ਚਿਦੰਬਰਮ ਦੀ ਨਿਆਂਇਕ ਹਿਰਾਸਤ 17 ਤਕ ਵਧਾਈ

ਚਿਦੰਬਰਮ ਦੀ ਨਿਆਂਇਕ ਹਿਰਾਸਤ 17 ਤਕ ਵਧਾਈ

ਨਵੀਂ ਦਿੱਲੀ – ਆਈਐੱਨਐਕਸ ਮੀਡੀਆ ਕੇਸ ਵਿੱਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਅੱਜ ਨਿਆਂਇਕ ਹਿਰਾਸਤ ਦੀ ਮਿਆਦ ਮੁੱਕਣ ਮਗਰੋਂ ਦਿੱਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਿਦੰਬਰਮ ਦੀ ਨਿਆਂਇਕ ਹਿਰਾਸਤ 17 ਅਕਤੂਬਰ ਤਕ ਵਧਾ ਦਿੱਤੀ। ਚਿਦੰਬਰਮ ਨੂੰ 21 ਅਗਸਤ ਨੂੰ ਉਨ੍ਹਾਂ ਦੀ ਜੋਰ ਬਾਗ਼ ਵਿਚਲੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਤਾਲਿਬਾਨ ਨੂੰ ਅਮਰੀਕਾ ਨਾਲ ਗੱਲਬਾਤ ਕਰਨ ਲਈ ਕਿਹਾ

ਪਾਕਿਸਤਾਨ ਨੇ ਤਾਲਿਬਾਨ ਨੂੰ ਅਮਰੀਕਾ ਨਾਲ ਗੱਲਬਾਤ ਕਰਨ ਲਈ ਕਿਹਾ

ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿੱਚ ਚੱਲ ਰਹੇ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਤਾਲਿਬਾਨ ਨੂੰ ਮੌਕੇ ਦਾ ਲਾਭ ਉਠਾਉਣ ਅਤੇ ਅਮਰੀਕਾ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਅੱਜ ਇੱਥੇ ਅਤਿਵਾਦੀ ਸਮੂਹ ਦੇ ਪ੍ਰਮੁੱਖ ਨੇਤਾਵਾਂ ਦੀ ਮੁਲਾਕਾਤ ਦੌਰਾਨ ਪਾਕਿਸਤਾਨ ਨੇ ਕਿਹਾ ਕਿ ਯੁੱਧ ਕੋਈ ਹੱਲ ਨਹੀਂ ਹੈ।ਤਾਲਿਬਾਨ ਦੇ ਇੱਕ ਪ੍ਰਮੁੱਖ ਪ੍ਰਤੀਨਿਧੀ ਮੰਡਲ ਨੇ ਕੁਰੈਸ਼ੀ ਨਾਲ ਵੀਰਵਾਰ ਨੂੰ ਇੱਥੇ ਮੁਲਾਕਾਤ ਕੀਤੀ ਸੀ। ਇਹ ਗੱਲਬਾਤ ਅਫਗਾਨ ਸ਼ਾਂਤੀ ਪ੍ਰਕਿਰਿਆ ਨੂੰ ਸ਼ੁਰੂ ਕਰਨ…

VIA PUNJAB
ਅੱਗੇ ਪੜ੍ਹੋ

ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਪੁਰਸ਼ ਫ੍ਰੀਸਟਾਈਲ ਕੋਚ ਕਰੀਮੀ ਬਰਖ਼ਾਸਤ

ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਪੁਰਸ਼ ਫ੍ਰੀਸਟਾਈਲ ਕੋਚ ਕਰੀਮੀ ਬਰਖ਼ਾਸਤ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਕੋਚ ਹੁਸੈਨ ਕਰੀਮੀ ਨੂੰ ਛੇ ਮਹੀਨਿਆਂ ’ਚ ਹੀ ਬਰਖ਼ਾਸਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਰਾਨ ਦਾ ਇਹ ਕੋਚ ਆਪਣੇ ਨਾਲ ਵੀਆਈਪੀ ਸੱਭਿਆਚਾਰ ਲੈ ਕੇ ਆਇਆ ਜਿਸ ਦਾ ਦੇਸ਼ ਵਿੱਚ ਪਾਲਣ ਨਹੀਂ ਕੀਤਾ ਜਾ ਸਕਦਾ। ਕਰੀਮੀ ਦਾ ਸਮਝੌਤਾ ਟੋਕੀਓ ਓਲੰਪਿਕ ਤੱਕ ਸੀ। ਇਰਾਨ ਦੇ ਇਸ ਕੋਚ ਨੂੰ ਉਸ ਦੀ ਬਰਖ਼ਾਸਤਗੀ ਦਾ ਨੋਟਿਸ ਬੁੱਧਵਾਰ ਨੂੰ ਸੌਂਪਾ ਗਿਆ।ਡਬਲਿਊਐੱਫਆਈ ਦੇ ਸਹਾਇਕ ਕੋਚ ਵਿਨੋਦ ਤੋਮਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਵੀਆਈਪੀ ਸੱਭਿਆਚਾਰ ਦਾ…

VIA PUNJAB
ਅੱਗੇ ਪੜ੍ਹੋ

ਆਈਸੀਸੀ ਰੈਂਕਿੰਗ ਕੋਹਲੀ ਤੇ ਬੁਮਰਾਹ ਸਿਖ਼ਰ ’ਤੇ ਕਾਇਮ

ਆਈਸੀਸੀ ਰੈਂਕਿੰਗ ਕੋਹਲੀ ਤੇ ਬੁਮਰਾਹ ਸਿਖ਼ਰ ’ਤੇ ਕਾਇਮ

ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਇਕ ਰੋਜ਼ਾ ਮੈਚਾਂ ਦੇ ਖਿਡਾਰੀਆਂ ਦੀ ਰੈਂਕਿੰਗ ਵਿੱਚ ਸਿਖ਼ਰ ਉੱਤੇ ਕਾਇਮ ਹਨ। ਇਕ ਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਪਹਿਲੇ ਤੇ ਦੂਜੇ ਸਥਾਨ ’ਤੇ ਹਨ ਜਦੋਂਕਿ ਬੁਮਰਾਹ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਸਿਖ਼ਰ ’ਤੇ ਕਾਇਮ ਹਨ। ਪਾਕਿਸਤਾਨ ਦਾ ਮੁਹੰਮਦ ਆਮਿਰ ਛੇ ਸਥਾਨਾਂ ਦੀ ਛਾਲ ਮਾਰ ਕੇ ਕਰੀਅਰ ਦੀ ਸਭ ਤੋਂ ਵਧੀਆ ਸੱਤਵੀਂ ਰੈਂਕਿੰਗ ’ਤੇ ਹੈ। ਟੀਮ ਰੈਂਕਿੰਗ ’ਚ ਪਾਕਿਸਤਾਨ ਛੇਵੇਂ ਤੇ…

