ਦਿੱਲੀ ਵਿੱਚ ਵੀ ਰਾਸ਼ਟਰੀ ਨਾਗਰਿਕਤਾ ਰਾਜਿਸਟਰੇਸ਼ਨ ਕਰਨ ਦੀ ਲੋੜ : ਮਨੋਜ ਤਿਵਾੜੀ

ਦਿੱਲੀ ਵਿੱਚ ਵੀ ਰਾਸ਼ਟਰੀ ਨਾਗਰਿਕਤਾ ਰਾਜਿਸਟਰੇਸ਼ਨ ਕਰਨ ਦੀ ਲੋੜ : ਮਨੋਜ ਤਿਵਾੜੀ

ਆਸਾਮ – ਆਸਾਮ ਵਿੱਚ ਰਾਸ਼ਟਰੀ ਨਾਗਰਿਕਤਾ ਰਜਿਸਟਰੇਸ਼ਨ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਐਨ.ਆਰ.ਸੀ. ਦੀ ਅੰਤਿਮ ਲਿਸਟ ਵਿੱਚ ਲਗਭਗ 19 ਲੱਖ ਲੋਕਾਂ ਦੇ ਨਾਂ ਸ਼ਾਮਲ ਨਹੀਂ ਹਨ। ਇਹ ਲੋਕ ਤੁਰੰਤ ਟ੍ਰਿਬਿਊਨਲ ਜਾ ਕੇ ਇਸ ਦੇ ਵਿਰੁੱਧ ਅਪੀਲ ਦਾਇਰ ਕਰ ਸਕਦੇ ਹਨ। ਇਸ ਦਰਮਿਆਨ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਰਾਜਧਾਨੀ ਵਿੱਚ ਵੀ ਐਨ.ਆਰ.ਸੀ. ਦੀ ਲੋੜ ਦੱਸੀ ਹੈ। ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ,‘‘ਦਿੱਲੀ…

VIA PUNJAB
ਅੱਗੇ ਪੜ੍ਹੋ

ਮਹਾਰਾਸ਼ਟਰ ਵਿੱਚ ਕੈਮੀਕਲ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ 8 ਵਿਅਕਤੀਆਂ ਦੀ ਮੌਤ

ਮਹਾਰਾਸ਼ਟਰ ਵਿੱਚ ਕੈਮੀਕਲ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ 8 ਵਿਅਕਤੀਆਂ ਦੀ ਮੌਤ

ਧੂਲੇ – ਮਹਾਰਾਸ਼ਟਰ ਦੇ ਧੂਲੇ ਜ਼ਿਲੇ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਵਿਅਕਤੀ ਜ਼ਖਮੀ ਹੋ ਗਏ। ਜਿਕਰਯੋਗ ਹੈ ਕਿ ਹਾਦਸੇ ਵਾਪਰਨ ਸਮੇਂ ਫੈਕਟਰੀ ਵਿੱਚ ਲਗਭਗ 100 ਮਜ਼ਦੂਰ ਕੰਮ ਕਰ ਰਹੇ ਸਨ। ਮੌਕੇ ਤੇ ਪਹੁੰਚੀ ਪੁਲੀਸ ਨੇ ਜ਼ਖਮੀ ਮਜ਼ਦੂਰਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਹਾਦਸੇ ਵਾਲੇ ਸਥਾਨ…

