ਰੋਹਿਤ ਸ਼ਰਮਾ ਸਿਖਰਲੇ ਦਸ ਬੱਲੇਬਾਜ਼ਾਂ ਵਿੱਚ

ਰੋਹਿਤ ਸ਼ਰਮਾ ਸਿਖਰਲੇ ਦਸ ਬੱਲੇਬਾਜ਼ਾਂ ਵਿੱਚ

ਰੋਹਿਤ ਸ਼ਰਮਾ ਆਈਸੀਸੀ ਦੀ ਤਾਜ਼ਾ ਦਰਜਾਬੰਦੀ ਵਿੱਚ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਦੇ ਚੋਟੀ ਦੇ ਦਸ ਬੱਲੇਬਾਜ਼ਾਂ ਵਿੱਚ ਸ਼ਾਮਲ ਹੋਣ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਰੋਹਿਤ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਗੌਤਮ ਗੰਭੀਰ ਇਹ ਸਿਹਰਾ ਹਾਸਲ ਕਰ ਚੁੱਕੇ ਹਨ। ਰੋਹਿਤ ਨੇ ਟੈਸਟ ਸਲਾਮੀ ਬੱਲੇਬਾਜ਼ ਵਜੋਂ ਨਵੀਂ ਭੂਮਿਕਾ ਵਿੱਚ ਉਤਰਦਿਆਂ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਵਿੱਚ ਯਾਦਗਾਰ ਪ੍ਰਦਰਸ਼ਨ ਕੀਤਾ ਸੀ।ਉਸ ਨੇ ਰਾਂਚੀ ਵਿੱਚ ਤੀਜੇ ਤੇ ਆਖ਼ਰੀ ਟੈਸਟ ਵਿੱਚ 212 ਦੌੜਾਂ ਦੀ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਵਲੋਂ ਜਗਨਨਾਥ ਮੰਦਰ ਪ੍ਰਬੰਧਨ ਨੂੰ ਫਟਕਾਰ

ਸੁਪਰੀਮ ਕੋਰਟ ਵਲੋਂ ਜਗਨਨਾਥ ਮੰਦਰ ਪ੍ਰਬੰਧਨ ਨੂੰ ਫਟਕਾਰ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਓਡੀਸ਼ਾ ਦੇ ਜਗਨਨਾਥ ਮੰਦਰ ਅੰਦਰ ਭੀੜ ਪ੍ਰਬੰਧਨ ਦੀ ਘਾਟ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਹੈ| ਕੋਰਟ ਦਾ ਕਹਿਣਾ ਹੈ ਕਿ ਮਾਤਾ ਵੈਸ਼ਨੋ ਦੇਵੀ ਅਤੇ ਤਿਰੂਪਤੀ ਮੰਦਰ ਦੇ ਦਰਸ਼ਨਾਂ ਲਈ ਅਜਿਹੀ ਸਥਿਤੀ ਨਹੀਂ ਹੁੰਦੀ, ਉੱਥੇ ਤੀਰਥ ਯਾਤਰੀਆਂ ਨੂੰ ਸੰਗਠਿਤ ਤਰੀਕੇ ਨਾਲ ਮੰਦਰਾਂ ਵਿੱਚ ਦਰਸ਼ਨ ਲਈ ਭੇਜਿਆ ਜਾਂਦਾ ਹੈ| ਉੱਥੇ ਕੋਈ ਧੱਕਾ-ਮੁੱਕੀ ਨਹੀਂ ਹੁੰਦੀ| ਜਗਨਨਾਥ ਮੰਦਰ ਵਿੱਚ ਪੁਜਾਰੀ ਲੋਕਾਂ ਨੂੰ ਆਪਣਾ ਪਰਸ ਬਚਾਉਣ ਦੀ ਸਲਾਹ ਦਿੰਦੇ ਹਨ| ਕੋਰਟ ਨੇ ਨਾਰਾਜ਼ਗੀ…

