ਸਿਕਲੀਗਰਾਂ ਸਿੱਖਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਵਚਨਬੱਧ

ਸਿਕਲੀਗਰਾਂ ਸਿੱਖਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਵਚਨਬੱਧ

ਮਹਾਰਾਸ਼ਟਰ ਦੇ ਪਿੰਡ ਬਲਸਾ ਵਿਖੇ ਸਿਕਲੀਗਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਸ਼ਟਰ ਦੇ ਜ਼ਿਲ੍ਹਾ ਪਰਭਾਣੀ ਦੇ ਪਿੰਡ ਬਲਸਾ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਸਿਕਲੀਗਰ ਸਿੱਖਾਂ ਦੇ ਘਰ ਢਾਹੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਨੁਕਸਾਨ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ…

VIA PUNJAB
ਅੱਗੇ ਪੜ੍ਹੋ

ਪੰਜਵੇਂ ‘ਕੌਣ ਬਣੇਗਾ ਦਸਮੇਸ਼ ਪਿਤਾ ਦਾ ਲਾਡਲਾ’ ਜੋਨਲ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ: ਭਾਈ ਚਾਵਲਾ

  ਭਲ੍ਹਕੇ ਦਿੱਲੀ ਤੇ ਪੰਜਾਬ ‘ਚ ਹੋਣ ਵਾਲੇ ਜੋਨਲ ਮੁਕਾਬਲਿਆਂ ‘ਚ 70 ਟੀਮਾਂ ਲੈਣਗੀਆਂ ਹਿੱਸਾ ਤਲਵਿੰਦਰ ਸਿੰਘ ਬੁੱਟਰ/ਵਾਇਆ ਪੰਜਾਬ ਬਿਊਰੋ ਲੁਧਿਆਣਾ, 3 ਦਸੰਬਰ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਵਲੋਂ ਭਲ੍ਹਕੇ ਕਰਵਾਏ ਜਾ ਰਹੇ ਪੰਜਵੇਂ ‘ਕੌਣ ਬਣੇਗਾ ਦਸਮੇਸ਼ ਪਿਤਾ ਦਾ ਲਾਡਲਾ’ ਜੋਨਲ ਮੁਕਾਬਲਿਆਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਦੇ ਚੇਅਰਮੈਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਨਵੀਂ ਸਿੱਖ ਪੀੜ੍ਹੀ ਨੂੰ ਗੁਰਬਾਣੀ, ਗੁਰ-ਇਤਿਹਾਸ, ਗੁਰਮਤਿ ਸੰਸਕਾਰਾਂ ਅਤੇ ਸਿੱਖ…

