ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਵੇ ਜਗਾਉਣ ਲਈ ਕੀਤੇ ਜਾ ਰਹੇ ਆਰਜੀ ਪ੍ਰਬੰਧ ਹਟਾਏ

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਵੇ ਜਗਾਉਣ ਲਈ ਕੀਤੇ ਜਾ ਰਹੇ ਆਰਜੀ ਪ੍ਰਬੰਧ ਹਟਾਏ

ਸ਼੍ਰੋਮਣੀ ਕਮੇਟੀ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ ਤੇ ਕਰਦੀ ਰਹੇਗੀ ਭਾਈ ਲੌਂਗੋਵਾਲ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਸਾਲ ਕੀਤੀ ਜਾਂਦੀ ਦੀਪਮਾਲਾ ਨੂੰ ਪਹਿਲਾਂ ਦੀ ਤਰ੍ਹਾਂ ਹੀ ਪਰੰਪਰਾਵਾਂ ਅਨੁਸਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਜੀ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਬਾਰੇ ਚਰਚਾ ਨਾ ਕਰਨਾ ਮੰਦਭਾਗਾ —-ਕੈਂਥ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਬਾਰੇ ਚਰਚਾ ਨਾ ਕਰਨਾ ਮੰਦਭਾਗਾ —-ਕੈਂਥ

ਪੋਸਟ ਮੈਟ੍ਰਿਕ ਸਕਾਲਰਸ਼ਿਪ ‘ਚ ਧੋਖਾਧੜੀ ਅਤੇ ਘੁਟਾਲੇ ਕਰਨ ਵਾਲੀਆਂ ਵਿੱਦਿਅਕ ਸੰਸਥਾਵਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ —- ਕੈਂਥ ਚੰਡੀਗੜ੍ – ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਮੰਗ ਕੀਤੀ ਹੈ। ਪੰਜਾਬ ਦੇ ਲੱਖਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦਾ ਭਵਿੱਖ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਗਿਆ ਹੈ,…

VIA PUNJAB
ਅੱਗੇ ਪੜ੍ਹੋ

ਅੰਮ੍ਰਿਤਸਰ ਰੇਲ ਹਾਦਸੇ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ ਰੇਲ ਹਾਦਸੇ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਦੁੱਖ ਪ੍ਰਗਟਾਇਆ

ਜ਼ਖ਼ਮੀਆਂ ਦੇ ਮੁਫ਼ਤ ਇਲਾਜ ਲਈ ਸ਼੍ਰੋਮਣੀ ਕਮੇਟੀ ਪਹਿਲ ਦੇ ਅਧਾਰ ’ਤੇ ਕਰੇਗੀ ਪ੍ਰਬੰਧ ਅੰਮ੍ਰਿਤਸਰ – ਅੰਮ੍ਰਿਤਸਰ ਦੇ ਜੌੜਾ ਫਾਟਕ ’ਤੇ ਵਾਪਰੇ ਰੇਲ ਹਾਦਸੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਹਾਦਸਾ ਬੇਹੱਦ ਦੁਖਦਾਈ ਅਤੇ ਮਾਨਸਕ ਪੀੜਾ ਦੇਣ ਵਾਲਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹੈ ਅਤੇ ਜ਼ਖ਼ਮੀਆਂ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਫਾਰਗ ਮੁਲਾਜਮਾਂ ਦਾ ਕੇਸ ਹਮਦਰਦੀ ਨਾਲ ਵਿਚਾਰ ਰਹੀ ਹੈ -ਸਿਆਲਕਾ

