- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੋਣਾਂ ਦੌਰਾਨ ਮੁੱਦਾ ਬਣ ਸਕਦੈ ਅਮਰੀਕਾ ਵੱਲੋਂ ਲਾਇਆ ਕੈਨੇਡਾ ਤੇ ਸ਼ੁਲਕ
ਫੈਡਰਲ ਚੋਣਾਂ ਲਈ ਪ੍ਰਚਾਰ ਦੇ ਚੱਲਦਿਆਂ ਜੇਕਰ ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ ‘ਤੇ ਸ਼ੁਲਕ ਜਾਰੀ ਰੱਖਿਆ ਗਿਆ ਤਾਂ ਕੈਨੇਡਾ ‘ਚ ਇਹ ਚੋਣਾਂ ਮੁੱਖ ਮੁੱਦਾ ਬਣ ਜਾਵੇਗਾ। ਇਹ ਖੁਲਾਸਾ ਅਮਰੀਕਾ ‘ਚ ਕੈਨੇਡਾ ਦੇ ਡਿਪਲੋਮੈਟ ਡੇਵਿਡ ਮੈਕਨੌਟਨ ਨੇ ਕੀਤਾ ਹੈ। ਵਾਸ਼ਿੰਗਟਨ ਡੀ. ਸੀ. ‘ਚ ਯ. ਐੱਸ. ਚੈਂਬਰ ਆਫ ਕਾਮਰਸ ਵਿਖੇ ਗੱਲ ਕਰਦਿਆਂ ਮੈਕਨੌਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਸ ਦਾ ਹੱਲ ਕੁੱਝ ਹਫਤਿਆਂ ‘ਚ ਹੀ ਹੋ ਜਾਵੇਗਾ। ਪਰ ਜੇਕਰ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਇਹ ਮੁੱਦਾ ਕੈਨੇਡਾ ‘ਚ ਇਸ ਸਾਲ ਦੇ ਅੰਤ ‘ਚ ਹੋਣ ਜਾ ਰਹੀਆਂ ਫੈਡਰਲ ਚੋਣਾਂ ‘ਚ ਬਹਿਸ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ ਇਸ ਨੂੰ ਤਰਜੀਹੀ ਤੌਰ ‘ਤੇ ਦੋਵਾਂ ਧਿਰਾਂ ਵੱਲੋਂ ਹੱਲ ਕਰ ਲਿਆ ਜਾਵੇਗਾ। ਮੈਕਨੌਟਨ ਨੇ ਗੱਲਬਾਤ ਕਰਦਿਆਂ ਆਖਿਆ ਕਿ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਇਨ੍ਹਾਂ ਸ਼ੁਲਕ ਦੇ ਜਾਰੀ ਰਹਿੰਦਿਆਂ ਚੋਣਾਂ ‘ਚ ਇਨ੍ਹਾਂ ਨੂੰ ਮੁੱਦਾ ਨਾ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਅਜਿਹੀ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ ਜਿਹੜੀ ਇਨ੍ਹਾਂ ਸ਼ੁਲਕਾਂ ਨੂੰ ਹਟਾਉਣ ਲਈ ਅਮਰੀਕਾ ‘ਤੇ ਦਬਾਅ ਨਾ ਪਾਉਣਾ ਚਾਹੁੰਦੀ ਹੋਵੇ।ਦੱਸ ਦਈਏ ਕਿ ਇਹ ਸ਼ੁਲਕ ਅਮਰੀਕਾ ਵੱਲੋਂ ਨਾਫਟਾ ਗੱਲਬਾਤ ਦਰਮਿਆਨ ਨੈਸ਼ਨਲ ਸਕਿਊਰਿਟੀ ਦਾ ਹਵਾਲਾ ਦੇ ਕੇ ਲਾਏ ਗਏ ਸਨ।