VIA PUNJAB
ਅੱਗੇ ਪੜ੍ਹੋ

ਅੰਬਾਤੀ ਰਾਇਡੂ ਨੇ ਸੰਨਿਆਸ ਦਾ ਫੈਸਲਾ ਲਿਆ ਵਾਪਸ

ਅੰਬਾਤੀ ਰਾਇਡੂ ਨੇ ਸੰਨਿਆਸ ਦਾ ਫੈਸਲਾ ਲਿਆ ਵਾਪਸ

ਵਰਲਡ ਕੱਪ 2019 ਲਈ ਭਾਰਤੀ ਟੀਮ ਤੋਂ ਨਜ਼ਰਅੰਦਾਜ਼ ਕੀਤੇ ਜਾਣ ਵਾਲੇ ਸੱਜੇ ਹੱਥ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹੁਣ ਖ਼ਬਰ ਹੈ ਕਿ ਅੰਬਾਤੀ ਰਾਇਡੂ ਨੇ ਆਪਣੇ ਸੰਨਿਆਸ ’ਤੇ ਮੁੜ ਵਿਚਾਰ ਕੀਤਾ ਹੈ ਅਤੇ ਫਿਰ ਤੋਂ ਕ੍ਰਿਕਟ ਦੇ ਮੈਦਾਨ ’ਤੇ ਪਰਤਨ ਦਾ ਮਨ ਬਣਾ ਲਿਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਸੂਬੇ ਦੇ ਕ੍ਰਿਕਟ ਐਸੋਸੀਏਸ਼ਨ ਨੇ ਕਰ ਦਿੱਤੀ ਹੈ।ਦਰਅਸਲ, ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਇਸ ਗੱਲ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ ਪੁਣੇਰੀ ਨੇ ਤੇਲੁਗੂ ਨੂੰ ਹਰਾਇਆ

ਪ੍ਰੋ ਕਬੱਡੀ ਲੀਗ  ਪੁਣੇਰੀ ਨੇ ਤੇਲੁਗੂ ਨੂੰ ਹਰਾਇਆ

ਮੰਜੀਤ ਤੇ ਨੀਤਿਨ ਤੋਮਰ ਨੇ ਸ਼ਾਨਦਾਰ ਖੇਡ ਦੇ ਦਮ ’ਤੇ ਪੁਣੇਰੀ ਪਲਟਨ ਨੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੈਸ਼ਨ ਦੇ ਮੁਕਾਬਲੇ ’ਚ ਤੇਲੁਗੂ ਟਾਈਟਨਸ ਨੂੰ 34-27 ਨਾਲ ਹਰਾਇਆ। ਪੁਣੇਰੀ ਪਲਟਨ ਦੇ ਲਈ ਸੰਜੀਤ ਨੇ 9 ਅੰਕ ਜਦਕਿ ਨੀਤਿਨ ਨੇ 8 ਅੰਕ ਬਣਾਏ। ਤੇਲੁਗੂ ਟਾਈਟਨਸ ਦੇ ਲਈ ਸਿਧਾਰਥ ਦੇਸਾਈ ਨੇ ਸਭ ਤੋਂ ਜ਼ਿਆਦਾ 7 ਅੰਕ ਬਣਾਏ ਪਰ ਉਹ ਟੀਮ ਨੂੰ ਜਿੱਤ ਹਾਸਲ ਕਰਵਾਉਣ ਦੇ ਲਈ ਕਾਫੀ ਨਹੀਂ ਸੀ।

VIA PUNJAB
ਅੱਗੇ ਪੜ੍ਹੋ

ਕਾਰ ਰੇਸ ਵਿਚ ਅਮਰੀਕੀ ਡਰਾਈਵਰ ਜੇਸੀ ਕੌਂਬਰਸ ਦੀ ਦਰਦਨਾਕ ਮੌਤ

ਕਾਰ ਰੇਸ ਵਿਚ ਅਮਰੀਕੀ ਡਰਾਈਵਰ ਜੇਸੀ ਕੌਂਬਰਸ ਦੀ ਦਰਦਨਾਕ ਮੌਤ

ਜ਼ਮੀਨ ‘ਤੇ ਸਪੀਡ ਦਾ ਇਕ ਨਵਾਂ ਮੁਕਾਮ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੋਈ ਅਮਰੀਕੀ ਰੇਸ ਕਾਰ ਡਰਾਈਵਰ ਜੇਸੀ ਕੌਂਬਰਸ ਦੀ ਇਕ ਹਾਈ ਸਪੀਡ ਕਾਰ ਕ੍ਰੈਸ਼ ਵਿਚ ਮੌਤ ਹੋ ਗਈ। ਫਾਸਟੈਸਟ ਵੁਮਨ ਆਨ ਫੋਰ ਵ੍ਹੀਲਸ ਵਜੋਂ ਜਾਣੀ ਜਾਣ ਵਾਲੀ 36 ਸਾਲਾ ਜੇਸੀ 823 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲਾ ਔਰਤਾਂ ਦਾ ਲੈਂਡ-ਸਪੀਡ ਰਿਕਾਰਡ ਤੋੜਣ ਦੀ ਕੋਸ਼ਿਸ਼ ਕਰ ਰਹੀ ਸੀ। ਟੀ.ਵੀ. ਕਾਰ ਆਲ ਗਰਲਸ ਗੈਰਾਜ ਦੀ ਮੇਜ਼ਬਾਨ, ਰੇਸ ਕਾਰ ਚਾਲਕ ਜੇਸੀ ਕੌਂਬ ਨੂੰ ਇਕ ਹਾਈ-ਸਪੀਡ ਕ੍ਰੈਸ਼ ਵਿਚ…

