ਭੁਵਨੇਸ਼ਵਰ ਆਈਸੀਸੀ ਪਲੇਅਰ ਐਵਾਰਡ ਲਈ ਨਾਮਜ਼ਦ

ਭਾਰਤ ਦੇ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਬਾਕੀ ਖਿਡਾਰੀਆਂ ਨਾਲ ਆਈਸੀਸੀ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤਾ ਗਿਆ ਹੈ। ਉਸ ਨੇ ਹਾਲ ਹੀ ਵਿਚ ਇੰਗਲੈਂਡ ਖ਼ਿਲਾਫ ਖੇਡੇ ਗਏ ਸੀਮਤ ਓਵਰਾਂ ਦੇ ਮੈਚ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਲੈੱਗ ਸਪਿੰਨਰ ਰਾਸ਼ਿਦ ਖਾਨ ਤੇ ਜ਼ਿੰਬਾਬਵੇ ਦੇ ਸੀਅਨ ਵਿਲੀਅਮਜ਼ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਔਰਤਾਂ ਦੇ ਵਰਗ ਵਿਚ ਭਾਰਤ ਦੀ ਰਾਜੇਸ਼ਵਰੀ ਗਾਇਕਵਾੜ ਤੇ ਪੂਨਮ ਰਾਊਤ ਤੇ ਦੱਖਣੀ ਅਫਰੀਕਾ ਦੀ ਲੀਜ਼ੇਲਾ ਲੀ ਨੂੰ ਨਾਮਜ਼ਦ ਕੀਤਾ ਗਿਆ ਹੈ।

VIA PUNJAB