VIA PUNJAB
ਅੱਗੇ ਪੜ੍ਹੋ

ਸੋਨੀਆ ਗਾਂਧੀ ਵਲੋਂ ਕਾਂਗਰਸੀ ਨੇਤਾ ਸ਼ਿਵ ਕੁਮਾਰ ਨਾਲ ਤਿਹਾੜ ਜੇਲ ਵਿੱਚ ਮੁਲਾਕਾਤ

ਸੋਨੀਆ ਗਾਂਧੀ ਵਲੋਂ ਕਾਂਗਰਸੀ ਨੇਤਾ ਸ਼ਿਵ ਕੁਮਾਰ ਨਾਲ ਤਿਹਾੜ ਜੇਲ ਵਿੱਚ ਮੁਲਾਕਾਤ

ਨਵੀਂ ਦਿੱਲੀ – ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅੱਜ ਕਰਨਾਟਕ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਡੀ.ਕੇ. ਸ਼ਿਵ ਕੁਮਾਰ ਨੂੰ ਮਿਲਣ ਲਈ ਤਿਹਾੜ ਜੇਲ ਪਹੁੰਚੀ| ਸੋਨੀਆ ਸਵੇਰੇ ਕਰੀਬ 9 ਵਜੇ ਤਿਹਾੜ ਪਹੁੰਚੀ| ਦੋਹਾਂ ਨੇਤਾਵਾਂ ਦਰਮਿਆਨ ਲਗਭਗ ਅੱਧਾ ਘੰਟਾ ਮੁਲਾਕਾਤ ਹੋਈ| ਇਕ ਸੂਤਰ ਨੇ ਦੱਸਿਆ ਕਿ ਸੋਨੀਆ ਗਾਂਧੀ ਕਰਨਾਟਕ ਦੇ ਸੀਨੀਅਰ ਨੇਤਾ ਸ਼ਿਵ ਕੁਮਾਰ ਦਾ ਹਾਲਚਾਲ ਜਾਣਨ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਤੀ ਇਕਜੁਟਤਾ ਜਤਾਉਣ ਲਈ ਗਈ ਸੀ| ਜ਼ਿਕਰਯੋਗ ਹੈ ਕਿ ਸ਼ਿਵ ਕੁਮਾਰ ਮਨੀ ਲਾਂਡਰਿੰਗ ਮਾਮਲੇ…

VIA PUNJAB
ਅੱਗੇ ਪੜ੍ਹੋ

ਕੇਂਦਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਰਕੇ ਖਾਨਾਪੂਰਤੀ ਕੀਤੀ-ਕੈਪਟਨ ਅਮਰਿੰਦਰ ਸਿੰਘ

ਕੇਂਦਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਰਕੇ ਖਾਨਾਪੂਰਤੀ ਕੀਤੀ-ਕੈਪਟਨ ਅਮਰਿੰਦਰ ਸਿੰਘ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ 85 ਰੁਪਏ ਪ੍ਰਤੀ ਕੁਇੰਟਲ ਦੇ ਨਿਗੁਣੇ ਵਾਧੇ ਨੂੰ ਨਾਕਾਫੀ ਦੱਸਦਿਆਂ ਰੱਦ ਕਰ ਦਿੱਤਾ। ਉਨਾਂ ਕਿਹਾ ਕਿ ਇਸ ਮਾਮੂਲੀ ਵਾਧੇ ਨਾਲ ਖੇਤੀ ਲਾਗਤਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੀ ਭਰਪਾਈ ਵੀ ਨਹੀਂ ਹੋਣੀ।ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਖਾਨਾਪੂਰਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਧੇ ਨਾਲ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਹੋਣਾ ਤਾਂ…

VIA PUNJAB
ਅੱਗੇ ਪੜ੍ਹੋ

‘ਲਾਡੋ 2019 ’ ਮੇਲਾ ਪੂਰੇ ਜਾਲੋ ਜਲੋਅ ਨਾਲ ਸ਼ੁਰੂ

‘ਲਾਡੋ 2019 ’  ਮੇਲਾ ਪੂਰੇ ਜਾਲੋ ਜਲੋਅ ਨਾਲ ਸ਼ੁਰੂ

ਮੇਲੇ ਦਾ ਉਦੇਸ਼ ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨਾ:- ਰਾਜੀ ਪੀ. ਸ੍ਰੀਵਾਸਤਵ ਚੰਡੀਗੜ – ਪੰਜਾਬ ਸਰਕਾਰ ਦੇ ਯਤਨਾਂ ਨਾਲ ਸਵੈ-ਸਹਾਇਤਾ ਗਰੁੱਪਾਂ ਲਈ ਦੋ ਰੋਜ਼ਾ ‘ਲਾਡੋ-2019’ ਮੇਲਾ ਅੱਜ ਸਥਾਨਕ ਕਿਸਾਨ ਭਵਨ ਵਿਖੇ ਪੂਰੇ ਜਲੌਅ ਨਾਲ ਸ਼ੁਰੂ ਹੋ ਗਿਆ।ਇਹ ਮੇਲਾ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਵੈ-ਰੋਜ਼ਗਾਰ ਮਹਿਲਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜੋ ਕਿ 24 ਅਕਤੂਬਰ ਤੱਕ ਚੱਲੇਗਾ।ਇਸ ਦੀ ਜਾਣਕਾਰੀ ਦਿੰਦਿਆਂ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ…