VIA PUNJAB
ਅੱਗੇ ਪੜ੍ਹੋ

ਪ੍ਰੋ ਕਬੱਡੀ ਲੀਗ : ਯੂ ਮੁੰਬਾ ਦੀ ਗੁਜਰਾਤ ਤੇ ਪਹਿਲੀ ਜਿੱਤ

ਪ੍ਰੋ ਕਬੱਡੀ ਲੀਗ : ਯੂ ਮੁੰਬਾ ਦੀ ਗੁਜਰਾਤ ਤੇ ਪਹਿਲੀ ਜਿੱਤ

ਨਵੀਂ ਦਿੱਲੀ – ਸ਼ਾਨਦਾਰ ਡਿਫੇਂਸ ਦੇ ਦਮ ‘ਤੇ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ ‘ਚ ਐਤਵਾਰ ਨੂੰ ਇੱਥੇ ਗੁਜਰਾਤ ਫਾਰਚਿਊਨ ਜਾਇੰਟਸ ਨੂੰ 36-26 ਨਾਲ ਹਰਾਇਆ। ਪ੍ਰੋ ਕਬੱਡੀ ਲੀਗ ਦੇ ਇਤਿਹਾਸ ‘ਚ ਯੂ. ਮੁੰਬਾ ਦੀ ਗੁਜਰਾਤ ਫਾਰਚਿਊਨ ਜਾਇੰਟਸ ‘ਤੇ ਪਹਿਲੀ ਜਿੱਤ ਹੈ। ਯੂ ਮੁੰਬਾ ਨੇ ਇਸ ਮੈਚ ‘ਚ 16 ਟੈਕਲ ਅੰਕ ਹਾਸਲ ਕੀਤੇ ਜੋ ਕੀ ਰੇਡਰਸ ਦੇ ਅੰਕ ਤੋਂ ਜ਼ਿਆਦਾ ਸੀ।ਟੀਮ ਦੇ ਲਈ ਧਰਮਰਾਜ ਚੇਰਲਾਥਨ ਨੇ 6 ਤੇ ਰੋਹਿਤ ਰਾਣਾ ਨੇ…

VIA PUNJAB
ਅੱਗੇ ਪੜ੍ਹੋ

ਵਿਸ਼ਵਨਾਥਨ ਆਨੰਦ ਵਿਸ਼ਵ ਸ਼ਤਰੰਜ ਰੈਂਕਿੰਗ ਚ 8ਵੇਂ ਸਥਾਨ ਤੇ

ਵਿਸ਼ਵਨਾਥਨ ਆਨੰਦ ਵਿਸ਼ਵ ਸ਼ਤਰੰਜ ਰੈਂਕਿੰਗ ਚ 8ਵੇਂ ਸਥਾਨ ਤੇ

ਨਵੀਂ ਦਿੱਲੀ – ਵਿਸ਼ਵ ਸ਼ਤਰੰਜ ਸੰਘ ਵਲੋਂ ਜਾਰੀ ਕਲਾਸੀਕਲ ਵਿਸ਼ਵ ਸ਼ਤਰੰਜ ਰੈਂਕਿੰਗ ‘ਚ ਮੌਜੂਦਾ ਵਿਸ਼ਵ ਸ਼ਤਰੰਜ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਕਲਾਸੀਕਲ, ਰੈਪਿਡ ਅਤੇ ਬਲਿਟਜ਼ ਖੇਡ ਦੇ ਸਾਰੇ ਫਾਰਮੈੱਟਸ ਵਿਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਅਮਰੀਕਾ ਦਾ ਫੇਬੀਆਨੋ ਕਾਰੂਆਨਾ 2832 ਅੰਕਾਂ ਨਾਲ ਦੂਸਰੇ ਸਥਾਨ ‘ਤੇ ਬਰਕਰਾਰ ਹੈ। ਤੀਸਰੇ ਸਥਾਨ ‘ਤੇ 2817 ਅੰਕਾਂ ਨਾਲ ਅਜ਼ਰਬੇਜਾਨ ਦਾ ਮਮੇਘਾਰੋਵ, 2813 ਅੰਕਾਂ ਨਾਲ ਚੀਨ ਦਾ ਡੀਂਗ ਲੀਰੇਂਨ ਚੌਥੇ, 2783 ਅੰਕਾਂ ਨਾਲ ਨੀਦਰਲੈਂਡ ਦਾ ਅਨੀਸ਼ ਗਿਰੀ 5ਵੇਂ, 2781…