VIA PUNJAB
ਅੱਗੇ ਪੜ੍ਹੋ

ਸੂਬਿਆਂ ਨੂੰ ਕੇਂਦਰ ਦੀ ਘਟਦੀ ਇਮਦਾਦ ਡੂੰਘੀ ਚਿੰਤਾ ਦਾ ਵਿਸ਼ਾ ਕੈਪਟਨ ਅਮਰਿੰਦਰ ਸਿੰਘ

ਸੂਬਿਆਂ ਨੂੰ ਕੇਂਦਰ ਦੀ ਘਟਦੀ ਇਮਦਾਦ ਡੂੰਘੀ ਚਿੰਤਾ ਦਾ ਵਿਸ਼ਾ ਕੈਪਟਨ ਅਮਰਿੰਦਰ ਸਿੰਘ

ਸੂਬਿਆਂ ਲਈ ਹੋਰ ਵਸੀਲੇ ਅਤੇ ਜੀ.ਐਸ.ਟੀ. ਦੇ ਮਸਲੇ ਛੇਤੀ ਹੱਲ ਕਰਨ ਦੀ ਮੰਗ ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਿਆਂ ਲਈ ਹੋਰ ਵਸੀਲਿਆਂ ਦੀ ਮੰਗ ਕੀਤੀ ਤਾਂ ਜੋ ਇਨਾਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਚੰਗੇਰੇ ਢੰਗ ਨਾਲ ਅਮਲ ਵਿੱਚ ਲਿਆਂਦਾ ਜਾ ਸਕੇ। ਇਸ ਦੇ ਨਾਲ ਹੀ ਉਨਾਂ ਨੇ ਕੇਂਦਰ ਸਰਕਾਰ ਨੂੰ ਜੀ.ਐਸ.ਟੀ. ਨਾਲ ਸਬੰਧਤ ਮਸਲੇ ਛੇਤੀ ਤੋਂ ਛੇਤੀ ਹੱਲ ਕਰਨ ਦੀ ਅਪੀਲ ਕੀਤੀ ਤਾਂ ਕਿ ਸੂਬੇ ਇਹ ਨਿਸ਼ਚਿਤ ਕਰ…

VIA PUNJAB
ਅੱਗੇ ਪੜ੍ਹੋ

ਸੁਖਜਿੰਦਰ ਸਿੰਘ ਰੰਧਾਵਾ ਨੇ ਗੁਜਰਾਤ ਦੇ ਬਾਇਓ ਸੀ.ਐਨ.ਜੀ. ਬੌਟਲਿੰਗ ਅਤੇ ਫਰਟੀਲਾਈਜ਼ਰ ਪਲਾਂਟ ਦਾ ਕੀਤਾ ਦੌਰਾ

ਸੁਖਜਿੰਦਰ ਸਿੰਘ ਰੰਧਾਵਾ ਨੇ ਗੁਜਰਾਤ ਦੇ ਬਾਇਓ ਸੀ.ਐਨ.ਜੀ. ਬੌਟਲਿੰਗ ਅਤੇ ਫਰਟੀਲਾਈਜ਼ਰ ਪਲਾਂਟ ਦਾ ਕੀਤਾ ਦੌਰਾ

ਸਹਿਕਾਰਤਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਬਟਾਲਾ ਵਿਖੇ ਬਿਲਕੁਲ ਅਜਿਹਾ ਪਲਾਂਟ ਸਥਾਪਤ ਕਰਨ ਦੇ ਦਿੱਤੇ ਨਿਰਦੇਸ਼ ਚੰਡੀਗੜ – ਸੂਬੇ ਦੀਆਂ ਖੰਡਾਂ ਮਿੱਲਾਂ ਦੀ ਆਰਥਿਕ ਦਸ਼ਾ ਸੁਧਾਰਨ ਅਤੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਦੇ ਮੱਦੇਨਜ਼ਰ, ਸਹਿਕਾਰਤਾ ਅਤੇ ਜੇਲਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਕਲਪਨਾ ਮਿੱਤਲ ਬਰੁਆ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਅਤੇ ਸ਼ੂਗਰਫੈੱਡ ਦੇ ਵਧੀਕ ਮੁੱਖ ਇੰਜੀਨੀਅਰ ਸ੍ਰੀ ਕਮਲਜੀਤ ਸਿੰਘ ਸਮੇਤ ਗੁਜਰਾਤ ਦੇ ਅਹਿਮਦਾਬਾਦ ਸਥਿਤ ਆਰਟ ਬਾਇਓ…

VIA PUNJAB
ਅੱਗੇ ਪੜ੍ਹੋ

ਅੰਮਿ੍ਰਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕਰਵਾਈ ਜਾਣ ਵਾਲੀ ਸਾਇਕਲ ਰੈਲੀ ਦੇ ਰੂਟ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪ੍ਰਵਾਨਗੀ

