ਵਿਧਾਨ ਸਭਾ ਚੋਣਾਂ ’ਚ ਕਮੀਆਂ ਦੀ ਪਛਾਣ ਲਈ ਚੋਣ ਕਮਿਸ਼ਨ ਬਣਾਏਗਾ ਕਮੇਟੀ

ਵਿਧਾਨ ਸਭਾ ਚੋਣਾਂ ’ਚ ਕਮੀਆਂ ਦੀ ਪਛਾਣ ਲਈ ਚੋਣ ਕਮਿਸ਼ਨ ਬਣਾਏਗਾ ਕਮੇਟੀ

ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਹਾਲ ਹੀ ’ਚ ਪੰਜ ਰਾਜਾਂ ਦੀਆਂ ਮੁਕੰਮਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਮਿਲੇ ਤਜਰਬਿਆਂ ਤੇ ਕਮੀਆਂ ਦੀ ਨਿਸ਼ਾਨਦੇਹੀ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਕੋਰ ਕਮੇਟੀ ਨੂੰ ਚੋਣ ਕਮਿਸ਼ਨ ਦੀਆਂ ਕਮੀਆਂ ਤੇ ਚੋਣਾਂ ਦੌਰਾਨ ਹੋਏ ਤਜਰਬਿਆਂ ਦੀ ਨਿਸ਼ਾਨਦੇਹੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਕਮੇਟੀ ਕਾਨੂੰਨੀ ਤੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਵੀ ਗੌਰ ਕਰੇਗੀ ਤਾਂ ਜੋ…

VIA PUNJAB
ਅੱਗੇ ਪੜ੍ਹੋ

ਸੁਪਰੀਮ ਕੋਰਟ ਵੱਲੋਂ ਪਰਵਾਸੀ ਮਜ਼ਦੂਰਾਂ ਦੀ ਮਦਦ ਸਬੰਧੀ ਹਦਾਇਤਾਂ

ਸੁਪਰੀਮ ਕੋਰਟ ਵੱਲੋਂ ਪਰਵਾਸੀ ਮਜ਼ਦੂਰਾਂ ਦੀ ਮਦਦ ਸਬੰਧੀ ਹਦਾਇਤਾਂ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੋਵਿਡ- 19 ਦੀ ਮੌਜੂਦਾ ਲਹਿਰ ਦਰਮਿਆਨ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਫਸੇ ਹੋਏ ਪਰਵਾਸੀ ਮਜ਼ਦੂਰਾਂ ਲਈ ਐੱਨਸੀਆਰ ਵਿੱਚ ਲੰਗਰ ਦਾ ਪ੍ਰਬੰਧ ਕਰਨ ਤੇ ਘਰ ਵਾਪਸ ਜਾਣ ਦੇ ਚਾਹਵਾਨ ਮਜ਼ਦੂਰਾਂ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕੋਵਿਡ- 19 ਦੇ ਕੇਸਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਅਤੇ ਮੁਲਕ ਦੇ ਕਈ ਹਿੱਸਿਆਂ ਵਿੱਚ ਲੱਗੀਆਂ ਪਾਬੰਦੀਆਂ ਕਾਰਨ ਪਰਵਾਸੀ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕਰਨ ਲਈ ਸਰਵਉੱਚ…

