ਪਾਕਿ ਨੇ ਬੈਲਿਸਟਿਕ ਮਿਜ਼ਾਈਲ ‘ਗਜ਼ਨਵੀ’ ਦਾ ਕੀਤਾ ਪਰੀਖਣ

ਪਾਕਿ ਨੇ ਬੈਲਿਸਟਿਕ ਮਿਜ਼ਾਈਲ ‘ਗਜ਼ਨਵੀ’ ਦਾ ਕੀਤਾ ਪਰੀਖਣ

ਇਸਲਾਮਾਬਾਦ – ਪਾਕਿਸਤਾਨ ਨੇ ਵੀਰਵਾਰ ਨੂੰ ਬੈਲਿਸਟਿਕ ਮਿਜ਼ਾਈਲ ‘ਗਜ਼ਨਵੀ’ ਦਾ ਸਫਲਤਾਪੂਰਵਕ ਪਰੀਖਣ ਕੀਤਾ। ਸਤਹਿ ਤੋਂ ਸਤਹਿ ਤੱਕ 290 ਤੋਂ 320 ਕਿਲੋਮੀਟਰ ਤੱਕ ਮਾਰ ਕਰਨ ਵਿੱਚ ਸਮਰੱਥ ਗਜ਼ਨਵੀ ਮਿਜ਼ਾਈਲ 700 ਕਿਲੋਗ੍ਰਾਮ ਵਿਸਫੋਟਕ ਲਿਜਾਣ ਵਿੱਚ ਸਮਰੱਥ ਹੈ। ਇਸ ਪਰੀਖਣ ਲਈ ਪਾਕਿਸਤਾਨ ਨੇ ਆਪਣਾ ਕਰਾਚੀ ਏਅਰਸਪੇਸ ਬੰਦ ਕਰ ਦਿੱਤਾ ਸੀ। ਪਾਕਿਸਤਾਨ ਦਾ ਗਜ਼ਨਵੀ ਮਿਜ਼ਾਈਲ ਦਾ ਪਰੀਖਣ ਕਰਨਾ ਦੁਨੀਆ ਨੂੰ ਤਣਾਅ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ।

VIA PUNJAB
ਅੱਗੇ ਪੜ੍ਹੋ

ਕਸ਼ਮੀਰ ਮਾਮਲੇ ਵਿੱਚ ਦਖਲ ਨਾ ਦੇਵੇ ਪਾਕਿਸਤਾਨ: ਰਾਜਨਾਥ

ਕਸ਼ਮੀਰ ਮਾਮਲੇ ਵਿੱਚ ਦਖਲ ਨਾ ਦੇਵੇ ਪਾਕਿਸਤਾਨ: ਰਾਜਨਾਥ

ਲੇਹਜ਼ – ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੱਦਾਖ ਪਹੁੰਚੇ। ਅੱਜ ਇੱਥੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਸ਼ਮੀਰ ਮਾਮਲੇ ’ਤੇ ਪਾਕਿ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ਪਾਕਿਸਤਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਸ਼ਮੀਰ ਕਦੋਂ ਪਾਕਿਸਤਾਨ ਦਾ ਸੀ, ਜਿਸ ਦੇ ਲਈ ਪਾਕਿਸਤਾਨ ਰੋਂਦਾ ਰਹਿੰਦਾ ਹੈ। ਪਾਕਿਸਤਾਨ ਬਣ ਗਿਆ ਤਾਂ ਅਸੀਂ ਤੁਹਾਡੇ ਵਜੂਦ ਦਾ ਸਨਮਾਣ ਕਰਦੇ ਹਾਂ ਪਰ ਕਸ਼ਮੀਰ ਮਾਮਲੇ ਵਿੱਚ ਪਾਕਿਸਤਾਨ ਦਾ ਕੋਈ ਸਥਾਨ ਨਹੀਂ ਹੈ। ਕਸ਼ਮੀਰ ਹਮੇਸ਼ਾ ਭਾਰਤ ਦਾ ਹਿੱਸਾ ਸੀ।ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ਚੋਂ ਧਾਰਾ 370…