VIA PUNJAB
ਅੱਗੇ ਪੜ੍ਹੋ

ਸੂਬੇ ਵਿੱਚ 53.8 ਲੱਖ ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ

ਸੂਬੇ ਵਿੱਚ 53.8 ਲੱਖ ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ

86.05 ਫੀਸਦ ਝੋਨੇ ਦੀ ਲਿਫਟਿੰਗ ਮੁਕੰਮਲ ਚੰਡੀਗੜ – ਪੰਜਾਬ ਵਿੱਚ 22 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 5384057 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਸਰਕਾਰ ਵੱਲੋਂ 350389 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਦਿੰਦਿਆਂ ਆੜਤੀਆਂ/ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 4695.65 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਜਾ ਚੁੱਕੀ ਹੈ।ਸੂਬੇ ਵਿੱਚ ਹੋਈ ਝੋਨੇ ਦੀ ਕੁੱਲ ਖ਼ਰੀਦ ਵਿੱਚੋਂ 5311251 ਮੀਟਿ੍ਰਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 72806 ਮੀਟਿ੍ਰਕ ਟਨ ਝੋਨਾ ਨਿੱਜੀ…

VIA PUNJAB
ਅੱਗੇ ਪੜ੍ਹੋ

ਕੈਨੇਡਾ ਸੰਸਦੀ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਨੂੰ ਭਾਈ ਲੌਂਗੋਵਾਲ ਨੇ ਦਿੱਤੀ ਵਧਾਈ

ਕੈਨੇਡਾ ਸੰਸਦੀ ਚੋਣਾਂ ’ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਨੂੰ ਭਾਈ ਲੌਂਗੋਵਾਲ ਨੇ ਦਿੱਤੀ ਵਧਾਈ

ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੈਨੇਡਾ ਦੀ ਸੰਸਦੀ ਚੋਣਾਂ ਵਿਚ 18 ਪੰਜਾਬੀਆਂ ਦੇ ਜਿੱਤ ਹਾਸਲ ਕਰਨ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਖ਼ਾਸਕਰ ਸਿੱਖ ਅੱਜ ਪੂਰੀ ਦੁਨੀਆਂ ਅੰਦਰ ਆਪਣੀ ਮਿਹਨਤ ਅਤੇ ਲਿਆਕਤ ਨਾਲ ਅੱਗੇ ਆ ਰਹੇ ਹਨ। ਉਨ੍ਹਾਂ ਵੱਲੋਂ ਗੁਰੂ ਸਾਹਿਬ ਦੇ ਉਪਦੇਸ਼ ’ਤੇ ਚੱਲਦਿਆਂ ਵਿਸ਼ਵ ਵਿਚ ਆਪਣੀ ਕਾਰਗੁਜ਼ਾਰੀ ਸਦਕਾ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ। ਭਾਈ ਲੌਂਗੋਵਾਲ ਨੇ ਜਸਟਿਨ ਟਰੂਡੋ ਨੂੰ ਮੁੜ ਸਰਕਾਰ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖਾਲਸਾਈ ਖੇਡ ਉਤਸਵ ਦਾ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਹੋਇਆ ਸ਼ਾਨਦਾਰ ਆਗਾਜ਼

ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖਾਲਸਾਈ ਖੇਡ ਉਤਸਵ ਦਾ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਹੋਇਆ ਸ਼ਾਨਦਾਰ ਆਗਾਜ਼

ਖਾਲਸਾਈ ਖੇਡ ਉਤਸਵ ’ਚ ਹਿੱਸਾ ਲੈਣ ਪਹੁੰਚੇ 38 ਕਾਲਜਾਂ ਦੇ 3 ਹਜ਼ਾਰ ਵਿਦਿਆਰਥੀ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖਾਲਸਾਈ ਖੇਡ ਉਤਸਵ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸਿੱਖ ਰਵਾਇਤਾਂ ਅਨੁਸਾਰ ਆਰੰਭ ਹੋਇਆ ਜਿਸਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖਾਲਸਾਈ ਝੰਡਾ ਲਹਿਰਾਕੇ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਕਾਲਜ ਦੀ 50ਵੀਂ ਵਰੇਗੰਢ…

