ਕਪਤਾਨ ਅਜਿੰਕਯ ਰਹਾਨੇ ਦਾ ਇਤਿਹਾਸਕ ਸੈਂਕੜਾ

ਟੀਮ ਇੰਡੀਆ ਦੇ ਕਾਰਜਵਾਹਕ ਕਪਤਾਨ ਅਜਿੰਕਯ ਰਹਾਨੇ ਨੇ ਮੈਲਬੋਰਨ ’ਚ ਚਲ ਰਹੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ ਸ਼ਾਨਦਾਰ ਸੈਂਕੜਾ ਲਾਇਆ ਹੈ। ਆਸਟਰੇਲੀਆ ਖ਼ਿਲਾਫ਼ ਕਪਤਾਨੀ ਪਾਰੀ ਖੇਡਦੇ ਹੋਏ ਉਨ੍ਹਾਂ ਨੇ ਮੁਸ਼ਕਲ ’ਚ ਫਸੀ ਟੀਮ ਨੂੰ ਉਬਾਰਿਆ ਅਤੇ 195 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ 12ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਆਪਣੀ ਪਾਰੀ ਦੇ ਨਾਲ ਹੀ ਉਨ੍ਹਾਂ ਨੇ ਟੀਮ ਲਈ ਕਈ ਮਹੱਤਵਪੂਰਨ ਸਾਂਝੇਦਾਰੀਆਂ ਵੀ ਕੀਤੀਆਂ। ਰਹਾਨੇ ਹਨੁਮਾ ਵਿਹਾਰੀ ਨਾਲ 52, ਰਿਸ਼ਭ ਪੰਤ ਦੇ ਨਾਲ 57 ਤੇ ਰਵਿੰਦਰ ਜਡੇਜਾ ਦੇ ਨਾਲ ਅਜੇ ਤਕ 104 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਚੁੱਕੇ ਹਨ।

VIA PUNJAB