ਰੈਡਬਬਲ ਨਾਂ ਦੀ ਵੈੱਬਸਾਈਟ ਵੱਲੋਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ’ਤੇ ਸ਼੍ਰੋਮਣੀ ਕਮੇਟੀ ਸਖ਼ਤ

ਰੈਡਬਬਲ ਨਾਂ ਦੀ ਵੈੱਬਸਾਈਟ ਵੱਲੋਂ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ’ਤੇ ਸ਼੍ਰੋਮਣੀ ਕਮੇਟੀ ਸਖ਼ਤ

ਸਬੰਧਤ ਕੰਪਨੀ ਨੂੰ ਸ਼੍ਰੋਮਣੀ ਕਮੇਟੀ ਭੇਜੇਗੀ ਕਾਨੂੰਨੀ ਨੋਟਿਸ- ਭਾਈ ਲੌਂਗੋਵਾਲਅੰਮ੍ਰਿਤਸਰ  – ਆਨਲਾਈਨ ਖ਼ਰੀਦਦਾਰੀ ਵਾਲੀ ‘ਰੈਡਬਬਲ’ ਨਾਂ ਦੀ ਇੱਕ ਵੈੱਬਸਾਈਟ ਵੱਲੋਂ ਔਰਤਾਂ ਦੇ ਰੈਡੀਮੇਡ ਕੱਪੜਿਆਂ ’ਤੇ ਪਾਵਨ ਗੁਰਬਾਣੀ ਵਿੱਚੋਂ ‘ਇੱਕ ਓਅੰਕਾਰ’ ਛਾਪਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਇਕ ਅਖ਼ਬਾਰ ਵਿਚ ਇਸ ਸਬੰਧੀ ਖ਼ਬਰ ਛਪਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੈੱਬਸਾਈਟ ਦੀ ਹਰਕਤ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਕਾਰਵਾਈ ਕਰਾਰ ਦਿੱਤਾ…

VIA PUNJAB
ਅੱਗੇ ਪੜ੍ਹੋ

ਹਰਿਆਣੇ ਦੀ ਕੁੜੀ ਨੇ ਆਰੀਅਨਜ਼ ਦੇ ਨਰਸਿੰਗ ਨਤੀਜੇ ਵਿੱਚ ਮੱਲਾਂ ਮਾਰੀਆਂ

ਹਰਿਆਣੇ ਦੀ ਕੁੜੀ ਨੇ ਆਰੀਅਨਜ਼ ਦੇ ਨਰਸਿੰਗ ਨਤੀਜੇ ਵਿੱਚ ਮੱਲਾਂ ਮਾਰੀਆਂ

ਮੋਹਾਲੀ – ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕਾਊਂਸਿਲ (ਪੀਐਨਆਰਸੀ) ਵੱਲੋਂ ਆਯੋਜਿਤ ਫਾਈਨਲ  ਪ੍ਰੀਖਿਆਵਾਂ ਵਿੱਚ ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ, ਰਾਜਪੁਰਾ, ਨੇੜੇ ਚੰਡੀਗੜ ਦੀ ਜੀਐਨਐਮ ਦੂਜੇ ਸਾਲ ਦੀ ਪੂਜਾ ਵਰਮਾ (ਕਾਲਕਾ), ਹਰਿਆਣਾ ਨੇ 71% ਨੰਬਰ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ।ਜੀਐਨਐਮ ਕੋਰਸ ਵਿੱਚ ਹੋਰ ਦੋ ਕੁੜੀਆਂ ਰੀਆ (ਰਾਜਪੁਰਾ), ਪੰਜਾਬ ਨੇ 67.71% ਨੰਬਰ ਪ੍ਰਾਪਤ ਕਰ ਕੇ ਦੂਜਾ ਸਥਾਨ ਜਦਕਿ ਮਨੀਸ਼ਾ (ਚੰਡੀਗੜ) ਨੇ 67.14% ਨੰਬਰ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ।ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ…

