- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐਫ. ਬੀ. ਆਈ ਦੇ ਨਿਸ਼ਾਨੇ ਤੇ ਓਸਾਮਾ ਬਿਨ ਲਾਦੇਨ ਦਾ ਬੇਟਾ
ਵਾਸ਼ਿੰਗਟਨ – ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਬੇਟਾ ਹਮਜ਼ਾ ਬਿਨ ਲਾਦੇਨ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਦੇ ਨਿਸ਼ਾਨੇ ਤੇ ਹੈ| ਐਫ. ਬੀ. ਆਈ. ਨੇ ਉਸ ਨੂੰ ਐਸ ਐਮ ਆਈ ਐਲ ਵਿੱਚ ਸ਼ਾਮਲ ਕੀਤਾ ਹੈ| ਅਧਿਕਾਰੀਆਂ ਨੇ ਹਮਜ਼ਾ ਬਾਰੇ ਹੋਰ ਜਾਣਕਾਰੀ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ|ਐਫ. ਬੀ. ਆਈ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ, ”ਉਹ ਅਲ ਕਾਇਦਾ ਨਾਲ ਹਮਜ਼ਾ ਦੇ ਸੰਬੰਧ ਅਤੇ ਮੈਂਬਰਸ਼ਿਪ ਬਾਰੇ ਜਾਣਕਾਰੀ ਚਾਹੁੰਦਾ ਹੈ ਕਿਉਂਕਿ ਉਸ ਦੇ ਜਨਤਕ ਐਲਾਨਾਂ ਨਾਲ ਸੰਯੁਕਤ ਰਾਜ ਅਮਰੀਕਾ ਦੀ ਸੁਰੱਖਿਆ ਖਤਰੇ ਵਿੱਚ ਹੈ|” ਅਧਿਕਾਰੀਆਂ ਨੇ ਹਮਜ਼ਾ ਦੇ ਅਫਗਾਨਿਸਤਾਨ, ਪਾਕਿਸਤਾਨ, ਸੀਰੀਆ ਜਾਂ ਈਰਾਨ ਵਿਚ ਲੁਕੇ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ ਕਿਉਂਕਿ ਉਹ ਅਰਬੀ ਜਾਣਦਾ ਹੈ| ਇਸ ਤੋਂ ਪਹਿਲਾਂ ਅਮਰੀਕਾ ਨੇ 2017 ਵਿਚ ਹਮਜ਼ਾ ਬਿਨ ਲਾਦੇਨ ਨੂੰ ‘ਗਲੋਬਲ ਅੱਤਵਾਦੀ’ ਐਲਾਨ ਕੀਤਾ ਸੀ| ਇਸ ਮਗਰੋਂ ਹਮਜ਼ਾ ਤੇ ਇਨਾਮ ਦਾ ਵੀ ਐਲਾਨ ਕੀਤਾ ਸੀ| ਉਸ ਨੇ ਹਮਜ਼ਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਕ ਮਿਲੀਅਨ ਡਾਲਰ ਦੀ ਰਾਸ਼ੀ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਸੀ|ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹਮਜ਼ਾ ਬਿਨ ਲਾਦੇਨ ਦਾ ਵਿਆਹ ਅਲ-ਕਾਇਦਾ ਦੇ ਸੀਨੀਅਰ ਆਗੂ ਅਬਦੁੱਲਾ ਅਹਿਮਦ ਅਬਦੁਲਾ ਉਰਫ ਅਬੂ ਅਹਿਮਦ ਅਲ ਮਸਰੀ ਦੀ ਬੇਟੀ ਨਾਲ ਹੋਇਆ ਹੈ| ਮਸਰੀ ਤੇ 7 ਅਗਸਤ 1998 ਨੂੰ ਤੰਜਾਨੀਆ ਅਤੇ ਕੀਨੀਆ ਵਿਚ ਅਮਰੀਕੀ ਦੂਤਘਰਾਂ ਤੇ ਬੰਬਾਰੀ ਕਰਨ ਦਾ ਦੋਸ਼ ਹੈ| ਜਿਕਰਯੋਗ ਹੈ ਕਿ ਸਾਊਦ ਅਰਬ ਪਹਿਲਾਂ ਹੀ ਹਮਜ਼ਾ ਬਿਨ ਲਾਦੇਨ ਦੀ ਨਾਗਰਿਕਤਾ ਰੱਦ ਕਰ ਚੁੱਕਾ ਹੈ|


