ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੌਮੀ ਪ੍ਰੈਸ ਦਿਵਸ ’ਤੇ ਪਤਰਕਾਰਾਂ ਨੂੰ ਵਧਾਈ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੌਮੀ ਪ੍ਰੈਸ ਦਿਵਸ ’ਤੇ ਪਤਰਕਾਰਾਂ ਨੂੰ ਵਧਾਈ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਕੌਮੀ ਪ੍ਰੈਸ ਦਿਵਸ ‘ਤੇ ਪਤਰਕਾਰਾਂ ਨੂੰ ਵਧਾਈ ਦਿਤੀ ਅਤੇ ਉਨਾਂ ਵਲੋਂ ਦੇਸ਼, ਸਮਾਜ ਅਤੇ ਲੋਕਤੰਤਰ ਤੇ ਲੋਕਾਂ ਨੂੰ ਦਿਤੀ ਜਾ ਰਹੀ ਸੇਵਾ ਲਈ ਮੀਡਿਆ ਦੀ ਸ਼ਲਾਘਾ ਕੀਤੀ। ਅਜ ਇਥੇ ਜਾਰੀ ਸੰਦੇਸ਼ ਵਿਚ ਉਨਾਂ ਕਿਹਾ ਕਿ ਪਤਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਹਮੇਸ਼ਾ ਤੁਰੰਤ ਜਾਣਕਾਰੀ ਪਹੁੰਚਾਉਂਦੇ ਹਨ। ਉਨਾਂ ਨੇ ਆਸ਼ ਪ੍ਰਗਟਾਈ ਕਿ ਮੀਡਿਆ ਅਜਿਹੀ ਹੀ ਉਤਸਾਹ ਨਾਲ ਦੇਸ਼ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦਾ…

VIA PUNJAB
ਅੱਗੇ ਪੜ੍ਹੋ

ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਹੋ ਸਕਦੇ ਹਨ ਗਣਤੰਤਰ ਦਿਵਸ ਦੇ ਸਮਾਗਮ ’ਚ ਮੁੱਖ ਮਹਿਮਾਨ

ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਹੋ ਸਕਦੇ ਹਨ ਗਣਤੰਤਰ ਦਿਵਸ ਦੇ ਸਮਾਗਮ ’ਚ ਮੁੱਖ ਮਹਿਮਾਨ

ਨਵੀਂ ਦਿੱਲੀ – ਦਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ’ਚ ਮੁਖ ਮਹਿਮਾਨ ਹੋ ਸਕਦੇ ਹਨ। ਸੂਤਰਾਂ ਨੇ ਦਸਿਆ ਕਿ ਇਸ ਬਾਰੇ ਅਧਿਕਾਰਤ ਤੌਰ ’ਤੇ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਗਣਤੰਤਰ ਦਿਵਸ ਪਰੇਡ ’ਚ ਮੁਖ ਮਹਿਮਾਨ ਬਣਨ ਦਾ ਭਾਰਤ ਦਾ ਸਦਾ ਸਵੀਕਾਰ ਕਰਨ ’ਚ ਅਸਮਰਥਤਾ ਜ਼ਾਹਰ ਕਰਨ ਤੋਂ ਬਾਅਦ ਸਰਕਾਰ ਨੇ ਰਾਮਫੋਸਾ ਦੇ ਨਾਂ ’ਤੇ ਵਿਚਾਰ ਕੀਤਾ।

VIA PUNJAB
ਅੱਗੇ ਪੜ੍ਹੋ

ਐਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਪੁੱਛਗਿੱਛ

ਐਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ 40 ਮਿੰਟ ਪੁੱਛਗਿੱਛ

ਪੁੱਛਗਿੱਛ ਸਿਆਸਤ ਤੋਂ ਪ੍ਰੇਰਿਤ : ਸ. ਬਾਦਲ ਦਾ ਦੋਸ਼ ਚੰਡੀਗੜ੍ਹ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਗੋਲੀਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਵੱਲੋਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ’ਚ ਪੰਜਾਬ ਦੇ ਸਾਬਕਾ ਮੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੋਂ ਤਕਰੀਬਨ 40 ਮਿੰਟ ਪੁਛਗਿਛ ਕੀਤੀ ਗਈ। ਪੁੱਛਗਿੱਛ ਦੌਰਾਨ ਸਿੱਟ ਵੱਲੋਂ ਇਨ੍ਹਾਂ ਘਟਨਾਵਾਂ ਸਬੰਧੀ ਕਈ ਸਵਾਲ ਸਾਬਕਾ ਮੁੱਖ ਮੰਤਰੀ ਨੂੰ ਕੀਤੇ ਗਏ। ਟੀਮ…