VIA PUNJAB
ਅੱਗੇ ਪੜ੍ਹੋ

ਫੇਸਬੁੱਕ ਤੇ ਕੰਟਰੋਲ ਲਈ ਗੰਭੀਰਤਾ ਨਾਲ ਵਿਚਾਰ ਜ਼ਰੂਰੀ ਕਮਲਾ ਹੈਰਿਸ

ਫੇਸਬੁੱਕ ਤੇ ਕੰਟਰੋਲ ਲਈ ਗੰਭੀਰਤਾ ਨਾਲ ਵਿਚਾਰ ਜ਼ਰੂਰੀ ਕਮਲਾ ਹੈਰਿਸ

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਫੇਸਬੁੱਕ ‘ਤੇ ਕੰਟਰੋਲ ਦੀ ਵਕਾਲਤ ਕੀਤੀ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਸੈਨੇਟਰ ਕਮਲਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਫੇਸਬੁੱਕ ‘ਤੇ ਕੰਟਰੋਲ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਦੀ ਵਰਤੋਂ ਹੁਣ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਕਮਲਾ ਨੇ ਕਿਹਾ ਕਿ ਫੇਸਬੁੱਕ ਨੇ ਵੱਡੇ ਪੈਮਾਨੇ…

VIA PUNJAB
ਅੱਗੇ ਪੜ੍ਹੋ

ਸ਼ੀ ਜਿਨਪਿੰਗ ਤੇ ਪੁਤਿਨ ਨਾਲ ਜੂਨ ਚ ਮੁਲਾਕਾਤ ਕਰਨਗੇ ਟਰੰਪ

ਸ਼ੀ ਜਿਨਪਿੰਗ ਤੇ ਪੁਤਿਨ ਨਾਲ ਜੂਨ ਚ ਮੁਲਾਕਾਤ ਕਰਨਗੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਜਾਪਾਨ ਵਿਚ ਅਗਲੇ ਮਹੀਨੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਤੋਂ ਵੱਖ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਭਾਰਤ ਵਿਚ 23 ਮਈ ਨੂੰ ਲੋਕਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਦੇ ਬਾਅਦ ਇਹ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਟਰੰਪ ਵਿਚਾਲੇ ਮੁਲਾਕਾਤ ਦਾ ਪਹਿਲਾ ਮੌਕਾ ਹੋਵੇਗਾ। ਭਾਵੇਂਕਿ ਟਰੰਪ ਨੇ ਆਪਣੇ ਓਵਲ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਜੀ-20 ਸਿਖਰ ਸੰਮੇਲਨ ਦੇ…

VIA PUNJAB
ਅੱਗੇ ਪੜ੍ਹੋ

ਸੁਸ਼ਮਾ ਸਵਰਾਜ ਵੱਲੋਂ ਇਰਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਸੁਸ਼ਮਾ ਸਵਰਾਜ ਵੱਲੋਂ ਇਰਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਥੇ ਇਰਾਨ ਦੇ ਆਪਣੇ ਹਮਰੁਤਬਾ ਮੁਹੰਮਦ ਜਾਵਦ ਜ਼ਾਰਿਫ਼ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਸਾਂਝੇ ਹਿੱਤਾਂ ਵਾਲੇ ਦੁਵੱਲੇ ਮੁੱਦਿਆਂ ’ਤੇ ‘ਉਸਾਰੂ’ ਚਰਚਾ ਕੀਤੀ। ਭਾਰਤ ਤੇ ਇਰਾਨ ਦਰਮਿਆਨ ਵਿਦੇਸ਼ ਮੰਤਰੀ ਪੱਧਰ ਦੀ ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਅਜੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਇਰਾਨ ਤੋਂ ਤੇਲ ਦਰਾਮਦ ਕਰਦੇ ਭਾਰਤ ਸਮੇਤ ਅੱਠ ਮੁਲਕਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਮਿਲਦੀ ਛੋਟ ਵਾਪਸ ਲੈਣ ਦਾ ਐਲਾਨ…