VIA PUNJAB
ਅੱਗੇ ਪੜ੍ਹੋ

ਵਿੰਡੀਜ਼ ਨੂੰ ਪਾਰੀ ਨਾਲ ਦਰੜ ਕੇ ਬੰਗਲਾਦੇਸ਼ ਨੇ ਜਿੱਤੀ ਸੀਰੀਜ਼

ਵਿੰਡੀਜ਼ ਨੂੰ ਪਾਰੀ ਨਾਲ ਦਰੜ ਕੇ ਬੰਗਲਾਦੇਸ਼ ਨੇ ਜਿੱਤੀ ਸੀਰੀਜ਼

ਢਾਕਾ – ਆਫ ਸਪਿਨਰ ਮੇਹਦੀ ਹਸਨ (117 ਦੌੜਾਂ ‘ਤੇ 12 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ ‘ਤੇ ਬੰਗਲਾਦੇਸ਼ ਨੇ ਵਿੰਡੀਜ਼ ਨੂੰ ਦੂਸਰੇ ਕ੍ਰਿਕਟ ਟੈਸਟ ਮੈਚ ਦੇ ਤੀਸਰੇ ਦਿਨ ਹੀ ਪਾਰੀ ਅਤੇ 184 ਦੌੜਾਂ ਨਾਲ ਦਰੜ ਕੇ 2 ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਈ। ਬੰਗਲਾਦੇਸ਼ ਦੇ ਟੈਸਟ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਜਿੱਤ ਅਤੇ ਪਹਿਲੀ ਵਾਰ ਪਾਰੀ ਨਾਲ ਜਿੱਤ ਹੈ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿਚ 508 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।…

VIA PUNJAB
ਅੱਗੇ ਪੜ੍ਹੋ

ਅਮਰੀਕਾ ਚ ਪਾਕਿ ਨਾਗਰਿਕ ਨੂੰ 7 ਸਾਲ ਕੈਦ ਦੀ ਸਜ਼ਾ

ਅਮਰੀਕਾ ਚ ਪਾਕਿ ਨਾਗਰਿਕ ਨੂੰ 7 ਸਾਲ ਕੈਦ ਦੀ ਸਜ਼ਾ

ਵਾਸ਼ਿੰਗਟਨ – ਅਮਰੀਕਾ ਵਿਚ ਇਕ ਪਾਕਿਸਤਾਨੀ ਵਿਅਕਤੀ ਨੂੰ ਅਲਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਜ਼ਬਹਾਤ ਅਲ-ਨੁਸਰਾ ਨੂੰ ਮਦਦ, ਸਮਰਥਨ ਅਤੇ ਸਰੋਤ ਪਹੁੰਚਾਉਣ ਦੀ ਕੋਸ਼ਿਸ਼ ਦੇ ਦੋਸ਼ ਵਿਚ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉੱਤਰੀ ਕੈਰੋਲੀਨਾ ਦੇ ਰਹਿਣ ਵਾਲੇ 39 ਸਾਲਾ ਬਾਸਿਤ ਜਾਵੇਦ ਸ਼ੇਖ ਨੂੰ ਨਿਗਰਾਨੀ ਵਿਚ ਰੱਖੇ ਜਾਣ ਦੇ ਬਾਅਦ 84 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸ਼ੇਖ ਨੇ ਇਸੇ ਸਾਲ ਅਗਸਤ ਵਿਚ ਆਪਣਾ ਜ਼ੁਰਮ ਸਵੀਕਾਰ ਕਰ ਲਿਆ ਸੀ। ਬਾਸਿਤ ਦਾ ਜਨਮ ਅਮਰੀਕਾ ਵਿਚ…