VIA PUNJAB
ਅੱਗੇ ਪੜ੍ਹੋ

ਸੀ.ਬੀ.ਆਈ. ਵਿਵਾਦ: ਸੁਪਰੀਮ ਕੋਰਟ ਨੇ ਕਿਹਾ, ਹਾਲੇ ਹੋਰ ਜਾਂਚ ਦੀ ਲੋੜ

ਸੀ.ਬੀ.ਆਈ. ਵਿਵਾਦ: ਸੁਪਰੀਮ ਕੋਰਟ ਨੇ ਕਿਹਾ, ਹਾਲੇ ਹੋਰ ਜਾਂਚ ਦੀ ਲੋੜ

ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵਡੀ ਜਾਂਚ ਏਜੰਸੀ ’ਚ ਚਲ ਰਹੇ ਵਿਵਾਦ ਨੂੰ ਲੈ ਕੇ ਅੱਜ ਸੁਪਰੀਮ ਕੋਰਟ ’ਚ ਸੁਣਵਾਈ ਟਲ ਗਈ ਹੈ।ਅਗਲੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ। ਸੁਪਰੀਮ ਕੋਰਟ ਸੀ.ਬੀ.ਆਈ. ਨਿਰਦੇਸ਼ਕ ਆਲੋਕ ਵਰਮਾ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਸੀ ਜਿਸ ‘ਚ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿਚ ਉਨ੍ਹਾਂ ਨੂੰ ਛੁਟੀ ‘ਤੇ ਭੇਜਣ ਦੇ ਆਦੇਸ਼ਾਂ ਨੂੰ ਚੁਣੌਤੀ ਦਿਤੀ ਗਈ ਸੀ।ਸੁਣਵਾਈ ਦੌਰਾਨ ਪ੍ਰਧਾਨ ਜਜ ਰੰਜਨ ਗੋਗੋਈ ਪ੍ਰਧਾਨ ਵਾਲੀ ਬੈਂਚ ਨੇ ਕਿਹਾ ਕਿ…

VIA PUNJAB
ਅੱਗੇ ਪੜ੍ਹੋ

’84 ਸਿੱਖ ਕਤਲੇਆਮ : ਗਵਾਹ ਨੇ ਕੀਤੀ ਸਜਣ ਕੁਮਾਰ ਦੀ ਪਹਿਚਾਣ

’84 ਸਿੱਖ ਕਤਲੇਆਮ : ਗਵਾਹ ਨੇ ਕੀਤੀ ਸਜਣ ਕੁਮਾਰ ਦੀ ਪਹਿਚਾਣ

ਅਦਾਲਤ ’ਚ ਸੱਜਣ ਕੁਮਾਰ ਦੇ ਛੁੱਟੇ ਪਸੀਨੇ ਨਵੀਂ ਦਿਲੀ – 1984 ਦੇ ਸਿਖ ਕਤਲੇਆਮ ਮਾਮਲੇ ਵਿਚ ਗਵਾਹ ਬੀਬੀ ਚਾਮ ਕੌਰ ਨੇ ਅੱਜ ਅਦਾਲਤ ਵਿੱਚ ਦੋਸ਼ੀ ਵਜੋਂ ਕਾਂਗਰਸੀ ਆਗੂ ਸਜਣ ਕੁਮਾਰ ਦੀ ਪਹਿਚਾਣ ਕਰ ਲਈ ਹੈ।ਇਸ ਮਾਮਲੇ ਦੀ ਸੁਣਵਾਈ ਦਿਲੀ ਦੀ ਪਟਿਆਲਾ ਕੋਰਟ ਵਿਚ ਚਲ ਰਹੀ ਹੈ। ਗਵਾਹ ਨੇ ਅਜ ਅਦਾਲਤ ਵਿਚ ਸਜਣ ਕੁਮਾਰ ਦੀ ਪਹਿਚਾਣ ਕੀਤੀ ਅਤੇ ਅਦਾਲਤ ਨੂੰ ਦੱਸਿਆ ਕਿ ਨਵੰਬਰ 84 ਦੇ ਕਤਲੇਆਮ ਸਮੇਂ ਸੱਜਣ ਕੁਮਾਰ ਇੱਕ ਗੁੰਡਾ ਭੀੜ ਦੀ ਅਗਵਾਈ ਕਰ ਰਿਹਾ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਵੇਰਕਾ ਮੈਗਾ ਡੇਅਰੀ ਦਾ ਨੀਂਹ ਪੱਥਰ 17 ਨਵੰਬਰ ਨੂੰ

