ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਭਾਰੀ-ਉਤਰੀ ਖੇਤਰ ’ਚ ਮੀਂਹ ਕਾਰਨ 22 ਦੀ ਮੌਤ

ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਭਾਰੀ-ਉਤਰੀ ਖੇਤਰ ’ਚ ਮੀਂਹ ਕਾਰਨ 22 ਦੀ ਮੌਤ

ਨਵੀਂ ਦਿਲੀ- ਪੰਜਾਬ, ਹਰਿਆਣਾ ਅਤੇ ਹਿਮਾਚਲ ‘ਚ ਭਾਰੀ ਮੀਂਹ ਕਾਰਨ 22 ਲੋਕਾਂ ਦੀ ਮੌਤ ਹੋ ਗਈ।ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤਾਂ ਕਾਰਨ ਰੈਡ ਅਲਰਟ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਪੰਜਾਬ ਵਿੱਚ ਫੌਜ ਨੂੰ ਚੌਕਸ ਰਹਿਣ ਲਈ ਆਖਿਆ ਗਿਆ ਹੈ। ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਬਹੁਤ ਸਾਰੇ ਇਲਾਕਿਆਂ ‘ਚ ਰੁਕ-ਰੁਕ ਕੇ ਭਾਰੀ ਬਾਰਿਸ਼ ਹੋਈ ਹੈ ।ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਫਿਸਲਣ ਵਧਣ ਨਾਲ ਵਖ-ਵਖ ਸੜਕ ਹਾਦਸਿਆਂ ‘ਚ 18 ਲੋਕਾਂ…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਕਰਕੇ ਹੱਤਿਆ

ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਕਰਕੇ ਹੱਤਿਆ

ਸ੍ਰੀਨਗਰ – ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਤਿੰਨ ਪੁਲੀਸ ਮੁਲਾਜ਼ਮਾਂ ਨੂੰ ਅੱਜ ਉਨ੍ਹਾਂ ਦੇ ਘਰਾਂ ’ਚੋਂ ਅਗਵਾ ਕਰਨ ਮਗਰੋਂ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਨ੍ਹਾਂ ਹੱਤਿਆਵਾਂ ਨਾਲ ਜੰਮੂ ਕਸ਼ਮੀਰ ਵਿੱਚ ਅਤਿਵਾਦ ਦੇ ਤਿੰਨ ਦਹਾਕਿਆਂ ਦੇ ਅਧਿਆਏ ’ਚ ਇਕ ਨਵਾਂ ਸਫ਼ਾ ਖੁੱਲ੍ਹ ਗਿਆ ਹੈ। ਉਧਰ ਇਸ ਘਟਨਾ ਮਗਰੋਂ 1.2 ਲੱਖ ਦੀ ਨਫ਼ਰੀ ਵਾਲੇ ਜੰਮੂ ਕਸ਼ਮੀਰ ਪੁਲੀਸ ਬਲ ਨੂੰ ਛੇ ਵਿਸ਼ੇਸ਼ ਪੁਲੀਸ ਅਧਿਕਾਰੀਆਂ (ਐਸਪੀਓ’ਜ਼) ਵੱਲੋਂ ਸੋਸ਼ਲ ਮੀਡੀਆ ਜ਼ਰੀਏ ਦਿੱਤੇ…

VIA PUNJAB
ਅੱਗੇ ਪੜ੍ਹੋ

ਪਾਕਿ ਦੇ ਤੌਰ-ਤਰੀਕੇ ਨਹੀਂ ਬਦਲੇ: ਭਾਰਤ

ਪਾਕਿ ਦੇ ਤੌਰ-ਤਰੀਕੇ ਨਹੀਂ ਬਦਲੇ: ਭਾਰਤ

ਨਵੀਂ ਦਿੱਲੀ – ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਅੱਜ ਜੰਮੂ ਕਸ਼ਮੀਰ ਵਿੱਚ ਤਿੰਨ ਪੁਲੀਸ ਮੁਲਾਜ਼ਮਾਂ ਦੀ ਅਗਵਾ ਮਗਰੋਂ ਹੱਤਿਆ ਤੇ ਇਸਲਾਮਾਬਾਦ ਵੱਲੋਂ ਕਸ਼ਮੀਰੀ ਅਤਿਵਾਦੀ ਬੁਰਹਾਨ ਵਾਨੀ ਨੂੰ ‘ਵਡਿਆਉਂਦੀ’ ਡਾਕ ਟਿਕਟ ਜਾਰੀ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਅਗਲੇ ਦਿਨਾਂ ਵਿੱਚ ਸੰਯੁਕਤ ਰਾਸ਼ਟਰ ਦੀ ਮਹਾਸਭਾ ਤੋਂ ਇਕ ਪਾਸੇ ਨਿਊ ਯਾਰਕ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਇਨ੍ਹਾਂ ਦੋਵਾਂ ਘਟਨਾਵਾਂ ਨਾਲ…