VIA PUNJAB
ਅੱਗੇ ਪੜ੍ਹੋ

ਕੈਨੇਡੀਅਨ ਪੈਸੀਫਿਕ ਲਿੰਕ ਕਾਲਜ ਨੇ ਆਰੀਅਨਜ਼ ਗਰੁੱਪ, ਚੰਡੀਗੜ ਨਾਲ ਕੀਤਾ ਸਮਝੌਤਾ

ਕੈਨੇਡੀਅਨ ਪੈਸੀਫਿਕ  ਲਿੰਕ ਕਾਲਜ ਨੇ ਆਰੀਅਨਜ਼ ਗਰੁੱਪ, ਚੰਡੀਗੜ ਨਾਲ ਕੀਤਾ ਸਮਝੌਤਾ

ਮੋਹਾਲੀ – ਕੈਨੇਡੀਅਨ ਪੈਸੀਫਕ ਲਿੰਕ ਕਾਲਜ (ਪੀਐਲਸੀ), ਸਰੀ, ਬ੍ਰਿਟਿਸ਼ ਕੰਲੋਬੀਆਂ, ਕੈਨੇਡਾ ਨੇ ਚੰਡੀਗੜ ਸਥਿਤ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਨਾਲ ਹੱਥ ਮਿਲਾਇਆ ਹੈ।ਇਹ ਮੈਮੋਰੰਡਮ ਆਫ ਅੰਡਰਸੇਟੈਡਿੰਗ ਸਰੀ, ਬ੍ਰਿਟਿਸ਼ ਕੰਲੋਬੀਆਂ, ਕੈਨੇਡਾ ਵਿੱਚ ਹੋਇਆ ਜਿਸ ਤੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਚੈਅਰਮੈਨ, ਡਾ.ਅੰਸ਼ੂ ਕਟਾਰੀਆ ਅਤੇ ਪੈਸੀਫਿਕ ਲਿੰਕ ਕਾਲਜ ਦੇ ਕਾਰਜਕਾਰੀ ਡਾਇਰੇਕਟਰ ਮਿ. ਤਰੁਣ ਖੁੱਲਰ ਵਨੇ ਸਾਈਨ ਕੀਤੇ ਹਨ। ਇਹ ਸਮਝੋਤਾ ਆਰੀਅਨਜ਼ ਦੇ ਇੰਜਨੀਅਰਿੰਗ, ਮੈਨੇਜਮੈਂਟ, ਕਵਾ ਪ੍ਰੋਗਰਾਮਾਂ ਆਦਿ ਦੇ ਮਹੱਤਵਪੂਰਨ ਵਿਕਾਸ ਲਈ ਹੈ।ਮਿ.ਤਰੁਣ ਖੁੱਲਰ ਨੇ ਇਸ ਮੋਕੇ ਤੇ ਬੋਲਦੇ ਹੋਏ…

VIA PUNJAB
ਅੱਗੇ ਪੜ੍ਹੋ

ਬੱਚਿਆਂ ਦੇ 95 ਫੀਸਦੀ ਟੀਕਾਕਰਣ ਨਾਲ ਪੰਜਾਬ ਦੇਸ਼ ਭਰ ਦੇ ਮੋਹਰੀ ਸੂਬਿਆਂ ਵਿਚ ਆਇਆ

ਬੱਚਿਆਂ ਦੇ 95 ਫੀਸਦੀ ਟੀਕਾਕਰਣ ਨਾਲ ਪੰਜਾਬ ਦੇਸ਼ ਭਰ ਦੇ ਮੋਹਰੀ ਸੂਬਿਆਂ ਵਿਚ ਆਇਆ

ਚੰਗੀ ਸਿਹਤ ਲਈ ਲੋੜੀਂਦੇ ਟੀਕੇ ਲਗਵਾਉਣ ਵਿਚ ਅਸਫਲ ਰਹਿਣ ਵਾਲੇ ਬੱਚੇ ਅਕਸਰ ਜ਼ਿਆਦਾ ਬਿਮਾਰ ਰਹਿੰਦੇ ਹਨ: ਬਲਬੀਰ ਸਿੰਘ ਸਿੱਧੂ ਚੰਡੀਗੜ – ਹੈਲਥ ਮੈਨੇਜਮੈਂਟ ਇੰਫੋਰਮੇਸ਼ਨ ਸਿਸਟਮ 2018-19 ਅਨੁਸਾਰ ਬੱਚਿਆਂ ਦਾ 95 ਫੀਸਦੀ ਟੀਕਾਕਰਣ ਅਤੇ ਨੈਸ਼ਨਲ ਫੈਮਲੀ ਹੈਲਥ ਸਰਵੇ-4 ਅਨੁਸਾਰ ਬੱਚਿਆਂ ਦਾ 89.1 ਫੀਸਦੀ ਟੀਕਾਕਰਣ ਕਰਨ ਨਾਲ ਪੰਜਾਬ ਦੇਸ਼ ਭਰ ‘ਦੇ ਮੋਹਰੀ ਸੂਬਿਆਂ ਵਿਚ ਆ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਹਤ ਵਿਭਾਗ ਬੱਚਿਆਂ ਦਾ ਟੀ.ਬੀ., ਹੈਪੇਟਾਈਟਸ…

VIA PUNJAB
ਅੱਗੇ ਪੜ੍ਹੋ
1 519 520 521 522 523 1,271