ਆਸਟ੍ਰੇਲੀਆ ਵਿੱਚ ਕਿਸ਼ਤੀ ਡੁੱਬਣ ਕਾਰਨ 3 ਵਿਅਕਤੀਆਂ ਦੀ ਮੌਤ

ਆਸਟ੍ਰੇਲੀਆ ਵਿੱਚ ਕਿਸ਼ਤੀ ਡੁੱਬਣ ਕਾਰਨ 3 ਵਿਅਕਤੀਆਂ ਦੀ ਮੌਤ

ਸਿਡਨੀ – ਨਿਊ ਸਾਊਥ ਵੇਲਜ਼ ਪੁਲੀਸ ਨੇ ਦੱਸਿਆ ਕਿ ਸਵੇਰੇ 10 ਵਜੇ ਸਟੋਕਟੋਨ ਬੀਚ ਤੇ ਇਕ ਕਿਸ਼ਤੀ ਡੁੱਬਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 2 ਵਿਅਕਤੀਆਂ ਨੂੰ ਬਚਾ ਲਿਆ ਗਿਆ ਹੈ| ਅਧਿਕਾਰੀਆਂ ਨੇ ਦੱਸਿਆ ਕਿ ਰੈਸਕਿਊ ਹੈਲੀਕਾਪਟਰ ਰਾਹੀਂ ਲਾਪਤਾ ਵਿਅਕਤੀਆਂ ਨੂੰ ਲੱਭਿਆ ਗਿਆ ਅਤੇ ਇਲਾਜ ਲਈ ਭਰਤੀ ਕਰਵਾਇਆ ਗਿਆ| ਹਸਪਤਾਲ ਵਿੱਚ ਭਰਤੀ ਕਰਵਾਏ ਗਏ ਵਿਅਕਤੀ ਦੀ ਉਮਰ ਲਗਭਗ 40 ਸਾਲ ਅਤੇ ਕੁੜੀ ਦੀ ਉਮਰ 16 ਸਾਲ ਹੈ|

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਵਿੱਚ ਟਰੇਨ ਦੀ ਮਾਲਗੱਡੀ ਨਾਲ ਟਕੱਰ, 11 ਵਿਅਕਤੀਆਂ ਦੀ ਮੌਤ ਤੇ 60 ਜ਼ਖਮੀ

ਪਾਕਿਸਤਾਨ ਵਿੱਚ ਟਰੇਨ ਦੀ ਮਾਲਗੱਡੀ ਨਾਲ ਟਕੱਰ, 11 ਵਿਅਕਤੀਆਂ ਦੀ ਮੌਤ ਤੇ 60 ਜ਼ਖਮੀ

ਇਸਲਾਮਾਬਾਦ – ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿੱਚ ਅੱਜ ਇਕ ਤੇਜ਼ ਗਤੀ ਵਾਲੀ ਯਾਤਰੀ ਟਰੇਨ ਦੀ ਮਾਲਗੱਡੀ ਨਾਲ ਟੱਕਰ ਹੋ ਗਈ| ਇਸ ਹਾਦਸੇ ਵਿਚ ਘੱਟੋ-ਘੱਟ 11ਵਿਅਕਤੀ ਮਾਰੇ ਗਏ ਅਤੇ 60 ਹੋਰ ਜ਼ਖਮੀ ਹੋ ਗਏ| ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ| ਰੇਡੀਓ ਪਾਕਿਸਤਾਨ ਨੇ ਦੱਸਿਆ ਕਿ ਕਵੇਟਾ ਆਧਾਰਿਤ ਅਕਬਰ ਐਕਸਪ੍ਰੈਸ ਪੰਜਾਬ ਸੂਬੇ ਦੀ ਸਾਦਿਕਾਬਾਦ ਤਹਿਸੀਲ ਦੇ ਵਲਹਾਰ ਰੇਲਵੇ ਸਟੇਸ਼ਨ ਤੇ ਸਥਿਤ ਮਾਲਗੱਡੀ ਨਾਲ ਟਕਰਾ ਗਈ| ਮਾਲਗੱਡੀ ਲੂਪ ਲਾਈਨ ਤੇ ਖੜ੍ਹੀ ਸੀ ਜਦੋਂ ਮੇਨਲਾਈਨ ਤੇ ਚੱਲਣ…