ਕੈਪਟਨ ਅਮਰਿੰਦਰ ਸਿੰਘ ਵੱਲੋਂ ਵੇਰਕਾ ਮੈਗਾ ਡੇਅਰੀ ਦਾ ਨੀਂਹ ਪੱਥਰ 17 ਨਵੰਬਰ ਨੂੰ

ਚੰਡੀਗੜ੍ਹ – ਸੂਬੇ ਵਿੱਚ ਮੈਗਾ ਮਿਲਕ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਲਈ ਮਿਲਕਫੈਡ ਦੀ ਹਰ ਸੰਭਵ ਮਦਦ ਕਰਨ ਦੇ ਆਪਣੇ ਚੋਣਾਵੀ ਵਾਅਦੇ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਬੱਸੀ ਪਠਾਣਾ ਵਿਖੇ 17 ਨਵੰਬਰ ਨੂੰ ਇਕ ਰਾਜ ਪੱਧਰੀ ਸਮਾਰੋਹ ਦੌਰਾਨ ਵੇਰਕਾ ਮੈਗਾ ਡੇਅਰੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਨੀਂਹ ਪੱਥਰ ਸਮਾਗਮ 65ਵੇਂ ਸਹਿਕਾਰਤਾ ਹਫ਼ਤੇ ਦਾ ਅਹਿਮ ਹਿੱਸਾ ਹੋਵੇਗਾ ਜਿਸਦਾ ਮੁੱਖ…

VIA PUNJAB
ਅੱਗੇ ਪੜ੍ਹੋ

ਚੀਫ ਜਸਟਿਸ ਨੇ ਹਾਈ ਕੋਰਟ ਦੇ ਦੋ ਨਵੇਂ ਵਧੀਕ ਜੱਜਾਂ ਨੂੰ ਚੁਕਾਈ ਸਹੁੰ

ਚੀਫ ਜਸਟਿਸ ਨੇ ਹਾਈ ਕੋਰਟ ਦੇ ਦੋ ਨਵੇਂ ਵਧੀਕ ਜੱਜਾਂ ਨੂੰ ਚੁਕਾਈ ਸਹੁੰ

ਚੰਡੀਗੜ੍ਹ – ਅੱਜ ਇਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਡੀਟੋਰੀਅਮ ਵਿਖੇ ਆਯੋਜਿਤ ਸਹੁੰ ਚੁੱਕ ਸਮਾਗਮ ਵਿਚ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਦੋ ਨਵੇਂ ਵਧੀਕ ਜੱਜਾਂ ਨੂੰ ਸਹੁੰ ਚੁਕਾਈ। ਇਸ ਸਮਾਗਮ ਵਿਚ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸ੍ਰੀ ਲਲਿਤ ਬੱਤਰਾ, ਸ੍ਰੀ ਅਰੁਣ ਕੁਮਾਰ ਤਿਆਗੀ ਵਲੋਂ ਸਹੁੰ ਚੁੱਕੀ ਗਈ। ਇਸ ਸੰਹੁ ਚੁੱਕ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜ ਸਾਹਿਬਾਨ, ਰਜਿਸਟਰਾਰ, ਰਜਿਸਟਰੀ ਦੇ ਅਫਸਰ, ਸੀਨੀਅਰ ਐਡਵੋਕੇਟ ਤੇ ਹਾਈ ਕੋਰਟ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਪਟਨਾ ਨੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ

ਪ੍ਰੋ ਕਬੱਡੀ ਲੀਗ ਪਟਨਾ ਨੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ

ਮੁੰਬਈ – ਪ੍ਰਦੀਪ ਨਾਰਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਟਨਾ ਪਾਈਰੇਟਸ ਪ੍ਰੋ ਕਬੱਡੀ ਲੀਗ ‘ਚ ਵੀਰਵਾਰ ਨੂੰ ਇੱਥੇ ਦਬੰਗ ਦਿੱਲੀ ਨੂੰ 38-35 ਨਾਲ ਹਰਾਇਆ। ਪ੍ਰਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਇਆ ਰੇਂਡਿੰਗ ‘ਚ 16 ਅੰਕ ਹਾਸਲ ਕੀਤੇ। ਉਸ ਨੂੰ ਮਨਜੀਤ (8 ਅੰਕ) ਦਾ ਵੀ ਵਧੀਆ ਸਾਥ ਮਿਲਿਆ। ਦਬੰਗ ਦਿੱਲੀ ਵਲੋਂ ਨਵੀਨ ਕੁਮਾਰ ਨੇ 15 ਅੰਕ ਹਾਸਲ ਕੀਤੇ ਪਰ ਉਸ ਦੇ ਬਾਕੀ ਖਿਡਾਰੀਆਂ ਨੇ ਸਾਥ ਨਹੀਂ ਦਿੱਤਾ।

