ਅਮਰੀਕਾ ਵਿੱਚ ਗੋਲੀਬਾਰੀ ਦੀ ਘਟਨਾ ਦੌਰਾਨ 8 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ – ਅਮਰੀਕਾ ਦੇ ਇੰਡੀਆਨਾਪੋਲਿਸ ਵਿੱਚ ਜੰਮ ਕੇ ਗੋਲੀਬਾਰੀ ਵਿੱਚ 8 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਅਤੇ ਕਈ ਜ਼ਖ਼ਮੀ ਹਨ। ਇਹ ਜਾਣਕਾਰੀ ਇੰਡੀਆਨਾਪੋਲਿਸ ਮੈਟਰੋਪੋਲਿਟਨ ਪੁਲੀਸ ਡਿਪਾਰਟਮੈਂਟ ਦੇ ਬੁਲਾਰੇ ਜੇਨੀ ਕੁਕ ਨੇ ਦਿੱਤੀ। ਇਹ ਘਟਨਾ ਇੰਡੀਆਨਾਪੋਲਿਸ ਵਿੱਚ ਮਿਰਾਬੇਲ ਰੋਡ 8951 ਸਥਿਤ ਫੇਡ ਐਕਸ ਫੈਸਿਲਟੀ ਵਿੱਚ ਹੋਈ।ਬੀਤੀ ਰਾਤ ਨੂੰ ਹੋਈ ਇਸ ਫਾਇਰਿੰਗ ਮਾਮਲੇ ਦੀ ਜਾਂਚ ਇੰਡੀਆਨਾਪੋਲਿਸ ਮੈਟਰੋਲਿਟਨ ਪੁਲੀਸ ਡਿਪਾਰਟਮੈਂਟ ਕਰ ਰਹੀ ਹੈ। ਡਿਪਾਰਟਮੈਂਟ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਦਾ ਸ਼ੂਟਰ ਨਾਲ ਸਾਹਮਣਾ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਨੇ ਖ਼ੁਦ ਦੀ ਵੀ ਜਾਨ ਲੈ ਲਈ।ਪਿਛਲੇ ਮਹੀਨੇ ਹੀ ਅਮਰੀਕਾ ਦੇ ਕੋਲੋਰਾਡੋ ਪ੍ਰਾਂਤ ਦੇ ਬਾਲਡਰ ਇਲਾਕੇ ਸਥਿਤ ਇਕ ਸੁਪਰਮਾਰਕਿਟ ਵਿੱਚ ਫਾਇਰਿੰਗ ਦੀ ਘਟਨਾ ਹੋਈ ਸੀ, ਜਿਸ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ। ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸਦੀ ਪਛਾਣ ਅਹਿਮਦ ਅਲ ਅਲੀਵੀ ਅਲੀਸਾ ਦੇ ਰੂਪ ਵਿੱਚ ਕੀਤੀ ਗਈ ਸੀ।

VIA PUNJAB