VIA PUNJAB
ਅੱਗੇ ਪੜ੍ਹੋ

ਪਾਕਿ ਚ 2030 ਤੱਕ ਚਾਰ ਚੋਂ 1 ਬੱਚਾ ਹੋਵੇਗਾ ਅਨਪੜ੍ਹ ਯੂਨੇਸਕੋ

ਪਾਕਿ ਚ 2030 ਤੱਕ ਚਾਰ ਚੋਂ 1 ਬੱਚਾ ਹੋਵੇਗਾ ਅਨਪੜ੍ਹ ਯੂਨੇਸਕੋ

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੇ ਲਗਾਤਾਰ ਵਿਕਾਸ ਉਦੇਸ਼ ਦੀ ਤੈਅ ਸਮੇਂ ਸੀਮਾ ਤੱਕ ਪਾਕਿਸਤਾਨ ਵਿਚ 4 ਵਿਚੋਂ ਇਕ ਬੱਚਾ ਮੁੱਢਲੀ ਸਿੱਖਿਆ ਪੂਰੀ ਨਹੀਂ ਕਰ ਪਾਵੇਗਾ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਸੰਗਠਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਾਰਿਆਂ ਲਈ ਸਿੱਖਿਆ ਦਾ 12 ਸਾਲ ਦਾ ਟੀਚਾ ਅੱਧਾ ਹੀ ਪੂਰਾ ਕਰ ਪਾਵੇਗਾ ਅਤੇ ਮੌਜੂਦਾ ਦਰ ਮੁਤਾਬਕ 50 ਫੀਸਦੀ ਨੌਜਵਾਨ…

VIA PUNJAB
ਅੱਗੇ ਪੜ੍ਹੋ

ਡਾ. ਹਰਸ਼ਿੰਦਰ ਕੌਰ ਵੱਲੋਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸਮਾਜ ਨੂੰ ਹਲੂਣਾ ਦੇਣ ਦਾ ਸੱਦਾ

ਡਾ. ਹਰਸ਼ਿੰਦਰ ਕੌਰ ਵੱਲੋਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸਮਾਜ ਨੂੰ ਹਲੂਣਾ ਦੇਣ ਦਾ ਸੱਦਾ

ਜੇਨੇਵਾ (ਸਵਿਟਜ਼ਰਲੈਂਡ) ਭਾਰਤ ਦੀ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਜੱਦੋ-ਜਹਿਦ ਕਰਦੀ ਉੱਘੀ ਹਸਤੀ ਡਾ. ਹਰਸ਼ਿੰਦਰ ਕੌਰ ਨੇ ਵਰਲਡ ਕੌਂਸਲ ਆਫ਼ ਚਰਚਿਜ਼ ਵਿਖੇ ਲਿੰਗਕ ਨਿਆਂ ਦੇ ਮੁੱਦੇ ਉੱਤੇ ਆਪਣੇ ਵਿਚਾਰ ਧੜੱਲੇ ਨਾਲ ਪੇਸ਼ ਕੀਤੇ। ਵਰਲਡ ਕੌਂਸਲ ਆਫ਼ ਚਰਿਚਜ਼ ਦੀ ਮਨੁੱਖੀ ਹੱਕਾਂ ਬਾਰੇ ਅਧਿਕਾਰੀ ਜੈਨੀਫਰ ਫਿਲਪੋਟ ਨਿਸੇਨ ਨੇ ਡਾ. ਹਰਸ਼ਿੰਦਰ ਕੌਰ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਡਾ. ਹਰਸ਼ਿੰਦਰ ਕੌਰ ਬੀਤੇ 26 ਵਰਿਆਂ ਤੋਂ ਕੌਮਾਂਤਰੀ ਪੱਧਰ ਉੱਤੇ ਭਰੂਣ ਹੱÎਤਿਆ ਖਿਲਾਫ਼ ਆਵਾਜ਼ ਬੁਲੰਦ ਕਰਦੇ ਆ ਰਹੇ ਹਨ…

