- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਮਲਾ ਹੈਰਿਸ ਦੇ ਪ੍ਰਚਾਰ ਲਈ 15 ਲੱਖ ਡਾਲਰ ਇਕੱਤਰ
ਵਾਸ਼ਿੰਗਟਨ – ਭਾਰਤੀ ਮੂਲ ਦੀ ਪਹਿਲੀ ਸੈਨੇਟਰ ਕਮਲਾ ਹੈਰਿਸ (54) ਵੱਲੋਂ 2020 ’ਚ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਸ਼ਾਮਲ ਹੋਣ ਦੇ ਐਲਾਨ ਦੇ 24 ਘੰਟਿਆਂ ਅੰਦਰ ਉਸ ਦੇ ਪ੍ਰਚਾਰ ਲਈ 15 ਲੱਖ ਡਾਲਰ ਇਕੱਠੇ ਹੋ ਗਏ। ਫੌਕਸ ਨਿਊਜ਼ ਮੁਤਾਬਕ ਕੈਲੀਫੋਰਨੀਆ ਤੋਂ ਡੈਮੋਕਰੈਟਿਕ ਪਾਰਟੀ ਆਗੂ ਨੇ ਏਬੀਸੀ ’ਤੇ ਐਲਾਨ ਕੀਤਾ ਕਿ 38 ਹਜ਼ਾਰ ਦਾਨੀਆਂ ਨੇ ਉਸ ਦੇ ਪ੍ਰਚਾਰ ਲਈ 15 ਲੱਖ ਡਾਲਰ ਦਿੱਤੇ ਹਨ। ਹੈਰਿਸ ਨੇ ਟਵੀਟ ਕਰਕੇ ਰਾਸ਼ੀ ਦਾਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜ਼ਮੀਨੀ ਪੱਧਰ ’ਤੇ 24 ਘੰਟਿਆਂ ’ਚ ਇੰਨੀ ਵੱਡੀ ਰਕਮ ਇਕੱਠੀ ਹੋ ਗਈ ਹੈ। ਵਾਲ ਸਟਰੀਟ ਜਰਨਲ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਕਿ ਪਹਿਲੇ 12 ਘੰਟਿਆਂ ਦੇ ਅੰਦਰ ਹੀ ਹੈਰਿਸ ਦੇ ਪ੍ਰਚਾਰ ਲਈ 10 ਲੱਖ ਡਾਲਰ ਫੰਡ ਵਜੋਂ ਮਿਲ ਗਏ ਸਨ। ਹੈਰਿਸ ਨੂੰ ਕੰਪਨੀਆਂ ਤੋਂ ਵੀ ਵੱਡਾ ਹੁੰਗਾਰਾ ਮਿਲਿਆ ਅਤੇ 1.10 ਲੱਖ ਡਾਲਰ ਪ੍ਰਚਾਰ ਲਈ ਇਕੱਤਰ ਹੋ ਗਏ।