VIA PUNJAB
ਅੱਗੇ ਪੜ੍ਹੋ

ਬਿਹਾਰ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਨੂੰ ਜੀਨਸ ਅਤੇ ਟੀ ਸ਼ਰਟ ਪਾ ਕੇ ਦਫਤਰ ਨਾ ਆਉਣ ਦੇ ਹੁਕਮ ਜਾਰੀ

ਬਿਹਾਰ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਨੂੰ ਜੀਨਸ ਅਤੇ ਟੀ ਸ਼ਰਟ ਪਾ ਕੇ ਦਫਤਰ ਨਾ ਆਉਣ ਦੇ ਹੁਕਮ ਜਾਰੀ

ਬਿਹਾਰ – ਬਿਹਾਰ ਸਰਕਾਰ ਨੇ ਸਕੱਤਰੇਤ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਇਕ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਦੇ ਅਧੀਨ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਹੁਣ ਦਫਤਰ ਵਿੱਚ ਜੀਨਜ਼ ਅਤੇ ਟੀ-ਸ਼ਰਟ ਪਾ ਕੇ ਨਹੀਂ ਆ ਸਕਣਗੇ। ਉਨ੍ਹਾਂ ਨੂੰ ਫਾਰਮਲ ਡਰੈਸ ਵਿੱਚ ਹੀ ਸਕੱਤਰੇਤ ਆਉਣ ਲਈ ਕਿਹਾ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਭੜਕੀਲੇ ਰੰਗਾਂ ਵਾਲੇ ਕੱਪੜੇ ਪਾਉਣ ਤੇ ਵੀ ਰੋਕ ਲਗਾਈ ਗਈ ਹੈ। ਰਾਜ ਸਰਕਾਰ ਦੇ ਸਕੱਤਰ ਸ਼ਿਵ ਮਹਾਦੇਵ ਪ੍ਰਸਾਦ ਵੱਲੋਂ ਜਾਰੀ…

VIA PUNJAB
ਅੱਗੇ ਪੜ੍ਹੋ

ਹਾਂਗਕਾਂਗ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਰੈਲੀ ਰੱਦ

ਹਾਂਗਕਾਂਗ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਰੈਲੀ ਰੱਦ

ਇਥੋਂ ਦੇ ਲੋਕਤੰਤਰ ਦੇ ਮੁੱਦਈ ਕਾਰਕੁਨਾਂ ਵਲੋਂ ਭਲਕੇ ਦੀ ਰੈਲੀ ਰੱਦ ਕਰਨ ਦੇ ਐਲਾਨ ਤੋਂ ਬਾਅਦ ਪੁਲੀਸ ਨੇ ਵੱਡੀ ਗਿਣਤੀ ਸਮਰਥਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਥੇ ਪਿਛਲੇ ਤਿੰਨ ਮਹੀਨਿਆਂ ਤੋਂ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਕਈ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਕਾਰਨ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ।ਇਨ੍ਹਾਂ ਕਾਰਕੁਨਾਂ ਨੇ ਸ਼ਨਿਚਰਵਾਰ ਨੂੰ ਵੱਡੀ ਰੈਲੀ ਕਰਨੀ ਸੀ ਪਰ ਪੁਲੀਸ ਵਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਰੈਲੀ ਨਾ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ…

