ਪਾਕਿਸਤਾਨ ਨੇ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਓਸਾਮਾ ਬਿਨ ਲਾਦੇਨ ਮਾਮਲੇ ’ਚ ਪਾਕਿਸਤਾਨ ’ਤੇ ਅਣਗਹਿਲੀ ਵਰਤਣ ਦੇ ਲਾਏ ਦੋਸ਼ਾਂ ਤੋਂ ਬਾਅਦ ਅੱਜ ਪਾਕਿ ਅਥਾਰਿਟੀ ਨੇ ਅਮਰੀਕੀ ਰਾਜਦੂਤ ਨੂੰ ਤਲ਼ਬ ਕਰਕੇ ਇਤਰਾਜ਼ ਜਤਾਇਆ। ਪਾਕਿ ਨੇ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਦਿਆਂ ਕਿਹਾ ਕਿ ਇਹ ਮਾਮਲਾ ਹੁਣ ਪੂਰੀ ਤਰ੍ਹਾਂ ਸੁਲਝ ਚੁੱਕਾ ਹੈ ਤੇ ਇਤਿਹਾਸ ਦਾ ਹਿੱਸਾ ਹੈ। ਇਸ ਲਈ ਇਸ ਨੂੰ ਉਭਾਰਨ ਦੀ ਕੋਈ ਲੋੜ ਨਹੀਂ। ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਰਾਜਦੂਤ ਪੌਲ ਜੌਨਸ ਕੋਲ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪਾਕਿਸਤਾਨ ਨੇ ਵੀ ਦਹਿਸ਼ਤਗਰਦੀ ਦੀ ਵੱਡੀ ਮਾਰ ਝੱਲੀ ਹੈ ਤੇ ਅਜਿਹੀਆਂ ਟਿੱਪਣੀਆਂ ਬਰਦਾਸ਼ਤ ਤੋਂ ਬਾਹਰ ਹਨ।

VIA PUNJAB