VIA PUNJAB
ਅੱਗੇ ਪੜ੍ਹੋ

ਤੇਲੰਗਾਨਾ ਐਕਸਪ੍ਰੈਸ ਵਿੱਚ ਅੱਗ ਲੱਗਣ ਕਾਰਨ ਇਸ ਰੂਟ ਦੀਆਂ ਕਈ ਟਰੇਨਾਂ ਪ੍ਰਭਾਵਿਤ

ਤੇਲੰਗਾਨਾ ਐਕਸਪ੍ਰੈਸ ਵਿੱਚ ਅੱਗ ਲੱਗਣ ਕਾਰਨ ਇਸ ਰੂਟ ਦੀਆਂ ਕਈ ਟਰੇਨਾਂ ਪ੍ਰਭਾਵਿਤ

ਨਵੀਂ ਦਿੱਲੀ – ਹਰਿਆਣਾ ਦੇ ਅਸੋਟੀ-ਵੱਲਭਗੜ੍ਹ ਦੇ ਨੇੜੇ ਤੇਲੰਗਾਨਾ ਐਕਸਪ੍ਰੈਸ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ ਵਿੱਚ ਸਾਰੇ ਯਾਤਰੀ ਸੁਰੱਖਿਅਤ ਹਨ। ਉੱਤਰੀ ਰੇਲਵੇ ਦੇ ਸੀ ਪੀ ਆਰ ਨੇ ਦੱਸਿਆ ਕਿ ਅੱਗ ਲੱਗਣ ਦੀ ਵਜ੍ਹਾ ਕਰ ਕੇ ਰੇਲ ਰੂਟ ਪ੍ਰਭਾਵਿਤ ਹੋਇਆ ਹੈ। ਮੌਕੇ ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਹਨ।ਜਿਕਰਯੋਗ ਹੈ ਕਿ ਹੈਦਰਾਬਾਦ ਤੋਂ ਦਿੱਲੀ ਆ ਰਹੀ ਤੇਲੰਗਾਨਾ ਐਕਸਪ੍ਰੈਸ ਵਿੱਚ ਸਵੇਰੇ ਕਰੀਬ 7 ਵਜੇ ਅੱਗ ਲੱਗ ਗਈ। ਇਸ ਦੇ…

VIA PUNJAB
ਅੱਗੇ ਪੜ੍ਹੋ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਤਕਨੀਕੀ ਮਾਹਿਰਾਂ ਦੀ ਬੈਠਕ ਅੱਜ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਤਕਨੀਕੀ ਮਾਹਿਰਾਂ ਦੀ ਬੈਠਕ ਅੱਜ

ਇਸਲਾਮਾਬਾਦ – ਪਾਕਿਸਤਾਨ ’ਚ ਕਰਤਾਰਪੁਰ ਲਾਂਘੇ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਪਾਕਿਸਤਾਨ ਵੱਲੋਂ ਵੀਰਵਾਰ ਨੂੰ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਸਬੰਧੀ 30 ਅਗਸਤ ਨੂੰ ਜ਼ੀਰੋ ਲਾਈਨ ’ਤੇ ਤਕਨੀਕੀ ਮੀਟਿੰਗ ਕਰੇਗਾ। ਇਸ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਦਿੱਤੀ ਗਈ ਹੈ। ਇਹ ਪ੍ਰਾਜੈਕਟ ਪਾਕਿਸਤਾਨ ਦੇ ਕਰਤਾਰਪੁਰ ’ਚ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ’ਚ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ ਤੇ ਇਸ ਦੌਰਾਨ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਲਈ ਸਿਰਫ ਇੱਕ ਪਰਮਿਟ…

VIA PUNJAB
ਅੱਗੇ ਪੜ੍ਹੋ

ਭਰਾਵਾਂ ਨੇ ਮਿਲ ਕੇ ਕੀਤਾ ਨੌਜਵਾਨ ਦਾ ਕਤਲ

ਭਰਾਵਾਂ ਨੇ ਮਿਲ ਕੇ ਕੀਤਾ ਨੌਜਵਾਨ ਦਾ ਕਤਲ

ਭਵਾਨੀਗੜ੍ਹ – ਸਬ ਡਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਹਰਕਿ੍ਰਸ਼ਨਪੁਰਾ ਵਿਚ ਬੀਤੀ ਦੇਰ ਰਾਤ ਤੇਜਧਾਰ ਹਥਿਆਰ ਨਾਲ ਇਕ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਪੁੱਤਰ ਕਿ੍ਰਸਨ ਸਿੰਘ ਵਾਸੀ ਹਰਕਿ੍ਰਸ਼ਨਪੁਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦੇ ਗੁਆਂਢ ਵਿਚ ਰਹਿੰਦੇ ਦੋ ਭਰਾਵਾਂ ਹਰਜਿੰਦਰ ਸਿੰਘ ਤੇ ਸੋਮਜੀਤ ਸਿੰਘ ਨੇ ਬੁੱਧਵਾਰ ਦੇਰ ਰਾਤ ਉਸ ਦੇ ਭਰਾ ਅਰਸ਼ਦੀਪ ਸਿੰਘ (20) ਨੂੰ ਘਰੋਂ ਬੁਲਾ ਕੇ ਉਸ ਦੀ ਛਾਤੀ ‘ਚ…