VIA PUNJAB
ਅੱਗੇ ਪੜ੍ਹੋ

ਮੈਨੂੰ ਹਿੰਦੀ ’ਚ ਸਵਾਲ ਨਾ ਪੁੱਛੇ ਜਾਣ: ਸੁਬਰਾਮਨੀਅਨ

ਮੈਨੂੰ ਹਿੰਦੀ ’ਚ ਸਵਾਲ ਨਾ ਪੁੱਛੇ ਜਾਣ: ਸੁਬਰਾਮਨੀਅਨ

ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਨ ਸਵਾਮੀ ਨੇ ਅੱਜ ਨੈਸ਼ਨਲ ਹੈਰਾਲਡ ਕੇਸ ’ਚ ਸੋਨੀਆ ਗਾਂਧੀ ਦੇ ਵਕੀਲ ਵੱਲੋਂ ਹਿੰਦੀ ’ਚ ਸਵਾਲ ਪੁੱਛੇ ਜਾਣ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ‘ਤਾਮਿਲ’ ਹਨ। ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਸਮਰ ਵਿਸ਼ਾਲ ਦੀ ਅਦਾਲਤ ’ਚ ਕੇਸ ਦੀ ਸੁਣਵਾਈ ਦੌਰਾਨ ਸੀਨੀਅਰ ਐਡਵੋਕੇਟ ਆਰਐੱਸ ਚੀਮਾ ਨੇ ਜਦੋਂ ਸਵਾਮੀ ਨੂੰ ਹਿੰਦੀ ’ਚ ਸਵਾਲ ਪੁੱਛਿਆ ਤਾਂ ਸਵਾਮੀ ਨੇ ਕਿਹਾ, ‘ਕ੍ਰਿਪਾ ਕਰਕੇ ਅੰਗਰੇਜ਼ੀ ’ਚ ਬੋਲੋ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਤਾਮਿਲ ਹਾਂ। ਅਦਾਲਤ…

VIA PUNJAB
ਅੱਗੇ ਪੜ੍ਹੋ

ਮੁੱਖ ਸਕੱਤਰ ਨੇ ਪ੍ਰਸ਼ਾਸਨਿਕ ਸਕੱਤਰਾਂ ਨੂੰ ‘ਤੰਦਰੁਸਤ ਪੰਜਾਬ ਸਮੇਤ ਪੋਸ਼ਣ ਅਭਿਆਨ’ ਨੂੰ ਜਨ ਲਹਿਰ ਬਣਾਉਣ ਲਈ ਕਿਹਾ

ਮੁੱਖ ਸਕੱਤਰ ਨੇ ਪ੍ਰਸ਼ਾਸਨਿਕ ਸਕੱਤਰਾਂ ਨੂੰ ‘ਤੰਦਰੁਸਤ ਪੰਜਾਬ ਸਮੇਤ ਪੋਸ਼ਣ ਅਭਿਆਨ’ ਨੂੰ ਜਨ ਲਹਿਰ ਬਣਾਉਣ ਲਈ ਕਿਹਾ

‘ਪੋਸ਼ਣ ਗਤੀਵਿਧੀਆਂ’ ਨੂੰ ਵੱਖ ਵੱਖ ਮੰਚਾਂ ’ਤੇ ਉਭਾਰਣ ਦੀ ਲੋੜ ’ਤੇ ਦਿੱਤਾ ਜ਼ੋਰ ਚੰਡੀਗੜ੍ਹ – ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ ‘ਤੰਦਰੁਸਤ ਪੰਜਾਬ ਸਮੇਤ ਪੋਸ਼ਣ ਅਭਿਆਨ’ ਵਿੱਚ ਸ਼ਾਮਲ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਇਸ ਪ੍ਰੋਗਰਾਮ ਨੂੰ ਜਨ ਲਹਿਰ ਬਣਾਉਣ ਦਾ ਨਿਰਦੇਸ਼ ਦਿੱਤਾ।‘ਪੋਸ਼ਣ ਅਭਿਆਨ ਪੰਜਾਬ’ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਲੋਕਾਂ ਨੂੰ ਵਧਾਈ

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਲੋਕਾਂ ਨੂੰ ਵਧਾਈ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਲੋਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਇਸ ਪਵਿੱਤਰ ਗ੍ਰੰਥ ਦੀ ਬਾਣੀ ਅਨੁਸਾਰ ਦਿਖਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ ਹੈ।ਸਾਲ 1604 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਅਤੇ ਫ਼ਲਸਫੇ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਮਹਤੱਤਾ ‘ਤੇ ਜ਼ੋਰ…

VIA PUNJAB
ਅੱਗੇ ਪੜ੍ਹੋ
1 609 610 611 612 613 1,271