- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ-ਕਿਮ ਵਿਚਾਲੇ ਦੂਜੇ ਦਿਨ ਦੀ ਬੈਠਕ ਖਤਮ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ-ਉਨ ਵਿਚਾਲੇ ਦੂਜੇ ਦਿਨ ਦੀ ਸਿਖਰ ਵਾਰਤਾ ਬੈਠਕ ਖਤਮ ਹੋ ਗਈ। ਹੁਣ ਦੋਵੇਂ ਨੇਤਾ ਅਤੇ ਉਨ੍ਹਾਂ ਦੇ ਵਫਦ ਵਿਚਾਲੇ ਕਰੀਬ 2 ਘੰਟੇ ਦੀ ਵਿਸਥਾਰਪੂਰਵਕ ਬੈਠਕ ਹੋਵੇਗੀ। ਦੋਹਾਂ ਨੇਤਾਵਾਂ ਵਿਚਕਾਰ ਬੈਠਕ ਕਰੀਬ 40 ਮਿੰਟ ਤੱਕ ਚੱਲੀ, ਜਿਸ ਦੇ ਬਾਅਦ ਉਹ ਹਨੋਈ ਦੇ ਮੈਟਰੋਪੋਲ ਹੋਟਲ ਦੇ ਵਿਹੜੇ ਵਿਚ ਟਹਿਲਣ ਲਈ ਚਲੇ ਗਏ। ਵੀਅਤਨਾਮ ਦੀ ਰਾਜਧਾਨੀ ਹਨੋਈ ਵਿਚ ਦੋਹਾਂ ਨੇਤਾਵਾਂ ਵਿਚਕਾਰ ਦੋ ਦਿਨੀਂ ਦੋ-ਪੱਖੀ ਸਿਖਰ ਸੰਮੇਲਨ ਬੁੱਧਵਾਰ ਨੂੰ ਸ਼ੁਰੂ ਹੋਇਆ ਸੀ। ਹੋਟਲ ਦੇ ਵਿਹੜੇ ਵਿਚ ਟਹਿਲਣ ਦੌਰਾਨ ਕਿਮ ਅਤੇ ਟਰੰਪ ਨਾਲ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਤੇ ਪਰਮਾਣੂ ਨਿਸ਼ਸਤਰੀਕਰਨ ‘ਤੇ ਉੱਤਰੀ ਕੋਰੀਆ ਦੇ ਮੁੱਖ ਵਾਰਤਾਕਾਰ ਅਤੇ ਉੱਤਰੀ ਕੋਰੀਆਈ ਨੇਤਾ ਦੇ ਕਰੀਬੀ ਸਹਿਯੋਗੀ ਕਿਮ ਯੋਂਗ ਚੋਲ ਵੀ ਮੌਜੂਦ ਸਨ।


