ਆਰੀਅਨਜ਼ ਐਮਬੀਏ ਦੇ ਵਿਦਿਆਰਥੀ ਇੰਟਰ ਜ਼ੋਨਲ ਆਈਕੇਜੀ-ਪੀਟੀਯੂ ਯੂਥ ਫੈਸਟੀਵਲ ਵਿੱਚ ਚਮਕੇ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਐਮਬੀਏ ਦੇ ਵਿਦਿਆਰਥੀਆ ਨੇ ਆਈਕੇਜੀ-ਪੀਟੀਯੂ ਜਲੰਧਰ ਦੇ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਮਾਈਮ ਅਤੇ ਵਨ ਐਕਟ ਪਲੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ । ਪ੍ਰਤਿਯੋਗਿਤਾ, ਆਈਕੇਜੀ-ਪੀਟੀਯੂ ਜਲੰਧਰ ਦੇ ਲਗਭਗ 45 ਸੰਬੰਧਿਤ ਕਾਲੇਜਾਂ ਦੇ ਜੇਤੂਆਂ ਦੇ ਵਿਚਕਾਰ ਆਯੋਜਿਤ ਹੋਈ, ਜਿਹਨਾਂ ਨੇ ਪੰਜਾਬ ਦੇ ਵਿਭਿੰਨ ਕਾਲੇਜਿਸ ਵਿੱਚ ਆਯੋਜਿਤ ਦੱਖਣੀ, ਕੇਂਦਰੀ, ਪੰਛਮੀ, ਅਤੇ ਉੱਤਰੀ ਜ਼ੋਨ ਦੇ ਜ਼ੋਨਲ ਯੂਥ ਫੈਸਟੀਵਲ ਦੀ ਯੋਗਤਾ ਪ੍ਰਾਪਤ ਕੀਤੀ ਸੀ। ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੁਜੀਸ਼ਨ ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਆਰੀਅਨਜ਼ ਦੇ ਵਿਦਿਆਰਥੀ ਇਸ ਤਰਾਂ ਦੇ ਸਿਹਤਮੰਦ ਮੁਕਾਬਲਿਆਂ ਦੇ ਨਾਲ ਨਵੀਆਂ ਉਚਾਈਆਂ ਅਤੇ ਜੋਖਿਮ ਪ੍ਰਾਪਤ ਕਰ ਰਹੇ ਹਨ ਜੋ ਪਰਿਪੱਕਤਾ. ਮੁਕਾਬਲੇਬਾਜੀ ਦੇ ਹੁਨਰ ਅਤੇ ਪ੍ਰਤਿਭਾ ਦਾ ਪੱਧਰ ਵੀ ਵਿਕਸਿਤ ਕਰਦੇ ਹਨ। ਆਰੀਅਨਜ਼ ਦੇ ਐਮਬੀਏ ਪਹਿਲੇ ਸਾਲ ਦੇ ਵਿਦਿਆਰਥੀ ਤਪੀ ਮਰਾ, ਸਟੀਫਨ, ਸੰਜੀਤ ਕਟੋਚ, ਅਮਿਤ ਕਟੋਚ, ਫਹੀਮ ਖਾਨ, ਮਹੁੰਮਦ ਰਾਹਤਉੱਲਾ ਨੇ ਮਾਈਮ ਦੀ ਸ਼ਾਨਦਾਰ ਕਾਰਗੁਜਾਰੀ ਨਾਲ ਦਰਸ਼ਕਾਂ ਦਾ ਮੰੋਨੋਰੰਜਨ ਕੀਤਾ ਜਦਕਿ ਸੰਜੀਤ ਕਟੋਚ ਨੇ ਵਨ ਐਕਟ ਪਲੇਅ ਦੇ ਲਈ ਸਰਬੋਤਮ ਐਕਟਰ ਸ਼੍ਰੈਣੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਡਾ.ਆਰ ਪੀ ਐਸ ਬੇਦੀ, ਜੁਆਇੰਟ ਰਜਿਸਟਰਾਰ, ਆਈਕੇਜੀ-ਪੀਟੀਯੂ; ਸ਼੍ਰੀ ਬਲਜੀਤ ਸਿੰਘ, ਸਲਾਹਕਾਰ, ਯੂਥ ਫੈਸਟੀਵਲ, ਆਈਕੇਜੀ-ਪੀਟੀਯੂ; ਸ਼੍ਰੀ ਸੁਮੀਰ ਸ਼ਰਮਾ, ਕੋਰਡੀਨੇਟਰ, ਯੂਥ ਅਫੈਅਰਸ, ਆਈਕੇਜੀ-ਪੀਟੀਯੂ ਆਦਿ ਵੀ ਇਸ ਮੋਕੇ ਤੇ ਮੌਜੂਦ ਸਨ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।

VIA PUNJAB