- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫਰਿਜ਼ਨੋ ਵਿੱਚ ਤੇਜ਼ ਰਫਤਾਰ ਕਾਰ ਨੇ ਠੋਕੇ ਕਈ ਵਾਹਨ
ਕੈਲੀਫੋਰਨੀਆਂ – ਕੇਂਦਰੀ ਫਰਿਜ਼ਨੋ ਵਿੱਚ ਇੱਕ ਤੇਜ਼ ਰਫਤਾਰ ਕਾਰ ਦੁਆਰਾ ਕਈ ਹੋਰ ਗੱਡੀਆਂ ਨੂੰ ਟੱਕਰ ਮਾਰਨ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਜ਼ਖਮੀ ਹੋਏ ਕਾਰ ਡਰਾਈਵਰ ਨੂੰ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ । ਇਸ ਡਰਾਈਵਰ ਦੀ ਪਛਾਣ ਸੀਨ ਹਿਲਮੈਨ (37 ) ਵਜੋਂ ਹੋਈ ਹੈ। ਇਹ ਐਕਸੀਡੈਂਟ ਸਵੇਰੇ ਸਮੇਂ ਹੋਇਆ ਜਿੱਥੇ ਇਹ ਕਾਰ ਬਲੈਕਸਟੋਨ ਐਵੀਨਿਊ ਦੇ ਪੱਛਮ ਵੱਲ ਅਸ਼ਲਾਨ ਐਵੀਨਿਊ ਕੋਲ ਪਲਟ ਗਈ ਸੀ। ਇਹ ਤੇਜ਼ ਰਫਤਾਰ ਕਾਰ ਇੱਕ ਮਾਲੀ ਦੇ ਟ੍ਰੇਲਰ ਨੂੰ ਟੱਕਰ ਮਾਰਦੀ ਹੋਈ ਇੱਕ ਪਿਕਅਪ ਵਿੱਚ ਵੱਜੀ ਅਤੇ ਪਲਟਦੀ ਹੋਈ ਨੇ ਇੱਕ ਹੌਂਡਾ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿੱਚ ਹਾਂਡਾ ਡਰਾਈਵਰ ਵੀ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਹਿਲਮੈਨ ਦੀ ਬਾਂਹ ਤੇ ਕਾਫੀ ਸੱਟ ਲੱਗੀ ਸੀ। ਉਸ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ। ਪੁਲਿਸ ਅਧਿਕਾਰੀ ਮਾਈਕ ਸਾਲਸ ਨੇ ਜਾਣਕਾਰੀ ਦਿੱਤੀ ਕਿ ਹਿਲਮੈਨ ਉੱਤੇ ਹਿੱਟ ਐਂਡ ਰਨ ਅਤੇ ਕਿਸੇ ਪ੍ਰਭਾਵ ਅਧੀਨ ਗੱਡੀ ਚਲਾਉਣ ਦੇ ਦੋਸ਼ ਲਗਾਏ ਗਏ ਹਨ।


