ਚੀਨ ਦੇ ਅਰਬਪਤੀ ਜੈਕ ਮਾ ਨੇ ਅਮਰੀਕਾ ਨੂੰ ਦਾਨ ਕੀਤੇ 10 ਲੱਖ ਮਾਸਕ ਤੇ 5 ਲੱਖ ਟੈਸਟ ਕਿੱਟਾਂ

ਵਾਸ਼ਿੰਗਟਨ – ਚੀਨ ਦੇ ਅਰਬਪਤੀ ਅਤੇ ਅਲੀਬਾਬ ਦੇ ਸਹਿ-ਸੰਸਥਾਪਕ ਜੈਮ ਮਾ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਪੂਰੇ ਯੂਰੋਪ ਵਿੱਚ 2 ਮਿਲੀਅਨ ਮਾਸਕ ਵੰਡਣ ਦਾ ਵਾਅਦਾ ਕੀਤਾ ਹੈ| ਨਾਲ ਹੀ ਦੇਰ ਰਾਤ ਮਾਸਕ ਦੀ ਪਹਿਲੀ ਖੇਪ ਵੀ ਪਹੁੰਚਾਈ ਗਈ| ਇਸ ਵਾਅਦੇ ਨਾਲ ਹੀ ਜੈਕ ਮਾ ਨੇ ਅਮਰੀਕਾ ਨੂੰ ਵੀ ਪੰਜ ਲੱਖ ਕੋਰੋਨਾ ਵਾਇਰਸ ਟੈਸਟ ਕਿੱਟ ਅਤੇ 10 ਲੱਖ ਮਾਸਕ ਦੀ ਪੇਸ਼ਕੇਸ਼ ਕੀਤੀ ਹੈ ਕਿਉਂਕਿ ਹਾਲ ਹੀ ਵਿੱਚ ਦੇਸ਼ ਕੋਰੋਨਾ ਵਾਇਰਸ ਟੈਸਟ ਕਿੱਟ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ|ਅਲੀਬਾਬਾ ਅਤੇ ਜੈਕ ਮਾ ਫਾਊਂਡੇਸ਼ਨ ਵੱਲੋਂ ਜਾਰੀ ਇਕ ਸੰਯੁਕਤ ਬਿਆਨ ਵਿੱਚ ਕਿਹਾ ਗਿਆ ਕਿ ਇਕ ਮਾਲਵਾਹਕ ਜਹਾਜ਼ 5 ਲੱਖ ਮਾਸਕ ਅਤੇ ਟੈਸਟ ਕਿੱਟ ਲੈ ਕੇ ਲੇਗ ਏਅਰਪੋਰਟ ਤੇ ਉਤਰਿਆ ਹੈ ਜਿਥੋਂ ਇਸ ਨੂੰ ਇਟਲੀ ਭੇਜਿਆ ਜਾਵੇਗਾ| ਬਿਆਨ ਵਿੱਚ ਕਿਹਾ ਹੈ ਕਿ ਅਗੇ ਆਉਣ ਵਾਲੇ ਦਿਨਾਂ ਵਿੱਚ ਵੀ ਬਾਕੀ ਬਚੀ ਖੇਪ ਨੂੰ ਜਹਾਜ਼ ਰਾਹੀਂ ਇਥੇ ਭੇਜਿਆ ਜਾਵੇਗਾ|ਜੈਕ ਮਾ ਫਾਊਂਡੇਸ਼ਨ ਨੇ ਟਵਿੱਟਰ ਤੇ ਇਕ ਬਿਆਨ ਜਾਰੀ ਕਰ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਡੇ ਵੱਲੋਂ ਦਿੱਤਾ ਗਿਆ ਦਾਨ ਲੋਕਾਂ ਨੂੰ ਮਹਾਮਾਰੀ ਤੋਂ ਲੜਨ ਵਿੱਚ ਮਦਦ ਕਰ ਸਕਦਾ ਹੈ| ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿੱਚ ਉਨ੍ਹਾਂ ਦੇ ਸੰਗਠਨ ਨੇ ਜਾਪਾਨ, ਦੱਖਣੀ ਕੋਰੀਆ, ਇਟਲੀ, ਇਰਾਨ ਅਤੇ ਸਪੇਨ ਵਰਗੇ ਵਾਇਰਸ ਨਾਲ ਪੀੜਤ ਦੇਸ਼ਾਂ ਨੂੰ ਵੀ ਅਜਿਹੀ ਹੀ ਸਹਾਇਤਾ ਪਹੁੰਚਾਈ ਹੈ| ਜੈਕ ਮਾ ਨੇ ਕਿਹਾ ਕਿ ਅੱਜ ਅਸੀਂ ਜਿਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਾਂ, ਉਹ ਕਿਸੇ ਇਕ ਦੇਸ਼ ਤੋਂ ਹੱਲ ਨਹੀਂ ਕੀਤੀ ਜਾ ਸਕਦੀ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਵਾਇਰਸ ਨੂੰ ਉਸ ਵੇਲੇ ਤਕ ਨਹੀਂ ਹਰਾ ਸਕਦੇ ਜਦ ਤਕ ਅਸੀਂ ਸੰਸਾਧਨਾਂ ਦੀ ਸਮੀਮਾਵਾਂ ਨੂੰ ਖਤਮ ਨਹੀਂ ਕਰਦੇ ਹਾਂ|

VIA PUNJAB