦੋ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ ਹਨ। ਪੁਲੀਸ ਦੇ ਇਕ ਤਰਜਮਾਨ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਸ਼ੋਪੀਆਂ ਦੇ ਨਦੀਗਾਮ ਇਲਾਕੇ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਪੁਖ਼ਤਾ ਸੂਹ ਮਿਲੀ ਸੀ ਜਿਸ ’ਤੇ ਉਨ੍ਹਾਂ ਮੰਗਲਵਾਰ ਸਵੇਰੇ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਛੁਪੇ ਹੋਏ ਅਤਿਵਾਦੀਆਂ ਨੇ ਸੁਰੱਖਿਆ ਦਸਤਿਆਂ…

VIA PUNJAB
ਅੱਗੇ ਪੜ੍ਹੋ

ਅਫ਼ਗਾਨਿਸਤਾਨ ਵਿਚ ਧਾਰਮਿਕ ਇਕੱਠ ’ਚ ਧਮਾਕਾ, 40 ਹਲਾਕ

ਅਫ਼ਗਾਨਿਸਤਾਨ ਵਿਚ ਧਾਰਮਿਕ ਇਕੱਠ ’ਚ ਧਮਾਕਾ, 40 ਹਲਾਕ

ਕਾਬੁਲ – ਮੰਗਲਵਾਰ ਨੂੰ ਇਕ ਧਾਰਮਿਕ ਇਕੱਠ ਦੌਰਾਨ ਧਮਾਕਾ ਹੋਇਆ ਜਿਸ ਵਿੱਚ ਘੱਟੋ ਘੱਟ 40 ਵਿਅਕਤੀ ਮਾਰੇ ਗਏ। ਇਕ ਜਾਣਕਾਰੀ ਮੁਤਾਬਕ ਪਿਛਲੇ ਮਹੀਨਿਆਂ ਦੌਰਾਨ ਇਹ ਹੁਣ ਤਕ ਦਾ ਸਭ ਤੋਂ ਘਾਤਕ ਹਮਲਾ ਹੈ। ਸਿਹਤ ਮੰਤਰਾਲੇ ਦੇ ਤਰਜਮਾਨ ਵਾਹਿਦ ਮਜਰੂਹ ਨੇ ਦੱਸਿਆ ਕਿ ਇਸ ਹਮਲੇ ਵਿੱਚ 60 ਵਿਅਕਤੀ ਜ਼ਖ਼ਮੀ ਹੋਏ ਹਨ। ਪੈਗੰਬਰ ਮੁਹੰਮਦ ਦੇ ਜਨਮ ਦਿਵਸ ’ਤੇ ਇਕ ਵਿਆਹ ਵਾਲੇ ਹਾਲ ਵਿੱਚ ਓਲਾਮਾ ਕੌਂਸਲ ਦੇ ਇਕੱਠ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਤਰਜਮਾਨ ਨਜੀਬ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਗੋਲੀਬਾਰੀ ਦੌਰਾਨ 4 ਵਿਅਕਤੀਆਂ ਦੀ ਮੌਤ

ਅਮਰੀਕਾ ਵਿੱਚ ਗੋਲੀਬਾਰੀ ਦੌਰਾਨ 4 ਵਿਅਕਤੀਆਂ ਦੀ ਮੌਤ

ਸ਼ਿਕਾਗੋ – ਅਮਰੀਕਾ ਵਿੱਚ ਇਕ ਵਾਰ ਫਿਰ ਤੋਂ ਗੋਲੀਬਾਰੀ ਹੋਈ ਜਿਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ| ਪਿਛਲੇ ਕੁੱਝ ਮਹੀਨਿਆਂ ਦੌਰਾਨ ਅਮਰੀਕਾ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ| ਤਾਜ਼ਾ ਮਾਮਲਾ ਸ਼ਿਕਾਗੋ ਸ਼ਹਿਰ ਦੇ ਇਕ ਹਸਪਤਾਲ ਦੇ ਬਾਹਰ ਦਾ ਹੈ, ਜਿੱਥੇ ਇਕ ਡਾਕਟਰ ਅਤੇ ਇਕ ਪੁਲੀਸ ਕਰਮਚਾਰੀ ਸਮੇਤ 4 ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਮੁਤਾਬਕ ਸ਼ਿਕਾਗੋ ਦੇ ਮਰਸੀ ਹਸਪਤਾਲ ਅਤੇ ਮੈਡੀਕਲ ਸੈਂਟਰ ਦੇ ਬਾਹਰ ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ…

