ਕੈਪਟਨ ਅਮਰਿੰਦਰ ਸਿੰਘ ਨੇ ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਐਬੰਸਡਰ ਨਿਯੁਕਤ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਦਾ ਬਰਾਂਡ ਐਬੰਸਡਰ ਨਿਯੁਕਤ ਕੀਤਾ

ਚੰਡੀਗੜ੍ਹ – ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂ ਸੂਦ, ਜੋ ਭਾਵੇਂ ਖੁਦ ਨੂੰ ਅਜਿਹਾ ਅਖਵਾਉਣ ਤੋਂ ਇਨਕਾਰ ਕਰਦੇ ਹਨ, ਨੇ ਆਪਣੇ ਮੋਢਿਆਂ ਉਤੇ ਨਵੀਂ ਜਿੰਮੇਵਾਰੀ ਚੁੱਕੀ ਹੈ। ਅੱਜ ਤੋਂ ਉਹ ਕੋਵਿਡ ਟੀਕਾਕਰਨ ਮੁਹਿੰਮ ਲਈ ਪੰਜਾਬ ਸਰਕਾਰ ਦੇ ਬਰਾਂਡ ਐਬੰਸਡਰ ਬਣ ਗਏ ਹਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੋਨੂ ਸੂਦ ਨਾਲ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਸੋਨੂ ਸੂਦ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।ਮੁੱਖ ਮੰਤਰੀ ਨੇ ਕਿਹਾ,”ਲੋਕਾਂ ਨੂੰ ਕੋਵਿਡ ਵੈਕਸੀਨ ਲੈਣ…

VIA PUNJAB
ਅੱਗੇ ਪੜ੍ਹੋ

ਕੋਵਿਡ-19 ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਸਬੰਧੀ ਮਸਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ

ਕੋਵਿਡ-19 ਦੇ ਮੱਦੇਨਜ਼ਰ ਮੰਡੀ ਬੋਰਡ ਵੱਲੋਂ ਕਣਕ ਦੀ ਖਰੀਦ ਸਬੰਧੀ ਮਸਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਕੰਟਰੋਲ ਰੂਮ ਸਥਾਪਤ

ਚੇਅਰਮੈਨ ਲਾਲ ਸਿੰਘ ਨੇ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧਤਾ ਦੁਹਰਾਈ ਚੰਡੀਗੜ੍ਹ – ਸੂਬੇ ਵਿੱਚ ਹਾੜ੍ਹੀ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਹੈੱਡਕੁਆਰਟਰ ਵਿਖੇ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿੱਚ ਸਾਰੇ 22 ਜ਼ਿਲਿਆਂ ਲਈ ਸੰਪਰਕ ਨੰਬਰ ਜਾਰੀ ਕੀਤੇ ਹਨ ਤਾਂ ਕਿ ਕੋਵਿਡ-19 ਦੇ ਮੱਦੇਨਜ਼ਰ ਖਰੀਦ ਕਾਰਜਾਂ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਮਸਲਿਆਂ ਦਾ ਫੌਰੀ ਹੱਲ ਕੱਢਿਆ ਜਾ ਸਕੇ। ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ…

VIA PUNJAB
ਅੱਗੇ ਪੜ੍ਹੋ

ਪੰਜਾਬ ਮੈਡੀਕਲ ਕੌਂਸਲ ਵਲੋਂ ਡਾ. ਧਰੂਵਿਕਾ ਤਿਵਾੜੀ ਦਾ ਡਾ. ਗੁਰਮੇਜ ਸਿੰਘ ਗਿੱਲ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨ

ਪੰਜਾਬ ਮੈਡੀਕਲ ਕੌਂਸਲ ਵਲੋਂ ਡਾ. ਧਰੂਵਿਕਾ ਤਿਵਾੜੀ ਦਾ ਡਾ. ਗੁਰਮੇਜ ਸਿੰਘ ਗਿੱਲ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨ

