ਵਿਦਿਆਰਥੀਆਂ ਨੂੰ ਸੇਵਾ ਕੇਂਦਰਾਂ ਰਾਹੀਂ ਜਾਰੀ ਹੋਣਗੇ ਬੱਸ ਪਾਸ: ਰਜ਼ੀਆ ਸੁਲਤਾਨਾ

ਵਿਦਿਆਰਥੀਆਂ ਨੂੰ ਸੇਵਾ ਕੇਂਦਰਾਂ ਰਾਹੀਂ ਜਾਰੀ ਹੋਣਗੇ ਬੱਸ ਪਾਸ: ਰਜ਼ੀਆ ਸੁਲਤਾਨਾ

ਚੰਡੀਗੜ – ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਰਿਆਇਤੀ ਬੱਸ ਪਾਸ, ਸੇਵਾ ਕੇਂਦਰਾਂ ਰਾਹੀਂ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਹ ਖੁਲਾਸਾ ਕਰਦਿਆਂ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਬੱਸ ਪਾਸ ਜਾਰੀ ਕਰਨ ਸਬੰਧੀ ਵਿਦਿਆਰਥੀ ਪ੍ਰਵਾਨਤ ਅਰਜ਼ੀ ਫਾਰਮ ‘ਤੇ ਪ੍ਰਤੀ ਬੇਨਤੀ ਸਮੇਤ ਦਸਤਾਵੇਜ਼ ਨੇੜੇ ਦੇ ਸੇਵਾ ਕੇਂਦਰਾਂ ਵਿੱਚ ਜਮਾਂ ਕਰਵਾਉਣਗੇ। ਇਸ ਮਗਰੋਂ ਸੇਵਾ ਕੇਂਦਰਾਂ ਵੱਲੋਂ ਫਾਰਮ ਸਕੈਨ ਕਰਕੇ ਆਨਲਾਈਨ ਤਰੀਕੇ ਨਾਲ ਪਾਸ ਜਾਰੀ ਕਰਤਾ ਅਧਿਕਾਰੀ/ਅਥਾਰਟੀ ਨੂੰ ਭੇਜੇ…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਵੱਖਰੀ ਹਰਿਆਣਾ ਕਮੇਟੀ ਸਬੰਧੀ ਕੈਪਟਨ ਸਰਕਾਰ ਦੇ ਹਲਫ਼ਨਾਮੇ ਦੀ ਨਿੰਦਾ

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਵੱਖਰੀ ਹਰਿਆਣਾ ਕਮੇਟੀ ਸਬੰਧੀ ਕੈਪਟਨ ਸਰਕਾਰ ਦੇ ਹਲਫ਼ਨਾਮੇ ਦੀ ਨਿੰਦਾ

ਨਗਰ ਕੀਰਤਨ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ 1-1 ਲੱਖ ਤੇ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦੇਵੇਗੀ ਸ਼੍ਰੋਮਣੀ ਕਮੇਟੀ-ਭਾਈ ਲੌਂਗੋਵਾਲ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਹੱਕ ਵਿਚ ਦਿੱਤੇ ਹਲਫ਼ਨਾਮੇ ਸਬੰਧੀ ਨਿੰਦਾ ਮਤਾ ਪਾਸ ਕਰਦਿਆਂ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਘਿਨੌਣੀ ਸਾਜ਼ਿਸ਼ ਕਰਾਰ ਦਿੱਤਾ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਬੈਠਕ ਦੌਰਾਨ ਸ. ਰਵਨੀਤ…

VIA PUNJAB
ਅੱਗੇ ਪੜ੍ਹੋ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ (85) ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਗੁਪਤਾ ਦਾ ਮੰਗਲਵਾਰ ਦੀ ਰਾਤ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ ਸੀ।ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਰਾਜ ਕੁਮਾਰ ਗੁਪਤਾ ਨੂੰ ਸੁਲਝੇ ਹੋਏ ਸਿਆਸਤਦਾਨ ਕਹਿੰਦਿਆਂ ਲੋਕਾਂ ਦਾ ਆਗੂ ਦੱਸਿਆ ਜਿਨ੍ਹਾਂ ਆਪਣੇ ਜਲੰਧਰ ਕੇਂਦਰੀ ਹਲਕੇ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਕੰਮ ਕੀਤਾ।ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਨਿਊਜ਼ੀਲੈਂਡ ਚ ਮੈਦਾਨਾਂ ਨੂੰ ਸਮਝਣਾ ਬੇਹੱਦ ਜ਼ਰੂਰੀ : ਠਾਕੁਰ