VIA PUNJAB
ਅੱਗੇ ਪੜ੍ਹੋ

ਇਨੋਵਾ-ਟਰੈਕਟਰ ਟਰਾਲੀ ਸੜਕ ਹਾਦਸੇ ’ਚ ਮਹਿਲਾ ਦੀ ਮੌਤ

ਇਨੋਵਾ-ਟਰੈਕਟਰ ਟਰਾਲੀ ਸੜਕ ਹਾਦਸੇ ’ਚ ਮਹਿਲਾ ਦੀ ਮੌਤ

ਕਲਾਨੌਰ – ਅੱਜ ਸਵੇਰ ਭਿਖਾਰੀਵਾਲ ਦੇ ਨਜ਼ਦੀਕ ਇਨੋਵਾ ਗੱਡੀ ਅਤੇ ਟਰੈਕਟਰ ਟਰਾਲੀ ਦਰਮਿਆਨ ਹੋਏ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਅਤੇ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਰਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ ਵਾਸੀ ਨੜਾਂਵਾਲੀ ਆਪਣੀ ਮਾਤਾ ਚੰਪਾ ਰਾਣੀ ਅਤੇ ਇੱਕ ਹੋਰ ਵਿਅਕਤੀ ਸੁਖਵਿੰਦਰ ਸਿੰਘ ਸਮੇਤ ਅੱਜ ਸਵੇਰੇ ਤੜਕਸਾਰ ਕਰੀਬ 4:00 ਵਜੇ ਇਨੋਵਾ ਗੱਡੀ ਤੇ ਸਵਾਰ ਹੋ ਕੇ ਗੁਰਦਾਸਪੁਰ ਸਾਈਡ ਵੱਲ ਜਾ ਰਹੇ ਸਨ ਕਿ ਜਦੋਂ ਉਹ ਭਿਖਾਰੀਵਾਲ…

VIA PUNJAB
ਅੱਗੇ ਪੜ੍ਹੋ

ਸਿਹਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਪੈਸ਼ਲਿਸਟ ਡਾਕਟਰਾਂ ਸਮੇਤ 3 ਮੈਡੀਕਲ ਰਾਹਤ ਵੈਨਾਂ ਨੂੰ ਰਵਾਨਾ ਕੀਤਾ

ਸਿਹਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਪੈਸ਼ਲਿਸਟ ਡਾਕਟਰਾਂ ਸਮੇਤ 3 ਮੈਡੀਕਲ ਰਾਹਤ ਵੈਨਾਂ ਨੂੰ ਰਵਾਨਾ ਕੀਤਾ

ਚੰਡੀਗੜ੍ਹ – ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਸਿਵਲ ਹਸਪਤਾਲ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 2 ਮੈਡੀਕਲ ਰਾਹਤ ਵੈਨਾਂ ਨੂੰ ਰਵਾਨਾ ਕੀਤਾ। ਇਹਨਾਂ ਵੈਨਾਂ ਵਿੱਚ ਮੈਡੀਕਲ ਸਪੈਸ਼ਲਿਸਟ, ਚਮੜੀ ਰੋਗਾਂ ਦੇ ਮਾਹਿਰ ਅਤੇ ਗਾਇਨੀ ਦੇ ਮੈਡੀਕਲ ਅਫਸਰਾਂ ਤੋਂ ਇਲਾਵਾ ਪੈਰਾ-ਮੈਡੀਕਲ ਸਟਾਫ ਦੀਆਂ ਟੀਮਾਂ ਵੀ ਭੇਜੀਆਂ ਗਈਆਂ ਹਨ।ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਮੈਡੀਕਲ ਰਾਹਤ ਵੈਨਾਂ ਰੋਪੜ, ਜਲੰਧਰ ਤੇ ਕਪੂਰਥਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੀੜਤ ਮਰੀਜ਼ਾਂ…