ਚੰਡੀਗੜ੍ਹ – ਪੰਜਾਬ ਮੈਡੀਕਲ ਕੌਂਸਲ ਵਲੋਂ ਡਾ. ਧਰੂਵਿਕਾ ਤਿਵਾੜੀ ਦਾ ਡਾ. ਗੁਰਮੇਜ ਸਿੰਘ ਗਿੱਲ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ।ਪੰਜਾਬ ਮੈਡੀਕਲ ਕੌਂਸਲ ਨੇ ਇਹ ਪੁਰਸਕਾਰ ਜਲੰਧਰ ਤੋਂ ਮਰਹੂਮ ਡਾ. ਗੁਰਮੇਜ ਸਿੰਘ ਗਿੱਲ ਦੀ ਯਾਦ ਵਿੱਚ ਸ਼ੁਰੂ ਕੀਤਾ ਹੈ, ਜਿਨ੍ਹਾਂ ਦਾ ਬੀਤੇ ਵਰ੍ਹੇ ਦਿਹਾਂਤ ਹੋ ਗਿਆ ਸੀ। ਡਾ. ਗੁਰਮੇਜ ਸਿੰਘ ਗਿੱਲ ਪੰਜਾਬ ਮੈਡੀਕਲ ਕੌਂਸਲ ਦੇ ਸਾਬਕਾ ਮੈਂਬਰ ਅਤੇ ਸਾਬਕਾ ਉਪ ਪ੍ਰਧਾਨ ਸਨ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਮੈਂਬਰ ਵੀ ਰਹੇ ਸਨ। ਇਸ ਪੁਰਸਕਾਰ ਨੂੰ…

VIA PUNJAB
ਅੱਗੇ ਪੜ੍ਹੋ

ਕਰੋਨਾ ਤੋਂ ਬਚਾਅ ਟੀਕਾਕਰਨ ਲਈ ਝੰਡਾ ਬਰਦਾਰ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ

ਕਰੋਨਾ ਤੋਂ ਬਚਾਅ ਟੀਕਾਕਰਨ ਲਈ ਝੰਡਾ ਬਰਦਾਰ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ

ਆਪਣੇ 80 ਸਾਲ ਦੇ ਪੁੱਤਰ ਅਤੇ ਪਰਿਵਾਰ ਸਮੇਤ ਕਰਵਾਇਆ ਟੀਕਾਕਰਨ ਚੰਡੀਗੜ – ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜੋਰਾਂ ਉੱਤੇ ਜਾਰੀ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਵੀ 45 ਸਾਲ ਤੋਂ ਉਪਰ ਉਮਰ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਟੀਕਾਕਰਨ ਨੂੰ ਜਿੱਥੇ ਪੜੇ ਲਿਖੇ ਅਤੇ ਸੂਝਵਾਨ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਅਗਿਆਨਤਾ ਦੇ ਪ੍ਰਭਾਵ ਹੇਠ…

VIA PUNJAB
ਅੱਗੇ ਪੜ੍ਹੋ

ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਤੋਂ ਜੈਕਾਰਿਆਂ ਦੀ ਗੂੰਜ ’ਚ ਅਗਲੇ ਪੜਾਅ ਲਈ ਰਵਾਨਾ ਅੰਮ੍ਰਿਤਸਰ – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ-15 ਸੋਨੀਪਤ ਲਈ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਨਗਰ…

