- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟਰੇਲੀਅਨ ਓਪਨ ਚ ਭਾਰਤ ਦੀ ਅਗਵਾਈ ਕਰਨਗੇ 10 ਬਾਲ ਕਿਡਸ
ਨਵੀਂ ਦਿੱਲੀ – ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦੇ ਮਾਰਗਦਰਸ਼ਨ ‘ਚ ਦੇਸ਼ ‘ਚੋਂ 10 ਪ੍ਰਤਿਭਾਸ਼ਾਲੀ ਬੱਚਿਆਂ ਨੂੰ 2019 ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ‘ਬਾਲ ਕਿਡਸ’ ਬਣਨ ਲਈ ਚੁਣਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਚੁਣਨ ਦੀ ਮੁਹਿੰਮ ਕਿਆ ਮੋਟਰਸ ਨੇ ਚਲਾਈ ਸੀ। ਇਨ੍ਹਾਂ 10 ਬੱਚਿਆਂ ਦੀ ਚੋਣ ਦੇਸ਼ ਭਰ ‘ਚ 1800 ਨੌਜਵਾਨ ਟੈਨਿਸ ਖਿਡਾਰੀਆਂ ‘ਚੋਂ ਕੀਤੀ ਗਈ। ਪਹਿਲਾਂ 1800 ਬੱਚਿਆਂ ਨੇ ਟ੍ਰਾਇਲ ਦਿੱਤੇ, ਜਿਨ੍ਹਾਂ ‘ਚੋਂ 100 ਬੱਚਿਆਂ ਨੂੰ ਚੁਣ ਕੇ ਇਥੇ ਆਰ. ਕੇ. ਖੰਨਾ ਸਟੇਡੀਅਮ ‘ਚ ਸਖਤ ਆਡੀਸ਼ਨ ਪ੍ਰਕਿਰਿਆ ‘ਚੋਂ ਕੱਢਿਆ ਗਿਆ। ਇਨ੍ਹਾਂ 100 ਬੱਚਿਆਂ ‘ਚੋਂ 10 ਬੱਚਿਆਂ ਦੀ ਚੋਣ ਕੀਤੀ ਗਈ, ਜੋ ਹੁਣ ਜਨਵਰੀ ‘ਚ ਮੈਲਬੋਰਨ ਵਿਚ ਹੋਣ ਵਾਲੇ ਆਸਟਰੇਲੀਅਨ ਓਪਨ ਵਿਚ ‘ਬਾਲ ਕਿਡਸ’ ਦੇ ਰੂਪ ‘ਚ ਉਤਰਨਗੇ।


