ਚੀਨ ਵਲੋਂ ਕੋਰੋਨਾ ਵਾਇਰਸ ਦੇ ਟੀਕੇ ਦਾ ਮਨੁੱਖੀ ਪ੍ਰੀਖਣ ਸ਼ੁਰੂ

ਬੀਜਿੰਗ – ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਵਿਡ-19 ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ| ਵੱਖ-ਵੱਖ ਦੇਸ਼ਾਂ ਦੇ ਵਿਗਿਆਨੀ ਇਸ ਦੇ ਇਲਾਜ ਲਈ ਦਿਨ-ਰਾਤ ਅਧਿਐਨ ਵਿੱਚ ਜੁਟੇ ਹੋਏ ਹਨ| ਇਸ ਵਿੱਚ ਚੀਨ ਨੇ ਦੇਸ਼ ਵਿਚ ਬਣਾਏ ਕੋਰੋਨਾ ਵਾਇਰਸ ਦੇ ਟੀਕੇ ਦਾ ਮਨੁੱਖੀ ਪਰੀਖਣ ਕਰਨਾ ਸ਼ੁਰੂ ਕਰ ਦਿੱਤਾ ਹੈ| ਇਹ ਚੀਨ ਵੱਲੋਂ ਬਣਾਇਆ ਪਹਿਲਾ ਟੀਕਾ ਹੈ ਜਿਸ ਨੂੰ ‘ਟਰਮੀਨੇਟਰ ਆਫ ਇਬੋਲਾ’ ਕਹੀ ਜਾਣ ਵਾਲੀ ਦੇਸ਼ ਦੀ ਉੱਚ ਮਿਲਟਰੀ ਜੈਵ ਯੁੱਧ ਮਾਹਰ ਚੇਨ ਵੁਈ ਨੇ ਤਿਆਰ ਕੀਤਾ ਹੈ| ਵੁਹਾਨ ਤੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਦੇ ਬਾਅਦ ਚੀਨ ਹੁਣ ਤੱਕ ਇਸ ਬੀਮਾਰੀ ਨਾਲ ਜੂਝ ਰਿਹਾ ਹੈ| ਇਸ ਵਿੱਚ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ| ਉੱਚ ਸ਼ੋਧਕਤਰਾ ਚੇਨ ਵੁਈ ਨੇ ਐਲਾਨ ਕੀਤਾ ਕਿ ਸਰਕਾਰ ਨੇ ਉਹਨਾਂ ਨੂੰ ਟੈਸਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ| ਉਹਨਾਂ ਨੇ ਸੀ. ਸੀ. ਟੀ. ਵੀ. ਜ਼ਰੀਏ ਕਿਹਾ ਕਿ,”ਕੋਰੋਨਾ ਵਾਇਰਸ ਦਾ ਖਾਤਮਾ ਕਰਨ ਲਈ ਟੀਕਾ ਸਭ ਤੋਂ ਵੱਡਾ ਹਥਿਆਰ ਹੈ|”ਉਹਨਾਂ ਨੇ ਕਿਹਾ,”ਜੇਕਰ ਚੀਨ ਇਸ ਤਰ੍ਹਾਂ ਦਾ ਹਥਿਆਰ ਬਣਾਉਣ ਅਤੇ ਆਪਣੇ ਮਰੀਜ਼ਾਂ ਨੂੰ ਬਚਾਉਣ ਵਿਚ ਸਭ ਤੋਂ ਪਹਿਲਾਂ ਸਫਲ ਹੁੰਦਾ ਹੈ ਤਾਂ ਇਹ ਸਾਡੇ ਦੇਸ਼ ਦੇ ਅਕਸ ਅਤੇ ਵਿਗਿਆਨ ਦੇ ਖੇਤਰ ਵਿਚ ਤਰੱਕੀ ਨੂੰ ਦਰਸਾਉਂਦਾ ਹੈ|” ਚੇਨ ਨੇ ਕਿਹਾ ਕਿ ਉਹਨਾਂ ਦੀ ਟੀਮ ਨੇ ਇਸ ਟੀਕੇ ਦਾ ਵੱਡੇ ਪੱਧਰ ਤੇ ਉਤਪਾਦਨ ਕਰਨ ਦੀ ਤਿਆਰੀ ਕਰ ਲਈ ਹੈ| ਦੱਸਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦਾ ਇਹ ਟੀਕਾ ਇਕ ਮਹੀਨੇ ਦੀ ਸ਼ੋਧ ਦੇ ਬਾਅਦ ਸਫਲਤਾਪੂਰਵਕ ਤਿਆਰ ਕੀਤਾ ਗਿਆ ਹੈ|

VIA PUNJAB