ਕੁੱਕ ਨੇ ਓਵਰ ਥਰੋਅ ਲਈ ਬੁਮਰਾਹ ਦਾ ਕੀਤਾ ਧੰਨਵਾਦ

ਲੰਡਨ – ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਅਲਸਟੇਅਰ ਕੁੱਕ ਨੇ ਆਪਣੀ ਆਖ਼ਰੀ ਟੈਸਟ ਪਾਰੀ ਵਿੱਚ 33ਵਾਂ ਸੈਂਕੜਾ ਪੂਰਾ ਕਰਨ ਲਈ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਸ਼ੁਕਰੀਆ ਕੀਤਾ। ਭਾਰਤ ਖ਼ਿਲਾਫ਼ ਲੜੀ ਦੇ ਪੰਜਵੇਂ ਅਤੇ ਅੰਤਿਮ ਟੈਸਟ ਵਿੱਚ ਕੱਲ੍ਹ ਇੰਗਲੈਂਡ ਦੀ ਦੂਜੀ ਪਾਰੀ ਦੌਰਾਨ ਕੁੱਕ ਜਦੋਂ 96 ਦੌੜਾਂ ’ਤੇ ਬੱਲੇਬਾਜ਼ੀ ਕਰ ਰਿਹਾ ਸੀ, ਉਦੋਂ ਰਵਿੰਦਰ ਜਡੇਜਾ ਦੀ ਗੇਂਦ ’ਤੇ ਕੁੱਕ ਇੱਕ ਦੌੜ ਲੈਣ ਲਈ ਦੌੜਿਆ। ਬੁਮਰਾਹ ਨੇ ਗੇਂਦ ਨੂੰ ਫੜਨ ਮਗਰੋਂ ਓਵਰ ਥਰੋਅ ਕੀਤਾ, ਜੋ ਚੌਕੇ ਲਈ ਬਾਉਂਡਰੀ ਪਾਰ ਕਰ ਗਈ। ਇਸ ਤਰ੍ਹਾਂ ਕੁੱਕ ਨੂੰ ਪੰਜ ਦੌੜਾਂ ਮਿਲ ਗਈਆਂ ਅਤੇ ਉਸ ਨੇ ਆਪਣੀ ਅੰਤਿਮ ਪਾਰੀ ਵਿੱਚ 33ਵਾਂ ਟੈਸਟ ਸੈਂਕੜਾ ਪੂਰਾ ਕਰ ਲਿਆ।

VIA PUNJAB