- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਚੰਨ ਲਗਾਤਾਰ ਸੁੰਗੜ ਰਿਹਾ ਹੈ : ਅਧਿਐਨ
ਵਾਸ਼ਿੰਗਟਨ – ਨਾਸਾ ਵਿਗਿਆਨੀਆਂ ਵੱਲੋਂ ਚੰਨ ਤੇ ਕੀਤੇ ਗਏ ਅਧਿਐਨ ਵਿੱਚ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ| ਅਧਿਐਨ ਮੁਤਾਬਕ ਚੰਨ ਹੁਣ ਲਗਾਤਾਰ ਸੁੰਗੜਦਾ ਜਾ ਰਿਹਾ ਹੈ| ਇਸ ਨਾਲ ਉਸ ਦੀ ਸਤਹਿ ਤੇ ਝੁਰੜੀਆਂ ਪੈ ਰਹੀਆਂ ਹਨ| ਇਹ ਖੁਲਾਸਾ ਸੋਮਵਾਰ ਨੂੰ ਪ੍ਰਕਾਸ਼ਿਤ ਨਾਸਾ ਦੇ ਵੱਲੋਂ ਲਈਆਂ ਗਈਆਂ 12,000 ਤੋਂ ਵੱਧ ਤਸਵੀਰਾਂ ਦੇ ਵਿਸ਼ਲੇਸ਼ਣ ਨਾਲ ਹੋਇਆ| ਅਧਿਐਨ ਵਿੱਚ ਦੇਖਿਆ ਗਿਆ ਕਿ ਚੰਨ ਦੇ ਉੱਤਰੀ ਧਰੁਵ ਨੇੜੇ ਚੰਨ ਬੇਸਿਨ ‘ਮਾਰੇ ਫ੍ਰਿਗੋਰਿਸ’ ਵਿਚ ਦਰਾੜ ਪੈਦਾ ਹੋ ਰਹੀ ਹੈ ਅਤੇ ਇਹ ਆਪਣੀ ਜਗ੍ਹਾ ਤੋਂ ਖਿਸਕ ਵੀ ਰਿਹਾ ਹੈ|ਇੱਥੇ ਦੱਸ ਦਈਏ ਕਿ ਕਈ ਵਿਸ਼ਾਲ ਬੇਸਿਨੋ ਵਿਚੋਂ ਇਕ ਚੰਨ ਦਾ ‘ਮਾਰੇ ਫ੍ਰਿਗੋਰਿਸ’ ਭੂ-ਵਿਗਿਆਨੀ ਨਜ਼ਰੀਏ ਨਾਲ ਮ੍ਰਿਤਕ ਸਥਲ ਮੰਨਿਆ ਜਾਂਦਾ ਹੈ| ਜਿਵੇਂ ਕਿ ਧਰਤੀ ਦੇ ਨਾਲ ਹੈ, ਚੰਨ ਵਿਚ ਕੋਈ ਵੀ ਟੈਕਟੋਨਿਕ ਪਲੇਟ ਨਹੀਂ ਹੈ| ਇਸ ਦੇ ਬਾਵਜੂਦ ਇੱਥੇ ਟੈਕਟੋਨਿਕ ਗਤੀਵਿਧੀਆਂ ਦੇ ਪਾਏ ਜਾਣ ਵਾਲ ਵਿਗਿਆਨੀ ਹੈਰਾਨ ਹਨ| ਉਨ੍ਹਾਂ ਦਾ ਮੰਨਣਾ ਹੈ ਕਿ ਚੰਨ ਵਿਚ ਅਜਿਹੀ ਗਤੀਵਿਧੀ ਊਰਜਾ ਗਵਾਉਣ ਦੀ ਪ੍ਰਕਿਰਿਆ ਵਿਚ 4.5 ਅਰਬ ਸਾਲ ਪਹਿਲਾਂ ਹੋਈ ਸੀ| ਇਸ ਕਾਰਨ ਚੰਨ ਦੀ ਸਤਹਿ ਛੁਹਾਰੇ ਜਾਂ ਕਿਸ਼ਮਿਸ਼ ਦੀ ਤਰ੍ਹਾਂ ਹੋ ਜਾਂਦੀ ਹੈ| ਇਸ ਪ੍ਰਕਿਰਿਆ ਵਿਚ ਚੰਨ ਤੇ ਭੂਚਾਲ ਆਉਂਦੇ ਹਨ|ਵਿਗਿਆਨੀਆਂ ਦਾ ਮੰਨਣਾ ਹੈ ਕਿ ਊਰਜਾ ਗਵਾਉਣ ਦੀ ਪ੍ਰਕਿਰਿਆ ਕਾਰਨ ਹੀ ਚੰਨ ਪਿਛਲੇ ਲੱਖਾਂ ਸਾਲਾਂ ਤੋਂ ਹੌਲੀ-ਹੌਲੀ ਲੱਗਭਗ 150 ਫੁੱਟ (50 ਮੀਟਰ) ਤੱਕ ਸੁੰਗੜ ਗਿਆ ਹੈ| ਯੂਨੀਵਰਸਿਟੀ ਆਫ ਮੈਰੀਲੈਂਡ ਦੇ ਭੂ-ਵਿਗਿਆਨੀ ਨਿਕੋਲਸ ਚੈਮਰ ਨੇ ਦੱਸਿਆ ਕਿ ਇਸ ਦੀ ਕਾਫੀ ਸੰਭਾਵਨਾ ਹੈ ਕਿ ਲੱਖਾਂ ਸਾਲ ਪਹਿਲਾਂ ਹੋਈਆਂ ਭੂਗੋਲਿਕ ਗਤੀਵਿਧੀਆਂ ਅੱਜ ਵੀ ਜਾਰੀ ਹੋਣ|