VIA PUNJAB
ਅੱਗੇ ਪੜ੍ਹੋ

ਅਮਰੀਕਾ ’ਚ ਮਾਸਕ ਨਿਯਮਾਂ ’ਚ ਹੋਈ ਤਬਦੀਲੀ ਬਾਇਡਨ

ਅਮਰੀਕਾ ’ਚ ਮਾਸਕ ਨਿਯਮਾਂ ’ਚ ਹੋਈ ਤਬਦੀਲੀ ਬਾਇਡਨ

ਟੋਰਾਂਟੋ – ਗੁਆਂਢੀ ਦੇਸ਼ ਅਮਰੀਕਾ ਦੇ ਅੱਜ ਬੀਮਾਰੀਆਂ ਦੇ ਨਿਯੰਤਰਣ ਅਤੇ ਰੋਕਥਾਮ ਲਈ ਅਮਰੀਕੀ ਕੇਂਦਰਾਂ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਹੁਣ ਕੋਵਿਡ -19 ਵਿਰੁੱਧ ਪੂਰੀ ਤਰ੍ਹਾਂ ਟੀਕੇ ਲਗਾਏ ਗਏ ਲੋਕਾਂ ਲਈ ਮਾਸਕ ਪਹਿਨਣ ਦੀਆਂ ਜ਼ਰੂਰਤ ਨਹੀ ਹੈ। ਅਮਰੀਕਾ ਵਿਚ ਇੰਡੋਰ ਤੇ ਆਊਟਡੋਰ ਮਾਸਕ ਦੇ ਨਿਯਮ ਨੂੰ ਉਹਨਾਂ ਵਾਸਤੇ ਖਤਮ ਕਰ ਦਿੱਤਾ ਹੈ ਜਿਹਨਾਂ ਨੇ ਵੈਕਸੀਨ ਲਗਵਾ ਲਈ ਹੈ। ਸੀਡੀਸੀ ਦੇ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਨੇ ਕਿਹਾ, “ਜਿਹੜੇ ਵੀ ਵਿਅਕਤੀ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਂਦਾ…

VIA PUNJAB
ਅੱਗੇ ਪੜ੍ਹੋ

ਕੈਨੇਡਾ ਨੇ ਐਸਟ੍ਰਾ-ਜ਼ੈਨੇਕਾ ਵੈਕਸੀਨ ‘ਤੇ ਲਗਾਈ ਰੋਕ

ਕੈਨੇਡਾ ਨੇ ਐਸਟ੍ਰਾ-ਜ਼ੈਨੇਕਾ ਵੈਕਸੀਨ ‘ਤੇ ਲਗਾਈ ਰੋਕ

ਕੈਲਗਰੀ – ਲੱਗਪਗ 23 ਲੱਖ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦਿੱਤੇ ਜਾਣ ਮਗਰੋਂ ਕੈਨੇਡਾ ਭਰ ਵਿੱਚ ਸਿਹਤ ਅਧਿਕਾਰੀਆਂ ਨੇ 28 ਅਜਿਹੇ ਸ਼ੱਕੀ ਕੇਸ ਲੱਭੇ ਹਨ ਜਿਹਨਾਂ ਵਿੱਚ ਬਲੱਡ ਕਲੌਟਸ ਬਣਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕੈਨੇਡਾ ਦੇ ਡੈਪਿਉਟੀ ਚੀਫ਼ ਪਬਲਿਕ ਹੈਲਥ ਔਫਿਸਰ ਡਾ. ਹਾਉਅਰਡ ਇੰਜੂ ਦਾ ਕਹਿਣਾ ਹੈ ਕਿ ਇਹਨਾਂ 28 ਵਿੱਚੋਂ 18 ਕੇਸਾਂ ਦੀ ਪੁਸ਼ਟੀ ਹੋ ਗਈ ਹੈ ਤੇ ਬਾਕੀ 10 ਦੀ ਲੈਬ ਰਿਪੋਰਟ ਦੀ ਉਡੀਕ ਹੋ ਰਹੀ ਹੈ। ਬਲੱਡ ਕਲੌਟਸ ਦੇ ਨਾਲ ਨਾਲ…

VIA PUNJAB
ਅੱਗੇ ਪੜ੍ਹੋ

ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ’ਤੇ ਕੇਸਾਂ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਨਿਖੇਧੀ

ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ’ਤੇ ਕੇਸਾਂ ਦੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਨਿਖੇਧੀ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਤੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਵਿਚ ਸਿੱਖ ਨੌਜਵਾਨ ਦੀ ਕੁੱਟਮਾਰ ਅਤੇ ਕੇਸਾਂ ਦੀ ਕੀਤੀ ਬੇਅਦਬੀ ਦੀ ਸਖਤ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਰਾਜਸਥਾਨ ਅੰਦਰ ਵਾਪਰੀ ਇਹ ਘਟਨਾ ਅਤੀ ਦੁਖਦਾਈ ਹੈ, ਜਿਸ ਨਾਲ ਸਿੱਖ ਕੌਮ ਦੇ ਮਨ ਅੰਦਰ ਭਾਰੀ ਰੋਸ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾਂ ਹੀ ਲੋੜਵੰਦਾਂ ਦੀ ਸਹਾਇਤਾ…

VIA PUNJAB
ਅੱਗੇ ਪੜ੍ਹੋ

ਪੰਜਾਬ ਵਿੱਚ ਸ਼ੁਕਰਵਾਰ ਤੋਂ ਸਹਿ-ਰੋਗਾਂ ਤੋਂ ਪੀੜਤ 18-44 ਉਮਰ ਦੇ ਵਿਅਕਤੀਆਂ ਦਾ ਮੁਫ਼ਤ ਟੀਕਾਕਰਨ ਸ਼ੁਰੂ: ਬਲਬੀਰ ਸਿੰਘ ਸਿੱਧੂ

ਪੰਜਾਬ ਵਿੱਚ ਸ਼ੁਕਰਵਾਰ ਤੋਂ ਸਹਿ-ਰੋਗਾਂ ਤੋਂ ਪੀੜਤ 18-44 ਉਮਰ ਦੇ ਵਿਅਕਤੀਆਂ ਦਾ ਮੁਫ਼ਤ ਟੀਕਾਕਰਨ ਸ਼ੁਰੂ: ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ – ਪੰਜਾਬ ਸਰਕਾਰ ਸ਼ੁੱਕਰਵਾਰ (14 ਮਈ) ਤੋਂ ਸਹਿ-ਰੋਗਾਂ ਤੋਂ ਪੀੜਤ 18-44 ਉਮਰ ਦੇ ਵਿਅਕਤੀਆਂ ਅਤੇ ਸਰਕਾਰੀ ਤੇ ਪ੍ਰਾਈਵੇਟ ਸੈਕਟਰਾਂ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਕਰਨ ਜਾ ਰਹੀ ਹੈ।ਇਹ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮੁਹਿੰਮ ਲਈ ਸੂਬੇ ਭਰ ਵਿੱਚ 157 ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕੀਤੇ ਗਏ ਹਨ। ਸ. ਸਿੱਧੂ ਨੇ ਕਿਹਾ ਕਿ ਇਸ ਮੁਹਿੰਮ ਤਹਿਤ 22 ਸਹਿ-ਰੋਗਾਂ ਦੀ ਸੂਚੀ…

VIA PUNJAB
ਅੱਗੇ ਪੜ੍ਹੋ

ਬਾਲੀਵੁੱਡ ਅਭਿਨੇਤਰੀ “ਅਰੁਸ਼ੀ ਨਿਸ਼ਾਂਕ” ਨੇ ਆਰੀਅਨਜ਼ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ

ਬਾਲੀਵੁੱਡ ਅਭਿਨੇਤਰੀ “ਅਰੁਸ਼ੀ ਨਿਸ਼ਾਂਕ” ਨੇ ਆਰੀਅਨਜ਼ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ

ਮੋਹਾਲੀ – ਨਵੀਂ ਬਾਲੀਵੁੱਡ ਸਨਸਨੀ, ਭਾਰਤੀ ਕਲਾਸੀਕਲ ਡਾਂਸਰ, ਅਦਾਕਾਰਾ, ਫਿਲਮ ਨਿਰਮਾਤਾ ਅਤੇ ਵਾਤਾਵਰਣ ਸ਼ਾਸਤਰੀ “ਅਰੁਸ਼ੀ ਨਿਸ਼ਾਂਕ” ਨੇ ਆਰੀਅਨਜ਼ ਗਰੁੱਪ ਆਫ਼ ਕਾਲੇਜਿਜ, ਰਾਜਪੁਰਾ, ਨੇੜੇ ਚੰਡੀਗੜ੍ਹ ਦੁਆਰਾ ਆਯੋਜਿਤ ਵਰਚੁਅਲ ਪਲੇਟਫਾਰਮ ‘ਤੇ ਮੈਨੇਜਮੈਂਟ, ਇੰਜੀਨੀਅਰਿੰਗ, ਲਾਅ, ਨਰਸਿੰਗ, ਫਾਰਮੇਸੀ, ਬੀ.ਐਡ, ਪੌਲੀਟੈਕਨਿਕ ਡਿਪਲੋਮਾ, ਐਜੂਕੇਸ਼ਨ ਅਤੇ ਐਗਰੀਕਲਚਰ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਅਰੁਸ਼ੀ ਨੇ ਗੱਲਬਾਤ ਕਰਦਿਆਂ ਉਸ ਦੀ ਨਵੀ ਟੀ ਸੀਰੀਜ਼ ਚਾਰਟਬਸਟਰ “ਵਫਾ ਨਾ ਰਾਸ ਆਈ” ਬਾਰੇ ਦਸਿਆ ਕਿ ਇਹ ਗਾਨਾ ਸੁਰੀਲੀ ਆਵਾਜ਼ ਦੇ ਗਾਇਕ ਜੁਬਿਨ ਨੌਤੀਅਲ ਦੁਆਰਾ ਗਾਇਆ ਗਿਆ…

VIA PUNJAB
ਅੱਗੇ ਪੜ੍ਹੋ

ਪੰਜਾਬ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਸਥਿਤੀ ਨੂੰ ਵੇਖਦਿਆਂ 192 ਡਾਕਟਰ ਨਿਯੁਕਤ

ਪੰਜਾਬ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੇ ਸਥਿਤੀ ਨੂੰ ਵੇਖਦਿਆਂ 192 ਡਾਕਟਰ ਨਿਯੁਕਤ

ਚੰਡੀਗੜ੍ਹ – ਪੰਜਾਬ ਵਿਚ ਕੋਵਿਡ ਮਹਾਂਮਾਰੀ ਦੀ ਮੌਜੂਦਾ ਚਿੰਤਾਜਨਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ 192 ਮੈਡੀਕਲ ਅਧਿਕਾਰੀ ਨਿਯੁਕਤ ਕੀਤੇ ਗਏ।ਇਸ ਭਰਤੀ ਮੁਹਿੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਾਲਾਂਕਿ ਸਿਹਤ ਵਿਭਾਗ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਕੁਸ਼ਲਤਾ ਨਾਲ ਕੰਮ ਕਰ ਰਿਹਾ ਹੈ ਪਰ ਕੋਵਿਡ ਕੇਸਾਂ ਦੀ ਵੱਧ ਰਹੀ ਗਿਣਤੀ ਕਾਰਨ ਸਾਨੂੰ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ…