ਨਿਊਜ਼ੀਲੈਂਡ ਚ ਮੈਦਾਨਾਂ ਨੂੰ ਸਮਝਣਾ ਬੇਹੱਦ ਜ਼ਰੂਰੀ : ਠਾਕੁਰ

ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਕਿਹਾ ਕਿ ਨਿਊਜ਼ੀਲੈਂਡ ‘ਚ ਸਫਲ ਹੋਣ ਲਈ ਮੈਦਾਨ ਨੂੰ ਸਮਝਣਾ ਅਤੇ ਤੇਜ਼ ਹਵਾਵਾਂ ਦੇ ਮੁਤਾਬਕ ਗੇਂਦਬਾਜ਼ੀ ਕਰਨਾ ਬੇਹੱਦ ਜ਼ਰੂਰੀ ਹੈ। ਠਾਕੁਰ ਨੇ ਕਿਹਾ, ”ਨਿਊਜ਼ੀਲੈਂਡ ਜਿਹੇ ਮੈਦਾਨ ਕਿਤੇ ਨਹੀਂ ਹਨ। ਇਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। ਹਰ ਮੈਚ ‘ਚ ਗੇਂਦਬਾਜ਼ ਨੂੰ ਆਪਣੀ ਰਣਨੀਤੀ ਬਦਲਣੀ ਪੈਂਦੀ ਹੈ। ਆਕਲੈਂਡ ‘ਚ ਸਾਹਮਣੇ ਦੀ ਬਾਊਂਡਰੀ ਛੋਟੀ ਸੀ ਜਦਕਿ ਹੈਮਿਲਟਨ ‘ਚ ਸਾਈਡ ਬਾਊਂਡਰੀ ਛੋਟੀ ਸੀ। ਹਰ ਮੈਦਾਨ ਦਾ ਆਕਾਰ ਅਲਗ ਹੈ ਅਤੇ ਇਸ ਨੂੰ ਸਮਝਣਾ ਜ਼ਰੂਰੀ…

VIA PUNJAB
ਅੱਗੇ ਪੜ੍ਹੋ

ਭਾਰਤ-ਨਿਊਜ਼ੀਲੈਂਡ ਵਿਚਾਲੇ ਆਖਰੀ ਮੈਚ ਅੱਜ

ਭਾਰਤ-ਨਿਊਜ਼ੀਲੈਂਡ ਵਿਚਾਲੇ ਆਖਰੀ ਮੈਚ ਅੱਜ

ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਵਿਰੁੱਧ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ ਸਾਖ ਬਚਾਉਣ ਲਈ ਉੱਤਰੇਗੀ ਅਤੇ ਉਸਦੀ ਕੋਸ਼ਿਸ਼ ‘ਵ੍ਹਾਈਟਵਾਸ਼’ ਤੋਂ ਬਚਣ ਦੀ ਹੋਵੇਗੀ। ਮੈਚ 11 ਫਰਵਰੀ ਨੂੰ ਮਾਊਂਟ ਮੌਨਗਾਨੂਈ ’ਚ ਖੇਡਿਆ ਜਾਵੇਗਾ।ਦੂਜੇ ਪਾਸੇ ਨਿਊਜ਼ੀਲੈਂਡ ਦੀ ਨਜ਼ਰ ਆਖਰੀ ਮੈਚ ਜਿੱਤ ਕੇ ਲੜੀ ਵਿੱਚ ‘ਕਲੀਨ ਸਵੀਪ’ ਕਰਨ ’ਤੇ ਹੋਵੇਗੀ।ਕਪਤਾਨ ਕੇਨ ਵਿਲੀਅਮਸਨ ਦੇ ਸੱਟ ਕਾਰਨ ਬਾਹਰ ਹੋਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ ਪਹਿਲੇ ਦੋਵੇਂ ਇੱਕ ਦਿਨਾਂ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰ ਚੁੱਕੀ ਹੈ। ਵਿਲੀਅਮਸਨ ਜੇਕਰ…

