ਚੀਨ ਨਾਲ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ ਚ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਚੀਨ ਨਾਲ ਜਾਰੀ ਵਪਾਰ ਸਬੰਧੀ ਗੱਲਬਾਤ ਸਹੀ ਦਿਸ਼ਾ ‘ਚ ਜਾ ਰਹੀ ਹੈ। ਟਰੰਪ ਨੇ ਰੋਜ਼ ਗਾਰਡਨ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ, ‘ਸਾਡੀ ਚੀਨ ਨਾਲ ਵਿਆਪਕ ਪੱਧਰ ‘ਤੇ ਵਪਾਰ ਸਬੰਧੀ ਗੱਲਬਾਤ ਜਾਰੀ ਹੈ। ਰਾਸ਼ਟਰਪਤੀ ਸ਼ੀ ਇਸ ‘ਚ ਬਹੁਤ ਦਿਲਚਸਪੀ ਲੈ ਰਹੇ ਹਨ ਅਤੇ ਮੈਂ ਵੀ। ਅਸੀਂ ਉੱਚ ਪੱਧਰ ‘ਤੇ ਗੱਲਬਾਤ ਕਰ ਰਹੇ ਹਾਂ, ਅਸੀਂ ਬਹੁਤ ਚੰਗਾ ਕਰ ਰਹੇ ਹਾਂ।’ ਉਨ੍ਹਾਂ ਆਖਿਆ ਕਿ ਇਸ ਵਿਚਾਲੇ ਚੀਨ ਅਤੇ ਹੋਰਾਂ ਤੋਂ ਵੀ ਕਈ ਅਰਬ ਡਾਲਰ ਵਪਾਰ ਸ਼ੁਲਕ ਲਿਆ ਹੈ। ਸਾਡੇ ਸਟੀਲ ਉਦਯੋਗ ਨੇ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਇਸ ਤੋਂ ਮੈਂ ਬਹੁਤ ਖੁਸ਼ ਹਾਂ। ਅਮਰੀਕਾ ਅਤੇ ਚੀਨ ਦੇ ਉੱਚ ਅਧਿਕਾਰੀਆਂ ਵਿਚਾਲੇ ਫਿਲਹਾਲ ਵਪਾਰ ਸਬੰਧੀ ਗੱਲਬਾਤ ਜਾਰੀ ਹੈ। ਨਵੰਬਰ ‘ਚ ਟਰੰਪ ਸ਼ੀ ਅਰਜਨਟੀਨਾ ‘ਚ ਹੋਏ ਜੀ-20 ਸੰਮੇਲਨ ਤੋਂ ਬਾਅਦ ਬਿਊਨਸ ਆਇਰਸ ‘ਚ ਮਿਲੇ ਸਨ। ਟਰੰਪ ਨੇ ਕਿਹਾ ਕਿ ਅਸੀਂ ਬਹੁਤ ਚੰਗਾ ਕਰ ਰਹੇ ਹਾਂ। ਚੀਨ ਸਾਨੂੰ ਠੀਕ ਵਪਾਰ ਸ਼ੁਲਕ ਚੁਕਾ ਰਿਹਾ ਹੈ। ਸਾਨੂੰ ਅਮਰੀਕਾ ਦੇ ਫੰਡ ‘ਚ ਅਰਬਾਂ ਡਾਲਰ ਮਿਲ ਰਹੇ ਹਨ ਜੋ ਇਸ ਤੋਂ ਪਹਿਲਾਂ ਇਤਿਹਾਸ ‘ਚ ਚੀਨ ਤੋਂ ਸਾਨੂੰ ਕਦੇ ਨਹੀਂ ਮਿਲਿਆ।

VIA PUNJAB