VIA PUNJAB
ਅੱਗੇ ਪੜ੍ਹੋ

ਮੁੱਖ ਮੰਤਰੀ ਵੱਲੋਂ ਹਰੇਕ ਰਜਿਸਟਰਡ ਉਸਾਰੀ ਕਾਮੇ ਨੂੰ 3000 ਰੁਪਏ ਗੁਜਾਰਾ ਭੱਤਾ ਦੇਣ ਦਾ ਐਲਾਨ

ਮੁੱਖ ਮੰਤਰੀ ਵੱਲੋਂ ਹਰੇਕ ਰਜਿਸਟਰਡ ਉਸਾਰੀ ਕਾਮੇ ਨੂੰ 3000 ਰੁਪਏ ਗੁਜਾਰਾ ਭੱਤਾ ਦੇਣ ਦਾ ਐਲਾਨ

ਚੰਡੀਗੜ੍ਹ – ਕੋਵਿਡ ਦੀਆਂ ਬੰਦਿਸ਼ਾਂ ਦੇ ਮੱਦੇਨਦ਼ਰ ਉਸਾਰੀਆਂ ਕਾਮਿਆਂ ਦੀ ਰੋਜੀ-ਰੋਟੀ ਨੂੰ ਵੱਜੀ ਸੱਟ ਨਾਲ ਦਰਪੇਸ਼ ਸਮੱਸਿਆਵਾਂ ਨੂੰ ਘਟਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਿਰਮਾਣ ਅਤੇ ਹੋਰ ਉਸਾਰੀ ਕਾਮੇ (ਬੀ.ਓ.ਸੀ.ਡਬਲਿਊ) ਭਲਾਈ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਾਮਿਆਂ ਨੂੰ ਤਿੰਨ-ਤਿੰਨ ਹਜਾਰ ਰੁਪਏ ਗੁਜਾਰਾ ਭੱਤਾ/ਨਗਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।ਕੈਪਟਨ ਅਮਰਿੰਦਰ ਸਿੰਘ ਜੋ ਬੋਰਡ ਦੇ ਚੇਅਰਮੈਨ ਵੀ ਹਨ, ਕਿਹਾ ਕਿ 3000 ਰੁਪਏ ਦਾ ਗੁਜਾਰਾ ਭੱਤਾ 15-1500 ਰੁਪਏ ਦੀਆਂ ਦੋ ਕਿਸ਼ਤਾਂ ਵਿਚ…

VIA PUNJAB
ਅੱਗੇ ਪੜ੍ਹੋ

ਗਰੀਬ ਕੋਵਿਡ ਮਰੀਜਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲੀਸ, ਮੁੱਖ ਮੰਤਰੀ ਨੇ ਪੱਕਿਆ ਹੋਇਆ ਮੁਫ਼ਤ ਭੋਜਨ ਲੈਣ ਲਈ ਹੈਲਪਲਾਈਨ ਨੰਬਰ 181/112 ਦਾ ਕੀਤਾ ਐਲਾਨ

ਗਰੀਬ ਕੋਵਿਡ ਮਰੀਜਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲੀਸ, ਮੁੱਖ ਮੰਤਰੀ ਨੇ ਪੱਕਿਆ ਹੋਇਆ ਮੁਫ਼ਤ ਭੋਜਨ ਲੈਣ ਲਈ ਹੈਲਪਲਾਈਨ ਨੰਬਰ 181/112 ਦਾ ਕੀਤਾ ਐਲਾਨ

ਚੰਡੀਗੜ੍ਹ – ਪੰਜਾਬ ਵਿਚ ਸ਼ੁੱਕਰਵਾਰ ਤੋਂ ਗਰੀਬ ਅਤੇ ਬੇਸਹਾਰਾ ਕੋਵਿਡ ਮਰੀਜ ਆਪਣੀ ਭੁੱਖ ਮਿਟਾਉਣ ਲਈ ਭੋਜਨ ਲੈਣ ਵਾਸਤੇ ਹੈਲਪਲਾਈਨ ਨੰਬਰ 181 ਅਤੇ 112 ਉਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲੀਸ ਵਿਭਾਗ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਤਿਆਰ ਭੋਜਨ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।ਇਸ ਮਾਨਵਤਾਵਾਦੀ ਉਪਰਾਲੇ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ, “ਅਸੀਂ ਪੰਜਾਬ ਵਿਚ ਕਿਸੇ ਨੂੰ…

VIA PUNJAB
ਅੱਗੇ ਪੜ੍ਹੋ
1 72 73 74 75 76 1,271