VIA PUNJAB
ਅੱਗੇ ਪੜ੍ਹੋ

ਬਰਤਾਨੀਆ ਦੀ ਮਹਾਰਾਣੀ ਦੇ ਪਤੀ ਫ਼ਿਲਿਪ ਦਾ ਦੇਹਾਂਤ

ਬਰਤਾਨੀਆ ਦੀ ਮਹਾਰਾਣੀ ਦੇ ਪਤੀ ਫ਼ਿਲਿਪ ਦਾ ਦੇਹਾਂਤ

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਪਤੀ ਰਾਜਕੁਮਾਰ ਫ਼ਿਲਿਪ ਦਾ ਦੇਹਾਂਤ ਹੋ ਗਿਆ ਹੈ। ਉਹ 99 ਵਰ੍ਹਿਆਂ ਦੇ ਸਨ। ਫ਼ਿਲਿਪ ਇਸ ਸਾਲ ਮਹੀਨਾ ਹਸਪਤਾਲ ਦਾਖ਼ਲ ਰਹੇ ਸਨ ਤੇ 16 ਮਾਰਚ ਨੂੰ ਹੀ ਵਿੰਡਸਰ ਮਹਿਲ ਪਰਤੇ ਸਨ। ‘ਡਿਊਕ ਆਫ਼ ਐਡਿਨਬਰਾ’ ਦੇ ਨਾਂ ਨਾਲ ਜਾਣੇ ਜਾਂਦੇ ਫ਼ਿਲਿਪ ਨੇ ਐਲਿਜ਼ਾਬੈੱਥ ਨਾਲ ਸੰਨ 1947 ਵਿਚ ਵਿਆਹ ਕਰਵਾਇਆ ਸੀ। ਮੌਜੂਦਾ ਸ਼ਾਸਕ ਦੇ ਪਤੀ ਵਜੋਂ ਬਰਤਾਨਵੀ ਸਮਰਾਜ ’ਚ, ਰਾਜਕੁਮਾਰ ਫ਼ਿਲਿਪ ਸਭ ਤੋਂ ਵੱਧ ਸਮਾਂ ਬਣੇ ਰਹਿਣ ਵਾਲੀ ਸ਼ਖ਼ਸੀਅਤ ਸਨ। 2017 ਵਿਚ…

VIA PUNJAB
ਅੱਗੇ ਪੜ੍ਹੋ

ਭੁਵਨੇਸ਼ਵਰ ਆਈਸੀਸੀ ਪਲੇਅਰ ਐਵਾਰਡ ਲਈ ਨਾਮਜ਼ਦ

ਭੁਵਨੇਸ਼ਵਰ ਆਈਸੀਸੀ ਪਲੇਅਰ ਐਵਾਰਡ ਲਈ ਨਾਮਜ਼ਦ

ਭਾਰਤ ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਬਾਕੀ ਖਿਡਾਰੀਆਂ ਨਾਲ ਆਈਸੀਸੀ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤਾ ਗਿਆ ਹੈ। ਉਸ ਨੇ ਹਾਲ ਹੀ ਵਿਚ ਇੰਗਲੈਂਡ ਖ਼ਿਲਾਫ ਖੇਡੇ ਗਏ ਸੀਮਤ ਓਵਰਾਂ ਦੇ ਮੈਚ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਲੈੱਗ ਸਪਿੰਨਰ ਰਾਸ਼ਿਦ ਖਾਨ ਤੇ ਜ਼ਿੰਬਾਬਵੇ ਦੇ ਸੀਅਨ ਵਿਲੀਅਮਜ਼ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਔਰਤਾਂ ਦੇ ਵਰਗ ਵਿਚ ਭਾਰਤ ਦੀ ਰਾਜੇਸ਼ਵਰੀ ਗਾਇਕਵਾੜ ਤੇ ਪੂਨਮ ਰਾਊਤ ਤੇ ਦੱਖਣੀ ਅਫਰੀਕਾ ਦੀ ਲੀਜ਼ੇਲਾ ਲੀ ਨੂੰ…

VIA PUNJAB
ਅੱਗੇ ਪੜ੍ਹੋ

ਸੁਸਤ ਖੇਡ ਕਾਰਨ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਧੋਨੀ ਨੂੰ 12 ਲੱਖ ਰੁਪਏ ਜੁਰਮਾਨਾ

