ਅਮਰੀਕੀ ਸੈਨੇਟ ‘ਚ ਖਸ਼ੋਗੀ ਤੇ ਯਮਨ ਸੰਕਟ ‘ਤੇ ਟਰੰਪ ਤੇ ਸਾਊਦੀ ਦੀ ਹੋਈ ਨਿੰਦਾ

ਵਾਸ਼ਿੰਗਟਨ – ਸੈਨੇਟ ਨੇ ਸਾਊਦੀ ਅਰਬ ਖਿਲਾਫ ਪਾਏ ਗਏ ਇਕ ਤੋਂ ਬਾਅਦ ਇਕ ਵੋਟ ‘ਚ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੁਖ ਦੀ ਨਿੰਦਾ ਕੀਤੀ ਤੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਇਸ ਪੱਛਮੀ ਏਸ਼ੀਆਈ ਦੇਸ਼ ਨੂੰ ਲੈ ਕੇ ਨਵਾਂ ਵਹਿਮ ਪੈਦਾ ਹੋਣ ਦੇ ਸੰਕੇਤ ਦਿੱਤੇ। ਹਾਲਾਂਕਿ ਵੀਰਵਾਰ ਨੂੰ ਪੇਸ਼ ਇਹ ਪ੍ਰਸਤਾਵ ਸੰਕੇਤਿਕ ਸਨ ਪਰ ਇਹ ਦਿਖਾਉਂਦਾ ਹੈ ਕਿ ਸੈਨੇਟਰ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਤੇ ਸਾਊਦੀ ਅਰਬ ਦੇ ਨਾਲ ਸਬੰਧਾਂ ਦੀ ਨਿਗਰਾਨੀ ‘ਤੇ ਜ਼ੋਰ ਪਾਉਣਾ ਚਾਹੁੰਦੇ ਹਨ। ਨਾਲ ਹੀ ਇਹ ਖਸ਼ੋਗੀ ਦੇ ਕਤਲ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਸੈਨੇਟ ‘ਚ ਸੰਭਾਲ ਸਕਣ ‘ਚ ਟਰੰਪ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ‘ਚ ਹੋਈ ਚੂਕ ਵੱਲ ਵੀ ਇਸ਼ਾਰਾ ਕਰਦੀ ਹੈ। ਇਕ ਉਪਾਅ ‘ਚ ਸੁਝਾਅ ਦਿੱਤਾ ਗਿਆ ਕਿ ਅਮਰੀਕਾ ਯਮਨ ਯੁੱਧ ਲਈ ਸਾਊਦੀ ਅਰਬ ਨੂੰ ਦਿੱਤਾ ਜਾ ਰਿਹਾ ਆਪਣਾ ਸਹਿਯੋਗ ਖਤਮ ਕਰ ਦੇਣ।

VIA PUNJAB