VIA PUNJAB
ਅੱਗੇ ਪੜ੍ਹੋ

ਜਿੱਤ ਮਗਰੋਂ ਬੰਗਲਾਦੇਸ਼ ਦਾ ਵਤੀਰਾ ਗਲਤ ਸੀ: ਗਰਗ

ਜਿੱਤ ਮਗਰੋਂ ਬੰਗਲਾਦੇਸ਼ ਦਾ ਵਤੀਰਾ ਗਲਤ ਸੀ: ਗਰਗ

ਭਾਰਤੀ ਅੰਡਰ-19 ਕ੍ਰਿਕਟ ਟੀਮ ਦੇ ਕਪਤਾਨ ਪ੍ਰਿਯਮ ਗਰਗ ਨੇ ਕਿਹਾ ਕਿ ਪਹਿਲਾ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਣ ਮਗਰੋਂ ਬੰਗਲਾਦੇਸ਼ ਦੇ ਖਿਡਾਰੀਆਂ ਦਾ ਵਿਵਹਾਰ ਗਲਤ ਸੀ। ਐਤਵਾਰ ਨੂੰ ਫਾਈਨਲ ਵਿੱਚ ਭਾਰਤ ਨੂੰ ਹਰਾਉਣ ਮਗਰੋਂ ਕੁਝ ਬੰਗਲਾਦੇਸ਼ੀ ਕ੍ਰਿਕਟਰਾਂ ਨੇ ਜਿੱਤ ਦੇ ਜਸ਼ਨ ਮਨਾਉਣ ਸਮੇਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਹਾਲਾਂਕਿ ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਨੇ ਇਸ ‘ਅਣਸੁਖਾਵੀਂ ਘਟਨਾ’ ਲਈ ਮੁਆਫ਼ੀ ਵੀ ਮੰਗੀ।ਭਾਰਤੀ ਕਪਤਾਨ ਪ੍ਰਿਯਮ ਗਰਗ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਹੋਣੀ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੇ ਆਇਰਿਸ਼ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਬਹੁਮੱਤ ਤੋਂ ਖੁੰਝੀ

ਭਾਰਤੀ ਮੂਲ ਦੇ ਆਇਰਿਸ਼ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਬਹੁਮੱਤ ਤੋਂ ਖੁੰਝੀ

ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਨੂੰ ਆਮ ਚੋਣਾਂ ਵਿਚ ਝਟਕਾ ਲੱਗਾ ਹੈ ਤੇ ਉਨ੍ਹਾਂ ਦੀ ਲਿਬਰਲ-ਕੰਜ਼ਰਵੇਟਿਵ ਫਾਈਨ ਗੇਲ ਪਾਰਟੀ ਤੀਜੀ ਥਾਂ ’ਤੇ ਰਹੀ ਹੈ, ਜਦਕਿ ਰਾਸ਼ਟਰਵਾਦੀ ਪਾਰਟੀ ਸਿਨ ਫੀਨ ਉੱਭਰ ਕੇ ਪਹਿਲੀ ਥਾਂ ’ਤੇ ਆ ਗਈ ਹੈ। ਐਤਵਾਰ ਦੇਰ ਰਾਤ ਆਏ ਨਤੀਜਿਆਂ ’ਚ ਕੰਜ਼ਰਵੇਟਿਵ ਧਿਰ ਫਿਆਨਾ ਫੇਲ ਦੂਜੀ ਥਾਂ ’ਤੇ ਰਹੀ ਹੈ। ਇਨ੍ਹਾਂ ਨੂੰ ਮੁਲਕ ਦਾ ਹੁਣ ਤੱਕ ਦਾ ਸਭ ਤੋਂ ਅਸਾਧਾਰਨ ਚੋਣ ਨਤੀਜਾ ਕਿਹਾ ਜਾ ਰਿਹਾ ਹੈ। ਸਰਕਾਰ…

VIA PUNJAB
ਅੱਗੇ ਪੜ੍ਹੋ

ਆਸਕਰ ਵਿਚ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਸਿਰਜਿਆ ਇਤਿਹਾਸ

ਆਸਕਰ ਵਿਚ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਸਿਰਜਿਆ ਇਤਿਹਾਸ

ਸਮਾਜਿਕ ਨਾ-ਬਰਾਬਰੀ ’ਤੇ ਤਿੱਖਾ ਵਿਅੰਗ ਕਰਦੀ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਬਿਹਤਰੀਨ ਫ਼ਿਲਮ ਦਾ ਆਸਕਰ ਐਵਾਰਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਸਰਵੋਤਮ ਫ਼ਿਲਮ ਦਾ ਖ਼ਿਤਾਬ ਜਿੱਤਣ ਵਾਲੀ ਇਹ ਪਹਿਲੀ ਗ਼ੈਰ ਅੰਗਰੇਜ਼ੀ ਫ਼ਿਲਮ ਹੈ। ਬੌਂਗ ਜੂਨ ਹੋ ਦੀ ਫ਼ਿਲਮ ਨੇ ਸਬ-ਟਾਈਟਲ ਦਾ ਅੜਿੱਕਾ ਪਾਰ ਕਰ ਕੇ ਬਿਹਤਰੀਨ ਨਿਰਦੇਸ਼ਕ ਤੇ ਪਟਕਥਾ ਦਾ ਐਵਾਰਡ ਵੀ ਹਾਸਲ ਕੀਤਾ ਹੈ। ਫ਼ਿਲਮ ਨੂੰ ਸਰਵੋਤਮ ਕੌਮਾਂਤਰੀ ਫ਼ੀਚਰ ਦਾ ਆਸਕਰ ਵੀ ਮਿਲਿਆ ਹੈ। ਬਿਹਤਰੀਨ ਫ਼ਿਲਮ ਦਾ ਖ਼ਿਤਾਬ ਹਾਸਲ ਕਰ ਕੇ ‘ਪੈਰਾਸਾਈਟ’ ਨੇ ਆਸਕਰ…

