- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਈਰਾਨ ਖਿਲਾਫ ਅਮਰੀਕਾ ਦਾ ਦਬਾਅ ਪ੍ਰਭਾਵਸ਼ਾਲੀ ਸਿੱਧ ਹੋ ਰਿਹੈ : ਪੋਂਪੀਓ
ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅੱਜ ਕਿਹਾ ਕਿ ਈਰਾਨ ਖਿਲਾਫ ਅਮਰੀਕੀ ਵਿੱਤੀ ਦਬਾਅ ਮੁਹਿੰਮ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ। ਪੋਂਪੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਦ੍ਰਿੜ ਸੰਕਲਪ ‘ਚ ਹੈ ਕਿ ਈਰਾਨ ਕਿਸੇ ਵੀ ਹਾਲਤ ‘ਚ ਪ੍ਰਮਾਣੂ ਹਥਿਆਰ ਸੰਪਨ ਨਾ ਬਣੇ। ਇਸ ਸਾਲ ਮਈ ‘ਚ ਅਮਰੀਕਾ ਨੇ ਈਰਾਨ ਨਾਲ ਹੋਈ ਇਤਿਹਾਸਕ ਪ੍ਰਮਾਣੂ ਸੰਧੀ ਨੂੰ ਖਤਮ ਕਰ ਦਿੱਤਾ ਸੀ ਅਤੇ ਈਰਾਨ ਖਿਲਾਫ ਰੋਕ ਲਗਾ ਦਿੱਤੀ ਸੀ। ਇਸ ਦੇ ਇਲਾਵਾ ਅਮਰੀਕਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਵਿਦੇਸ਼ੀ ਵਿੱਤੀ ਸੰਸਥਾਨ ਈਰਾਨ ਨਾਲ ਕਾਰੋਬਾਰ ਕਰੇਗਾ ਤਾਂ ਉਸ ਨੂੰ ਅਮਰੀਕੀ ਬੈਂਕਿੰਗ ਸਿਸਟਮ ਤੋਂ ਅਲੱਗ-ਥਲੱਗ ਕੀਤਾ ਜਾ ਸਕਦਾ ਹੈ। ਸੰਸਦੀ ਕਮੇਟੀ ਦੀ ਸੁਣਵਾਈ ਦੌਰਾਨ ਪੋਂਪੀਓ ਨੇ ਕਿਹਾ,”ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਈਰਾਨ ਹੁਣ ਉਹ ਦੇਸ਼ ਨਹੀਂ ਹੈ ਜੋ 5 ਮਹੀਨੇ ਪਹਿਲਾਂ ਸੀ। ਅਜਿਹਾ ਸਾਡੀ ਵਿੱਤੀ ਮੁਹਿੰਮ ਦੇ ਦਬਾਅ ਕਾਰਨ ਅਤੇ ਪ੍ਰਮਾਣੂ ਸੰਧੀ ਤੋਂ ਸਾਡੇ ਪਿੱਛੇ ਹਟ ਜਾਣ ਕਾਰਨ ਹੋਇਆ ਹੈ।”