ਅੰਮਿ੍ਰਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕਰਵਾਈ ਜਾਣ ਵਾਲੀ ਸਾਇਕਲ ਰੈਲੀ ਦੇ ਰੂਟ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪ੍ਰਵਾਨਗੀ

64.9 ਕਿਲੋਮੀਟਰ ਸਾਇਕਲ ਰੈਲੀ ’ਚ 550 ਖਿਡਾਰੀਆਂ ਲੈਣਗੇ ਹਿੱਸਾ ਚੰਡੀਗੜ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਖੇਡ ਵਿਭਾਗ ਵੱਲੋਂ ਜਾਰੀ ਕੀਤੇ ਕੈਲੰਡਰ ਅਨੁਸਾਰ ਮਹਾਨ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਕਰਵਾਈ ਜਾਣ ਵਾਲੀ ਸਾਈਕਲ ਰੈਲੀ ਦੇ ਰੂਟ ਪਲਾਨ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਗਈ। 3 ਨਵੰਬਰ ਨੂੰ ਅੰਮਿ੍ਰਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕਰਵਾਈ ਜਾਣ ਵਾਲੀ ਇਸ ਰੈਲੀ ਦੇ ਰੂਟ ਨੂੰ ਪ੍ਰਵਾਨਗੀ…

VIA PUNJAB
ਅੱਗੇ ਪੜ੍ਹੋ

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੈਬਨਿਟ ਸਬ ਕਮੇਟੀ ਜਲਦ ਚੁੱਕੇਗੀ ਕੋਈ ਠੋਸ ਕਦਮ: ਬ੍ਰਹਮ ਮਹਿੰਦਰਾ

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੈਬਨਿਟ ਸਬ ਕਮੇਟੀ ਜਲਦ ਚੁੱਕੇਗੀ ਕੋਈ ਠੋਸ ਕਦਮ: ਬ੍ਰਹਮ ਮਹਿੰਦਰਾ

ਸਥਾਨਕ ਸਰਕਾਰਾਂ ਮੰਤਰੀ ਨੇ ਸਾਰੀਆਂ ਮਿਊਂਸਿਪਲ ਕਾਰਪੋਰੇਸ਼ਨ, ਕਮੇਟੀਆਂ ਅਤੇ ਨਗਰ ਪੰਚਾਇਤਾਂ ਤੋਂ ਅਵਾਰਾ ਪਸ਼ੂਆਂ ਸਬੰਧੀ ਮੰਗਿਆ ਡਾਟਾ ਚੰਡੀਗੜ – ਪੰਜਾਬ ਸਰਕਾਰ ਵਿੱਚ ਬੀਤੇ ਕੁਝ ਸਮੇਂ ਤੋਂ ਲੋਕਾਂ ਦੀ ਜਾਨ ਮਾਲ ਦਾ ਖੋਅ ਬਣੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਛੇਤੀ ਹੀ ਇਕ ਵਿਆਪਕ ਨੀਤੀ ਘੜਨ ਜਾ ਰਹੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸਾਰੀਆਂ ਸ਼ਹਿਰੀ ਸਥਾਨਿਕ ਇਕਾਈਆਂ ਨੂੰ ਆਪੋ-ਆਪਣੇ ਖੇਤਰ ਨਾਲ ਸਬੰਧਤ ਅਵਾਰਾ ਪਸ਼ੂਆਂ ਦੀ ਜਾਣਕਾਰੀ ਇਕੱਤਰ ਕਰਨ ਲਈ…

