- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗਿਬਸ ਨੇ ਭਾਰਤ-ਇੰਗਲੈਂਡ ਨੂੰ ਵਨ ਡੇ ਵਿਸ਼ਵ ਕੱਪ ਦਾ ਦੱਸਿਆ ਦਾਵੇਦਾਰ
ਮੁੰਬਈ – ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਹਰਸ਼ਲ ਗਿਬਸ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ‘ਚ ਭਾਰਤ ਤੇ ਮੇਜਬਾਨ ਇੰਗਲੈਂਡ ਜਿੱਤ ਦਾ ਦਾਵੇਦਾਰ ਹੋਵੇਗਾ। ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਇਹ ਹਮੇਸ਼ਾ ਕਾਫੀ ਖੁੱਲਾ ਟੂਰਨਾਮੈਂਟ ਹੁੰਦਾ ਹੈ। ਭਾਰਤ ਤੇ ਇੰਗਲੈਂਡ ਇਸ ਦੇ 2 ਸਭ ਤੋਂ ਵੱਡੇ ਦਾਵੇਦਾਰ ਹੋਣਗੇ ਪਰ ਸੈਮੀਫਾਈਨਲ ‘ਚ ਬਾਕੀ ਦੀਆਂ 2 ਟੀਮਾਂ ਕੌਣ ਹੋਣਗੀਆਂ ਇਹ ਕਹਿਣਾ ਮੁਸ਼ਕਿਲ ਹੈ। ਇਹ ਇੰਗਲੈਂਡ ਦੇ ਮੌਸਮ ‘ਤੇ ਵੀ ਬਹੁਤ ਨਿਰਭਰ ਕਰੇਗਾ। ਗੇਂਦਬਾਜ਼ੀ ਆਕ੍ਰਮਣ ਦੀ ਬਹੁਤ ਅਹਿਮ ਭੂਮੀਕਾ ਹੋਵੇਗੀ। 44 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਦੱਖਣੀ ਅਫਰੀਕਾ ਨੂੰ ਅਨੁਭਵੀ ਏ. ਬੀ. ਡਿਵੀਲੀਅਰਸ ਤੋਂ ਜ਼ਿਆਦਾ ਵਧੀਆ ਹਰਫਨਮੌਲਾ ਦੀ ਕਮੀ ਮਹਿਸੂਸ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਡਿਵੀਲੀਅਰਸ ਤੋਂ ਬਿਨ੍ਹਾਂ ਵੀ ਸਾਡੀ ਟੀਮ ਮਜ਼ਬੂਤ ਹੈ।


