ਆਰੀਅਨਜ਼ ਦੇ ਇੰਜਨੀਅਰਿੰਗ ਦੇ ਵਿਦਿਆਰਥੀ ਯੂਨੀਵਰਸਿਟੀ ਰਿਜ਼ਲਟ ਵਿੱਚ ਛਾਏ

ਮੋਹਾਲੀ – ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਰਾਜਪੁਰਾ, ਨੇੜੇ ਚੰਡੀਗੜ ਦੇ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾਂ ਦੇ ਪ੍ਰੀਖੀਆ ਨਤੀਜਿਆਂ ਵਿੱਚ 100% ਨੰਬਰ ਪ੍ਰਾਪਤ ਕਰ ਕੇ ਕਾਲੇਜ ਦਾ ਨਾਮ ਰੋਸ਼ਨ ਕੀਤਾ।ਬੀ.ਟੈੱਕ ਪਹਿਲੇ ਸਾਲ ਵਿੱਚ ਕਰਣ (ਸਿਵਿਲ) ਨੇ 7.64 ਐਸਜੀਪੀਏ ਦੇ ਨਾਲ ਪਹਿਲਾ ਸਥਾਨ, ਤਰੁਣ ਕੁਮਾਰ (ਸਿਵਿਲ) ਨੇ 7.47 ਐਸਜੀਪੀਏ ਹਾਸਿਲ ਕਰ ਦੂਜਾ ਸਥਾਨ ਪ੍ਰਾਪਤ ਕੀਤਾ; ਮਕੈਨੀਕਲ ਇੰਜਨੀਅਰਿੰਗ ਦੂਜੇ ਸਾਲ ਵਿੱਚ, ਬਿਲਾਲ ਅਹਿਮਦ ਸ਼ਾਹ ਨੇ 8.46 ਐਸਜੀਪੀਏ ਪ੍ਰਾਪਤ ਕਰ ਕੇ ਪਹਿਲਾ ਸਥਾਨ, ਦਾਨਿਸ਼ ਸ਼ਫੀ ਨੇ 8.35 ਐਸਜੀਪੀਏ ਪ੍ਰਾਪਤ ਕਰ ਕੇ ਦੂਜਾ ਸਥਾਨ, ਮਕੈਨੀਕਲ ਇੰਜਨੀਅਰਿੰਗ ਤੀਜੇ ਸਾਲ ਵਿੱਚ ਤਾਨਿਆ ਪ੍ਰਿਆ ਨੇ 84.7% ਨੰਬਰ ਪ੍ਰਾਪਤ ਕਰ ਕੇ ਪਹਿਲਾ ਸਥਾਨ, ਯੂਨਿਕ ਨੇ 75.5% ਨੰਬਰ ਪ੍ਰਾਪਤ ਕਰ ਕੇ ਦੂਜਾ  ਸਥਾਨ ਪ੍ਰਾਪਤ ਕੀਤਾ; ਕੰਪਿਊਟਰ ਸਾਇੰਸ ਇੰਜਨੀਅਰਿੰਗ ਦੂਜੇ ਸਾਲ ਵਿੱਚ ਜੋਤੀ ਯਾਦਵ ਨੇ 7.61 ਐਸਜੀਪੀਏ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ; ਕੰਪਿਊਟਰ ਸਾਇੰਸ ਇੰਜਨੀਅਰਿੰਗ ਤੀਜੇ ਸਾਲ ਵਿੱਚ ਦੀਪਾਵਲੀ ਨੇ 8.52 ਐਸਜੀਪੀਏ ਪ੍ਰਾਪਤ ਕਰ ਕੇ ਪਹਿਲਾ ਸਥਾਨ, ਬਿਸਮਾ ਪ੍ਰਵੀਨ ਨੇ 8.43 ਐਸਜੀਪੀਏ ਪ੍ਰਾਪਤ ਕਰ ਕੇ ਦੂਜਾ ਸਥਾਨ ਹਾਸਿਲ ਕੀਤਾ; ਕੰਪਿਊਟਰ ਸਾਇੰਸ ਇੰਜਨੀਅਰਿੰਗ ਚੌਥੇ ਸਾਲ ਵਿੱਚ ਕਰੁਸ਼ਨਾ ਬਾਗ ਅਤੇ ਨੀਤੂ ਸ਼ੁਕਲਾ ਨੇ 85.05% ਨੰਬਰ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ; ਸਿਵਿਲ ਦੂਜੇ ਸਾਲ ਵਿੱਚ ਮੁਸਕਾਨ ਨੇ 8.48 ਐਸਜੀਪੀਏ ਹਾਸਿਲ ਕਰ ਕੇ ਪਹਿਲਾ ਸਥਾਨ, ਸੰਦੀਪ ਭੰਡਾਰੀ ਨੇ 8.38 ਐਸਜੀਪੀਏ ਪ੍ਰਾਪਤ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ; ਸਿਵਿਲ ਤੀਜੇ ਸਾਲ ਵਿੱਚ ਉਮੇਰ ਆਯੂਬ ਨੇ 8.61 ਐਸਜੀਪੀਏ ਹਾਸਿਲ ਕਰ ਕੇ ਪਹਿਲਾ ਸਥਾਨ, ਆਯੂਬ ਰੈਨਾ ਨੇ 8.57 ਐਸਜੀਪੀਏ ਪ੍ਰਾਪਤ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ; ਸਿਵਿਲ ਚੌਥੇ ਸਾਲ ਵਿੱਚ ਵੰਦਨਾ ਕੁਮਾਰੀ ਨੇ 78.7% ਨੰਬਰ ਹਾਸਿਲ ਕਰ ਕੇ ਪਹਿਲਾ ਸਥਾਨ, ਇਰਸ਼ਾਦ ਹਸਨ ਨੇ 77.05% ਨੰਬਰ ਪ੍ਰਾਪਤ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਉਹਨਾਂ ਦੀ ਸਖਤ ਮਿਹਨਤ ਦੇ ਲਈ ਵਧਾਈ ਦਿੰਦੇ ਹੋਏ ਕਿ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਨਾਲ ਮੁਕਾਬਲਾ ਕਰ ਰਹੀਆਂ ਹਨ ਜਿਵੇਂ ਕਿ ਅਕਾਦਮਿਕ, ਖੇਲਾਂ, ਖੋਜਾਂ, ਸੰਸਕ੍ਰਿਤਿਕ ਗਤੀਵਿਧੀਆਂ ਆਦਿ। ਇਸ ਦਾ ਨਤੀਜਾਂ ਜਿਆਦਾ ਤੋ ਜਿਆਦਾ ਮਾਤਾ-ਪਿਤਾ ਆਪਣੀ ਲੜਕੀਆਂ ਨੂੰ ਉੱਚ ਸਿੱਖਿਆ ਦੇ ਲਈ ਭੇਜਣ ਦੇ ਲਈ ਪ੍ਰੇਰਿਤ ਕਰੇਗਾ।ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਪ੍ਰੌਫੈਸਰ ਬੀ.ਐਸ.ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਕਾਲੇਜ ਦੇ ਇਸ ਤਰਾਂ ਦੇ ਸ਼ਾਨਦਾਰ ਨਤੀਜੇ ਕਾਲੇਜ ਨੂੰ ਵਿਦਿਆਰਥੀਆਂ ਦੀ ਪਸੰਦੀਦਾਂ ਸਥਾਨ ਬਣਾਉਂਦੇ ਹਨ। ਉੱਚ ਗੁਣਵੱਤਾ ਦੀ ਸਿੱਖਿਆ ਪ੍ਰਦਾਨ  ਕਰਨਾ ਸਾਡੇ ਇੰਸਟੀਚਿਊਟ ਦਾ ਉਦੇਸ਼ ਹੈ ਅਤੇ ਵਿਦਿਆਰਥੀਆਂ ਦੇ  ਪ੍ਰੀਖੀਆ ਨਤੀਜਿਆਂ   ਨੇ ਸਿੱਧ ਕਰ ਦਿੱਤਾ ਹੈ ਕਿ ਅਸੀ ਆਪਣੇ ਯਤਨਾਂ ਵਿੱਚ ਸਫਲ ਹੋ ਰਹੇ ਹਾਂ।ਇਸ ਉਪਲੱਬਧੀ ਤੇ ਖੁਸ਼ੀ ਦਾ ਅਨੁਭਵ ਕਰਦੇ ਹੋਏ ਟਾੱਪਰਸ ਨੇ ਕਿਹਾ ਕਿ ਇਹ ਭਾਵਨਾ ਇੱਕ ਅਜਿਹੀ ਚੀਜ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਅਸੀ ਆਪਣੇ ਸਿੱਖਿਅਕਾਂ ਅਤੇ ਮਾਤਾ-ਪਿਤਾ ਦੇ ਸ਼ੁਕਰਗੁਜਾਰ  ਹੈ ਜਿਹਨਾਂ ਦੀ ਵਜਾਂ ਨਾਲ ਅਸੀ ਆਪਣੇ ਮਾਤਾ-ਪਿਤਾ, ਸਿੱਖਿਅਕਾਂ ਨੂੰ ਖੁਦ ਤੇ ਮਾਣ ਕਰਨ ਦੇ ਯੋਗ ਬਣਾ ਸਕੇ।

VIA PUNJAB