ਸ਼੍ਰੋਮਣੀ ਕਮੇਟੀ ਫਾਰਗ ਮੁਲਾਜਮਾਂ ਦਾ ਕੇਸ ਹਮਦਰਦੀ ਨਾਲ ਵਿਚਾਰ ਰਹੀ ਹੈ -ਸਿਆਲਕਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅੰਤ੍ਰਿੰਗ ਮੈਂਬਰ ਤੇ ਫਾਰਗ ਮੁਲਾਜਮਾਂ ਬਾਰੇ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਹੈ ਕਿ ਫਾਰਗ ਮੁਲਾਜਮਾਂ ਦੇ ਮਾਮਲੇ ਨੂੰ ਸਬ ਕਮੇਟੀ ਵੱਲੋਂ ਹਮਦਰਦੀ ਨਾਲ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਮਾਮਲੇ ਨੂੰ ਵਿਚਾਰਨ ਲਈ ਬਣਾਈ ਸਬ ਕਮੇਟੀ ਨੇ ਕਾਫੀ ਹੱਦ ਤੱਕ ਕੰਮ ਮੁਕੰਮਲ ਕਰ ਲਿਆ ਹੈ ਪਰੰਤੂ ਹੁਣ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ…

VIA PUNJAB
ਅੱਗੇ ਪੜ੍ਹੋ

ਬਾਦਲ ਦੇ ਕਤਲ ਦੀ ਸਾਜ਼ਿਸ਼ ’ਚ ਸ਼ਾਮਿਲ ਜਰਮਨ ਸਿੰਘ 23 ਤੱਕ ਪੁਲਿਸ ਰਿਮਾਂਡ ’ਤੇ

ਬਾਦਲ ਦੇ ਕਤਲ ਦੀ ਸਾਜ਼ਿਸ਼ ’ਚ ਸ਼ਾਮਿਲ ਜਰਮਨ ਸਿੰਘ 23 ਤੱਕ ਪੁਲਿਸ ਰਿਮਾਂਡ ’ਤੇ

ਪਟਿਆਲਾ – ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਤਿਆ ਦੀ ਸਾਜ਼ਿਸ਼ ‘ਚ ਸ਼ਾਮਿਲ ਜਰਮਨ ਸਿੰਘ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਕੇ ਸਮਾਣਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਜਿਥੇ ਪੁਲਿਸ ਵਲੋਂ ਜਰਮਨ ਸਿੰਘ ਤੋਂ ਵਖ-ਵਖ ਕੇਸਾਂ ਸਬੰਧੀ ਪੁਛ-ਗਿਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਤਾਂ ਮਾਨਯੋਗ ਅਦਾਲਤ ਵਲੋਂ ਜਰਮਨ ਸਿੰਘ ਨੂੰ 23 ਅਕਤੂਬਰ ਤਕ ਪੁਲਿਸ ਰਿਮਾਂਡ ਤੇ ਭੇਜ ਦਿਤਾ ਹੈ।

