ਅਲੋਪ ਹੋ ਰਹੀ ਢਾਡੀ ਕਲਾ ਨੂੰ ਤਰਾਸ਼ ਕੇ ਉਭਾਰੇਗੀ ਸ਼੍ਰੋਮਣੀ ਕਮੇਟੀ



ਮਰਹੂਮ ਢਾਡੀ ਸੋਹਣ ਸਿੰਘ ਸੀਤਲ ਦੇ ਨਾਂਅ ‘ਤੇ ਗੁਰੂ ਕੀ ਵਡਾਲੀ ਵਿਖੇ ਖੋਲ੍ਹਿਆ ਪਹਿਲਾ ਢਾਡੀ ਸਿਖਲਾਈ ਕਾਲਜ

ਤਲਵਿੰਦਰ ਸਿੰਘ ਬੁੱਟਰ/ ਵਾਇਆ ਪੰਜਾਬ ਬਿਊਰੋ
ਅੰਮ੍ਰਿਤਸਰ, 20 ਜੁਲਾਈ
ਅਲੋਪ ਹੋ ਰਹੀ ਸਿੱਖ ਢਾਡੀ ਕਲਾ ਨੂੰ ਤਰਾਸ਼ ਕੇ ਉਭਾਰਨ ਲਈ ਸ਼੍ਰੋਮਣੀ ਕਮੇਟੀ ਅੱਗੇ ਆ ਗਈ ਹੈ। ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਸ਼ੁਰੂ ਕੀਤੀ ਗਈ ਸਿੱਖ ਢਾਡੀ ਕਲਾ ਦਾ ਸਿੱਖਾਂ ਅੰਦਰ ਚੜ੍ਹਦੀ ਪਰੰਪਰਾ ਦਾ ਜਜ਼ਬਾ ਅਤੇ ਬੀਰ ਰਸ ਪੈਦਾ ਕਰਨ ਵਿਚ ਵੱਡਾ ਯੋਗਦਾਨ ਰਿਹਾ ਹੈ। ਪਿਛਲੇ ਕੁਝ ਅਰਸੇ ਤੋਂ ਸਿੱਖ ਢਾਡੀ ਪਰੰਪਰਾ ਪੱਛਮੀ ਸੰਗੀਤ ਦੀਆਂ ਸੁਰਾਂ ਦੇ ਰੌਲੇ-ਰੱਪੇ ਵਿਚ ਅਲੋਪ ਹੁੰਦੀ ਜਾਪ ਰਹੀ ਹੈ। ਕਿਸੇ ਵੇਲੇ ਦੇ ਨਾਮੀ ਢਾਡੀ ਅੱਜ ਗੁਰਬਤ ਅਤੇ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੇ ਹਨ। ਨਵੇਂ ਢਾਡੀ ਜਥੇ ਪੁਰਾਣੀਆਂ ਅਤੇ ਰਵਾਇਤੀ ਢਾਡੀ ਸ਼ੈਲੀਆਂ ਤੋਂ ਦੂਰ ਹੋ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਢਾਡੀ ਕਲਾ ਦੇ ਖਜ਼ਾਨੇ ਨੂੰ ਸੰਭਾਲਣ ਅਤੇ ਨਵੇਂ ਢਾਡੀ ਕਵੀਸ਼ਰ ਤਿਆਰ ਕਰਨ ਦਾ ਵੱਡਾ ਹੰਭਲਾ ਮਾਰਿਆ ਹੈ। ਇਸ ਤੋਂ ਪਹਿਲਾਂ ਸਿੱਖਾਂ ਕੋਲ ਢਾਡੀ ਕਲਾ ਦੀ ਸਿਖਲਾਈ ਵਾਲਾ ਕੋਈ ਵੱਡਾ ਵਿਦਿਆਲਾ ਜਾਂ ਸੰਸਥਾ ਨਹੀਂ ਹੈ। ਹੁਣ ਤੱਕ ਢਾਡੀ ਕਵੀਸ਼ਰ ੳੁਸਤਾਦ-ਸ਼ਾਗਿਰਦ ਪਰੰਪਰਾ ਰਾਹੀਂ ਹੀ ਿੲਸ ਖੇਤਰ ਵਿਚ ਅਾੳੁਂਦੇ ਰਹੇ ਹਨ।
ਸ਼੍ਰੋਮਣੀ ਕਮੇਟੀ ਨੇ ਸਿੱਖ ਕੌਮ ਦੇ ਪ੍ਰਸਿੱਧ ਢਾਡੀ ਅਤੇ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਦੇ ਨਾਂਅ ‘ਤੇ ਇਤਿਹਾਸਕ ਨਗਰੀ ਗੁਰੂ ਕੀ ਵਡਾਲੀ, ਛੇਹਰਟਾ (ਅੰਮ੍ਰਿਤਸਰ) ਵਿਖੇ ਕਾਲਜ ਖੋਲ੍ਹ ਦਿੱਤਾ ਹੈ।
ਿੲਸ ਤੋਂ ਪਹਿਲਾਂ ਕਮੇਟੀ ਵੱਲੋਂ ਪ੍ਰਚਾਰਕ, ਕਥਾਵਾਚਕ, ਰਾਗੀ, ਤਬਲਾ-ਵਾਦਕ ਤੇ ਗ੍ਰੰਥੀ ਸਿੰਘਾਂ ਨੂੰ ਸਿਖਲਾਈ ਦੇਣ ਲੲੀ ਕੲੀ ਗੁਰਮਤਿ ਸੰਸਥਾਵਾਂ ਚਲਾੲੀਅਾਂ ਜਾ ਰਹੀਅਾਂ ਹਨ। ਿੲਨ੍ਹਾਂ ਵਿਚੋਂ ਸਭ ਤੋਂ ਪੁਰਾਣੀ ਸੰਸਥਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਹੈ, ਜੋ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਤੋਂ ਬਾਅਦ ਅੰਮ੍ਰਿਤਸਰ ਵਿਚ ਸ਼ੁਰੂ ਕੀਤਾ ਗਿਅਾ ਸੀ। 
ਪੰਜਾਬ ਵਿਚਲੇ ਤਿੰਨਾਂ ਤਖ਼ਤਾਂ ‘ਤੇ ਆਰੰਭ ਕੀਤੇ ਹਫ਼ਤਾਵਾਰੀ ਢਾਡੀ ਦਰਬਾਰ: ਡਾ. ਰੂਪ ਸਿੰਘ
