- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੇਰਲ ਹੜ੍ਹ ਪੀੜਤਾਂ ਲਈ ਅਮਰੀਕਾ ‘ਚ ਭਾਰਤੀ ਐੱਨ.ਜੀ.ਓ. ਨੇ ਇਕੱਠੇ ਕੀਤੇ 10,000 ਡਾਲਰ
ਵਾਸ਼ਿੰਗਟਨ – ਅਮਰੀਕਾ ਵਿਚ ਇਕ ਭਾਰਤੀ ਗੈਰ-ਲਾਭਕਾਰੀ ਸੰਗਠਨ (ਐੱਨ.ਜੀ.ਓ.) ‘ਸੇਵਾ ਇੰਟਰਨੈਸ਼ਨਲ’ ਨੇ ਹੜ੍ਹ ਪੀੜਤ ਕੇਰਲ ਵਿਚ ਰਾਹਤ ਅਤੇ ਬਚਾਅ ਕੰਮ ਵਿਚ ਮਦਦ ਲਈ 10,000 ਡਾਲਰ ਇਕੱਠੇ ਕੀਤੇ ਹਨ। ਕੇਰਲ ਵਿਚ ਹੜ੍ਹ ਨਾਲ ਮਚੀ ਤਬਾਹੀ ਕਾਰਨ 8 ਅਗਸਤ ਤੋਂ ਹੁਣ ਤੱਕ ਕਰੀਬ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 3.14 ਲੱਖ ਲੋਕਾਂ ਨੂੰ ਵਿਸਥਾਪਿਤ ਕੀਤਾ ਗਿਆ ਹੈ। ਇਹ ਦੱਖਣੀ ਰਾਜ ਬੀਤੇ 100 ਸਾਲਾਂ ਵਿਚ ਆਈ ਸਭ ਤੋਂ ਖਤਰਨਾਕ ਕੁਦਰਤੀ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ। ਇੱਥੇ 80 ਪੁਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ ਅਤੇ ਸਾਰੀਆਂ ਨਦੀਆਂ ਵਿਚ ਹੜ੍ਹ ਆਇਆ ਹੋਇਆ ਹੈ। ਰਾਜ ਵਿਚ ਹਰ ਪਾਸੇ ਤਬਾਹੀ ਦਾ ਨਜ਼ਾਰਾ ਹੈ ਅਤੇ ਕਈ ਢਾਂਚੇ, ਖੜ੍ਹੀਆਂ ਫਸਲਾਂ ਅਤੇ ਸੈਲਾਨੀ ਸਹੂਲਤਾਂ ਪ੍ਰਭਾਵਿਤ ਹੋਈਆਂ ਹਨ। ਹਿਊਸਟਨ ਵਿਚ ਕਰੀਬ ਇਕ ਸਾਲ ਪਹਿਲਾਂ ਆਏ ਤੂਫਾਨ ‘ਨਾਰਵੇ’ ਦੇ ਪੀੜਤਾਂ ਦੀ ਮਦਦ ਅਤੇ ਬਚਾਅ ਕੰਮ ਲਈ ਵੀ ‘ਸੇਵਾ ਇੰਟਰਨੈਸ਼ਨਲ’ ਨੇ ਆਪਣੇ ਭਾਰਤੀ ਹਿੱਸੇਦਾਰ ‘ਦੇਸੀਆ ਸੇਵਾ ਭਾਰਤੀ ਕੇਰਲਮ’ ਦੇ ਨਾਲ ਮਿਲ ਕੇ 1,00,000 ਡਾਲਰ ਇਕੱਠੇ ਕੀਤੇ ਸਨ।