VIA PUNJAB
ਅੱਗੇ ਪੜ੍ਹੋ

ਅੰਮ੍ਰਿਤਸਰ ’ਚ ਦੁਸਹਿਰਾ ਮੌਕੇ ਵੱਡਾ ਹਾਦਸਾ ਰੇਲ ਗੱਡੀ ਹੇਠ ਆਉਣ ਨਾਲ 100 ਮੌਤਾਂ

ਅੰਮ੍ਰਿਤਸਰ ’ਚ ਦੁਸਹਿਰਾ ਮੌਕੇ ਵੱਡਾ ਹਾਦਸਾ ਰੇਲ ਗੱਡੀ ਹੇਠ ਆਉਣ ਨਾਲ 100 ਮੌਤਾਂ

ਦੁਸਹਿਰਾ ਮੌਕੇ ਪੁਤਲਿਆਂ ਨੂੰ ਅੱਗ ਲਾਉਣ ਤੋਂ ਬਾਅਦ ਮਚੀ ਭੱਜ-ਦੌੜ ਅੰਮ੍ਰਿਤਸਰ – ਅੰਮ੍ਰਿਤਸਰ ‘ਚ ਦੁਸਹਿਰਾ ਮੌਕੇ ਸ਼ੁੱਕਰਵਾਰ ਨੂੰ ਵਾਪਰੇ ਇੱਕ ਵੱਡੇ ਅਤੇ ਭਿਆਨਕ ਰੇਲ ਹਾਦਸੇ ’ਚ 100 ਤੋਂ ਵਧ ਵਿਅਕਤੀ ਮਾਰੇ ਗਏ, ਜਦੋਂ ਕਿ 150 ਦੇ ਕਰੀਬ ਜ਼ਖਮੀ ਹੋਏ ਹਨ। ਹਾਦਸੇ ਦੇ ਪੀੜਤ ਲੋਕ ਦੁਸਹਿਰਾ ਦੇਖਣ ਆਏ ਸਨ। ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸਹਿਰਾ ਮੌਕੇ ਪ੍ਰੋਗਰਾਮ ਵਿੱਚ 500 ਤੋਂ ਲੈ ਕੇ 700 ਦੇ ਕਰੀਬ ਲੋਕ ਹਾਜ਼ਰ ਸਨ। ਜਾਣਕਾਰੀ ਮੁਤਾਬਕ ਸ਼ਾਮ ਕਰੀਬ 6:30 ਦੇ ਕਰੀਬ ਜਦ…

VIA PUNJAB
ਅੱਗੇ ਪੜ੍ਹੋ

ਭਾਈ ਲੌਂਗੋਵਾਲ ਨੇ 22 ਨੂੰ ਸੱਦੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ

ਭਾਈ ਲੌਂਗੋਵਾਲ ਨੇ 22 ਨੂੰ ਸੱਦੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ 22 ਅਕਤੂਬਰ ਨੂੰ ਸੱਦ ਲਈ ਹੈ। ਇਹ ਇਕੱਤਰਤਾ ਅਜੋਕੇ ਪੰਥਕ ਹਾਲਾਤ ਸਬੰਧੀ ਵਿਚਾਰ ਕਰਨ ਲਈ ਇੱਕ ਨੁਕਾਤੀ ਏਜੰਡੇ ’ਤੇ ਬੁਲਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਮੀਡੀਏ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬੁਲਾਈ ਗਈ ਇਹ ਇਕੱਤਰਤਾ…

VIA PUNJAB
ਅੱਗੇ ਪੜ੍ਹੋ

ਵਨ ਡੇ ਸੀਰੀਜ਼ ‘ਚ ਨਵਾਂ ਰਿਕਾਰਡ ਬਣਾ ਸਕਦੇ ਹਨ ਰਵਿੰਦਰ ਜਡੇਜਾ

ਵਨ ਡੇ ਸੀਰੀਜ਼ ‘ਚ ਨਵਾਂ ਰਿਕਾਰਡ ਬਣਾ ਸਕਦੇ ਹਨ ਰਵਿੰਦਰ ਜਡੇਜਾ

ਨਵੀਂ ਦਿੱਲੀ – ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਆਪਣੇ ਨਾਂ ਕਰਨ ਤੋਂ ਬਾਅਦ ਭਾਰਤੀ ਟੀਮ ਦੀ ਨਜ਼ਰ 21 ਅਕਤੂਬਰ ਤੋਂ ਸ਼ੁਰੂ ਹੋ ਰਹੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ‘ਤੇ ਟਿਕੀ ਹੋਈ ਹੈ ਅਤੇ ਇਸ ਸੀਰੀਜ਼ ‘ਚ ਆਲ ਰਾਊਂਡਰ ਰਵਿੰਦਰ ਜਡੇਜਾ ਦੀ ਨਜ਼ਰ ਭਾਰਤ ਦੇ ਦਿੱਗਜ਼ ਖਿਡਾਰੀ ਕਪਿਲ ਦੇਵ ਦੇ ਰਿਕਾਰਡ ‘ਤੇ ਹੈ, ਏਸ਼ੀਆ ਕੱਪ ‘ਚ ਵਨ ਡੇ ਕ੍ਰਿਕਟ ‘ਚ ਦਮਦਾਰ ਵਾਪਸੀ ਕਰਨ ਵਾਲੇ ਜਡੇਜਾ ਨੇ ਵੈਸਟਇੰਡੀਜ਼ ਖਿਲਾਫ ਦੋਵੇਂ ਟੈਸਟ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।…