VIA PUNJAB
ਅੱਗੇ ਪੜ੍ਹੋ

ਪਾਕਿਸਤਾਨੀ ਅਦਾਕਾਰਾ ਜ਼ਹੀਨ ਤਾਹਿਰਾ ਦਾ ਦੇਹਾਂਤ

ਪਾਕਿਸਤਾਨੀ ਅਦਾਕਾਰਾ ਜ਼ਹੀਨ ਤਾਹਿਰਾ ਦਾ ਦੇਹਾਂਤ

ਕਰਾਚੀ – ਮਸ਼ਹੂਰ ਪਾਕਿਸਤਾਨੀ ਅਦਾਕਾਰਾ ਜ਼ਹੀਨ ਤਾਹਿਰਾ ਦਾ ਅੱਜ ਦੇਹਾਂਤ ਹੋ ਗਿਆ। ਉਹ 79 ਸਾਲਾਂ ਦੀ ਸੀ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਜ਼ਹੀਨ ਤਾਹਿਰਾ ਨੂੰ ਪਿਛਲੇ ਮਹੀਨੇ ਦਿਲ ਨਾਲ ਸਬੰਧਤ ਸਮੱਸਿਆ ਕਾਰਨ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ 700 ਤੋਂ ਵੱਧ ਡਰਾਮਾ ਸੀਰੀਅਲਾਂ ’ਚ ਕੰਮ ਕੀਤਾ ਤੇ 1969 ’ਚ ਆਏ ਸੀਰੀਅਲ ‘ਖੁਦਾ ਕੀ ਬਸਤੀ’ ਨੇ ਰਿਕਾਰਡ ਤੋੜ ਕਾਮਯਾਬੀ ਹਾਸਲ ਕੀਤੀ।

VIA PUNJAB
ਅੱਗੇ ਪੜ੍ਹੋ

ਗੈਰ-ਪ੍ਰਭਾਵਸ਼ਾਲੀ ਪੈਰਿਸ ਜਲਵਾਯੂ ਸਮਝੌਤਾ ਪੂਰਦਾ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਦਾ ਪੱਖ: ਟਰੰਪ

ਗੈਰ-ਪ੍ਰਭਾਵਸ਼ਾਲੀ ਪੈਰਿਸ ਜਲਵਾਯੂ ਸਮਝੌਤਾ ਪੂਰਦਾ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਦਾ ਪੱਖ: ਟਰੰਪ

ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਤੋਂ ਪਹਿਲੇ ਓਬਾਮਾ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਹੈ ਕਿ ਓਬਾਮਾ ਪ੍ਰਸ਼ਾਸਨ ਨੇ ਗੈਰਪ੍ਰਭਾਵਸ਼ਾਲੀ ਆਲਮੀ ਜਲਵਾਯੂ ਸਮਝੌਤਾ ਕਰਕੇ ਅਮਰੀਕਾ ਦੀ ਊਰਜਾ ਵਿਰੁੱਧ ਬੇਰਹਿਮ ਜੰਗ ਛੇੜ ਦਿੱਤੀ ਅਤੇ ਇਸ ਸਮਝੌਤੇ ਨਾਲ ਜਲਵਾਯੂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ ਵਾਲੇ ਦੇਸ਼ਾਂ ਨੂੰ ਆਪਣੇ ਪ੍ਰਾਜੈਕਟਾਂ ਨੂੰ ਜਾਰੀ ਰੱਖਣ ਦੀ ਆਗਿਆ ਦੇ ਦਿੱਤੀ ਗਈ ਹੈ। ਟਰੰਪ ਦਾ ਇਹ ਬਿਆਨ ਵਾਤਾਵਰਣ ਰੱਖਿਆ ਏਜੰਸੀ ਦੇ ਪ੍ਰਬੰਧਕ ਐਂਡਰਿਊ ਵੀਲ੍ਹਰ ਦੇ ਬਿਆਨ ਕਿ ਪੈਰਿਸ ਜਲਵਾਯੂ ਸਮਝੌਤਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵਿੱਚ ਭਾਰੀ ਮੀਂਹ ਤੇ ਹਨੇਰੀ, ਵ੍ਹਾਈਟ ਹਾਊਸ ਵਿੱਚ ਭਰਿਆ ਪਾਣੀ