VIA PUNJAB
ਅੱਗੇ ਪੜ੍ਹੋ

ਹਰਿਆਣਾ ਵਿਚ ‘ਆਯੂਸ਼ਮਾਨ ਭਾਰਤ’ ਦੀ ਸ਼ੁਰੂਆਤ 23 ਸਤੰਬਰ ਨੂੰ ਕਰਨਾਲ ਵਿਚ ਕੀਤੀ ਜਾਵੇਗੀ

ਹਰਿਆਣਾ ਵਿਚ ‘ਆਯੂਸ਼ਮਾਨ ਭਾਰਤ’ ਦੀ ਸ਼ੁਰੂਆਤ 23 ਸਤੰਬਰ ਨੂੰ ਕਰਨਾਲ ਵਿਚ ਕੀਤੀ ਜਾਵੇਗੀ

ਚੰਡੀਗੜ – ਕੇਂਦਰ ਸਰਕਾਰ ਵੱਲੋਂ ਸਾਲ 2018-19 ਦੇ ਆਮ ਬਜਟ ਵਿਚ ਜਨ ਸਾਧਾਰਣ ਨੂੰ 5 ਲੱਖ ਰੁਪਏ ਦੀ ਸਿਹਤ ਸੇਵਾਵਾਂ ਦਾ ਲਾਭ ਦੇਣ ਲਈ ਐਲਾਨ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ – ‘ਆਯੂਸ਼ਮਾਨ ਭਾਰਤ’ ਦੀ ਸ਼ੁਰੂਆਤ ਹਰਿਆਣਾ ਵਿਚ 23 ਸਤੰਬਰ, 2018 ਨੂੰ ਕਲਪਨਾ ਚਾਵਲਾ, ਸਰਕਾਰੀ ਮੈਡੀਕਲ ਕਾਲਜ, ਕਰਨਾਲ ਤੋਂ ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਤੇ ਮੁੱਖ ਮੰਤਰੀ ਮਨੋਹਰ ਲਾਲ ਕਰਨਗੇ| ਹਰਿਆਣਾ ਵਿਚ ਪਾਇਲਟ ਆਧਾਰ ‘ਤੇ 15 ਅਗਸਤ, 2018 ਤੋਂ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ…

VIA PUNJAB
ਅੱਗੇ ਪੜ੍ਹੋ

ਲੋਕਾਂ ਦੀ ਸ਼ਿਕਾਇਤਾਂ ਦੀ ਜਲਦੀ ਸੁਣਵਾਈ ਤੇ ਹੱਲ ਲਈ 27 ਸਤੰਬਰ ਨੂੰ ਸਬੰਧਿਤ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਜਾਵੇਗੀ

ਲੋਕਾਂ ਦੀ ਸ਼ਿਕਾਇਤਾਂ ਦੀ ਜਲਦੀ ਸੁਣਵਾਈ ਤੇ ਹੱਲ ਲਈ 27 ਸਤੰਬਰ ਨੂੰ ਸਬੰਧਿਤ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਜਾਵੇਗੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਲੋਕਾਂ ਦੀ ਸ਼ਿਕਾਇਤਾਂ ਦੀ ਜਲਦੀ ਸੁਣਵਾਈ ਤੇ ਉਨਾਂ ਦੇ ਹੱਲ ਲਈ ਸ਼ੁਰੂ ਕੀਤੀ ਗਈ ਸੀ.ਐਮ. ਵਿੰਡੋਂ ਵਰਦਾਨ ਸਿੱਧ ਹੋ ਰਹੀ ਹੈ ਅਤੇ ਚੰਡੀਗੜਦੀ ਥਾਂ ਜਿਲਾ ਮਿਨੀ ਸਕੱਤਰੇਤ ਤੋਂ ਆਪਣੀ ਸ਼ਿਕਾਇਤਾਂ ਸਿੱਧਾ ਮੁੱਖ ਮੰਤਰੀ ਦੇ ਕੋਲ ਪਹੁੰਚਾਉਂਦੇ ਹਨ ਜਿੰਨਾਂ ਦੀ ਰੈਗੂਲਰ ਸਮੀਖਿਆ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਦਾ ਫ਼ੀਡਬੈਕ ਮੁੱਖ ਮੰਤਰੀ ਦੇ ਕੋਲ ਦਿੱਤਾ ਜਾਂਦਾ ਹੈ| 27…