VIA PUNJAB
ਅੱਗੇ ਪੜ੍ਹੋ

ਬੁਸ਼ ਦਾ ਤਾਬੁਤ ਵਾਸ਼ਿੰਗਟਨ ਲਿਆਉਣ ਲਈ ਏਅਰ ਫੋਰਸ ਵਨ ਭੇਜ ਰਹੇ ਹਨ ਟਰੰਪ

ਬੁਸ਼ ਦਾ ਤਾਬੁਤ ਵਾਸ਼ਿੰਗਟਨ ਲਿਆਉਣ ਲਈ ਏਅਰ ਫੋਰਸ ਵਨ ਭੇਜ ਰਹੇ ਹਨ ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸਵ. ਰਾਸ਼ਟਰਪਤੀ ਜਾਰਜ ਐੱਚ.ਡਬਲਿਊ. ਬੁਸ਼ ਦਾ ਤਾਬੁਤ ਵਾਸ਼ਿੰਗਟਨ ਲਿਆਉਣ ਲਈ ਰਾਸ਼ਟਰਪਤੀ ਦਾ ਵਿਸ਼ੇਸ਼ ਜਹਾਜ਼ ਭੇਜ ਰਹੇ ਹਨ। ਬੁਸ਼ ਦਾ ਅੰਤਿਮ ਸੰਸਕਾਰ ਇਥੇ ਹੋਣਾ ਹੈ। ਟਰੰਪ ਨੇ ਕਿਹਾ ਕਿ ਅਰਜਨਟੀਨਾ ‘ਚ ਚੱਲ ਰਹੇ ਜੀ20 ਸੰਮੇਲਨ ਤੋਂ ਉਨ੍ਹਾਂ ਦੀ ਵਾਪਸੀ ਦੇ ਬਾਅਦ ਵਿਸ਼ੇਸ਼ ਸ਼ਰਧਾਜਲੀ ਦੇ ਰੂਪ ‘ਚ ਬੋਇੰਗ 747 ਜਹਾਜ਼ ਹਿਊਸਟਨ ਜਾਵੇਗਾ ਅਤੇ ਬੁਸ਼ ਦਾ ਤਾਬੁਤ ਲੈ ਕੇ ਵਾਸ਼ਿੰਗਟਨ ਵਾਪਸ ਆਵੇਗਾ। ਰਾਸ਼ਟਰਪਤੀ ਨੇ ਕਿਹਾ…

VIA PUNJAB
ਅੱਗੇ ਪੜ੍ਹੋ

ਰੱਖਿਆ ਮੰਤਰੀ ਸੀਤਾਰਮਣ 5 ਦਿਨੀਂ ਦੌਰੇ ਤੇ ਪੁੱਜੀ ਅਮਰੀਕਾ

ਰੱਖਿਆ ਮੰਤਰੀ ਸੀਤਾਰਮਣ 5 ਦਿਨੀਂ ਦੌਰੇ ਤੇ ਪੁੱਜੀ ਅਮਰੀਕਾ

ਵਾਸ਼ਿੰਗਟਨ – ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਆਪਣੇ 5 ਦਿਨੀਂ ਦੌਰੇ ‘ਤੇ ਅੱਜ ਅਮਰੀਕਾ ਪਹੁੰਚ ਗਈ ਹੈ। ਇੱਥੇ ਉਹ ਪੇਂਟਾਗਨ ਵਿਚ ਅਮਰੀਕੀ ਰੱਖਿਆ ਸਕੱਤਰ ਜੇਮਜ਼ ਐੱਨ. ਮੈਟਿਸ ਨਾਲ ਦੋ-ਪੱਖੀ ਬੈਠਕ ਕਰੇਗੀ। ਇਸ ਬੈਠਕ ਤੋਂ ਪਹਿਲਾਂ ਉਹ ਰਾਸ਼ਟਰੀ ਕਬਰਸਤਾਨ ਵਿਚ ਸ਼ਰਧਾਂਜਲੀ ਭੇਂਟ ਕਰੇਗੀ। ਭਾਰਤ ਅਤੇ ਅਮਰੀਕਾ ਦੇ ਰੱਖਿਆ ਸੰਬੰਧਾਂ ਨੂੰ ਡੂੰਘਾਈ ਦੇਣ ਵਾਲੇ ਫੈਸਲਿਆਂ ‘ਤੇ ਚਰਚਾ ਕਰਨ ਅਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੀਆਂ ਕੈਟਸਾ ਪਾਬੰਦੀਆਂ ‘ਤੇ ਗੱਲਬਾਤ ਕਰਨ ਲਈ ਸੀਤਾਰਮਣ ਵਾਸ਼ਿੰਗਟਨ ਪਹੁੰਚੀ ਹੈ। ਅਮਰੀਕੀ ਰੱਖਿਆ ਮੰਤਰੀ…