VIA PUNJAB
ਅੱਗੇ ਪੜ੍ਹੋ

ਅਰਵਿੰਦ ਕੇਜਰੀਵਾਲ ’ਤੇ ਹਮਲਾ, ਅੱਖਾਂ ’ਚ ਮਿਰਚਾਂ ਪਾਉਣ ਦੀ ਕੋਸ਼ਿਸ਼

ਅਰਵਿੰਦ ਕੇਜਰੀਵਾਲ ’ਤੇ ਹਮਲਾ, ਅੱਖਾਂ ’ਚ ਮਿਰਚਾਂ ਪਾਉਣ ਦੀ ਕੋਸ਼ਿਸ਼

ਨਵੀਂ ਦਿੱਲੀ – ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰਖਿਆ ’ਚ ਵਡੀ ਖ਼ਾਮੀ ਵਿਖਾਈ ਦਿਤੀ ਹੈ। ਮੁਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸਕਤਰੇਤ ਅੰਦਰ ਹੀ ਹਮਲਾ ਕੀਤਾ ਗਿਆ ਹੈ। ਕੇਜਰੀਵਾਲ ’ਤੇ ਇਕ ਵਿਅਕਤੀ ਨੇ ਮਿਰਚਾਂ ਦਾ ਪਾਊਡਰ ਸੁਟਿਆ ਤੇ ਇਸ ਹਮਲੇ ਵਿਚ ਉਨ੍ਹਾਂ ਦੀ ਨਜ਼ਰ ਵਾਲੀ ਐਨਕ ਵੀ ਟੁਟ ਗਈ। ਹਮਲਾਵਰ ਦੀ ਸ਼ਨਾਖ਼ਤ 42 ਸਾਲ ਦੇ ਅਨਿਲ ਕੁਮਾਰ ਵਜੋਂ ਹੋਈ ਹੈ। ਹਮਲਾਵਰ ਕੇਜਰੀਵਾਲ ਨਾਲ ਗਲ ਕਰਨ ਦੇ ਬਹਾਨੇ ਨੇੜੇ ਗਿਆ ਤੇ ਹਮਲਾ ਕਰ ਦਿਤਾ। ਸੂਤਰਾਂ…

VIA PUNJAB
ਅੱਗੇ ਪੜ੍ਹੋ

ਹੁਣ ਕਰਤਾਰਪੁਰ ਸਾਹਿਬ ਹੋਵੇਗਾ ਨੇੜ੍ਹੇ 550ਵੇਂ ਪ੍ਰਕਾਸ਼ ਪੁਰਬ ਲਈ ਕੇਂਦਰ ਦੇ ਵੱਡੇ ਐਲਾਨ

ਹੁਣ ਕਰਤਾਰਪੁਰ ਸਾਹਿਬ ਹੋਵੇਗਾ ਨੇੜ੍ਹੇ 550ਵੇਂ ਪ੍ਰਕਾਸ਼ ਪੁਰਬ ਲਈ ਕੇਂਦਰ ਦੇ ਵੱਡੇ ਐਲਾਨ

ਨਵੀਂ ਦਿਲੀ – ਪਾਕਿਸਤਾਨ ਨਾਲ ਲਗਦੀ ਸਰਹਦ ’ਤੇ ਭਾਰਤ ਸਰਕਾਰ ਇਕ ਹਾਈ ਪਾਵਰ ਦੂਰਬੀਨ ਲਗਾਏਗੀ, ਤਾਂ ਕਿ ਸ਼ਰਧਾਲੂ ਕਰਤਾਰਪੁਰ ਸਾਹਿਬ ਨੂੰ ਹੋਰ ਨੇੜ੍ਹੇ ਦੇਖ ਸਕਣ। ਸਰਕਾਰ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ’ਚ ਭਾਰਤ-ਪਾਕਿਸਤਾਨ ਸਰਹਦ ’ਤੇ ਹਾਈ ਪਾਵਰ ਟੈਲੀਸਕੋਪ ਲਾਈ ਜਾਵੇਗੀ ਤਾਂ ਕਿ ਸਿਖ ਸ਼ਰਧਾਲੂ ਸਰਹਦ ਦੇ ਉਸ ਪਾਰ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵਡੇ ਪਧਰ ’ਤੇ…

VIA PUNJAB
ਅੱਗੇ ਪੜ੍ਹੋ

ਅੰਮ੍ਰਿਤਸਰ ’ਚ ਫਿਰ ਵੱਡੀ ਵਾਰਦਾਤ, ਖਹਿਰਾ ਧੜੇ ਦੇ ਆਗੂ ਸੁਰੇਸ਼ ਸ਼ਰਮਾ ਨੂੰ ਮਾਰੀਆਂ ਗੋਲੀਆਂ

ਅੰਮ੍ਰਿਤਸਰ ’ਚ ਫਿਰ ਵੱਡੀ ਵਾਰਦਾਤ, ਖਹਿਰਾ ਧੜੇ ਦੇ ਆਗੂ ਸੁਰੇਸ਼ ਸ਼ਰਮਾ ਨੂੰ ਮਾਰੀਆਂ ਗੋਲੀਆਂ

ਅੰਮ੍ਰਿਤਸਰ – ਅੰਮ੍ਰਿਤਸਰ ‘ਚ ਨਿਰੰਕਾਰੀ ਭਵਨ ’ਤੇ ਹੋਏ ਗ੍ਰਨੇਡ ਹਮਲੇ ਦੀ ਘਟਨਾ ਅਜੇ ਠੰਡੀ ਨਹੀ ਪਈ ਕਿ ਅੱਜ ਦਿਨ ਦਿਹਾੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾਂ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੰਮ੍ਰਿਤਸਰ ਦੇ ਛੇਹਰਟਾ ਬਜ਼ਾਰ ‘ਚ ਵਾਪਰੀ ਹੈ। ਸ੍ਰੀ ਸੁਰੇਸ਼ ਸ਼ਰਮਾਂ ਸ਼ਾਮ ਨੂੰ ਆਪਣੀ ਦੁਕਾਨ ’ਚ ਮੌਜੂਦ ਸਨ, ਇਸ ਦੌਰਾਨ ਦੋ ਵਿਅਕਤੀ ਆਏ, ਜਿਨ੍ਹਾਂ ’ਚੋਂ ਇਕ ਨੇ ਸ੍ਰੀ…

VIA PUNJAB
ਅੱਗੇ ਪੜ੍ਹੋ
1 1,017 1,018 1,019 1,020 1,021 1,271