VIA PUNJAB
ਅੱਗੇ ਪੜ੍ਹੋ

ਭਾਰਤ ਸਰਕਾਰ ਪਾਕਿਸਤਾਨ ਨਾਲ ਦੁਵੱਲੀ ਗੱਲਬਾਤ ਤੋਂ ਪਲਟੀ

ਭਾਰਤ ਸਰਕਾਰ ਪਾਕਿਸਤਾਨ ਨਾਲ ਦੁਵੱਲੀ ਗੱਲਬਾਤ ਤੋਂ ਪਲਟੀ

ਕਰਤਾਰਪੁਰ ਲਾਂਘੇ ਦੀਆਂ ਉਮੀਦਾਂ ’ਤੇ ਵੀ ਫਿਰਿਆ ਪਾਣੀ ਨਵੀਂ ਦਿੱਲੀ – ਭਾਰਤ ਨੇ ਪਾਕਿਸਤਾਨ ਨਾਲ ਅਮਰੀਕਾ ਵਿਚ ਹੋਣ ਵਾਲੀ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਨੂੰ ਰੱਦ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਦੇਖਦਿਆਂ ਅਮਰੀਕਾ ਵਿਚ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਰਦ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਦੇ…

VIA PUNJAB
ਅੱਗੇ ਪੜ੍ਹੋ

ਭਾਰਤੀ ਆਰਥਿਕਤਾ 2022 ਤੱਕ ਹੋ ਜਾਵੇਗੀ ਦੁੱਗਣੀ: ਮੋਦੀ

ਭਾਰਤੀ ਆਰਥਿਕਤਾ 2022 ਤੱਕ ਹੋ ਜਾਵੇਗੀ ਦੁੱਗਣੀ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਸਾਲ 2022 ਤੱਕ ਭਾਰਤ ਦੀ ਆਰਥਿਕਤਾ ਦੁੱਗਣੀ ਹੋ ਕੇ 5 ਖ਼ਰਬ ਅਮਰੀਕੀ ਡਾਲਰ ਨੂੰ ਛੂਹ ਜਾਵੇਗੀ। ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਖੇਤੀਬਾੜੀ ਸੈਕਟਰ ਹਰ ਸਾਲ ਇੱਕ ਇੱਕ ਅਰਬ ਡਾਲਰ ਦਾ ਯੋਗਦਾਨ ਪਾ ਰਿਹਾ ਹੈ। ਇਹ ਗੱਲ ਉਨ੍ਹਾਂ ਨੇ ਇੱਥੇ ਇੰਡੀਆ ਅੰਤਰਰਾਸ਼ਟਰੀ ਕਨਵੈਨਸ਼ਨ ਅਤੇ ਐਕਸਪੋ ਸੈਂਟਰ ਦਾ ਨੀਂਹ ਪੱਥਰ ਰੱਖਦਿਆਂ ਕਹੀ। ਉਨ੍ਹਾਂ ਕਿਹਾ ਕਿ ਦੇਨਾ ਬੈਂਕ, ਵਿਜੈ ਬੈਂਕ ਅਤੇ ਬੈਂਕ ਆਫ ਬੜੌਦਾ…

VIA PUNJAB
ਅੱਗੇ ਪੜ੍ਹੋ

ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ

ਜੈਟ ਏਅਰਵੇਜ਼ ਦੇ ਜਹਾਜ ਦੀ ਹੰਗਾਮੀ ਲੈਂਡਿੰਗ

ਜਹਾਜ ਦੇ ਅਮਲੇ ਵੱਲੋਂ ਏਅਰ ਪ੍ਰੈਸ਼ਰ ਚਾਲੂ ਨਾ ਕੀਤੇ ਜਾਣ ਤੇ ਯਾਤਰੀਆਂ ਦੇ ਨੱਕ ਕੰਨ ਤੋਂ ਖੂਨ ਵਗਿਆ ਮੁੰਬਈ – ਮੁੰਬਈ ਤੋਂ ਜੈਪੁਰ ਜਾ ਰਹੀ ਜੈਟ ਏਅਰਵੇਜ਼ ਦੀ ਫਲਾਈਟ ਵਿੱਚ ਅੱਜ ਵੱਡਾ ਹਾਦਸਾ ਹੋਣ ਤੋਂ ਬਚ ਗਿਆ| ਫਲਾਈਟ ਵਿੱਚ ਕਰੀਬ 166 ਯਾਤਰੀ ਸਵਾਰ ਸਨ| ਜਹਾਜੀ ਅਮਲੇ ਦੀ ਇਕ ਗਲਤੀ ਨਾਲ ਫਲਾਈਟ ਨੂੰ ਮੁੰਬਈ ਵਾਪਸ ਲੈਂਡ ਕਰਨਾ ਪਿਆ| ਦਰਅਸਲ ਅਮਲੇ ਵੱਲੋਂ ਫਲਾਈਟ ਦੇ ਕੈਬਿਨ ਦਾ ਪ੍ਰੈਸ਼ਰ ਸਵਿੱਚ ਮੈਨਟੇਨ ਕਰਨਾ ਭੁੱਲ ਗਏ, ਜਿਸ ਕਾਰਨ ਯਾਤਰੀਆਂ ਦੇ ਕੰਨ…