VIA PUNJAB
ਅੱਗੇ ਪੜ੍ਹੋ

ਭਰਵਾਈ-ਬੀਕਾਨੇਰ ਨਹਿਰ ਦਾ ਪਾੜ ਪੂਰਨ ਦਾ ਕੰਮ ਮੁਕੰਮਲ

ਭਰਵਾਈ-ਬੀਕਾਨੇਰ ਨਹਿਰ ਦਾ ਪਾੜ ਪੂਰਨ ਦਾ ਕੰਮ ਮੁਕੰਮਲ

ਚੰਡੀਗੜ੍ਹ – ਜ਼ਿਲ੍ਹਾ ਪ੍ਰਸ਼ਾਸਨ ਫਿਰੋਜਪੁਰ ਵੱਲੋਂ ਵੱਡੇ ਨੁਕਸਾਨ ਤੋਂ ਬਚਾਅ ਕਰਦਿਆਂ ਸਮੇਂ ਸਿਰ ਕੀਤੀ ਜਾਣ ਵਾਲੀ ਕਾਰਵਾਈ ਨਾਲ ਭਰਵਾਈ-ਬੀਕਾਨੇਰ ਨਹਿਰ ਦਾ ਪਾੜ ਪੂਰਨ ਦਾ ਕੰਮ ਮੁਕੰਮਲ ਦਿੱਤਾ ਗਿਆ, ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।ਵੀਰਵਾਰ ਸਵੇਰੇ ਪਿੰਡ ਲੂਥਰ ਨੇੜੇ ਭਰਵਾਈ-ਬੀਕਾਨੇਰ ਨਹਿਰ ਵਿੱਚ 20 ਫੁੱਟ ਚੌੜਾ ਪਾੜ ਪੈਣ ਦੀ ਸੂਚਨਾ ਮਿਲੀ ਸੀ। ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਸੁਪਰਡੰਟ ਪੁਲਿਸ ਮੌਕੇ ’ਤੇ ਪਹੁੰਚ ਗਏ। ਪਾੜ ਪੂਰਨ ਦਾ ਕੰਮ ਸਵੇਰੇ ਸਾਢੇ ਸੱਤ ਵਜੇ ਸ਼ੁਰੂ ਕੀਤਾ ਗਿਆ…

VIA PUNJAB
ਅੱਗੇ ਪੜ੍ਹੋ

ਅੰਤਰਰਾਸ਼ਟਰੀ ਨਗਰ ਕੀਰਤਨ ਡਨਲਪ ਕਲਕੱਤਾ ਤੋਂ ਅਗਲੇ ਪੜਾਅ ਲਈ ਰਵਾਨਾ

ਅੰਤਰਰਾਸ਼ਟਰੀ ਨਗਰ ਕੀਰਤਨ ਡਨਲਪ ਕਲਕੱਤਾ ਤੋਂ ਅਗਲੇ ਪੜਾਅ ਲਈ ਰਵਾਨਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਡਨਲਪ ਕਲਕੱਤਾ ਤੋਂ ਅੱਗੇ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ ਬੀਤੀ ਰਾਤ ਨਗਰ ਕੀਰਤਨ ਦੁਰਗਾਪੁਰ ਤੋਂ ਇਥੇ ਪੁੱਜਾ। ਗੁਰਦੁਆਰਾ ਸਾਹਿਬ ਡਨਲਪ ਵਿਖੇ ਨਗਰ ਕੀਰਤਨ ਦੇ ਪੁੱਜਣ ’ਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ, ਜਦਕਿ ਇਥੋਂ ਰਵਾਨਗੀ ਸਮੇਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।…

VIA PUNJAB
ਅੱਗੇ ਪੜ੍ਹੋ

ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਦੀ ਮੱਦਦ ਲਈ ਵਚਨਬੱਧ-ਭਾਈ ਲੌਂਗੋਵਾਲ

ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਦੀ ਮੱਦਦ ਲਈ ਵਚਨਬੱਧ-ਭਾਈ ਲੌਂਗੋਵਾਲ

ਪ੍ਰਭਾਵਿਤਾਂ ਦੀਆਂ ਮੌਜੂਦਾ ਲੋੜਾਂ ਜਾਣਨ ਲਈ ਸਬ-ਕਮੇਟੀ ਗਠਿਤ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਦੀ ਮੱਦਦ ਲਈ ਨਿਰੰਤਰ ਕਾਰਜ ਕਰ ਰਹੀ ਹੈ ਅਤੇ ਪ੍ਰਭਾਵਿਤਾਂ ਦੀਆਂ ਮੌਜੂਦਾ ਲੋੜਾਂ ਜਾਣਨ ਲਈ ਵੀ ਇਕ ਸਬ-ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪਹੁੰਚੇ ਭਾਈ ਲੌਂਗੋਵਾਲ ਨੇ ਆਖਿਆ ਕਿ ਪੰਜਾਬ ਅੰਦਰ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਲੰਗਰ ਵਿਵਸਥਾ…

VIA PUNJAB
ਅੱਗੇ ਪੜ੍ਹੋ
1 612 613 614 615 616 1,271