- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਗੇਲ ਵੱਲੋਂ ਧਮਾਕੇਦਾਰ ਪਾਰੀ ਨਾਲ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ
ਦੁਬਈ – ਕ੍ਰਿਸ ਗੇਲ ਨੇ ਅੱਜ ਇਕ ਰੋਜ਼ਾ ਕੌਮਾਂਤਰੀ ਕਰੀਅਰ ਤੋਂ ਧਮਾਕੇਦਾਰ ਅੰਦਾਜ਼ ਵਿਚ ਸੰਨਿਆਸ ਲਿਆ। ਇੰਗਲੈਂਡ ਖ਼ਿਲਾਫ਼ ਲੜੀ ਦੇ ਆਖ਼ਰੀ ਮੈਚ ਵਿਚ ਉਨ੍ਹਾਂ 27 ਗੇਂਦਾਂ ਵਿਚ 77 ਦੌੜਾਂ ਬਣਾਈਆਂ ਤੇ ਵੈਸਟ ਇੰਡੀਜ਼ ਨੂੰ ਮੈਚ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮੈਚ ਤੋਂ ਬਾਅਦ 39 ਸਾਲਾ ਖਿਡਾਰੀ ਨੇ ਕੈਰੇਬਿਆਈ ਲੋਕਾਂ ਦਾ ਦੋ ਦਹਾਕੇ ਦੇ ਕੌਮਾਂਤਰੀ ਕਰੀਅਰ ਦੌਰਾਨ ਮਿਲੇ ਸਨੇਹ ਤੇ ਸਹਿਯੋਗ ਲਈ ਧੰਨਵਾਦ ਕੀਤਾ। ਗੇਲ ਨੇ ਕਿਹਾ ਕਿ ਇਹ ਕਰੀਅਰ ਦਾ ਆਖ਼ਰੀ ਇਕ ਦਿਨਾ ਮੈਚ ਹੈ ਤੇ ਉਹ ਪ੍ਰਸ਼ੰਸਕਾਂ ਨੂੰ ਵਧੀਆ ਢੰਗ ਨਾਲ ਅਲਵਿਦਾ ਕਹਿਣਾ ਚਾਹੁੰਦੇ ਹਨ। ਉਨ੍ਹਾਂ ਇੰਗਲੈਂਡ ਦੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇ ਮੈਚ ਜਮਾਇਕਾ ਵਿਚ ਹੁੰਦਾ ਤਾਂ ਹੋਰ ਵੀ ਮਜ਼ਾ ਆਉਂਦਾ। ਗੇਲ ਨੇ ਵੈਸਟ ਇੰਡੀਜ਼ ਲਈ ਖੇਡਣ ਨੂੰ ਸਨਮਾਨ ਦੀ ਗੱਲ ਦੱਸਿਆ। ਉਨ੍ਹਾਂ ਚਾਰ ਮੈਚਾਂ ਵਿਚ 424 ਦੌੜਾਂ ਬਣਾਈਆਂ।