VIA PUNJAB
ਅੱਗੇ ਪੜ੍ਹੋ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਲਈ ਅਸਤੀਫਾ ਦੇਵੇ: ਰਾਹੁਲ ਗਾਂਧੀ

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਲਈ ਅਸਤੀਫਾ ਦੇਵੇ: ਰਾਹੁਲ ਗਾਂਧੀ

ਨਵੀਂ ਦਿੱਲੀ – ਰਾਫੇਲ ਸੌਦੇ ਉਤੇ ਜਾਰੀ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ| ਵਿਰੋਧੀ ਧਿਰ ਅਤੇ ਸਰਕਾਰ ਇਕ ਦੂਜੇ ਉਤੇ ਦੋਸ਼ ਲਗਾ ਰਹੀ ਹੈ| ਇਸ ਸਿਆਸੀ ਲੜਾਈ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਮੋਦੀ ਸਰਕਾਰ ਉਤੇ ਹਮਲਾ ਬੋਲਿਆ ਹੈ| ਰਾਹੁਲ ਨੇ ਦੋਸ਼ ਲਗਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਰਾਫੇਲ ਸੌਦੇ ਨੂੰ ਲੈ ਕੇ ਵਾਰ-ਵਾਰ ਝੂਠ ਬੋਲ ਰਹੀ ਹੈ ਅਤੇ ਹਰ ਵਾਰ ਉਨ੍ਹਾਂ ਦਾ ਝੂਠ ਫੜਿਆ ਜਾ ਰਿਹਾ ਹੈ| ਇਸ ਲਈ ਉਨ੍ਹਾਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਵੱਲੋਂ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 8 ਅਧਿਕਾਰੀਆਂ ਦੀ ਤਰੱਕੀ

ਹਰਿਆਣਾ ਸਰਕਾਰ ਵੱਲੋਂ ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 8 ਅਧਿਕਾਰੀਆਂ ਦੀ ਤਰੱਕੀ

ਚੰਡੀਗੜ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ 8 ਅਧਿਕਾਰੀਆਂ ਨੂੰ ਪਦੋਂਉਨਤ ਕੀਤਾ ਹੈ। ਖੋਜ ਅਤੇ ਸੰਦਰਭ ਸ਼ਾਖਾ ਵਿਚ ਡਿਪਟੀ ਡਾਇਰੈਕਟਰ ਸ੍ਰੀਮਤੀ ਵੰਦਨਾ ਸ਼ਰਮਾ ਨੂੰ ਸੰਯੁਕਤ ਨਿਦੇਸ਼ਕ ਦੇ ਅਹੁਦੇ ‘ਤੇ, ਪ੍ਰਕਾਸ਼ਨ ਸ਼ਾਖਾ ਵਿਚ ਫੀਚਰ ਰਾਈਟਰ ਸ੍ਰੀਮਤੀ ਸਰੀਤਾ ਸ਼ਰਮਾ ਤੇ ਪ੍ਰੈਸ ਸ਼ਾਖਾ ਵਿਚ ਕੰਮ ਕਰਦੀ ਸ੍ਰੀਮਤੀ ਨਿਸ਼ੀ ਸ਼ਰਮਾ ਅਤੇ ਸਹਾਇਕ ਸੂਚਨਾ ਅਧਿਕਾਰੀ (ਪ੍ਰਕਾਸ਼ਨ) ਹਰੀਸ਼ ਸ਼ਰਮਾ ਨੂੰ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੇ ਅਹੁਦੇ ‘ਤੇ ਪਦੋਂਉਨਤ ਕੀਤਾ ਹੈ। ਇਸ ਤਰਾਂ,…

VIA PUNJAB
ਅੱਗੇ ਪੜ੍ਹੋ
1 287 288 289 290 291 325