- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਅਤੇ ਕਿਮ ਫਰਵਰੀ ਦੇ ਅਖੀਰ ਤੱਕ ਕਰਨਗੇ ਮੁਲਾਕਾਤ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ 27-28 ਫਰਵਰੀ ਨੂੰ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਨਾਲ ਮੁਲਾਕਾਤ ਕਰਨਗੇ| ਇਹ ਮੁਲਾਕਾਤ ਵੀਅਤਨਾਮ ਵਿਚ ਹੋਣ ਵਾਲੇ ਦੋ ਦਿਨੀ ਸਿਖਰ ਸੰਮੇਲਨ ਦੌਰਾਨ ਹੋਵੇਗੀ| ਇਕ ਸਮਾਚਾਰ ਏਜੰਸੀ ਮੁਤਾਬਕ ਟਰੰਪ ਸੰਸਦ ਨੂੰ ਸੰਬੋਧਿਤ ਕਰਦਿਆਂ ਕਿਮ ਜੋਂਗ-ਉਨ ਨਾਲ ਦੂਜੇ ਸਿਖਰ ਸੰਮਲੇਨ ਦੇ ਵੇਰਵੇ ਦਾ ਰਸਮੀ ਰੂਪ ਨਾਲ ਐਲਾਨ ਕਰ ਸਕਦੇ ਹਨ| ਵ੍ਹਾਈਟ ਹਾਊਸ ਨੇ ਉੱਤਰੀ ਕੋਰੀਆ ਦੇ ਪ੍ਰਮੁੱਖ ਵਾਰਤਾਕਾਰ ਕਿਮ ਯੋਂਗ ਚੋਲ ਨਾਲ ਚਰਚਾ ਦੇ ਬਾਅਦ 18 ਜਨਵਰੀ ਨੂੰ ਦੋਹਾਂ ਨੇਤਾਵਾਂ ਵਿਚਕਾਰ ਦੂਜੀ ਬੈਠਕ ਦਾ ਐਲਾਨ ਕੀਤਾ ਸੀ| ਦੋਹਾਂ ਨੇਤਾਵਾਂ ਦੇ ਵਿਚ ਇਸ ਤਰ੍ਹਾਂ ਦੀ ਪਹਿਲੀ ਬੈਠਕ ਬੀਤੇ ਸਾਲ ਜੂਨ ਮਹੀਨੇ ਸਿੰਗਾਪੁਰ ਵਿਚ ਹੋਈ ਸੀ|