VIA PUNJAB
ਅੱਗੇ ਪੜ੍ਹੋ

ਭਾਰਤ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਅਜ਼ਹਰੂਦੀਨ

ਭਾਰਤ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਅਜ਼ਹਰੂਦੀਨ

ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ ਕਿ ਵਿਰਾਟ ਕੋਹਲੀ ਕੋਲ ਬਿਹਤਰੀਨ ਗੇਂਦਬਾਜ਼ ਹਨ, ਜੋ ਖ਼ਿਤਾਬ ਦਿਵਾ ਸਕਦੇ ਹਨ। ਭਾਰਤ ਲਈ 99 ਟੈਸਟ ਮੈਚਾਂ ਵਿੱਚ 6215 ਦੌੜਾਂ ਅਤੇ 334 ਇੱਕ ਰੋਜ਼ਾ ਵਿੱਚ 9378 ਦੌੜਾਂ ਬਣਾ ਚੁੱਕੇ ਅਜ਼ਹਰ ਨੇ ਕਿਹਾ, ‘‘ਸਾਡੇ ਕੋਲ ਚੰਗਾ ਮੌਕਾ ਹੈ। ਸਾਡੇ ਕੋਲ ਬਹੁਤ ਚੰਗੀ ਟੀਮ ਹੈ। ਗੇਂਦਬਾਜ਼ ਬਹੁਤ ਚੰਗੇ ਹਨ। ਸਾਡੇ ਕੋਲ ਵਿਸ਼ਵ ਪੱਧਰੀ ਗੇਂਦਬਾਜ਼ ਹਨ।’’ ਉਸ ਨੇ ਕਿਹਾ, ‘‘ਸਾਡੇ ਕੋਲ ਬਹੁਤ ਚੰਗੀ ਟੀਮ…

VIA PUNJAB
ਅੱਗੇ ਪੜ੍ਹੋ

ਵਿਸ਼ਵ ਕੱਪ ਲਈ ਭਾਰਤੀ ਤਰਕਸ਼ ਵਿੱਚ ਕਾਫ਼ੀ ਤੀਰ ਸ਼ਾਸਤਰੀ

ਵਿਸ਼ਵ ਕੱਪ ਲਈ ਭਾਰਤੀ ਤਰਕਸ਼ ਵਿੱਚ ਕਾਫ਼ੀ ਤੀਰ ਸ਼ਾਸਤਰੀ

ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਿਸ਼ਵ ਕੱਪ ਲਈ ਭਾਰਤ ਦੀ ਤਰਕਸ਼ ਵਿੱਚ ਕਾਫ਼ੀ ਤੀਰ ਹਨ, ਜਿਸ ਤੋਂ ਸਪਸ਼ਟ ਹੋ ਗਿਆ ਕਿ ਹਾਲਾਤ ਅਨੁਸਾਰ ਟੀਮ ਵਿੱਚ ਫੇਰਬਦਲ ਕੀਤਾ ਜਾਵੇਗਾ। ਵਿਜੈ ਸ਼ੰਕਰ ਦੇ ਚੁਣੇ ਜਾਣ ’ਤੇ ਮੰਨਿਆ ਜਾ ਰਿਹਾ ਸੀ ਕਿ ਤਾਮਿਲਨਾਡੂ ਦਾ ਇਹ ਹਰਫ਼ਨਮੌਲਾ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ, ਪਰ ਸ਼ਾਸਤਰੀ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਦਾ ਕ੍ਰਮ ਤੈਅ ਨਹੀਂ ਹੈ। ਉਸ ਨੇ ਕਿਹਾ, ‘‘ਟੀਮ ਵਿੱਚ ਲਚਕਤਾ ਹੈ। ਬੱਲੇਬਾਜ਼ੀ ਦਾ ਕ੍ਰਮ…