VIA PUNJAB
ਅੱਗੇ ਪੜ੍ਹੋ

ਮਹਾਰ ਰੈਜੀਮੈਂਟ ਨੇ 78ਵਾਂ ਸਥਾਪਨਾ ਦਿਵਸ ਮਨਾਇਆ

ਮਹਾਰ ਰੈਜੀਮੈਂਟ ਨੇ 78ਵਾਂ ਸਥਾਪਨਾ ਦਿਵਸ ਮਨਾਇਆ

ਚੰਡੀਗੜ – ਮਹਾਰ ਰੈਜ਼ੀਮੈਂਟ ਦੇ ਚੰਡੀਗੜ, ਮੋਹਾਲੀ ਅਤੇ ਪੰਚਕੂਲਾ ਚੈਪਟਰ ਦੇ ਸਾਬਕਾ ਫੌਜੀ ਅਫ਼ਸਰਾਂ ਨੇ ਇੱਥੇ ਡਿਫੈਂਸ ਸਰਵਿਸਿਜ਼ ਆਫ਼ੀਸਰਜ਼ ਇੰਸਟੀਚਿਊਟ ਵਿਖੇ ਰੈਜੀਮੈਂਟ ਦਾ 78ਵਾਂ ਸਥਾਪਨਾ ਦਿਵਸ ਮਨਾਇਆ।ਸਭ ਤੋਂ ਸੀਨੀਅਰ ਸਾਬਕਾ ਫੌਜੀ ਅਫ਼ਸਰ 93 ਸਾਲਾ ਲੈਫਟੀਨੈਂਟ ਕਰਨਲ ਕੇ.ਐਸ.ਮਾਂਗਟ ਨੇ ਵੀ ਸਮਾਗਮ ਵਿੱਚ ਸ਼ਿਰਕਤ ਕਰਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਮਹਾਰ ਰੈਜੀਮੈਂਟ ਨੇ ਚੰਡੀਗੜ ਵਿੱਚ ਦੂਜੀ ਵਾਰ ਸਥਾਪਨਾ ਦਿਵਸ ਮਨਾਇਆ ਹੈ। ਰੈਜ਼ੀਮੈਂਟ ਨੇ ਨਵੰਬਰ, 2017 ਵਿੱਚ ਸਗੌਰ (ਮੱਧ ਪ੍ਰਦੇਸ਼) ਵਿਖੇ ਰੈਜੀਮੈਂਟ ਦੀ ਪਲੈਟਿਨਮ ਜੁਬਲੀ ਮਨਾਈ ਸੀ…

VIA PUNJAB
ਅੱਗੇ ਪੜ੍ਹੋ

ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਅਤੇ ਉਪ ਚੇਅਰਮੈਨ ਦੀ ਹੋਈ ਤਾਜ਼ਪੋਸ਼ੀ

ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਅਤੇ ਉਪ ਚੇਅਰਮੈਨ ਦੀ ਹੋਈ ਤਾਜ਼ਪੋਸ਼ੀ

ਮੋਰਿੰਡਾ – ਬਲਾਕ ਸੰਮਤੀ ਦਫਤਰ ਮੋਰਿੰਡਾ ਵਿਖੇ ਸੰਮਤੀ ਦੀ ਚੇਅਰਪਰਸ਼ਨ ਬਲਜੀਤ ਕੌਰ ਸਮਾਣਾ ਅਤੇ ਉਪ ਚੇਅਰਮੈਨ ਜਗਜੀਤ ਸਿੰਘ ਲੁਠੇੜੀ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਮਤੀ ਮੈਬਰਾਂ ਦੀ ਹਾਜ਼ਰੀ ‘ਚ ਅਪਣੇ ਅਹੁਦੇ ਸੰਭਾਲੇ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਵੇਂ ਅਹੁਦੇਦਾਰਾਂ ਨੂੰ ਮਬਾਰਕਬਾਦ ਦਿੰਦਿਆਂ ਕਿਹਾ ਕਿ ਜਨਤਾ ਦੇ ਚੁਣੇ ਹੋਏ ਹਰ ਨੁੰਮਾਇਦੇ ਦਾ ਇਹ ਨੈਤਿਕ ਫ਼ਰਜ ਹੈ ਕਿ ਉਹ ਜਨਤਾ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਗੇ ਹੋ ਕੇ ਯਤਨ ਕਰੇ। ਉਨ੍ਹਾਂ ਕਿਹਾ ਕਿ ਉਹ…

VIA PUNJAB
ਅੱਗੇ ਪੜ੍ਹੋ
1 552 553 554 555 556 1,271