VIA PUNJAB
ਅੱਗੇ ਪੜ੍ਹੋ

ਦਿੱਲੀ ਵਿਜੇ ਹਜ਼ਾਰੇ ਟਰਾਫੀ ਵਨ ਡੇ ਦੇ ਫਾਈਨਲ ‘ਚ

ਦਿੱਲੀ ਵਿਜੇ ਹਜ਼ਾਰੇ ਟਰਾਫੀ ਵਨ ਡੇ ਦੇ ਫਾਈਨਲ ‘ਚ

ਬੈਂਗਲੁਰੂ – ਆਲਰਾਊਂਡਰ ਪਵਨ ਨੇਗੀ ਦੀ ਵਿਰੋਧੀ ਹਾਲਾਤ ਵਿਚ ਖੇਡੀ ਗਈ ਅਜੇਤੂ 29 ਦੌੜਾਂ ਦੀ ਜੁਝਾਰੂ ਪਾਰੀ ਤੇ ਉਸਦੀ ਨਵਦੀਪ ਸੈਣੀ (ਅਜੇਤੂ 13) ਨਾਲ ਨੌਵੀਂ ਵਿਕਟ ਲਈ 51 ਦੌੜਾਂ ਦੀ ਬੇਸ਼ਕੀਮਤੀ ਅਜੇਤੂ ਸਾਂਝੇਦਾਰੀ ਦੇ ਦਮ ‘ਤੇ ਦਿੱਲੀ ਨੇ ਝਾਰਖੰਡ ਨੂੰ ਵੀਰਵਾਰ ਨੂੰ ਦੋ ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਝਾਰਖੰਡ ਨੇ 48.5 ਓਵਰਾਂ ਵਿਚ 199 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਨੇ ਆਪਣੀਆਂ 8…

VIA PUNJAB
ਅੱਗੇ ਪੜ੍ਹੋ

ICC ਦੀ ਸਿੰਗਾਪੁਰ ਬੈਠਕ ‘ਚ ਹਿੱਸਾ ਨਹੀਂ ਲੈਣਗੇ ਰਾਹੁਲ ਜੌਹਰੀ

ICC ਦੀ ਸਿੰਗਾਪੁਰ ਬੈਠਕ ‘ਚ ਹਿੱਸਾ ਨਹੀਂ ਲੈਣਗੇ ਰਾਹੁਲ ਜੌਹਰੀ

ਨਵੀਂ ਦਿੱਲੀ – ਯੌਨ ਸ਼ੋਸ਼ਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬੀ.ਸੀ.ਸੀ.ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਰਾਹੁਲ ਜੌਹਰੀ ਸਿੰਗਾਪੁਰ ‘ਚ ਹੋਣ ਵਾਲੀ ਆਈ.ਸੀ.ਸੀ. ਦੀ ਆਗਾਮੀ ਬੈਠਕ ‘ਚ ਭਾਗ ਨਹੀਂ ਲੈਣਗੇ। ਪ੍ਰੰਬਧਕਾਂ ਦੀ ਕਮੇਟੀ (ਸੀ.ਓ.ਏ) ਨੇ ਦੋਸ਼ਾਂ ਦੇ ਸਪਸ਼ਟੀਕਰਨ ਲਈ ਉਨ੍ਹਾਂ ਨੂੰ ਹੋਰ ਸਮਾਂ ਦੇਣ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ। ਸੀ.ਓ.ਏ. ਪ੍ਰਮੁੱਖ ਵਿਨੋਦ ਰਾਏ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਬੈਠਕ ‘ਚ ਬੋਰਡ ਦੀ ਨੁਮਾਇੰਦਗੀ ਕਰਨਗੇ। ਦੱਸ ਦਈਏ ਕਿ ਸਿੰਗਾਪੁਰ ‘ਚ…

VIA PUNJAB
ਅੱਗੇ ਪੜ੍ਹੋ
1 1,074 1,075 1,076 1,077 1,078 1,271