- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਰਬ ਸਾਗਰ ਵਿੱਚ ਭਾਰਤੀ ਜਲ ਸੈਨਾ ਵੱਲੋਂ ਐਂਟੀ-ਸ਼ਿਪ ਮਿਜ਼ਾਈਲ ਲਾਂਚ
ਨੈਸ਼ਨਲ ਡੈਸਕ – ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਇਕ ਅਭਿਆਸ ਦੌਰਾਨ ਐਂਟੀ-ਸ਼ਿਪ ਮਿਜ਼ਾਈਲ ਲਾਂਚ ਕੀਤੀ| ਲਾਂਚਿੰਗ ਸਮੇਂ ਐਂਟੀ-ਸ਼ਿਪ ਮਿਜ਼ਾਈਲ ਨੇ ਇਕ ਪੁਰਾਣੇ ਗੋਦਾਵਰੀ ਕਲਾਸ ਦੇ ਡੀ-ਕਮੀਸ਼ੰਡ ਜਹਾਜ਼ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਸਮੁੰਦਰ ਵਿੱਚ ਡੁੱਬੋ ਦਿੱਤਾ| ਭਾਰਤੀ ਜਲ ਸੈਨਾ ਨੇ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ| ਐਂਟੀ-ਸ਼ਿਪ ਮਿਜ਼ਾਈਲ ਦਾ ਨਿਸ਼ਾਨਾ ਇੰਨਾ ਸਹੀ ਸੀ ਕਿ ਟਾਰਗੇਟ ਸ਼ਿਪ ਸਮੁੰਦਰ ਵਿੱਚ ਡੁੱਬ ਗਈ| ਜਲ ਸੈਨਾ ਨੇ ਦੱਸਿਆ ਕਿ ਮਿਜ਼ਾਈਲ ਨੇ ਖਤਰਨਾਕ ਨਿਸ਼ਾਨੇ ਨਾਲ ਆਪਣੇ ਮੈਕਿਸਮ ਰੇਂਜ ਵਿੱਚ ਟਾਰਗੇਟ ਨੂੰ ਨਿਸ਼ਾਨਾ ਬਣਾਇਆ| ਆਈ.ਐਨ. ਐਸ. ਪ੍ਰਬਲ ਤੇ 16 ਰੂਸ ਤੋਂ ਬਣੇ ਕੇ.ਐਚ-35 ਯੂਰਨ ਐਂਟੀ ਸ਼ਿਪ ਮਿਜ਼ਾਈਲ ਤਾਇਨਾਤ ਹਨ| ਇਸ ਦੀ ਅਨੁਮਾਨਤ ਸਮਰੱਥਾ 130 ਕਿਲੋਮੀਟਰ ਤੱਕ ਦੀ ਹੈ|ਜਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਰੱਖਿਆ ਫੋਰਸ ਨੇ ਕਈ ਮਿਜ਼ਾਈਲਾਂ ਦਾ ਸਫਲ ਪ੍ਰੀਖਣ ਕੀਤਾ ਹੈ| ਬੀਤੇ ਦਿਨੀਂ ਰਾਜਸਥਾਨ ਦੇ ਪੋਖਰਨ ਵਿੱਚ ਤੀਜੀ ਪੀੜ੍ਹੀ ਦੀ ਟੈਂਕ ਰੋਧੀ ਗਾਈਡੈਡ ਮਿਜ਼ਾਈਲ ‘ਨਾਗ’ ਦਾ ਅੰਤਿਮ ਸਫਲ ਪ੍ਰੀਖਣ ਕੀਤਾ ਗਿਆ| ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਹ ਮਿਜ਼ਾਈਲ ਵਿਕਸਿਤ ਕੀਤੀ ਹੈ, ਜੋ ਦਿਨ ਅਤੇ ਰਾਤ ਦੋਵੇਂ ਸਮੇਂ ਦੁਸ਼ਮਣ ਟੈਂਕਾਂ ਨਾਲ ਲੜਨ ਅਤੇ ਨਿਸ਼ਾਨਾ ਸਾਧਣ ਵਿੱਚ ਸਮਰੱਥ ਹੈ|