VIA PUNJAB
ਅੱਗੇ ਪੜ੍ਹੋ

ਭਾਰਤੀ ਮੂਲ ਦੀ ਕਾਮਿਆ ਨੇ 6962 ਮੀਟਰ ਉੱਚੀ ਚੋਟੀ ਤੇ ਫਹਿਰਾਇਆ ਤਿਰੰਗਾ

ਭਾਰਤੀ ਮੂਲ ਦੀ ਕਾਮਿਆ ਨੇ 6962 ਮੀਟਰ ਉੱਚੀ ਚੋਟੀ ਤੇ ਫਹਿਰਾਇਆ ਤਿਰੰਗਾ

ਵਾਸ਼ਿੰਗਟਨ – ਭਾਰਤੀ ਮੂਲ ਦੀ 12 ਸਾਲ ਦੀ ਵਿਦਿਆਰਥਣ ਕਾਮਿਆ ਕਾਰਤੀਕੇਯਨ ਨੇ ਏਸ਼ੀਆ ਦੇ ਬਾਹਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਏਕਾਂਕਾਗੁਆ ਨੂੰ ਫਤਹਿ ਕੀਤਾ ਹੈ| ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਸਭ ਤੋਂ ਨੌਜਵਾਨ ਪਰਬਤਾਰੋਹੀ ਬਣ ਗਈ| ਇਸ ਮਾਊਂਟ ਪਰਬਤ ਤੇ ਪਹੁੰਚ ਕੇ ਉਸ ਨੇ ਤਿਰੰਗਾ ਫਹਿਰਾਇਆ| 7ਵੀਂ ਜਮਾਤ ਦੀ ਵਿਦਿਆਰਥਣ ਨੇ 6962 ਮੀਟਰ ਉੱਚੀ ਇਸ ਚੋਟੀ ਤੇ 1 ਫਰਵਰੀ ਨੂੰ ਫਤਹਿ ਹਾਸਲ ਕੀਤੀ ਸੀ| ਜਿਕਰਯੌਗ ਹੈ ਕਿ ਮਾਊਂਟ ਏਕਾਂਕਾਗੁਆ ਦੱਖਣੀ ਅਮਰੀਕਾ ਦੇ ਅਰਜਨਟੀਨਾ…

VIA PUNJAB
ਅੱਗੇ ਪੜ੍ਹੋ

ਮਗਸੀਪਾ ਅਤੇ ਐੱਨਆਈਐੱਸਜੀ ਦਰਮਿਆਨ ਸਮਝੌਤੇ ‘ਤੇ ਹਸਤਾਖਰ

ਮਗਸੀਪਾ ਅਤੇ ਐੱਨਆਈਐੱਸਜੀ ਦਰਮਿਆਨ ਸਮਝੌਤੇ ‘ਤੇ ਹਸਤਾਖਰ

ਚੰਡੀਗੜ – ਅੱਜ ਇੱਥੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ), ਪੰਜਾਬ ਅਤੇ ਨੈਸ਼ਨਲ ਇੰਸਟੀਚਿਊਟ ਆਫ ਸਮਾਰਟ ਗਵਰਨਮੈਂਟ (ਐੱਨਆਈਐੱਸਜੀ) ਵਿਚਕਾਰ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਸ ਸਮਝੌਤੇ ਨਾਲ ਜਿੱਥੇ ਮਗਸੀਪਾ ਦੀ ਸਿਵਲ ਅਧਿਕਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨ ਦੀ ਸ਼ਕਤੀ ਵਧੇਗੀ, ਉੱਥੇ ਐੱਨਆਈਐੱਸਜੀ ਵਿੱਚ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਲਈ ਈ-ਗਵਰਨੈਂਸ ਸਮਾਧਾਨਾਂ ਦਾ ਲਾਭ ਉਠਾਇਆ ਜਾਵੇਗਾ।ਇਸ ਸਮਝੌਤੇ ਨਾਲ ਕੰਪਿਊਟਰ ਅਤੇ ਇੰਟਰਨੈੱਟ ਆਧਾਰਿਤ ਤਕਨਾਲੋਜੀਆਂ ਦਾ ਉਪਯੋਗ ਕਰਦੇ ਹੋਏ ਸਿਵਲ ਅਧਿਕਾਰੀਆਂ ਅਤੇ ਹੋਰ ਸੰਸਥਾਵਾਂ ਦੇ ਸਿਵਲ ਕਾਰਜਕਾਰੀ ਅਧਿਕਾਰੀਆਂ ਦੀ ਸਿਖਲਾਈ ਵਿੱਚ…

VIA PUNJAB
ਅੱਗੇ ਪੜ੍ਹੋ
1 346 347 348 349 350 1,271