ਅਮਰੀਕਾ ਵਿੱਚ ਭਾਰੀ ਮੀਂਹ ਤੇ ਹਨੇਰੀ, ਵ੍ਹਾਈਟ ਹਾਊਸ ਵਿੱਚ ਭਰਿਆ ਪਾਣੀ

ਵਾਸ਼ਿੰਗਟਨ – ਅਮਰੀਕਾ ਵਿੱਚ ਰਾਜਧਾਨੀ ਵਾਸ਼ਿੰਗਟਨ ਸਮੇਤ ਕਈ ਇਲਾਕਿਆਂ ਵਿਚ ਤੇਜ਼ ਮੀਂਹ ਅਤੇ ਹਨੇਰੀ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ| ਸ਼ਹਿਰ ਦੀਆਂ ਸੜਕਾਂ ਨਹਿਰਾਂ ਵਿਚ ਤਬਦੀਲ ਹੋ ਗਈਆਂ| ਮੀਂਹ ਦਾ ਪਾਣੀ ਵ੍ਹਾਈਟ ਹਾਊਸ ਦੇ ਇਕ ਦਫਤਰ ਦੇ ਬੇਸਮੈਂਟ ਵਿਚ ਦਾਖਲ ਹੋ ਗਿਆ| ਵ੍ਹਾਈਟ ਹਾਊਸ ਦੇ ਪੱਛਮੀ ਖੇਤਰ ਵਿਚ ਬਣੇ ਮੀਡੀਆ ਕਾਰਜ ਖੇਤਰ ਵਿਚ ਪਾਣੀ ਦਾਖਲ ਹੋ ਗਿਆ, ਜਿਸ ਮਗਰੋਂ ਉੱਥੇ ਕਰਮਚਾਰੀਆਂ ਨੂੰ ਬੇਸਮੈਂਟ ਵਿਚੋਂ ਪਾਣੀ ਕੱਢਣ ਲਈ ਕਾਫੀ ਮਿਹਨਤ ਕਰਨੀ ਪਈ| ਦੂਜੇ ਪਾਸੇ ਰਾਜਧਾਨੀ ਵਾਸ਼ਿੰਗਟਨ ਦੀਆਂ ਸੜਕਾਂ…

VIA PUNJAB
ਅੱਗੇ ਪੜ੍ਹੋ

ਆਰਥਿਕ ਚੁਣੌਤੀਆਂ ਨਾਲ ਘਿਰਿਆ ਪਾਕਿਸਤਾਨ : ਆਈ.ਐਮ.ਐਫ

ਆਰਥਿਕ ਚੁਣੌਤੀਆਂ ਨਾਲ ਘਿਰਿਆ ਪਾਕਿਸਤਾਨ : ਆਈ.ਐਮ.ਐਫ

ਇਸਲਾਮਾਬਾਦ – ਅੰਤਰਰਾਸ਼ਟਰੀ ਮੁਦਰਾ ਫ਼ੰਡ(ਆਈ.ਐਮ.ਐਫ) ਦਾ ਕਹਿਣਾ ਹੈ ਕਿ ਕਮਜ਼ੋਰ ਅਤੇ ਅਸੰਤੁਲਿਤ ਵਿਕਾਸ ਦੇ ਚੱਲਦਿਆਂ ਪਾਕਿਸਤਾਨ ਕਈ ਆਰਥਿਕ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਸ ਦੀ ਆਰਥਿਕਤਾ ਅਜਿਹੇ ਮੋੜ ‘ਤੇ ਆ ਕੇ ਖੜ੍ਹੇ ਹੋ ਗਈ ਹੈ ਕਿ ਜਿੱਥੇ ਉਸ ਨੂੰ ਲੋੜੀਂਦੇ ਅਤੇ ਮਜ਼ਬੂਤ ਸੁਧਾਰਾਂ ਦੀ ਜ਼ਰੂਰਤ ਹੈ। ਨਗਦੀ ਸੰਕਟ ਨਾਲ ਸੰਘਰਸ਼ ਕਰ ਰਹੇ ਪਾਕਿਸਤਾਨ ਨੇ ਅਗਸਤ 2018 ‘ਚ ਆਈ.ਐਮ.ਐਫ ਤੋਂ ਰਾਹਤ ਪੈਕੇਜ ਮੁਹੱਈਆ ਕਰਵਾਉਣ ਲਈ ਸੰਪਰਕ ਕੀਤਾ ਸੀ। ਪਿਛਲੇ ਹਫ਼ਤੇ ਆਈ.ਐਫ.ਐਮ. ਨੇ ਅਧਿਕਾਰਤ ਤੌਰ ‘ਤੇ…