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਢਾਡੀ ਕਲਾ ਸਿੱਖ ਧਰਮ ਦੀ ਅਹਿਮ ਪਰੰਪਰਾ ਹੈ ਪਰ ਅੱਜ ਵਿਸ਼ਵ ਸੰਗੀਤ ਵਿਚ ਆ ਰਹੇ ਗ਼ੈਰ-ਮਿਆਰੀ ਬਦਲਾਵਾਂ ਦਾ ਅਸਰ ਸੁਭਾਵਿਕ ਤੌਰ ‘ਤੇ ਢਾਡੀ ਕਲਾ ‘ਤੇ ਵੀ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਸਿੱਖ ਪੁਰਾਤਨ ਕਲਾਵਾਂ ਤੇ ਪਰੰਪਰਾਵਾਂ ਨੂੰ ਬਹਾਲ ਰੱਖਣ ਲਈ ਤਤਪਰ ਹੈ। ਇਸੇ ਤਹਿਤ ਢਾਡੀ-ਕਵੀਸ਼ਰ ਤਿਆਰ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਵਿਦਿਆਲਾ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਰੇ ਸਿੱਖ ਗੁਰਧਾਮਾਂ ‘ਤੇ ਇਤਿਹਾਸਕ ਦਿਹਾੜਿਆਂ ਮੌਕੇ ਢਾਡੀ ਦਰਬਾਰ ਲੱਗਦੇ ਹਨ ਪਰ ਭਾਈ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਹਰ ਐਤਵਾਰ ‘ਹਫ਼ਤਾਵਾਰੀ ਧਰਮ ਪ੍ਰਚਾਰ ਸਮਾਗਮ’ ਦੌਰਾਨ ਢਾਡੀ ਦਰਬਾਰ ਲੱਗਣ ਲੱਗੇ ਹਨ। ਜਦੋੰਕਿ ਪਹਿਲਾਂ ਐਤਵਾਰੀ ਢਾਡੀ ਦਰਬਾਰ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੱਗਦੇ ਸਨ।
ਦਾਖਲਾ ਪ੍ਰਕਿਰਿਆ ਮੁਕੰਮਲ: ਧਰਮ ਪ੍ਰਚਾਰ ਸਕੱਤਰ
ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਇਸ ਢਾਡੀ/ਕਵੀਸ਼ਰ ਕਾਲਜ ਦਾ ਸੈਸ਼ਨ ਸ਼ੁਰੂ ਕਰਨ ਲੲੀ ਦਾਖਲੇ ਦੀ ਪ੍ਰਕਿਰਿਅਾ ਪੂਰੀ ਕਰ ਲੲੀ ਹੈ ਅਤੇ ਅਗਲੇ ਦਿਨਾਂ ਵਿਚ ਕਲਾਸਾਂ ਸ਼ੁਰੂ ਕਰ ਦਿਤੀਅਾਂ ਜਾਣਗੀਅਾਂ। ੳੁਨ੍ਹਾਂ ਕਿਹਾ ਕਿ ਸਿੱਖੀ ਪ੍ਰਚਾਰ ਲੲੀ ਢਾਡੀ ਕਵੀਸ਼ਰੀ ਕਲਾ ਬੜੀ ਪ੍ਰਭਾਵੀ ਹੈ ਅਤੇ ਿੲਹ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸਿੱਖੀ ਪ੍ਰਚਾਰ ਦਾ ਕਾਰਗਰ ਸਾਧਨ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਸਿੱਖ ਸਿਧਾਂਤਾਂ, ਸਿੱਖ ਰਹਿਤ ਮਰਯਾਦਾ, ਸਾਰੰਗੀ, ਢੱਡ ਅਤੇ ਕਵੀਸ਼ਰੀ ਵਿੱਦਿਆ ਨਾਲ ਸਬੰਧਤ ਸਿੱਖਿਆ ਦੇਣ ਲੲੀ ਸਿੱਖ ਵਿਦਵਾਨਾਂ ਤੇ ਿੲਸ ਕਲਾ ਦੇ ਮਾਹਿਰਾਂ ਦੀਅਾਂ ਸੇਵਾਵਾਂ ਲੲੀਅਾਂ ਜਾ ਰਹੀਅਾਂ ਹਨ। ੳੁਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ ਸਿੱਖ ਨੌਜੁਆਨੀ ਨੂੰ ਇਸ ਕਲਾ ਵੱਲ ਰੁਚਿਤ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਿਸ਼ੇਸ਼ ਰੁਚੀ ਦਿਖਾ ਰਹੇ ਹਨ ਅਤੇ ਉਨ੍ਹਾਂ ਦੀ ਮਨਸ਼ਾ ਹੈ ਕਿ ਇਹ ਧਾਰਮਿਕ ਵਿਦਿਆ ਦਾ ਕਾਲਜ ਸਿੱਖ ਜਗਤ ਅੰਦਰ ਆਪਣੀ ਵਿਲੱਖਣ ਪਛਾਣ ਬਣਾਵੇ।

VIA PUNJAB