ਸੁਸਤ ਖੇਡ ਕਾਰਨ ਚੇਨੱਈ ਸੁਪਰਕਿੰਗਜ਼ ਦੇ ਕਪਤਾਨ ਧੋਨੀ ਨੂੰ 12 ਲੱਖ ਰੁਪਏ ਜੁਰਮਾਨਾ

ਮੁੰਬਈ – ਚੇੱਨਈ ਦੇ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇਥੇ ਦਿੱਲੀ ਕੈਪੀਟਲਜ਼ ਖ਼ਿਲਾਫ਼ ਟੀਮ ਦੇ ਪਹਿਲੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਦੌਰਾਨ ਸੁਸਤੀ ਨਾਲ ਗੇਂਦਬਾਜ਼ੀ ਕਰਨ ਲਈ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਤਿੰਨ ਵਾਰ ਦੀ ਚੈਂਪੀਅਨ ਸੁਪਰਕਿੰਗਜ਼ ਨੇ ਆਈਪੀਐੱਲ-14 ਵਿੱਚ ਮਾੜੀ ਸ਼ੁਰੂਆਤ ਕੀਤੀ, ਜਦੋਂ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਸ਼ਨਿਚਰਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਰਿਸ਼ਭ ਪੰਤ ਦੀ ਅਗਵਾਈ ਵਾਲੀ ਦਿੱਲੀ ਰਾਜਧਾਨੀ ਖ਼ਿਲਾਫ਼ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ…

VIA PUNJAB
ਅੱਗੇ ਪੜ੍ਹੋ

ਪੱਛਮੀ ਬੰਗਾਲ ਚੋਣਾਂ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ ਗੋਲੀਬਾਰੀ ਦੌਰਾਨ 5 ਵਿਅਕਤੀਆਂ ਦੀ ਮੌਤ

ਪੱਛਮੀ ਬੰਗਾਲ ਚੋਣਾਂ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ ਗੋਲੀਬਾਰੀ ਦੌਰਾਨ 5 ਵਿਅਕਤੀਆਂ ਦੀ ਮੌਤ

ਸੀਤਲਕੂਚੀ – ਪੱਛਮੀ ਬੰਗਾਲ ਵਿੱਚ ਚੌਥੇ ਗੇੜ ਦੀਆਂ ਵੋਟਾਂ ਦਰਮਿਆਨ ਕਈ ਥਾਵਾਂ ਤੇ ਹਿੰਸਕ ਝੜਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ ਵਿਚ ਅੱਜ ਸਥਾਨਕ ਵਿਅਕਤੀਆਂ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਸੀ. ਆਈ. ਐਸ. ਐਫ. ਨੇ ਗੋਲੀਆਂ ਚਲਾਈਆਂ, ਜਿਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ। ਅਜਿਹਾ ਦੋਸ਼ ਹੈ ਕਿ ਸਥਾਨਕ ਲੋਕਾਂ ਨੇ ਸੀ. ਆਈ. ਐਸ. ਐਫ. ਜਵਾਨਾਂ ਦੀਆਂ ਰਾਈਫ਼ਲਾਂ ਖੋਹਣ ਦੀ ਕੋਸ਼ਿਸ਼ ਕੀਤੀ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ…

VIA PUNJAB
ਅੱਗੇ ਪੜ੍ਹੋ

ਦਿੱਲੀ ਵਿੱਚ ਨਹੀਂ ਲਗਾਇਆ ਜਾਵੇਗਾ ਲਾਕਡਾਊਨ: ਕੇਜਰੀਵਾਲ

ਦਿੱਲੀ ਵਿੱਚ ਨਹੀਂ ਲਗਾਇਆ ਜਾਵੇਗਾ ਲਾਕਡਾਊਨ: ਕੇਜਰੀਵਾਲ

ਨਵੀਂ ਦਿੱਲੀ – ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼ਹਿਰ ਵਿੱਚ ਲਾਕਡਾਊਨ ਨਹੀਂ ਲਾਇਆ ਜਾਵੇਗਾ ਤੇ ਨਾ ਹੀ ਕਿਸੇ ਤਰ੍ਹਾਂ ਕੋਈ ਨਵੀਂ ਪਾਬੰਦੀ ਲਗਾਈ ਜਾਵੇਗੀ। ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਕਾਰ ਬੀਤੀ ਰਾਤ ਦਾ ਕਰਫਿਊ ਲਾਇਆ ਗਿਆ ਸੀ। ਇਸ ਤਹਿਤ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਆਮ ਤੇ ਵਪਾਰਕ ਗਤੀਵਿਧੀਆਂ ਤੇ ਪਾਬੰਦੀ ਹੈ। ਦਿੱਲੀ ਦੀ ਤਰਜ਼ ਤੇ ਇਸ ਨਾਲ ਨੇੜੇ ਦੇ…

VIA PUNJAB
ਅੱਗੇ ਪੜ੍ਹੋ
1 106 107 108 109 110 1,271