VIA PUNJAB
ਅੱਗੇ ਪੜ੍ਹੋ

ਇਮਰਾਨ ਮਹਿੰਗੇ ਹੋਟਲ ਦੀ ਥਾਂ ਰਾਜਦੂਤ ਦੇ ਘਰ ਠਹਿਰਨ ਦੇ ਚਾਹਵਾਨ

ਇਮਰਾਨ ਮਹਿੰਗੇ ਹੋਟਲ ਦੀ ਥਾਂ ਰਾਜਦੂਤ ਦੇ ਘਰ ਠਹਿਰਨ ਦੇ ਚਾਹਵਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਆਗਾਮੀ ਅਮਰੀਕੀ ਦੌਰੇ ਦੌਰਾਨ ਕਿਸੇ ਮਹਿੰਗੇ ਹੋਟਲ ਵਿਚ ਠਹਿਰਨ ਦੀ ਬਜਾਏ ਮੁਲਕ ਦੇ ਰਾਜਦੂਤ ਦੀ ਸਰਕਾਰੀ ਰਿਹਾਇਸ਼ ਵਿਚ ਰਹਿਣਾ ਚਾਹੁੰਦੇ ਹਨ। ਇਸ ਨੂੰ ਖ਼ਰਚ ਘਟਾਉਣ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿ ਇਸ ਵੇਲੇ ਵੱਡੇ ਵਿੱਤੀ ਸੰਕਟ ਵਿਚ ਘਿਰਿਆ ਹੋਇਆ ਹੈ। ਪਿਛਲੇ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖ਼ਰਚ ਘਟਾਉਣ ਲਈ ਕਈ ਕਦਮ ਚੁੱਕੇ ਹਨ। ਖ਼ਾਨ ਦੀ ਇਸ ਇੱਛਾ ਬਾਰੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ’ਚ ਭਾਰਤ ਆਧਾਰਿਤ ਕਾਰੋਬਾਰੀ ਸੰਮੇਲਨ 11 ਨੂੰ

ਅਮਰੀਕਾ ’ਚ ਭਾਰਤ ਆਧਾਰਿਤ ਕਾਰੋਬਾਰੀ ਸੰਮੇਲਨ 11 ਨੂੰ

ਭਾਰਤ-ਅਮਰੀਕਾ ਵਪਾਰਕ ਰਿਸ਼ਤਿਆਂ ’ਚ ਹਾਲ ਹੀ ਵਿਚ ਆਈ ਖੜ੍ਹੋਤ ਤੋੜਨ ਦੀ ਕਵਾਇਦ ਵਜੋਂ ਵ੍ਹਾਈਟ ਹਾਊਸ ਨੇ ਭਾਰਤ ਆਧਾਰਿਤ ਇਕ ਕਾਰੋਬਾਰੀ ਕਾਨਫ਼ਰੰਸ ਲਈ ਆਪਣੇ ਚੋਟੀ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਇਸੇ ਹਫ਼ਤੇ ਹੋਣ ਵਾਲੀ ਕਾਨਫ਼ਰੰਸ ਵਿਚ ਸਿਆਸੀ ਤੇ ਕਾਰੋਬਾਰੀ ਹਲਕਿਆਂ ’ਚ ਰਸੂਖ਼ ਰੱਖਦੇ ਟਰੰਪ ਦੇ ਜਵਾਈ ਜੇਰਡ ਕੁਸ਼ਨਰ, ਹੇਠਲੇ ਅਮਰੀਕੀ ਸਦਨ ਦੀ ਸਪੀਕਰ ਤੇ ਡੇਮੋਕ੍ਰੈਟ ਨੈਨਸੀ ਪੇਲੋਸੀ, ਊਰਜਾ ਮੰਤਰੀ ਰਿਕ ਪੈਰੀ ਤੇ ਵਣਜ ਮੰਤਰੀ ਵਿਲਬਰ ਰੌਸ ਹਿੱਸਾ ਲੈਣਗੇ। ਭਾਰਤ ਅਮਰੀਕਾ ਰਣਨੀਤਕ ਤੇ ਭਾਈਵਾਲੀ…

VIA PUNJAB
ਅੱਗੇ ਪੜ੍ਹੋ
1 88 89 90 91 92 192