VIA PUNJAB
ਅੱਗੇ ਪੜ੍ਹੋ

ਡੁੱਬ ਰਹੀ ਹੈ ਭਾਜਪਾ ਦੀ ਕਿਸ਼ਤੀ, ਆਰ ਐਸ ਐਸ ਨੇ ਵੀ ਛੱਡਿਆ ਸਾਥ ਮਾਇਆਵਤੀ

ਡੁੱਬ ਰਹੀ ਹੈ ਭਾਜਪਾ ਦੀ ਕਿਸ਼ਤੀ, ਆਰ ਐਸ ਐਸ ਨੇ ਵੀ ਛੱਡਿਆ ਸਾਥ ਮਾਇਆਵਤੀ

ਲਖਨਊ –  ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਕਿਸ਼ਤੀ ਡੁੱਬ ਰਹੀ ਹੈ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਨੇ ਵੀ ਉਸ ਦਾ ਸਾਥ ਛੱਡ ਦਿੱਤਾ ਹੈ| ਮਾਇਆਵਤੀ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸ਼ਤੀ ਡੁੱਬ ਰਹੀ ਹੈ| ਇਸ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਆਰ.ਐਸ.ਐਸ. ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ| ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਭਾਜਪਾ ਨੂੰ 2014 ਦੀ ਤੁਲਨਾ ਵਿੱਚ ਮਿਲਣਗੀਆਂ ਵਧ ਸੀਟਾਂ : ਰਾਜਨਾਥ ਸਿੰਘ

ਭਾਜਪਾ ਨੂੰ 2014 ਦੀ ਤੁਲਨਾ ਵਿੱਚ ਮਿਲਣਗੀਆਂ ਵਧ ਸੀਟਾਂ : ਰਾਜਨਾਥ ਸਿੰਘ

ਨਵੀਂ ਦਿੱਲੀ – ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਚੋਣਾਂ 2014 ਤੋਂ ਵਧ ਸੀਟਾਂ ਜਿੱਤਣ ਦੀ ਉਮੀਦ ਜ਼ਾਹਰ ਕੀਤੀ ਹੈ| ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਨੂੰ ਦੋ ਤਿਹਾਈ ਬਹੁਮਤ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ| ਰਾਜਨਾਥ ਨੇ ਭਾਜਪਾ ਹੈਡਕੁਆਰਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਭਾਜਪਾ ਪਾਰਟੀ 2014 ਤੋਂ ਵੀ ਵਧ ਸੀਟਾਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤਣ ਜਾ ਰਹੀ ਹੈ|” ਉਨ੍ਹਾਂ ਨੇ ਇਸ…

VIA PUNJAB
ਅੱਗੇ ਪੜ੍ਹੋ

ਲੋਕ ਸਭਾ ਚੋਣਾਂ 2019 ਭਾਰਤੀ ਚੋਣ ਕਮਿਸਨ ਵੱਲੋਂ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 20 ਮਈ ਦੀ ਛੁੱਟੀ

ਲੋਕ ਸਭਾ ਚੋਣਾਂ 2019 ਭਾਰਤੀ ਚੋਣ ਕਮਿਸਨ ਵੱਲੋਂ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 20 ਮਈ ਦੀ ਛੁੱਟੀ

ਚੰਡੀਗੜ – ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ 20 ਮਈ 2019 ਦੀ ਛੁੱਟੀ ਦਾ ਐਲਾਨ ਕੀਤਾ ਹੈ । ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰ ਜੇਕਰ ਵੋਟਾਂ ਵਾਲੇ ਦਿਨ ਤੋਂ ਅਗਲੇ ਦਿਨ ਆਪਣੇ ਦਫ਼ਤਰ ਵਿੱਚ ਰਿਪੋਰਟ ਨਹੀਂ ਕਰਦੇ ਤਾਂ ਉਹਨਾਂ ਨੂੰ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਮੰਨਿਆ ਜਾਵੇਗਾ।

VIA PUNJAB
ਅੱਗੇ ਪੜ੍ਹੋ
1 787 788 789 790 791 1,271