VIA PUNJAB
ਅੱਗੇ ਪੜ੍ਹੋ

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨੇਤਨਯਾਹੂ ਨੂੰ ਦੋਸ਼ੀ ਠਹਿਰਾਉਣ ਦੀ ਸਿਫਾਰਸ਼

ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨੇਤਨਯਾਹੂ ਨੂੰ ਦੋਸ਼ੀ ਠਹਿਰਾਉਣ ਦੀ ਸਿਫਾਰਸ਼

ਯੋਰੋਸ਼ਲਮ – ਇਜ਼ਰਾਈਲ ਪੁਲੀਸ ਨੇ ਅੱਜ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੂੰ ਰਿਸ਼ਵਤ ਤੇ ਹੋਰਨਾਂ ਅਪਰਾਧਾਂ ਲਈ ਦੋਸ਼ੀ ਠਹਿਰਾਉਣ ਦੀ ਸਿਫਾਰਸ਼ ਕੀਤੀ ਹੈ। ਪ੍ਰਧਾਨ ਮੰਤਰੀ ਖ਼ਿਲਾਫ਼ ਹਾਲ ਹੀ ਦੇ ਮਹੀਨਿਆਂ ’ਚ ਕੀਤੀ ਗਈ ਇਹ ਤੀਜੀ ਸਿਫਾਰਸ਼ ਹੈ। ਅਟਾਰਨੀ ਜਨਰਲ ਹੁਣ ਇਹ ਫ਼ੈਸਲਾ ਕਰਨਗੇ ਕਿ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨੂੰ ਮੁਲਜ਼ਮ ਬਣਾਇਆ ਜਾਵੇ ਜਾਂ ਨਾ। ਇਹ ਮਾਮਲਾ ਦੂਰਸੰਚਾਰ ਕੰਪਨੀ ਬੇਜੇਕ ਨੂੰ ਕਥਿਤ ਤੌਰ ’ਤੇ ਨਿਯਮਾਂ ਤੋਂ ਬਾਹਰ ਜਾ ਕੇ ਫਾਇਦੇ ਪਹੁੰਚਾਉਣ…

VIA PUNJAB
ਅੱਗੇ ਪੜ੍ਹੋ

ਕੈਨੇਡਾ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਡਰਾਅ

ਕੈਨੇਡਾ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਡਰਾਅ

ਭੁਬਨੇਸ਼ਵਰ – ਕੈਨੇਡਾ ਅਤੇ ਦੱਖਣੀ ਅਫਰੀਕਾ ਨੇ ਅੱਜ ਇੱਥੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਸੀ’ ਦਾ ਦੂਜਾ ਮੈਚ ਡਰਾਅ ਖੇਡ ਕੇ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ। ਵਿਸ਼ਵ ਰੈਂਕਿੰਗਜ਼ ਵਿੱਚ 11ਵੇਂ ਸਥਾਨ ’ਤੇ ਕਾਬਜ਼ ਕੈਨੇਡਾ ਨੂੰ 15ਵੀਂ ਰੈਂਕਿੰਗ ਦੀ ਦੱਖਣੀ ਅਫਰੀਕਾ ਨੇ ਸਖ਼ਤ ਟੱਕਰ ਦਿੱਤੀ। ਦੋਵੇਂ ਟੀਮਾਂ ਪਹਿਲੇ ਦੋ ਕੁਆਰਟਰ ਵਿੱਚ ਗੋਲ ਕਰਨ ਵਿੱਚ ਅਸਫਲ ਰਹੀਆਂ। ਐਨਕੋਬਿਲੇ ਐਨਟੁਲੀ ਦੇ ਸ਼ਾਨਦਾਰ ਰੀਵਰਸ ਸਟਿੱਕ ਤੋਂ ਕੀਤੇ ਗਏ ਗੋਲ ਨਾਲ ਦੱਖਣੀ ਅਫਰੀਕਾ ਨੇ ਮੈਚ…

VIA PUNJAB
ਅੱਗੇ ਪੜ੍ਹੋ
1 994 995 996 997 998 1,271