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਤਕ ਟੀਮ ਨਾਲ ਛੇੜਛਾੜ ਨਹੀਂ : ਸ਼ਾਸਤਰੀ

ਵਿਸ਼ਵ ਕੱਪ ਤਕ ਟੀਮ ਨਾਲ ਛੇੜਛਾੜ ਨਹੀਂ : ਸ਼ਾਸਤਰੀ

ਮੁੰਬਈ – ਭਾਰਤੀ ਕੋਚ ਰਵੀ ਸ਼ਾਸਤਰੀ ਨੇ ਵੀਰਵਾਰ ਨੂੰ ਕਿਹਾ ਕਿ ਵਨ ਡੇ ਟੀਮ ਵਿਚ ਹੁਣ ਕੋਈ ਛੇੜਛਾੜ ਤੇ ਬਦਲਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਦੱਖਣੀ ਅਫਰੀਕਾ ਵਿਰੁੱਧ 5 ਜੂਨ ਨੂੰ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਹੁਣ ਭਾਰਤ ਨੇ ਸਿਰਫ 13 ਮੈਚ ਹੋਰ ਖੇਡਣੇ ਹਨ। ਸ਼ਾਸਤਰੀ ਨੇ ਸੰਕੇਤ ਦਿੱਤੇ ਹਨ ਕਿ ਉਹ ਹੁਣ ਤੋਂ ਉਨ੍ਹਾਂ 15 ਖਿਡਾਰੀਆਂ ਨਾਲ ਹੀ ਖੇਡਣਗੇ, ਜਿਨ੍ਹਾਂ ਦੇ ਵਿਸ਼ਵ ਕੱਪ ਲਈ ਬ੍ਰਿਟੇਨ ਜਾਣ ਦੀ ਸੰਭਾਵਨਾ ਹੈ। ਸ਼ਾਸਤਰੀ ਨੇ ਇੱਥੇ ਕਿਹਾ, ”ਬਦਲਾਅ ਦਾ…

VIA PUNJAB
ਅੱਗੇ ਪੜ੍ਹੋ

ਬ੍ਰਿਐਗਜ਼ਿਟ ਸਮਝੌਤਾ ਟੈਰੇਜ਼ਾ ਮੇਅ ਨੂੰ ਝਟਕਾ

ਬ੍ਰਿਐਗਜ਼ਿਟ ਸਮਝੌਤਾ ਟੈਰੇਜ਼ਾ ਮੇਅ ਨੂੰ ਝਟਕਾ

ਲੰਡਨ – ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਬ੍ਰਿਐਗਜ਼ਿਟ ਸਮਝੌਤੇ ’ਤੇ 25 ਨਵੰਬਰ ਨੂੰ ਹੋਣ ਵਾਲੇ ਤਜਵੀਜ਼ਤ ਸੰਮੇਲਨ ਤੋਂ ਪਹਿਲਾਂ ਬ੍ਰਿਐਗਜ਼ਿਟ ਮੰਤਰੀ ਡੋਮਿਨਿਕ ਰਾਬ ਦੇ ਅਸਤੀਫ਼ੇ ਨਾਲ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਚਾਰ ਮੰਤਰੀਆਂ ਵਿਚੋਂ ਭਾਰਤੀ ਮੁੂਲ ਦੇ ਸੈਲੇਸ਼ ਵਾਰਾ ਨੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ। ਵਾਰਾ ਦੇ ਅਸਤੀਫਾ ਦੇਣ ਦੇ ਕੁਝ ਮਿੰਟਾਂ ਬਾਅਦ ਹੀ ਰਾਬ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਜੂਨੀਅਰ ਬ੍ਰਿਐਗਜ਼ਿਟ ਮੰਤਰੀ ਸੁਏਲਾ ਬਰੇਵ ਨੇ ਵੀ ਅਸਤੀਫਾ ਦੇ…

VIA PUNJAB
ਅੱਗੇ ਪੜ੍ਹੋ
1 1,024 1,025 1,026 1,027 1,028 1,271